ਵੱਡਾ ਪਲੀਨੀ
From Wikipedia, the free encyclopedia
Remove ads
ਪਲੀਨੀ ਐਲਡਰ (ਜਨਮ ਸਮੇਂ ਗਿਆਉਸ ਪਲੀਨੀਅਸ ਸਿਕੰਦੂਸ, ਈ 23-79) ਸੀ, ਇੱਕ ਰੋਮਨ ਲੇਖਕ, ਕੁਦਰਤਵਾਦੀ ਅਤੇ ਕੁਦਰਤੀ ਫ਼ਿਲਾਸਫ਼ਰ, ਸ਼ੁਰੂ ਰੋਮਨ ਸਾਮਰਾਜ ਦਾ ਇੱਕ ਜਹਾਜੀ ਅਤੇ ਫੌਜੀ ਸੈਨਾਪਤੀ ਅਤੇ ਸਮਰਾਟ ਵੇਸਪਾਸੀਅਨ ਦਾ ਦੋਸਤ ਸੀ।
ਆਪਣਾ ਜ਼ਿਆਦਾਤਰ ਸਮਾਂ ਪੜ੍ਹਾਈ, ਲਿਖਾਈ ਅਤੇ ਕੁਦਰਤੀ ਅਤੇ ਭੂਗੋਲਿਕ ਵਰਤਾਰਿਆਂ ਦੀ ਜਾਂਚ ਪੜਤਾਲ ਕਰਨ ਲਈ ਖ਼ਰਚ ਕਰਦੇ ਹੋਏ, ਪਲੀਨੀ ਨੇ ਐਨਸਾਈਕਲੋਪੀਡਿਕ ਨੈਚੁਰੈਲਿਸ਼ ਹਿਸਤੌਰੀਆ (ਕੁਦਰਤੀ ਇਤਿਹਾਸ) ਲਿਖਿਆ, ਜੋ ਕਿ ਵਿਸ਼ਵ ਕੋਸ਼ਾਂ ਲਈ ਸੰਪਾਦਕੀ ਮਾਡਲ ਬਣ ਗਿਆ। ਉਸ ਦੇ ਨੈਫਿਊ, ਪਲੀਨੀ ਜੂਨੀਅਰ ਨੇ ਇਤਿਹਾਸਕਾਰ ਟੈਸੀਟਸ ਨੂੰ ਇੱਕ ਪੱਤਰ ਵਿੱਚ ਉਸ ਬਾਰੇ ਲਿਖਿਆ:
ਜਿਥੋਂ ਤੱਕ ਮੇਰਾ ਸੰਬੰਧ ਹੈ ਮੈਂ ਉਹਨਾਂ ਲੋਕਾਂ ਨੂੰ ਵਰੋਸਾਏ ਸਮਝਦਾ ਹਾਂ ਜਿਨ੍ਹਾਂ ਦੇ ਨਸੀਬ ਵਿੱਚ ਦੇਵਤਿਆਂ ਦੇ ਦੀ ਮਿਹਰ ਨਾਲ, ਉਹ ਲਿਖਣਾ ਜੋ ਲਿਖਣ ਦੇ ਯੋਗ ਹੈ, ਜਾਂ ਉਹ ਲਿਖਣਾ ਜੋ ਪੜ੍ਹਨ ਦੇ ਲਾਇਕ ਹੈ, ਹੋਵੇ। ਉਪਰੋਕਤ ਨਾਲੋਂ ਵੱਧ ਨਸੀਬ ਵਾਲੇ ਹਨ ਜਿਨ੍ਹਾਂ ਨੂੰ ਦੋਨੋਂ ਤੋਹਫ਼ੇ ਦਿੱਤੇ ਗਏ ਹਨ। ਇਨ੍ਹਾਂ ਮਗਰਲਿਆਂ ਦੀ ਗਿਣਤੀ ਵਿੱਚ ਮੇਰੇ ਅੰਕਲ ਹੋਣਗੇ ਅਤੇ ਆਪਣੀ ਰਚਨਾ ਸਦਕਾ ਵੀ ਅਤੇ ਤੁਹਾਡੀਆਂ ਰਚਨਾਵਾਂ ਕਰਕੇ ਵੀ।
ਛੋਟੇ ਪਲੀਨੀ ਨੇ ਟੈਸੀਟਸ ਦੀ ਆਪਣੇ ਅੰਕਲ ਦੀ ਕਿਤਾਬ, ਜਰਮਨ ਯੁੱਧਾਂ ਦਾ ਇਤਿਹਾਸ ਤੇ ਨਿਰਭਰਤਾ ਦਾ ਜ਼ਿਕਰ ਕਰਦਾ ਹੈ। ਵੱਡੇ ਪਲੀਨੀ ਦੀ 79 ਈਸਵੀ ਵਿੱਚ ਮੌਤ ਹੋ ਗਈ ਜਦੋਂ ਉਹ ਪੁਲਾਪਈ ਅਤੇ ਹਰਕੁਲੈਨੀਅਮ ਦੇ ਸ਼ਹਿਰਾਂ ਨੂੰ ਤਬਾਹ ਕਰ ਚੁੱਕੇ ਮਾਊਂਟ ਵੇਸੂਵੀਅਸ ਦੇ ਵਿਸਫੋਟ ਤੋਂ ਸਟਾਬੀਏ ਵਿੱਚ ਇੱਕ ਦੋਸਤ ਅਤੇ ਉਸ ਦੇ ਪਰਿਵਾਰ ਦਾ ਸਮੁੰਦਰੀ ਜਹਾਜ ਰਾਹੀਂ ਬਚਾਅ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜੁਆਲਾਮੁਖੀ ਦੇ ਫਟਣ ਦੀ ਛੇਵੀਂ ਅਤੇ ਸਭ ਤੋਂ ਵੱਡੀ ਪਥਰੀਲੀ ਖਿਲਾਰ ਦੀ ਹਨੇਰੀ ਨੇ ਆਪਣੇ ਜਹਾਜ਼ ਨੂੰ ਬੰਦਰਗਾਹ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ, ਅਤੇ ਸ਼ਾਇਦ ਪਲੀਨੀ ਦੀ ਇਸ ਦੁਰਘਟਨਾ ਦੌਰਾਨ ਮੌਤ ਹੋ ਗਈ।[2]
Remove ads
ਜੀਵਨ ਅਤੇ ਜ਼ਮਾਨਾ
ਪਿਛੋਕੜ

ਪਲੀਨੀ ਦੀਆਂ ਜਨਮ ਮਰਨ ਦੀਆਂ ਤਾਰੀਖ਼ਾਂ, 79 ਈ. ਵਿੱਚ ਵੇਸੂਵੀਅਸ ਪਹਾੜ ਦੇ ਫੱਟਣ ਤੋਂ ਅਤੇ ਆਪਣੇ ਨੈਫਿਊ ਦੇ ਇੱਕ ਬਿਆਨ ਤੋਂ ਅਨੁਮਾਨਿਤ ਹਨ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਹ ਆਪਣੇ 56 ਵੇਂ ਸਾਲ ਵਿੱਚ ਅਕਾਲ ਚਲਾਣਾ ਕਰ ਗਿਆ ਸੀ, ਜਿਸ ਤੋਂ ਉਸ ਦਾ ਜਨਮ 23 ਜਾਂ 24 ਈਸਵੀ ਬਣਦਾ ਹੈ।
ਪਲੀਨੀ ਇੱਕ ਘੋੜਸਵਾਰ, ਗਾਯੁਸ ਪਲਿਨਿਯੁਸ ਸੀਲਰ ਅਤੇ ਉਸ ਦੀ ਪਤਨੀ ਮਾਰਸੇਲਾ ਦਾ ਪੁੱਤਰ ਸੀ. ਨਾ ਤਾਂ ਛੋਟੇ ਅਤੇ ਨਾ ਹੀ ਵੱਡੇ ਪਲੀਨੀ ਨੇ ਨਾਵਾਂ ਦਾ ਜ਼ਿਕਰ ਕੀਤਾ। ਇਨ੍ਹਾਂ ਦਾ ਸਭ ਤੋਂ ਵੱਡਾ ਸਰੋਤ ਵਰੋਨਾ ਦੇ ਇੱਕ ਖੇਤਰ ਵਿੱਚ ਮਿਲਿਆ ਇੱਕ ਉਕਰੀ ਲਿਖਤ ਦਾ ਟੁਕੜਾ (CIL V 1 3442) ਹੈ ਅਤੇ ਵੇਰੋਨਾ ਵਿੱਚ 16 ਵੀਂ ਸਦੀ ਦੇ ਆਗਸਤੀਨ ਮੱਠ ਦਾ ਓਨੋਫਰੀਓ ਪੈਨਿਨੋਨੀ ਨੇ ਇਸ ਨੂੰ ਰਿਕਾਰਡ ਕੀਤਾ ਹੈ. ਸ਼ਿਲਾਲੇਖ ਦੀ ਪੜ੍ਹਾਈ ਇਸ ਦੇ ਮੁੜ ਨਿਰਮਾਣ ਤੇ ਨਿਰਭਰ ਕਰਦੀ ਹੈ। [ਸਪਸ਼ਟੀਕਰਨ ਲੋੜੀਂਦਾ],[4] ਪਰ ਸਾਰੇ ਮਾਮਲਿਆਂ ਵਿੱਚ ਨਾਮ ਚਲੇ ਆਉਂਦੇ ਹਨ। ਚਾਹੇ ਉਹ ਇੱਕ ਆਗਰ ਸੀ ਅਤੇ ਉਸ ਦਾ ਨਾਂ ਗ੍ਰੈਨੀਆ ਮਾਰਸੇਲਾ ਸੀ, ਇਹ ਘੱਟ ਨਿਸ਼ਚਤ ਹਨ। ਜੀਨ ਹਾਰਡੌਇਨ ਇੱਕ ਅਣਜਾਣ ਸ੍ਰੋਤ ਤੋਂ ਇੱਕ ਬਿਆਨ ਪੇਸ਼ ਕਰਦਾ ਹੈ ਜਿਸ ਵਿੱਚ ਦਾਅਵਾ ਪੇਸ਼ ਕਰਦਾ ਹੈ ਕਿ ਉਹ ਪ੍ਰਾਚੀਨ ਸੀ, ਕਿ ਪਲੀਨੀ ਵਰੋਨਾ ਤੋਂ ਸੀ ਅਤੇ ਉਸਦੇ ਮਾਪੇ ਸੀਲਰ ਅਤੇ ਮਾਰਸੇਲਾ ਸਨ। [5] ਹਾਰਡੌਇਨ ਵੀ ਕੈਟਲੁਸ ਦੀ ਸਮਕਾਲੀਨਤਾ (ਹੇਠਾਂ ਦੇਖੋ) ਦਾ ਹਵਾਲਾ ਵੀ ਦਿੰਦਾ ਹੈ।
ਸੀਲਰ ਅਤੇ ਮਾਰਸੇਲਾ ਨੂੰ ਹੋਰ ਖ਼ਾਨਦਾਨੀ ਨਾਵਾਂ ਨਾਲ ਜੋੜਨ ਦੀਆਂ ਵਾਧੂ ਕੋਸ਼ਿਸ਼ਾਂ ਐਵੇਂ ਅਟਕਲਾਂ ਹਨ। ਹਾਰਡੌਇਨ ਆਪਣੇ ਅਣਜਾਣ ਸਰੋਤ ਦੀ ਵਰਤੋਂ ਕਰਨ ਵਾਲਾ ਇਕੋ ਇੱਕ ਵਿਦਵਾਨ ਹੈ। ਇਹ ਅਗਿਆਤ ਹੈ ਕਿ ਉਕਰਿਆ ਟੁਕੜਾ ਕਿਸ ਤਰ੍ਹਾਂ ਵਰੋਨਾ ਆਇਆ ਸੀ। ਪਰ ਇਹ ਛੋਟੇ ਪਿਲੀਨੀ ਦੀ ਸੀਟਾ ਡੀ ਕੈਸਲੇਓ ਦੇ ਉੱਤਰ ਵੱਲ ਕੋਲੇ ਪਲੀਨੀਓ ਵਿੱਚ ਟਸਕਨ (ਹੁਣ ਉਮਬ੍ਰਿਯਨ) ਜਾਗੀਰ, ਜਿਸ ਦੀ ਪੱਕੀ ਪਛਾਣ ਛੱਤ ਦੀਆਂ ਟਾਇਲਾਂ ਵਿੱਚ ਉੱਕਰੇ ਉਸਦੇ ਨਾਮ ਦੇ ਪਹਿਲੇ ਅੱਖਰਾਂ ਤੋਂ ਨਿਸ਼ਚਿਤ ਕੀਤੀ ਗਈ, ਦੀ ਜਾਇਦਾਦ ਦੇ ਬਿਖਰਾ ਤੋਂ ਆਇਆ ਹੋ ਸਕਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads