ਸਤੀ ਕੁਮਾਰ

ਪੰਜਾਬੀ ਕਵੀ From Wikipedia, the free encyclopedia

Remove ads

ਸਤੀਸ਼ ਕੁਮਾਰ ਕਪਿਲ ਉਰਫ ਸਤੀ ਕੁਮਾਰ (ਅਗਸਤ 1938[1]- 25 ਜਨਵਰੀ 2008) ਪੰਜਾਬੀ ਕਵਿਤਾ ਵਿੱਚ ਪ੍ਰਯੋਗਵਾਦੀ ਲਹਿਰ ਦੇ ਮੋਢੀ ਕਵੀਆਂ ਵਿੱਚੋਂ ਇੱਕ ਸਨ।

ਵਿਸ਼ੇਸ਼ ਤੱਥ ਸਤੀ ਕੁਮਾਰ, ਜਨਮ ...

ਜੀਵਨ

ਸਤੀ ਕੁਮਾਰ ਪੁਰੋਹਿਤਾਂ ਦੇ ਇੱਕ ਬ੍ਰਾਹਮਣ ਪਰਿਵਾਰ ਵਿੱਚ ਮਾਲਵਾ, ਪੰਜਾਬ ਦੇ ਸ਼ਹਿਰ ਰਾਮਪੁਰਾ ਫੂਲ ਵਿੱਚ ਅਗਸਤ 1938 ਵਿੱਚ ਪੈਦਾ ਹੋਇਆ ਸੀ। ਪੰਜਾਬ ਵਿੱਚੋਂ ਬੀਏ ਪਾਸ ਕਰਨ ਦੇ ਬਾਅਦ ਉਹ ਹੋਰ ਪੜ੍ਹਾਈ ਕਰਨ ਲਈ, ਦਿੱਲੀ ਯੂਨੀਵਰਸਿਟੀ ਚਲਾ ਗਿਆ। ਉਥੇ ਬਾਵਾ ਬਲਵੰਤ, ਦਵਿੰਦਰ ਸਤਿਆਰਥੀ, ਹਰਭਜਨ ਸਿੰਘ, ਹਰਨਾਮ ਅਤੇ ਖਾਸ ਕਰ ਅੰਮ੍ਰਿਤਾ ਪ੍ਰੀਤਮ ਵਰਗੇ ਪੰਜਾਬੀ ਲਿਖਾਰੀ ਉਸ ਦੇ ਸੰਪਰਕ ਵਿੱਚ ਆਏ।[2] ਇਹ 60ਵਿਆਂ ਦੀ ਗੱਲ ਹੈ ਜਦੋਂ ਸਤੀ ਕੁਮਾਰ ਦੀਆਂ ਕਿਤਾਬਾਂ ਪੰਚਮ ਅਤੇ ਘੋੜਿਆਂ ਦੀ ਉਡੀਕ ਨਾਲ਼ ਪੰਜਾਬੀ ਕਵਿਤਾ ਵਿੱਚ ਆਧੁਨਿਕਤਾਵਾਦ ਦੀ ਨੀਂਹ ਰੱਖੀ ਗਈ।

Remove ads

ਰਚਨਾਵਾਂ

  • ਪੰਚਮ (1964)
  • ਘੋੜਿਆਂ ਦੀ ਉਡੀਕ (1971)
  • ਰਹਾਓ (1977)
  • ਤਾਂਬੇ ਦਾ ਰੁੱਖ (1979)
  • ਮਾਇਆ ਜਾਲ – ਗੱਲਾਂ ਅਤੇ ਕਵਿਤਾ (2005)
  • ਮੇਰੇ ਖੱਬੇ ਵਗਦੀ ਹਵਾ (2009)[3]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads