ਸਕੈਂਡੀਨੇਵੀਆ
From Wikipedia, the free encyclopedia
Remove ads
ਸਕੈਂਡੀਨੇਵੀਆ[lower-alpha 1] ਉੱਤਰੀ ਯੂਰਪ ਵਿੱਚ ਇੱਕ ਇਤਿਹਾਸਕ ਸੱਭਿਆਚਾਰਕ ਅਤੇ ਭਾਸ਼ਾਈ ਖੇਤਰ ਜਿਸਦੀ ਪਛਾਣ ਸਾਂਝੇ ਨਸਲੀ-ਸੱਭਿਆਚਾਰਕ ਜਰਮੇਨੀਆਈ ਵਿਰਸੇ ਅਤੇ ਸਬੰਧਤ ਭਾਸ਼ਾਵਾਂ ਤੋਂ ਹੁੰਦੀ ਹੈ ਅਤੇ ਜਿਸ ਵਿੱਚ ਡੈੱਨਮਾਰਕ, ਨਾਰਵੇ ਅਤੇ ਸਵੀਡਨ ਦੀਆਂ ਤਿੰਨ ਬਾਦਸ਼ਾਹੀਆਂ ਸ਼ਾਮਲ ਹਨ। ਆਧੁਨਿਕ ਢੁਕਵੇਂ ਨਾਰਵੇ ਅਤੇ ਸਵੀਡਨ[lower-alpha 2] ਸਕੈਂਡੀਨੇਵੀਆਈ ਪਰਾਇਦੀਪ ਉੱਤੇ ਸਥਿਤ ਹਨ ਜਦਕਿ ਅਜੋਕਾ ਡੈੱਨਮਾਰਕ ਡੈਨਿਸ਼ ਟਾਪੂਆਂ ਅਤੇ ਜੂਤਲਾਂਡ ਉੱਤੇ ਪੈਂਦਾ ਹੈ। ਸਕੈਂਡੀਨੇਵੀਆ ਸ਼ਬਦ ਆਮ ਤੌਰ ਉੱਤੇ ਇੱਕ ਸੱਭਿਆਚਾਰਕ ਸ਼ਬਦ ਵਜੋਂ ਵਰਤਿਆ ਜਾਂਦਾ ਹੈ ਪਰ ਅੰਗਰੇਜ਼ੀ ਜਾਂ ਪੰਜਾਬੀ ਵਰਤੋਂ ਵਿੱਚ ਕਈ ਵਾਰ ਇਸਨੂੰ ਗਲਤੀ ਨਾਲ਼ ਸਰਾਸਰ ਭੂਗੋਲਕ ਪਦ ਸਕੈਂਡੀਨੇਵੀਆਈ ਪਰਾਇਦੀਪ ਦੀ ਥਾਂ ਮੰਨ ਲਿਆ ਜਾਂਦਾ ਹੈ ਜਿਸਦਾ ਨਾਂ ਸੱਭਿਆਚਾਰਕ-ਭਾਸ਼ਾਈ ਧਾਰਨਾ ਤੋਂ ਆਇਆ ਹੈ।[1] ਕਈ ਵਾਰ ਸਕੈਂਡੀਨੇਵੀਆਈ ਦੇਸ਼ਾਂ ਨਾਲ਼ ਇਤਿਹਾਸਕ ਸਬੰਧ ਹੋਣ ਕਰ ਕੇ ਆਈਸਲੈਂਡ, ਫ਼ਰੋ ਟਾਪੂ ਅਤੇ ਫ਼ਿਨਲੈਂਡ ਨੂੰ ਵੀ ਸਕੈਂਡੀਨੇਵੀਆ ਵਿੱਚ ਹੀ ਮੰਨ ਲਿਆ ਜਾਂਦਾ ਹੈ।[2] ਪਰ ਅਜਿਹੀ ਵਰਤੋਂ ਇਸ ਖੇਤਰ ਵਿੱਚ ਗਲਤ ਮੰਨੀ ਜਾਂਦੀ ਹੈ ਜਦਕਿ ਇੱਕ ਹੋਰ ਮੋਕਲਾ ਪਦ ਨਾਰਡਿਕ ਦੇਸ਼ ਇਸ ਵਡੇਰੇ ਸਮੂਹ ਲਈ ਢੁਕਵਾਂ ਹੈ।[3]


Remove ads
ਬਾਹਰੀ ਕੜੀਆਂ

ਸਕੈਂਡੀਨੇਵੀਆ ਨੂੰ ਵਿਕਸ਼ਨਰੀ, ਇੱਕ ਆਜ਼ਾਦ ਸ਼ਬਦਕੋਸ਼, ਦੇ ਉੱਤੇ ਵੇਖੋ।

ਵਿਕੀਮੀਡੀਆ ਕਾਮਨਜ਼ ਉੱਤੇ Scandinavia ਨਾਲ ਸਬੰਧਤ ਮੀਡੀਆ ਹੈ।
- "ਸਕੈਂਡੀਨੇਵੀਆ: ਉੱਤਰੀ ਅਮਰੀਕਾ ਵਿੱਚ ਸਕੈਂਡੀਨੇਵੀਆਈ ਸੈਲਾਨੀ ਬੋਰਡ ਦੀ ਅਧਿਕਾਰਕ ਵੈੱਬਸਾਈਟ". ਉੱਤਰੀ ਅਮਰੀਕਾ ਵਿੱਚ ਸਕੈਂਡੀਨੇਵੀਆਈ ਸੈਲਾਨੀ ਬੋਰਡ, ਗਲੋਬਸਕੋਪ ਇੰਟਰਨੈੱਟ ਸਰਵਿਸਜ਼, ਇੰਕ. 2005. Archived from the original on 4 ਜੂਨ 2013. Retrieved 5 September 2008.
{{cite web}}
: Unknown parameter|dead-url=
ignored (|url-status=
suggested) (help) - ਨਾਰਡਿਕ ਕੌਂਸਲ – ਨਾਰਡਿਕ ਖੇਤਰ ਵਿੱਚ ਸਹਿਕਾਰਤਾ ਦੀ ਅਧਿਕਾਰਕ ਵੈੱਬਸਾਈਟ
- ਨੋਰਦਰੇਗੀਓ Archived 2017-05-03 at the Wayback Machine. – ਮੰਤਰੀਆਂ ਦੇ ਨਾਰਡਿਕ ਕੌਂਸਲ ਵੱਲੋਂ ਸਥਾਪਤ ਵੈੱਬਸਾਈਟ
- ਸਕੈਂਡੀਨੇਵੀਆ ਹਾਊਸ – ਨਿਊ ਯਾਰਕ ਵਿਖੇ ਨਾਰਡਿਕ ਕੇਂਦਰ ਜੋ ਅਮਰੀਕੀ-ਸਕੈਂਡੀਨੇਵੀਆਈ ਸੰਸਥਾ ਦੁਆਰਾ ਚਲਾਇਆ ਜਾਂਦਾ ਹੈ
- ਸਕੈਂਡੀਨੇਵੀਆਂ ਖ਼ਬਰਾਂ – ਸਕੈਂਡੀਨੇਵੀਆਈ ਖ਼ਬਰਾਂ ਅਤੇ ਵਰਤਮਾਨ ਮੁੱਦਿਆਂ ਦਾ ਤੱਤ-ਨਿਖੇੜ
- ਸਕੈਂਡੀਨੇਵੀਆ ਦਾ ਇਤਿਹਾਸਕ ਐਟਲਸ – ਓਰੀਆਨ ਮਾਰਤਿਨਸਨ ਦੀ ਨਿੱਜੀ ਵੈੱਬਸਾਈਟ
- ReRailEurope Archived 2015-04-13 at the Wayback Machine. – ਸਕੈਂਡੀਨੇਵੀਆ ਦਾ ਰੇਲਵੇ ਨਕਸ਼ਾ (ਫ਼ਲੈਸ਼ ਫ਼ਾਈਲ)
- vifanord – a digital library that provides scientific information on the Nordic and Baltic countries as well as the Baltic region as a whole
Remove ads
ਹਵਾਲੇ
Wikiwand - on
Seamless Wikipedia browsing. On steroids.
Remove ads