ਸਦੀਕ ਲਾਲੀ

ਪੰਜਾਬੀ ਕਵੀ From Wikipedia, the free encyclopedia

Remove ads

ਸਦੀਕ ਲਾਲੀ ਇੱਕ ਪੰਜਾਬੀ ਕਿੱਸਾਕਾਰ ਹੈ।

ਜੀਵਨ

ਸਦੀਕ ਲਾਲੀ ਨੇ ਯੂਸਫ਼ ਜੂਲੈ‌‍ਖ਼ਾਂ ਦਾ ਕਿੱਸਾ ਲਿਖਿਆ,ਇਸ ਨੂੰ 'ਬਹਿਰ-ਉਲ-ਇਸ਼ਕ' ਦੇ ਨਾਮ ਨਾਲ ਵੀ ਪੁਕਾਰਿਆ ਜਾਂਦਾ ਹੈ। ਇਹ ਕਿੱਸਾ ਫ਼ਾਰਸੀ ਸ਼਼ਬਦਾਵਲੀ ਪ੍ਰਧਾਨ ਲਹਿੰਦੀ ਭਾਸ਼ਾ ਵਿਚ ਲਿਖਆ ਗਿਆ। ਪਾਕਿਸਤਾਨੀ ਲੇਖਕ ਪ੍ਰੋ. ਰਿਆਜ਼ ਆਹਿਮਦ ਸ਼ਾਦ ਨੇ ਆਪਣੀ ਪੁਸਤਕ 'ਕੁਲਿਆਤੇ-ਲਾਲੀ' ਵਿਚ ਸਦੀਕ ਲਾਲੀ ਦੇ ਜੀਵਨ ਅਤੇ ਕਿਰਤਾਂ ਦਾ ਸ਼ਹੀ ਵਰੇਵਾ ਦਿੱਤਾ ਹੈ , ਜਿਸ ਦੇ ਅੁਨਸਰ ਸਦੀਕ ਲਾਲੀ ਦਾ ਜਨਮ ਜਿਲ੍ਹਾਂ ਸਰਗੋਧਾ(ਪਾਕਿਸਤਾਨ) ਦੇ ਕਸਬੇ ਲਾਲੀਆਂ (ਬਾਰ ਕੜਾਨਾ) ਵਿਚ ਸਪਰਾ ਜਾਤੀ ਨਾਲ ਸਬੰਧਿਤ ਇਕ ਖਾਂਦੇ ਪੀਂਦੇ ਘਰਾਣੇ ਵਿਖੇ 1672 ਈ. ਵਿਚ ਹੋਇਆ। ਪ੍ਰਸਿੱਧ ਸੂਫ਼ੀ ਕਵੀ ਸ਼ਾਹ ਹੁਸੈਨ ਦੇ ਮੁਰਸ਼ਿਦ ਜਾਂ ਗੁਰੂ ਬਹਿਲੋਲ ਦਰਿਆਈ ਵੀ ਸਦੀਕ ਲਾਲੀ ਦੇ ਵੱਡੇਰਿਆਂ ਵਿਚੋਂ ਸਨ। ਸਦੀਕ ਲਾਲੀ ਦੇ ਪਿਤਾ ਦਾ ਨਾਮ ਬਰਖ਼ੁਰਦਾਰ ਸੀ ਅਤੇ ਓੁਹ ਸ਼ੇਖ ਅਬਦੁੱਲਾ ਦਾ ਪੁੱਤਰ ਸੀ। 95 ਸਾਲਾਂ ਦੀ ਉਮਰ ਭੋਗਣ ਵਾਲੇ ਇਸ ਕਵੀ ਨੇ ਸੱਤ ਵਿਆਹ ਕਰਵਾਏ ਅਤੇ ਓੁਹ 18 ਪੁੱਤਰਾਂ ਦਾ ਬਾਪ ਬਣਿਆ। ਇਸ ਕਵੀ ਦੀ ਕੋਈ ਧੀ ਨਹੀ ਸੀ।ਸਦੀਕ ਲਾਲੀ ਨੇ ਆਪਣਾ ਸਾਰਾ ਜੀਵਨ ਪੜ੍ਹਨ ਲਿਖਣ ਵਿਚ ਹੀ ਗੁਜ਼ਾਰਿਆ ਸੀ।

ਮੌਲਵੀ ਅਹਿਮਦ ਯਾਰ ਆਪਣੇ ਕਿੱਸਾ ਯੂਸਫ਼ ਜ਼ੁਲੈਖਾਂ ਵਿੱਚ ਸਦੀਕ ਲਾਲੀ ਦਾ ਜ਼ਿਕਰ ਕਰਦੇ ਹੋਏ ਫਰਮਾਂਦੇ ਹਨ:-

ਸਦੀਕ ਲਾਲੀ ਯੂਸਫ ਦਾ ਕਿੱਸਾ ਸਿਰਫ਼ ਤਸੱਵਫ ਕਹਿਆ।
ਕਿੱਸਾ ਖੋਲ ਸੁਨਾਵਨ ਦਿਲ ਦਾ, ਉਸ ਨੇ ਫਿਕਰ ਨ ਰਹਿਆ।
ਜੋ ਕਲਾਮ ਉਸ ਮਰਦ ਖੁਦਾ ਦੇ, ਕੀਤੀ ਅਦਾ ਜ਼ਬਾਨੋਂ।
ਖਬਰ ਸਲੂਕ ਫਿਕਾ ਤਫ਼ਸੀਰੋ, ਅਯਾਤੋਂ ਕੁਰਆਨੋਂ।
ਬੈਂਤ ਬਨਾਵਣ ਦੀ ਉਸ ਮੁਢੋਂ, ਮੂਲ ਸਲਾਹ ਨ ਕੀਤੀ!
ਨਿਕੇ ਮੋਟੇ ਮਾਰੇ ਡੰਗੇ ਗਲ ਦੀ ਕਰਨੀ ਸੀਤੀ।

