ਸਟੇਟ ਬੈਂਕ ਆਫ਼ ਇੰਡੀਆ
ਭਾਰਤ ਦੀ ਸਭ ਤੋ ਵੱਡੀ ਬੈਂਕ From Wikipedia, the free encyclopedia
Remove ads
ਸਟੇਟ ਬੈਂਕ ਆਫ਼ ਇੰਡੀਆ (ਅੰਗਰੇਜ਼ੀ: State Bank of India; SBI) ਭਾਰਤ ਦਾ ਸਭ ਤੋਂ ਵੱਡਾ ਤੇ ਪੁਰਾਣਾ ਬੈਂਕ ਅਤੇ ਵਿੱਤੀ ਸੰਸਥਾ ਹੈ। ਇਸਦਾ ਮੁੱਖ ਦਫ਼ਤਰ ਮੁੰਬਈ ਵਿਚ ਹੈ। ਇਹ ਇੱਕ ਅਨੁਸੂਚਿਤ ਬੈਂਕ ਹੈ। 2 ਜੂਨ 1806 ਵਿੱਚ ਕੋਲਕਾਤਾ ਵਿੱਚ 'ਬੈਂਕ ਆਫ਼ ਕਲਕੱਤਾ' ਦੀ ਸਥਾਪਨਾ ਹੋਈ। ਤਿੰਨ ਸਾਲਾਂ ਦੇ ਬਾਅਦ ਇਸਦਾ ਪੂਨਰ ਗਠਨ ਬੈਂਕ ਆਫ਼ ਬੰਗਾਲ ਦੇ ਰੂਪ ਵਿੱਚ ਹੋਇਆ। ਇਹ ਆਪਣੇ ਆਪ ਵਿੱਚ ਇੱਕ ਅਨੋਖਾ ਬੈਂਕ ਸੀ ਜੋ ਬ੍ਰਿਟਿਸ਼ ਇੰਡੀਆ ਅਤੇ ਬੰਗਾਲ ਸਰਕਾਰ ਦੁਆਰਾ ਚਲਾਇਆ ਜਾਂਦਾ ਸੀ। ਬੈਂਕ ਆਫ ਮੁੰਬਈ ਅਤੇ ਬੈਂਕ ਆਫ਼ ਮਦਰਾਸ ਦੀ ਸ਼ੁਰੂਆਤ ਬਾਅਦ ਵਿੱਚ ਹੋਈ। ਇਹ ਤਿੰਨੋਂ ਬੈਂਕ ਆਧੁਨਿਕ ਭਾਰਤ ਦੇ ਪ੍ਰਮੁੱਖ ਬੈਂਕ ਉਦੋਂ ਤੱਕ ਬਣੇ ਰਹੇ ਜਦ ਤੱਕ ਇਹ ਇੰਮਪੀਰੀਅਲ ਬੈਂਕ ਆਫ਼ ਇੰਡੀਆ ਦੇ ਅਧੀਨ (27 ਜਨਵਰੀ 1921) ਨਾ ਕਰ ਦਿੱਤੇ। ਸੰਨ 1951ਵਿਚ ਪਹਿਲੀ ਪੰਜ ਸਾਲਾਂ ਯੋਜਨਾ ਦੀ ਨੀਂਹ ਰੱਖੀ ਗਈ ਜਿਸ ਵਿੱਚ ਪੇਂਡੂ ਵਿਕਾਸ ਉਪਰ ਜ਼ੋਰ ਦਿੱਤਾ ਗਿਆ। ਇਸ ਸਮੇਂ ਤੱਕ ਇੰਮਪੀਰੀਅਲ ਬੈਂਕ ਆਫ ਇੰਡੀਆ ਦੇ ਕਾਰੋਬਾਰ ਦਾ ਦਾਇਰਾ ਸਿਰਫ਼ ਸ਼ਹਿਰਾਂ ਤੱਕ ਹੀ ਸੀਮਤ ਸੀ। ਪੇਂਡੂ ਵਿਕਾਸ ਨੂੰ ਮੁੱਖ ਰੱਖਦਿਆਂ ਇੱਕ ਅਜਿਹੇ ਬੈਂਕ ਦੀ ਕਲਪਨਾ ਕੀਤੀ ਗਈ ਜਿਸ ਦੀ ਪਹੁੰਚ ਪਿੰਡਾਂ ਤੱਕ ਹੋਵੇ ਅਤੇ ਪੇਂਡੂ ਲੋਕਾਂ ਨੂੰ ਉਸਦਾ ਲਾਭ ਵੀ ਹੋਵੇ। ਅਖੀਰ 1 ਜੁਲਾਈ 1955 ਨੂੰ ਸਟੇਟ ਬੈਂਕ ਆਫ਼ ਇੰਡੀਆ ਦੀ ਸਥਾਪਨਾ ਕੀਤੀ ਗਈ, ਜਿਸ ਵਿੱਚ ਸਰਕਾਰ ਦੀ 61.58% ਹਿਸੇਦਾਰੀ ਸੀ।[1]

Remove ads
ਸਹਾਇਕ ਬੈਂਕ
- ਸਟੇਟ ਬੈਂਕ ਆਫ਼ ਬੀਕਾਨੇਰ ਐਂਡ ਜੈਪੁਰ
- ਸਟੇਟ ਬੈਂਕ ਆਫ਼ ਹੈਦਰਾਬਾਦ
- ਸਟੇਟ ਬੈਂਕ ਆਫ਼ ਮੈਸੂਰ
- ਸਟੇਟ ਬੈਂਕ ਆਫ਼ ਪਟਿਆਲਾ
- ਸਟੇਟ ਬੈਂਕ ਆਫ਼ ਤਰਾਵਣਕੋਰ
ਹਵਾਲੇ
ਅਧਿਕਾਰਿਤ ਵੈੱਬਸਾਈਟ
Wikiwand - on
Seamless Wikipedia browsing. On steroids.
Remove ads