ਸਟਿੱਲ ਐਲਿਸ
From Wikipedia, the free encyclopedia
Remove ads
ਸਟਿੱਲ ਐਲਿਸ ਰਿਚਰਡ ਗਲੈਟਜ਼ਰ ਤੇ ਵਾਸ਼ ਵੇਸਟ ਦੁਆਰਾ ਲਿਖੀ ਤੇ ਨਿਰਦੇਸ਼ਿਤ ਇੱਕ 2014 ਅਮਰੀਕਨ ਫ਼ਿਲਮ ਹੈ। [2][3] ਅਤੇ ਲੀਜ਼ਾ ਜਿਨੋਵਾ ਦੇ 2007 ਵਿੱਚ ਛਪੇ ਇਸੇ ਨਾਮ ਦੇ ਨਾਵਲ ਸਟਿੱਲ ਐਲਿਸ (ਨਾਵਲ) ਤੇ ਅਧਾਰਿਤ ਹੈ। ਫ਼ਿਲਮ ਵਿੱਚ ਐਲਿਸ ਹਾਓਲੈੰਡ ਦੀ ਮੁਖ ਭੂਮਿਕਾ ਜੂਲੀਅਨ ਮੂਰ ਨੇ ਨਿਭਾਈ। ਐਲਿਸ ਹਾਓਲੈੰਡ ਕੋਲੰਬੀਆ ਯੂਨਿਵਰਸਿਟੀ ਵਿੱਚ ਭਾਸ਼ਾ ਵਿਗਿਆਨ ਦੀ ਅਧਿਆਪਕ ਹੈ ਜਿਸ ਨੂੰ ਅਲਜ਼ਾਈਮਰ ਰੋਗ ਹੈ। ਐਲੇਕ ਬਾਲਡਵਿਨ ਨੇ ਐਲਿਸ ਦੇ ਪਤੀ ਦੀ ਭੂਮਿਕਾ ਨਿਭਾਈ। ਕ੍ਰਿਸਟਨ ਸਟੀਵਾਰਟ,ਕੇਟ ਬੋਜ਼ਵਰਥ, ਹੰਟਰ ਪੈਰਿਸ਼ ਨੇ ਉਸਦੇ ਬਚਿਆਂ ਲਿਡੀਆ, ਐਨਾ ਤੇ ਟੋਮ ਦੀ ਭੂਮਿਕਾ ਨਿਭਾਈ।
ਫ਼ਿਲਮ ਦਾ ਪ੍ਰੀਮੀਅਰ 2014 ਟਾਰਾਂਟੋ ਅੰਤਰਰਾਸ਼ਟਰੀ ਫ਼ਿਲਮ ਫੇਸਟੀਵਲ ਵਿੱਚ 8 ਸਤੰਬਰ 2014 ਨੂੰ ਹੋਇਆ.[4] ਮੂਰ ਨੂੰ ਆਪਣੇ ਅਭਿਨੈ ਲਈ ਕਾਫੀ ਸਲਾਹਿਆ ਗਿਆ, ਤੇ ਉਸਨੂੰ ਇਸ ਫ਼ਿਲਮ ਲਈ ਸਰਵੋਤਮ ਅਭਿਨੇਤਰੀ ਦਾ ਗੋਲਡਨ ਗਲੋਬ ਅਵਾਰਡ, ਸਕ੍ਰੀਨ ਐਕਟਰਸ ਗਿਲਡ ਅਵਾਰਡਸ, ਬਾਫ਼ਟਾ ਅਵਾਰਡ ਤੇ ਅਕੈਡਮੀ ਅਵਾਰਡ ਵੀ ਮਿਲਿਆ।
Remove ads
ਪਲਾਟ
ਡਾ. ਐਲਿਸ ਹਾਓਲੈੰਡ (ਜੂਲੀਅਨ ਮੂਰ), ਕੋਲੰਬੀਆ ਯੂਨਿਵਰਸਿਟੀ ਵਿੱਚ ਭਾਸ਼ਾ ਵਿਗਿਆਨ ਦੀ ਅਧਿਆਪਕ ਹੈ, 3 ਬਚਿਆਂ ਦੀ ਮਾਂ ਹੈ, ਤੇ ਜੋਨ ਹਾਓਲੈਂਡ (ਐਲੇਕ ਬਾਲਡਵਿਨ) ਦੀ ਪਤਨੀ ਹੈ। ਉਸਨੂੰ ਪਤਾ ਚੱਲਦਾ ਹੈ ਕਿ ਉਸਨੂੰ ਅਲਜ਼ਾਈਮਰ ਰੋਗ ਹੈ। ਜਦੋਂ ਪਤਾ ਲੱਗਦਾ ਹੈ ਕਿ ਇਹ ਬਿਮਾਰੀ ਖਾਨਦਾਨੀ ਹੈ ਤੇ ਐਲਿਸ ਦੇ ਪਿਤਾ ਨੂੰ ਵੀ ਸੀ, ਤਾਂ ਉਸਦੇ ਬੱਚੇ ਆਪਣੇ ਆਪ ਨੂੰ ਜਾਂਚਦੇ ਹਨ ਕਿ ਕੀ ਇਹ ਬਿਮਾਰੀ ਓਹਨਾਂ ਨੂੰ ਵੀ ਹੈ ਯਾ ਨਹੀਂ। ਵੱਡੀ ਕੁੜੀ ਐਨਾ ਦੀ ਟੈਸਟ ਰਿਪੋਰਟ ਦੇ ਮੁਤਾਬਿਕ ਉਸ ਨੂੰ ਵੀ ਅਲਜ਼ਾਈਮਰ ਰੋਗ ਹੈ। ਐਲਿਸ ਦੇ ਮੁੰਡੇ ਟੋਮ ਦਾ ਟੈਸਟ ਨੇਗੇਟਿਵ ਆਉਂਦਾ ਹੈ। ਤੇ ਉਸਦੀ ਛੋਟੀ ਬੇਟੀ ਲਿਡੀਆ ਟੈਸਟ ਨਾ ਕਰਵਾਉਣ ਦਾ ਫੈਸਲਾ ਕਰਦੀ ਹੈ। ਐਲਿਸ ਆਪਣੇ ਭਵਿੱਖ ਨੂੰ ਲੈ ਕੇ ਕਾਫੀ ਚਿੰਤਤ ਹੈ, ਉਹ ਕੁਝ ਸ਼ਬਦ ਯਾਦ ਕਰਨ ਦੀ ਕੋਸ਼ਿਸ਼ ਕਰਦੀ ਹੈ ਜੋ ਉਸ ਨੇ ਲਿਖ ਕੇ ਲਕੋ ਦਿੱਤੇ ਸੀ। ਉਹ ਆਪਣੇ ਫੋਨ ਤੇ ਕੁਛ ਜ਼ਰੂਰੀ ਸਵਾਲ ਵੀ ਪਾਉਂਦੀ ਹੈ ਜਿਸ ਦੇ ਜਵਾਬ ਓਹ ਹਰ ਰੋਜ਼ ਸਵੇਰੇ ਦਿੰਦੀ ਹੈ। ਉਸਦੇ ਅਖੀਰ ਤੇ ਇਕ ਵੀਡੀਓ ਦਾ ਲਿੰਕ ਹੈ ਜੋ ਉਸ ਨੇ ਖੁਦ ਰਿਕਾਰਡ ਕੀਤੀ ਹੈ ਜੋ ਉਸਨੂੰ ਭਵਿੱਖ ਵਿੱਚ ਨੀਂਦ ਦੀਆਂ ਗੋਲੀਆਂ ਦੀ ਵੱਧ ਖ਼ੁਰਾਕ ਨਾਲ ਆਤਮਹੱਤਿਆ ਕਰਨ ਲਈ ਨਿਰਦੇਸ਼ ਦਿੰਦੀ ਹੈ।
Remove ads
ਕਾਸਟ
- ਜੂਲੀਅਨ ਮੂਰ - ਐਲਿਸ ਹਾਓਲੈੰਡ
- ਐਲੇਕ ਬਾਲਡਵਿਨ - ਜੋਨ ਹਾਓਲੈੰਡ
- ਕ੍ਰਿਸਟਨ ਸਟੀਵਾਰਟ - ਲਿਡੀਆ ਹਾਓਲੈੰਡ
- ਕੇਟ ਬੋਜ਼ਵਰਥ - ਐਨਾ ਹਾਓਲੈੰਡ-ਜੋਨਸ
- ਹੰਟਰ ਪੈਰਿਸ਼ - ਟੋਮ ਹਾਓਲੈੰਡ
- ਸ਼ੇਨ ਮੈਕਰਾਇ - ਚਾਰਲੀ ਜੋਨਸ
- ਸਟੀਫਨ ਕੰਕਨ - ਬੇੰਜ਼ਾਮਿਨ
- ਵਿਕਟੋਰਿਆ ਕਾਰਟਾਜਿਨਾ - ਪ੍ਰੋਫ਼ ਹੂਪਰ
- ਸੇਠ ਗਿਲੀਅਮ - ਫਰੈਡਰਿਕ ਜੋਨਸਨ
- ਡੇਨੀਅਲ ਜ਼ੇਰੋਲ - ਏਰਿਕ ਵੈਲਮੈਨ
- ਏਰੀਨ ਡ੍ਰੇਕ - ਜੈਨੀ
ਹਵਾਲੇ
Wikiwand - on
Seamless Wikipedia browsing. On steroids.
Remove ads