Remove ads

ਰਚਨਾਵਾਂ

  • ਚੇਹਲ ਹਦੀਸ
  • ਫ਼ਰਹਤ ਨਾਮਾ
  • ਯੂਸ਼ਫ਼ ਜੁਲ਼ੇਖਾਂ
  • ਨੂਰ-ਅਲ- ਹਕੀਕਤ
  • ਰਿਸਾਲ ਮੌਜ-ਓੁਲ-ਫ਼ਕਰ
  • ਸਿਦਕ ਨਾਮਾ
  • ਲੱਜ਼ਤ-ਓੱਨਿਸਾ

ਸਦੀਕ ਲਾਲੀ ਦੀਆਂ ਕੁਝ ਹੋਰ ਰਚਨਾਵਾਂ ਜੋ ਇਸਲਾਮੀ ਸਾਹਿਤ ਨਾਲ ਸੰਬੰਧਿਤ ਹਨ :-3 ਸ਼ੀ਼ਹਰਫ਼ੀਆਂ,ਬਾਗ਼ੇ-ਇਲਾਹੀ,ਰਿਸਾਲਾ ਜ਼ੌਕੋ-ਸ਼ੌਕ,ਚਹਲ ਜੋਗਣੀ,ਕਲੰਦਰ ਨਾਮਾ,ਮਨੁਾਜਾਤ,ਇਬਰਤ ਨਾਮਾ,ਨਸੀਹਤ ਨਾਮਾ,ਚੌਬਰਗੇ,ਦੋਸਤਾਂ ਥੀਂ,ਜੁਦਾਈ,ਰਿਸਾਲਾ ਅਹਿਵਾਲੇ-ਕਿਆਮਤ,ਪਹਾੜੀਆਂ ਬਾਰ ਕੜਾਨਾ,ਹੁਲੀਆ ਸ਼ਰੀਫ਼ ਅਤੇ ਸਪਰਾਵਲੀ ਆਦਿ।[1]

ਅੰਤਿਮ ਜੀਵਨ

ਸਦੀਕ ਲਾਲੀ ਦੀ ਉਮਰ ਦੇ ਅੰਤਲੇ ਵਰ੍ਹੇ ਬੜੇ ਦੁਖਦਾਈ ਸਨ। ਅਹਿਮਦ ਸ਼ਾਹ ਅਬਦਾਲੀ ਦੇ ਇਕ ਹਮਲੇ ਸਮੇਂ ਸਦੀਕ ਲਾਲੀ ਦਾ ਪੁੱਤਰ ਅਜ਼ਮਤ ਓੁੱਲ੍ਹਾ ਆਪਣੇ ਘਰਾਣੇ ਦੇ ਇਕ ਪੁਸਤਕਾਲੇ ਦੀ ਰੱਖਿਆ ਕਰਦੇ ਕਰਦੇ ਸ਼ਹੀਦ ਹੋ ਗਿਆ ਸੀ। ਇਸ ਕਾਰਣ ਦੁਖੀ ਸਦੀਕ ਲਾਲੀ ਦਾ ਪਖੇਰੂ ਮਾਰਚ,1776 ਵਿਚ ਉੱਡ ਗਿਆ। ਲਾਲੀ ਕਸਬੇ ਦੇ ਲਹਿੰਦੇ ਵੱਲ ਸਦੀਕ ਲਾਲੀ ਦਾ ਸੁੰਦਰ ਮਜ਼ਾਰ ਹੈ ਜਿਸ ਤੇ ਹਰ ਸਾਲ ਚੇਤਰ ਦੇ ਮਹੀਨੇ ਓੁਰਸ ਜਾਂ ਓੁਤਸਵ ਮਨਾਇਆ ਜਾਂਦਾ ਹੈ। ਸਦੀਕ ਲਾਲੀ ਨੇ ਯੂਸਫ਼ ਜੂਲੈ‌‍ਖ਼ਾਂ ਦਾ ਕਿੱਸਾ ਕੁਰਾਨ ਦੀ ਆਇਤ "ਸੁਰਿਤ ਯੂਸਫ਼" ਦੀ ਤਫ਼ਸੀਰ ਦੇ ਤੌਰ 'ਤੇ ਲਿਖਿਆ। ਉਹਨਾਂ ਨੇ ਅਧਿਆਤਮਕ ਰਮਜ਼ਾਂਂ ਖੋਲ੍ਹਣ ਵਲ ਧਿਆਨ ਦਿਤਾ ਹੈ, ਕਾਵਿ-ਖੂਬੀਆਂ ਵਲ ਨਹੀਂ ।ਇਸੇ ਲਈ ਅਹਿਮਦ ਯਾਰ ਨੇ ਕਿਹਾ ਹੈ ਕਿ -

ਬੈਂਤ ਬਣਾਵਣ ਦੀ ਓੁਸ ਮੁਢੋਂ, ਮੂਲ ਸਲਾਹ ਨਾ ਕੀਤੀ
ਨਿੱਕੇ ਮੋਟੇ ਮਾਰੇ ਡੰਗੇ, ਗਲ ਦੀ ਖਫਣੀ ਕੀਤੀ[2]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads