ਸਟਰੇਂਜਰ ਥਿੰਗਜ਼

From Wikipedia, the free encyclopedia

Remove ads

ਸਟਰੇਂਜਰ ਥਿੰਗਜ਼ ਇੱਕ ਅਮਰੀਕੀ ਵਿਗਿਆਨ ਗਲਪ, ਡਰਾਉਣੀ ਟੈਲੀਵਿਜ਼ਨ ਲੜੀ ਹੈ, ਜਿਹੜੀ ਕਿ ਡਫਰ ਬ੍ਰਦਰਜ਼ ਨੇ ਬਣਾਈ ਅਤੇ ਨੈੱਟਫਲਿਕਸ ਨੇ ਜਾਰੀ ਕੀਤੀ ਹੈ। ਇਹ ਲੜੀ 15 ਜੁਲਾਈ, 2016 ਨੂੰ ਨੈੱਟਫਲਿਕਸ ਤੇ ਜਾਰੀ ਹੋਈ ਸੀ। ਇਸਦਾ ਪਹਿਲਾ ਬਾਬ 1980 ਦੇ ਦਹਾਕੇ ਦਾ ਹੈ ਜਿਹਦੇ ਵਿੱਚ ਕਹਾਣੀ ਇੱਕ ਗਲਪ ਕਸਬੇ ਹੌਕਿੰਨਜ਼, ਇੰਡੀਆਨਾ ਦੁਆਲੇ ਵਾਪਰ ਰਹੀਆਂ ਅਲੌਕਿਕ ਘਟਨਾਵਾਂ ਦੇ ਵਿੱਚ ਇੱਕ ਮੁੰਡਾ ਗਵਾਚ ਜਾਂਦਾ ਹੈ, ਜਿਸ ਵਿੱਚ ਇੱਕ ਮਨੋਵਿਗਿਆਨਕ ਕਾਬਲੀਅਤਾਂ ਵਾਲੀ ਇੱਕ ਕੁੜੀ ਵੀ ਦਿਸਦੀ ਹੈ। ਦੂਜਾ ਸੀਜ਼ਨ ਵਿਲ ਉੱਤੇ ਅੱਪਸਾਇਡ ਡਾਊਨ ਵਿੱਚ ਰਹਿਣ ਕਰਕੇ ਹੋਏ ਮਾੜੇ ਅਸਰਾਂ ਨੂੰ ਧਿਆਨ ਵਿੱਚ ਲਿਆਉਂਦਾ ਹੈ। ਤੀਜਾ ਬਾਬ ਇਲੈਵਨ ਅਤੇ ਮਾਈਕ ਦੇ ਰਿਸ਼ਤੇ ਨੂੰ ਮੁੱਖ ਰੱਖਦਾ ਹੈ ਅਤੇ ਸਾਰੇ ਕਿਰਦਾਰ ਅਪਸਾਈਡ ਡਾਊਨ ਦੀਆਂ ਇਕਾਈਆਂ ਦੇ ਵਿਰੁੱਧ ਆਪਣੀ ਲੜਾਈ ਜਾਰੀ ਰੱਖਦੇ ਹਨ। ਇਸ ਲੜੀ ਵਿੱਚ ਵਿਨੋਨਾ ਰਾਈਡਰ, ਡੇਵਿਡ ਹਾਰਬਰ, ਫਿਨ ਵੂਲਫਹਾਰਡ, ਮਿਲੀ ਬੌਬੀ ਬਰਾਊਨ, ਗੇਟਨ ਮਟਾਰਾਟਸੋ, ਕੇਲਬ ਮੈਕਲੌਗਲਿਨ, ਨੋਆਹ ਛਨੈਪ, ਸੈਡੀ ਸਿੰਕ, ਨਟੈਲੀਆ ਡਾਇਰ, ਚਾਰਲੀ ਹੀਟਨ, ਜੋ ਕੀਰੀ, ਕਾਰਾ ਬੁਔਨੋ ਅਤੇ ਡੇਕਰ ਮੌਂਟਗਮਰੀ ਸ਼ਾਮਲ ਹਨ।

ਵਿਸ਼ੇਸ਼ ਤੱਥ ਸਟਰੇਂਜਰ ਥਿੰਗਜ਼, ਸ਼ੈਲੀ ...

ਡੱਫਰ ਬ੍ਰਦਰਜ਼ ਨੇ ਇਸ ਲੜੀ ਵਿੱਚ ਤਫਤੀਸ਼, ਡਰ ਅਤੇ ਵਿਗਿਆਨਕ ਗਲਪ ਨੂੰ ਮਿਲਾ ਕੇ ਬਣਾਇਆ ਹੈ। 1980 ਦੇ ਦਹਾਕੇ ਦੀ ਕਹਾਣੀ ਹੋਣ ਕਰਕੇ ਡੱਫਰ ਬਰਦਰਜ਼ ਨੇ ਇਸ ਵਿੱਚ 1980 ਦੇ ਦਹਾਕੇ ਦੀਆਂ ਬਹੁਤ ਸਾਰੀਆਂ ਚੀਜ਼ਾਂ ਪਾਈਆਂ ਹਨ। ਉਨ੍ਹਾਂ ਨੇ ਠੰਢੀ ਜੰਗ ਵਿੱਚ ਕੀਤੇ ਜਾਣ ਵਾਲੇ ਅਜੀਬੋ-ਗਰੀਬ ਪਰਯੋਗਾਂ ਤੋਂ ਵੀ ਪ੍ਰੇਰਣਾ ਲਈ।

ਸਟਰੇਂਜਰ ਥਿੰਗਜ਼ ਨੇ ਨੈੱਟਫਲਿਕਸ 'ਤੇ ਰਿਕਾਰਡ ਤੋੜ ਦਰਸ਼ਕ ਆਪਣੇ ਨਾਲ਼ ਜੋੜੇ ਹਨ। ਸਤੰਬਰ 2019 ਵਿੱਚ, ਇਸਦੇ ਚੌਥੇ ਬਾਬ ਦੀ ਪੁਸ਼ਟੀ ਕਰ ਦਿੱਤੀ ਗਈ ਸੀ। ਡੱਫਰ ਬਰਦਰਜ਼ ਨੇ ਇਹ ਵੀ ਕਿਹਾ ਹੈ ਕਿ ਸਟਰੇਂਜਰ ਥਿੰਗਜ਼ ਦੀ ਇਸਦੇ ਪੰਜਵੇਂ ਬਾਬ ਤੋਂ ਬਾਅਦ ਖ਼ਤਮ ਹੋਣ ਦੀ ਸੰਭਾਵਣਾ ਹੈ।

Remove ads

ਸਾਰ

ਸਟਰੇਂਜਰ ਥਿੰਗਜ਼ ਦੀ ਕਹਾਣੀ 1980 ਦੇ ਦਹਾਕੇ ਦੇ ਮੁੱੱਢ ਦੌਰਾਨ ਇੱਕ ਗਲਪ ਪੇਂਡੂ ਕਸਬੇ ਹਾਕਿੰਨਜ਼, ਇੰਡੀਆਨਾ ਦੀ ਹੈ। ਹਾਕਿੰੰਨਜ਼ ਦੇ ਲਾਗੇ ਦੀ ਹਾਕਿੰਨਜ਼ ਰਾਸ਼ਟਰੀ ਪ੍ਰਯੋਗਸ਼ਾਲਾ ਸੰਯੁਕਤ ਰਾਜ ਦੇ ਊਰਜਾ ਵਿਭਾਗ ਲਈ ਵਿਗਿਆਨਕ ਭਾਲਾਂ ਕਰਦੀ ਹੈ, ਪਰ ਲੁਕ ਕੇੇ ਅਲੌਕਿਕ ਪ੍ਰਯੋਗ ਵੀ ਕਰਦੀ ਹੈ, ਜਿਹਨਾਂ ਵਿੱਚ ਮਨੁੱਖਾਂ ਦੀ ਵੀ ਵਰਤੋਂ ਹੁੰਦੀ ਹੈ ਅਤੇ ਗ਼ਲਤੀ ਨਾਲ਼ ਉਹਨਾ ਤੋਂ ਅਪਸਾਇਡ ਡਾਊਨ ਲਈ ਬੂਹਾ ਖੁੱਲ੍ਹ ਜਾਂਦਾ ਹੈ ਅਤੇ ਅਪਸਾਇਡ ਡਾਉਨ ਦਾ ਅਸਰ ਹਾਕਿੰਨਜ਼ ਦੇ ਵਸਨੀਕਾਂ 'ਤੇ ਹੋਣਾ ਸ਼ੁਰੂ ਹੋ ਜਾਂਦਾ ਹੈ।

ਪਹਿਲਾ ਬਾਬ ਨਵੰਬਰ 1983 'ਚ ਸ਼ੁਰੂ ਹੁੰਦਾ ਹੈ ਜਦੋਂ ਵਿਲ ਬਾਏਅਰਜ਼ ਨੂੰ ਅਪਸਾਇਡ ਡਾਉਨ ਦਾ ਇੱਕ ਜੰਤ ਹਰਨ ਕਰ ਲੈਂਦਾ ਹੈ। ਉਸਦੀ ਮਾਂ ਜੌਇਸ, ਅਤੇ ਕਸਬੇ ਦੀ ਪੁਲਸ ਦਾ ਮੁਖੀ ਜਿਮ ਹੌਪਰ ਉਸ ਨੂੰ ਲੱਭਦੇ ਹਨ। ਉਸੇ ਸਮੇਂ ਇੱਕ ਮਨੋਵਿਗਿਆਨਕ ਕਾਬਲੀਅਤਾਂ ਵਾਲੀ ਕੁੜੀ 'ਇਲੈਵਨ' ਪ੍ਰਯੋਗਸ਼ਾਲਾ ਚੋਂ ਭੱਜ ਜਾਂਦੀ ਹੈ ਅਤੇ ਵਿਲ ਦੇ ਆੜੀਆਂ ਮਾਈਕ, ਡਸਟਿਨ ਅਤੇ ਲੂਕਸ ਦੀ ਵਿਲ ਨੂੰ ਲੱਭਣ ਵਿੱਚ ਸਹਾਇਤਾ ਕਰਦੀ ਹੈ।

ਦੂਜਾ ਬਾਬ, ਇਕ ਵਰ੍ਹੇ ਬਾਅਦ ਅਕਤੂਬਰ 1984 ਵਿੱਚ ਸ਼ੁਰੂ ਹੁੰਦਾ ਹੈ। ਵਿਲ ਨੂੰ ਅਪਸਾਇਡ ਡਾਉਨ ਵਿੱਚੋਂ ਕੱਢ ਲਿਆ ਗਿਆ ਹੈ, ਪਰ ਸਾਰੀ ਘਟਨਾ ਬਾਰੇ ਕੁੱਝ ਲੋਕ ਹੀ ਜਾਣਦੇ ਹਨ। ਜਦੋਂ ਇਹ ਪਤਾ ਲੱਗਦਾ ਹੈ ਕਿ ਵਿਲ ਦੇ ਅਪਸਾਇਡ ਡਾਉਨ ਵਿੱਚ ਰਹਿਣ ਕਾਰਣ ਉਸ 'ਤੇ ਅਪਸਾਇਡ ਡਾਉਨ ਦਾ ਹਜੇ ਵੀ ਪ੍ਰਭਾਵ ਹੈ ਤਾਂ ਉਸ ਦੇ ਆੜੀਆਂ ਅਤੇ ਉਸ ਦਾ ਟੱਬਰ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਦੁਨੀਆ ਨੂੰ ਅਪਸਾਇਡ ਡਾਉਨ ਤੋਂ ਹਜੇ ਹੋਰ ਬਥੇਰਾ ਖ਼ਤਰਾ ਹੈ।

ਤੀਜੇ ਬਾਬ ਦੀ ਕਹਾਣੀ ਵਰ੍ਹੇ 1985 ਦੀਆਂ ਗਰਮੀਆਂ ਦੀ ਹੈ। ਨਵਾਂ ਖੁੁਲਿਆ ਸਟਾਰਕੋਰਟ ਮਾਲ ਹਾਕਿੰਨਜ਼ ਦੇ ਵਸਨੀਕਾਂ ਦੇ ਧਿਆਨ ਦਾ ਕੇਂਦਰ ਬਣਿਆ ਹੋਇਆ ਹੈ, ਜਿਹਦੇ ਕਾਰਣ ਬਾਕੀ ਦੇ ਸਾਰੇ ਕਾਰੋਬਾਰ ਬੰਦ ਹੋ ਚੁੱਕੇ ਹਨ। ਹੌਪਰ, ਇਲੈਵਨ ਅਤੇ ਮਾਈਕ ਦੇ ਰਿਸ਼ਤੇ ਬਾਰੇ ਫ਼ਿਕਰਮੰਦ ਹੋ ਜਾਂਦਾ ਹੈ ਅਤੇ ਉਹ ਇਸ ਬਾਰੇ ਬਿਲਕੁਲ ਅਣਜਾਣ ਹੈ ਕਿ ਇੱਕ ਗੁਪਤ ਸੋਵੀਅਤ ਪ੍ਰਯੋਗਸ਼ਾਲਾ ਸਟਾਰਕੋਰਟ ਮਾਲ ਦੇ ਥੱਲੇ, ਅਪਸਾਇਡ ਡਾਉਨ ਲਈ ਇੱਕ ਨਵਾਂ ਬੂਹਾ ਖੋਲਣ ਦਾ ਜਤਨ ਕਰ ਰਹੀ ਹੈ।

Remove ads

ਕਾਸਟ ਅਤੇ ਪਾਤਰ

  • ਵਿਨੋਨਾ ਰਾਈਡਰ ਜੋ ਕਿ ਜੌਇਸ ਬਾਇਅਰਜ਼ ਦਾ ਕਿਰਦਾਰ ਕਰਦੀ ਹੈ, ਉਹ ਵਿਲ ਅਤੇ ਜੌਨਾਥਨ ਬਾਇਅਰਜ਼ ਦੀ ਬੇਬੇ ਹੈ। ਉਸਦਾ ਲੌਨੀ ਬਾਇਅਰਜ਼ ਨਾਲ਼ ਤਲਾਕ ਹੋਇਆ, ਹੋਇਆ ਹੈ। ਦੂਜੇ ਬਾਬ ਵਿੱਚ ਉਹ ਆਪਣੇ ਪੁਰਾਣੇ ਜਮਾਤੀ ਬੌਬ ਨੂੰ ਡੇਟ ਕਰ ਰਹੀ ਹੁੰਦੀ ਹੈ, ਜਦੋਂ ਤੱਕ ਬਾਬ ਦੇ ਅੰਤ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ।
  • ਡੇਵਿਡ ਹਾਰਬਰ ਜੋ ਕਿ ਜਿਮ ਹੌਪਰ ਦਾ ਕਿਰਦਾਰ ਕਰਦਾ ਹੈ, ਜੋ ਕਿ ਹਾਕਿੰਨਜ਼ ਪੁਲ਼ਸ ਦਾ ਮੁੱਖੀ ਹੈ। ਜਦੋਂ ਉਸ ਦੀ ਕੁੜੀ ਦੀ ਕੈਂਸਰ ਕਾਰਣ ਮੌਤ ਹੋ ਜਾਂਦੀ ਹੈ, ਉਹ ਤਲਾਕ ਲੈ ਕੇ ਸ਼ਰਾਬ ਪੀਣ ਲੱਗ ਪੈਂਦਾ ਹੈ। ਪਰ ਹੌਲੀ-ਹੌਲੀ ਉਹ ਜ਼ਿੰਮੇਦਾਰ ਬਣ ਜਾਂਦਾ ਹੈ ਅਤੇ ਜੌਇਸ ਦੇ ਪੁੱਤਰ ਵਿਲ ਨੂੰ ਬਚਾਉਂਦਾ ਹੈ ਅਤੇ ਇਲੈਵਨ ਨੂੰ ਗੋਦ ਲੈ ਲੈਂਦਾ ਹੈ। ਇਹ ਵੀ ਪਤਾ ਲੱਗਦਾ ਹੈ ਕਿ ਉਹ ਅਤੇ ਜੌਇਸ ਇੱਕ-ਦੂਜੇ ਨੂੰ ਪਸੰਦ ਕਰਦੇ ਹਨ।
  • ਫਿਨ ਵੁਲਫਰਡ ਮਾਈਕ ਵ੍ਹੀਲਰ ਦਾ ਕਿਰਦਾਰ ਕਰਦਾ ਹੈ, ਉਹ ਕੈਰਨ ਅਤੇ ਟੈਡ ਵ੍ਹੀਲਰ ਦਾ ਪੁੱਤਰ, ਨੈਂਸੀ ਅਤੇ ਹੋਲੀ ਵ੍ਹੀਲਰ ਦਾ ਭਰਾ ਹੈ ਅਤੇ ਵਿਲ ਦੇ ਤਿੰਨ ਆੜੀਆਂ ਵਿੱਚੋਂ ਇੱਕ ਹੈ। ਉਹ ਇੱਕ ਸਮਝਦਾਰ ਨਿਆਣਾ ਹੈ ਅਤੇ ਆਪਣੇ ਆੜੀਆਂ ਲਈ ਜਾਨ ਵਾਰ ਸਕਦਾ ਹੈ। ਉਸ ਨੂੰ ਇਲੈਵਨ ਪਸੰਦ ਹੈ।
  • ਮਿਲੀ ਬੌਬੀ ਬਰਾਊਨ ਇਲੈਵਨ/ਜੇਨ ਹੌਪਰ("ਐਲ") ਦਾ ਕਿਰਦਾਰ ਕਰਦੀ ਹੈ, ਇੱਕ ਕੁੜੀ ਜਿਹਦੇ ਕੋਲ਼ ਮਨੋਵਿਗਿਆਨਕ ਕਾਬਲੀਅਤਾਂ ਹਨ। ਉਹਦਾ ਅਸਲੀ ਨਾਂ ਜੇਨ ਹੈ ਅਤੇ ਉਹ ਟੈਰੀ ਅਈਵਜ਼ ਦੀ ਕੁੜੀ ਹੈ। ਹਾਕਿੰਨਜ਼ ਪ੍ਰਯੋਗਸ਼ਾਲਾ ਵਿੱਚ ਭੱਝਣ ਤੋਂ ਬਾਅਦ ਜਿਥੇ ਉਸ ਉੱਤੇ ਪ੍ਰਯੋਗ ਕੀਤੇ ਜਾ ਰਹੇ ਸਨ ਉਹ ਮਾਈਕ ਡਸਟਿਨ ਅਤੇ ਲੂਕਸ ਦੀ ਆੜੀ ਬਣ ਜਾਂਦੀ ਹੈ। ਉਸ ਨੂੰ ਮਾਈਕ ਪਸੰਦ ਹੁੰਦਾ ਹੈ। ਦੂਜੇ ਬਾਬ ਦੇ ਅੰਤ ਵਿੱਚ ਹੌਪਰ ਉਸ ਨੂੰ ਗੋਦ ਲੈ ਲੈਂਦਾ ਹੈ। ਤੀਜੇ ਬਾਬ ਵਿੱਚ ਇਲੈਵਨ ਅਤੇ ਹੌਪਰ ਇਕ ਦੂਜੇ ਦੇ ਹੋਰ ਲਾਗੇ ਹੋ ਜਾਂਦੇ ਹਨ ਅਤੇ ਇਲੈਵਨ ਆਪਣੇ ਆਪ ਨੂੰ ਹੌਪਰ ਦੀ ਧੀ ਸਮਝਣ ਲੱਗ ਜਾਂਦੀ ਹੈ।
  • ਗੇਟਨ ਮਟਰਾਟਸੋ ਡਸਟਿਨ ਦਾ ਕਿਰਦਾਰ ਕਰਦਾ ਹੈ, ਵਿਲ ਦੇ ਤਿੰਨ ਆੜੀਆਂ ਵਿੱਚੋਂ ਇੱਕ। ਉਸਨੂੰ ਕਲੀਡੋਕਰੈਨੀਅਲ ਡਿਸਪਲੇਸੀਆ ਹੈ ਜਿਹਦੇ ਕਾਰਣ ਉਹ ਥੋੜ੍ਹਾ-ਥੋੜ੍ਹਾ ਤਤਲਾਉਂਦਾ ਹੈ। ਦੂਜੇ ਬਾਬ ਵਿੱਚ, ਉਹ ਆਪਣੇ ਨਵੇਂ ਆਏ ਹੋਏ ਦੰਦਾਂ ਕਾਰਣ ਬਹੁਤ ਖੁਸ਼ ਹੁੰਦਾ ਹੈ ਅਤੇ ਉਸ ਨੂੰ ਮੈਕਸ ਪਸੰਦ ਹੁੰਦੀ ਹੈ। ਤੀਜੇ ਬਾਬ ਵਿੱਚ ਉਸਦੀ ਇੱਕ ਸਹੇਲੀ ਬਣਦੀ ਹੈ, ਸੂਜ਼ੀ (ਜਿਹਦਾ ਕਿਰਦਾਰ ਗੈਬਰੀਐਲਾ ਪਿਜੋਲੋ ਕਰਦੀ ਹੈ), ਜਿਸ ਨੂੰ ਉਹ ਕੈਂਪ ਨੋਵੇਅਰ 'ਤੇ ਮਿਲਦਾ ਹੈ।
  • ਕੇਲਬ ਮੈਕਲੌਗਲਿਨ ਲੂਕਸ ਸਿੰਕਲੇਅਰ ਦਾ ਕਿਰਦਾਰ ਕਰਦਾ ਹੈ, ਵਿਲ ਦੇ ਤਿੰਨ ਆੜੀਆਂ ਵਿੱਚੋਂ ਇੱਕ। ਉਹ ਇਲੈਵਨ ਤੋਂ ਬਹੁਤ ਚੌਕਸ ਰਹਿੰਦਾ ਹੈ, ਪਰ ਬਾਅਦ ਵਿੱਚ ਇੱਕ-ਦੂਜੇ ਦੇ ਆੜੀ ਬਣ ਜਾਂਦੇ ਹਨ। ਬਾਬ ਦੋ ਵਿੱਚ ਉਸਨੂੰ ਮੈਕਸ ਪਸੰਦ ਹੁੰਦੀ ਹੈ ਅਤੇ ਤੀਜੇ ਬਾਬ ਵਿੱਚ ਉਹ ਉਸਦਾ ਬੁਆਏਫਰੈਂਡ ਬਣ ਜਾਂਦਾ ਹੈ।
  • ਨਟੈਲੀਆ ਡਾਇਰ ਨੈਂਸੀ ਵ੍ਹੀਲਰ ਦਾ ਕਿਰਦਾਰ ਕਰਦੀ ਹੈ, ਉਹ ਕੈਰਨ ਅਤੇ ਟੈਡ ਵ੍ਹੀਲਰ ਦੀ ਧੀ, ਮਾਈਕ ਅਤੇ ਹੌਲੀ ਦੀ ਵੱਡੀ ਭੈਣ ਹੈ। ਨੈਂਸੀ ਨੂੰ ਆਪਣੇ ਇੱਕ ਹੋਰ ਪੱਖ ਲੱਭਦਾ, ਜਦੋਂ ਉਹ ਹੌਕਿੰਨਜ਼ ਪ੍ਰਯੋਗਸ਼ਾਲਾ ਦੀ ਅਤੇ ਆਪਣੀ ਸਹੇਲੀ ਬਾਰਬਰਾ ਦੀ ਮੌਤ ਦੀ ਤਫਤੀਸ਼ ਕਰ ਰਹੀ ਹੁੰਦੀ ਹੈ। ਪਹਿਲੇ ਦੋ ਬਾਬਾਂ ਵਿੱਚ ਉਹ ਸਟੀਵ ਹੈਰਿੰਗਟਨ ਦੀ ਸਹੇਲੀ ਹੁੰਦੀ, ਪਰ ਉਸਨੂੰ ਛੱਡਣ ਤੋਂ ਬਾਅਦ ਤੀਜੇ ਬਾਬ ਵਿੱਚ ਜੌਨਾਥਨ ਬਾਇਅਰਜ਼ ਨੂੰ ਡੇਟ ਕਰਦੀ ਹੁੰਦੀ ਹੈ।
  • ਚਾਰਲੀ ਹੀਟਨ ਜੌਨਾਥਨ ਬਾਇਅਰਜ਼ ਦਾ ਕਿਰਦਾਰ ਕਰਦਾ ਹੈ, ਜਿਹੜਾ ਕਿ ਵਿਲ ਬਾਇਅਰਜ਼ ਦਾ ਵੱਡਾ ਭਰਾ ਅਤੇ ਜੌਇਸ ਬਾਇਅਰਜ਼ ਦਾ ਪੁੱਤਰ ਹੈ। ਉਹ ਇੱਕ ਸ਼ਾਂਤ ਨੌਜਵਾਨ ਹੈ ਅਤੇ ਤਸਵੀਰਾਂ ਖਿੱਚਣ ਦਾ ਸ਼ੌਕੀਨ ਹੈ। ਉਹ ਆਪਣੇ ਭਰਾ ਅਤੇ ਬੇਬੇ ਦੇ ਬਹੁਤ ਲਾਗੇ ਹੈ ਅਤੇ ਉਹ ਨੈਂਸੀ ਵ੍ਹੀਲਰ ਦਾ ਬੁਆਏਫਰੈਂਡ ਬਣ ਜਾਂਦਾ ਹੈ।
  • ਕਾਰਾ ਬੁਔਨੋ ਕੈਰਨ ਵ੍ਹੀਲਰ ਦਾ ਕਿਰਦਾਰ ਕਰਦੀ ਹੈ, ਜਿਹੜੀ ਨੈਂਸੀ, ਮਾਈਕ ਅਤੇ ਹੌਲੀ ਦੀ ਬੇਬੇ ਹੈ।
  • ਮੈਥਿਊ ਮੋਡੀਨੀ ਜੋ ਕਿ ਮਾਰਟਿਨ ਬਰੈਨਰ ਦਾ ਕਿਰਦਾਰ ਕਰਦਾ ਹੈ, ਜਿਹੜਾ ਹੌਕਿੰਨਜ਼ ਪ੍ਰਯੋਗਸ਼ਾਲਾ ਦਾ ਮੁੱਖੀ ਹੈ। ਉਹ ਅਤੇ ਉਸ ਦਾ ਟੋਲਾ ਇਲੈਵਨ ਨੂੰ ਲੱਭਦੇ ਹੁੰਦੇ ਹਨ।
  • ਨੋਅ੍ਹਾ ਛਨੈਪ ਜੋ ਕਿ ਵਿਲ ਬਾਇਅਰਜ਼ ਦਾ ਕਿਰਦਾਰ ਕਰਦਾ ਹੈ, ਜਿਹੜਾ ਕਿ ਜੌਇਸ ਬਾਇਅਰਜ਼ ਦਾ ਪੁੱਤਰ ਅਤੇ ਜੌਨਾਥਨ ਬਾਇਅਰਜ਼ ਦਾ ਛੋਟਾ ਭਰਾ ਹੈ। ਜਿਹਨੂੰ ਅਪਸਾਇਡ ਡਾਉਨ ਦਾ ਇੱਕ ਜੰਤ ਹਰਨ ਕਰ ਲੈਂਦਾ ਹੈ।
  • ਸੇਡੀ ਸਿੰਕ ਜੋ ਕਿ ਮੈਕਸ ਮੇਫੀਲਡ ਦਾ ਕਿਰਦਾਰ ਕਰਦੀ ਹੈ, ਜਿਹੜੀ ਕਿ ਬਿਲੀ ਦੀ ਮਤਰੇਈ ਛੋਟੀ ਭੈਣ ਹੈ। ਉਹ ਲੂਕਸ ਅਤੇ ਡਸਟਿਨ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ, ਪਰ ਅੰਤ ਵਿੱਚ ਲੂਕਸ ਨੂੰ ਚੁਣਦੀ ਹੈ।
  • ਜੋ ਕੀਰੀ ਜੋ ਕਿ ਸਟੀਵ ਹੈਰਿੰਗਟਨ ਦਾ ਕਿਰਦਾਰ ਕਰਦਾ ਹੈ, ਉਹ ਇੱਕ ਮਸ਼ਹੂਰ ਵਿਦਿਆਰਥੀ ਅਤੇ ਨੈਂਸੀ ਵ੍ਹੀਲਰ ਦਾ ਬੁਆਏਫਰੈਂਡ ਹੈ। ਉਸ ਨੂੰ ਪਹਿਲਾਂ ਜੌਨਾਥਨ ਬਾਇਅਰਜ਼ ਪਸੰਦ ਨਹੀਂ ਹੁੰਦਾ, ਪਰ ਬਾਅਦ ਵਿੱਚ ਉਸਦਾ ਆੜੀ ਬਣ ਜਾਂਦਾ ਹੈ। ਉਹ ਅਤੇ ਨੈਂਸੀ ਦੂਜੇ ਬਾਬ ਦੇ ਅੰਤ ਵਿੱਚ ਵੱਖ-ਵੱਖ ਹੋ ਜਾਂਦੇ ਹਨ।
  • ਡੇਕਰ ਮੌਂਟਗਮਰੀ ਜੋ ਕਿ ਬਿਲੀ ਹਾਰਗਰੋਵ (ਬਾਬ 2-3) ਮੈਕਸ ਦਾ ਹਿੰਸਕ ਮਤਰੇਆ ਭਰਾ ਹੈ। ਉਹ ਸਟੀਵ ਨੂੰ ਉਸਦੀ ਪ੍ਰਸਿੱਧੀ ਨੂੰ ਲਲਕਾਰ ਦਾ ਹੈ।
  • ਸ਼ੌਨ ਐਸਟਿਨ ਜੋ ਕਿ ਬੌਬ ਨਿਊਬੀ ਦਾ ਕਿਰਦਾਰ ਕਰਦਾ ਹੈ, ਜੌਇਸ ਅਤੇ ਹੌਪਰ ਦਾ ਪੁਰਾਣਾ ਜਮਾਤੀ, ਅਤੇ ਉਹ ਹੌਕਿੰਨਜ਼ ਰੇਡੀਓਸ਼ੈਕ ਚਲਾਉਂਦਾ ਹੈ ਅਤੇ ਜੌਇਸ ਦਾ ਬੁਆਏਫਰੈਂਡ ਹੈ (ਬਾਬ -2)।
  • ਪੌਲ ਰਾਈਜ਼ਰ ਜੋ ਕਿ ਸੈਮ ਓਵਨਜ਼ ਦਾ ਕਿਰਦਾਰ ਕਰਦਾ ਹੈ, ਜਿਹੜਾ ਕਿ ਹੌਕਿੰਨਜ਼ ਪ੍ਰਯੋਗਸ਼ਾਲਾ ਦੇ ਊਰਜਾ ਵਿਭਾਗ ਲਈ ਬਰੈਨਰ ਦੇ ਵੱਟੇ ਆਇਆ ਹੈ। ਉਹ ਬਾਹਲ਼ਾ ਢੀਠ ਹੈ ਅਤੇ ਵਿਗਿਆਨਕ ਭਾਲਾਂ ਲਈ ਵਚਨਬੱਧ ਹੈ।
  • ਮਾਇਆ ਹੌਕ ਜੋ ਕਿ ਰੌਬਿਨ ਬੱਕਲੇ (ਬਾਬ 3 - ਮੌਜੂਦ) ਇੱਕ ਕੁੜੀ ਹੈ ਜਿਹੜੀ ਸਟੀਵ ਨਾਲ ਮਾਲ ਵਿੱਚ ਇੱਕ ਆਈਸ ਕਰੀਮ ਸਟੋਰ 'ਤੇ ਕੰਮ ਕਰਦੀ ਹੈ।
  • ਪ੍ਰਿਆਹ ਫੈਰਗੁਸੌਨ ਜੋ ਕਿ ਐਰਿਕਾ ਸਿੰਕਲੇਅਰ ਦਾ ਕਿਰਦਾਰ ਕਰਦੀ ਹੈ, ਜਿਹੜੀ ਕਿ ਲੂਕਸ ਦੀ 10 ਵਰ੍ਹਿਆਂ ਦੀ ਭੈਣ ਹੈ।
  • ਬਰੈੱਟ ਖੇਲਮਾਨ ਜੋ ਕਿ ਮੱਰੇ ਬਾਉਮਨ ਦਾ ਕਿਰਦਾਰ ਕਰਦਾ ਹੈ, ਜਿਹੜਾ ਕਿ ਇੱਕ ਸਾਜਸ਼ ਸਿਧਾਂਤਵਾਦੀ, ਨਿੱਜੀ ਤਫਤੀਸ਼ਕਾਰ ਅਤੇ ਹੌਪਰ ਦਾ ਪੁਰਾਣਾ ਆੜੀ ਹੈ।
Remove ads

ਜਾਰੀ

ਪਹਿਲੇ ਬਾਬ ਵਿੱਚ ਅੱਠ, ਇੱਕ-ਇੱਕ ਘੰਟਾ ਲੰਬੇ ਪਰਸੰਗ ਸਨ ਜਿਨ੍ਹਾਂ ਨੂੰ ਅਤਿ ਐੱਚ.ਡੀ, 4ਕੇ ਵਿੱਚ 15 ਜੁਲਾਈ, 2016 ਨੂੰ ਨੈੱਟਫਲਿਕਸ 'ਤੇ ਪੂਰੀ ਦੁਨੀਆ ਲਈ ਜਾਰੀ ਕੀਤਾ ਗਿਆ ਸੀ। ਨੌਂ ਪਰਸੰਗਾਂ ਵਾਲਾ ਦੂਜਾ ਬਾਬ 27 ਅਕਤੂਬਰ, 2017 ਨੂੰ ਐੱਚਡੀਆਰ ਵਿੱਚ ਜਾਰੀ ਕੀਤਾ ਗਿਆ ਸੀ। ਤੀਜੇ ਬਾਬ ਵਿੱਚ ਇੱਕ ਵਾਰ ਫ਼ੇਰ ਅੱਠ ਪਰਸੰਗ ਸ਼ਾਮਲ ਸਨ ਅਤੇ ਇਹ 4 ਜੁਲਾਈ, 2019 ਨੂੰ ਜਾਰੀ ਕੀਤਾ ਗਿਆ ਸੀ। ਨੈੱਟਫਲਿਕਸ ਨੇ 30 ਸਤੰਬਰ, 2019 ਨੂੰ ਚੌਥੇ ਬਾਬ ਦਾ ਵੀ ਐਲਾਨ ਕਰ ਦਿੱਤਾ ਹੈ।

Loading related searches...

Wikiwand - on

Seamless Wikipedia browsing. On steroids.

Remove ads