ਸਨਥ ਜੈਸੂਰੀਆ

From Wikipedia, the free encyclopedia

ਸਨਥ ਜੈਸੂਰੀਆ
Remove ads

ਦੇਸ਼ਬੰਧੂ ਸਨਥ ਟੈਰਨ ਜੈਸੂਰੀਆ (ਸਿੰਹਾਲਾ: සනත් ටෙරාන් ජයසූරිය; ਜਨਮ 30 ਜੂਨ 1969) ਇੱਕ ਸਾਬਕਾ ਕ੍ਰਿਕਟ ਖਿਡਾਰੀ ਹੈ ਜੋ ਕਿ ਸ੍ਰੀ ਲੰਕਾ ਦੀ ਅੰਤਰਰਾਸ਼ਟਰੀ ਕ੍ਰਿਕਟ ਟੀਮ ਵੱਲੋਂ ਕ੍ਰਿਕਟ ਖੇਡਦਾ ਰਿਹਾ ਹੈ। ਉਹ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੀ ਵਿਲੱਖਣ ਬੱਲੇਬਾਜੀ ਕਰਕੇ ਜਾਣਿਆ ਜਾਂਦਾ ਹੈ ਅਤੇ ਉਸਨੇ ਆਪਣੀ ਬੱਲੇਬਾਜੀ ਕਰਕੇ ਸ੍ਰੀ ਲੰਕਾ ਦੀ ਰਾਸ਼ਟਰੀ ਕ੍ਰਿਕਟ ਟੀਮ ਨੂੰ ਕਈ ਮੈਚਾਂ ਵਿੱਚ ਜਿੱਤ ਦਿਵਾਈ ਹੈ।[1] ਜੈਸੂਰੀਆ ਨੂੰ ਖਾਸ ਕਰਕੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਉਸਦੀ ਹਾਰਡ-ਹਿਟਿੰਗ ਕਰਕੇ ਜਾਣਿਆ ਜਾਂਦਾ ਹੈ।[2][3]

Thumb
ਸਨਥ ਟੈਰਨ ਜੈਸੂਰੀਆ

ਜੈਸੂਰੀਆ ਨੇ ਲਗਭਗ ਦੋ ਦਹਾਕੇ ਕ੍ਰਿਕਟ ਖੇਡੀ ਹੈ ਅਤੇ ਉਹ ਇੱਕ ਆਲ-ਰਾਊਂਡਰ ਕ੍ਰਿਕਟ ਖਿਡਾਰੀ ਸੀ।[4] ਜੈਸੂਰੀਆ ਦੁਨੀਆ ਦਾ ਇਕਲੌਤਾ ਅਜਿਹਾ ਬੱਲੇਬਾਜ ਹੈ ਜਿਸਨੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ 12,000 ਤੋਂ ਜਿਆਦਾ ਦੌੜਾ ਬਣਾਈਆਂ ਹੋਣ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ 300 ਤੋਂ ਜਿਆਦਾ ਵਿਕਟਾਂ ਲਈਆਂ ਹੋਣ। ਇਸ ਤੋ ਇਲਾਵਾ ਉਸਨੂੰ ਸੀਮਿਤ ਓਵਰਾਂ ਦੀ ਕ੍ਰਿਕਟ ਵਿੱਚ ਦੁਨੀਆ ਦਾ ਮਹਾਨ ਆਲ-ਰਾਊਂਡਰ ਖਿਡਾਰੀ ਮੰਨਿਆ ਗਿਆ ਹੈ।[5][6] ਸਨਥ ਜੈਸੂਰੀਆ ਨੂੰ 1996 ਕ੍ਰਿਕਟ ਵਿਸ਼ਵ ਕੱਪ ਦਾ ਸਭ ਤੋਂ ਸਫ਼ਲ ਖਿਡਾਰੀ ਮੰਨਿਆ ਗਿਆ ਹੈ।[7]ਇਸ ਤੋਂ ਇਲਾਵਾ ਸਨਥ ਜੈਸੂਰੀਆ 1999 ਤੋਂ 2003 ਵਿਚਕਾਰ ਸ੍ਰੀ ਲੰਕਾਈ ਕ੍ਰਿਕਟ ਟੀਮ ਦਾ ਕਪਤਾਨ ਵੀ ਰਿਹਾ।

ਦਸੰਬਰ 2007 ਵਿੱਚ ਉਸਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਅਤੇ ਸੀਮਿਤ ਓਵਰਾਂ ਦੀ ਕ੍ਰਿਕਟ ਤੋਂ ਉਸਨੇ ਜੂਨ 2011 ਵਿੱਚ ਸੰਨਿਆਸ ਲੈ ਲਿਆ ਸੀ। ਫਿਰ 28 ਜਨਵਰੀ 2013 ਨੂੰ ਸ੍ਰੀ ਲੰਕਾ ਕ੍ਰਿਕਟ ਨੇ ਉਸ ਨੂੰ ਕ੍ਰਿਕਟ ਚੋਣ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ। 2014 ਵਿੱਚ ਸ੍ਰੀ ਲੰਕਾ ਦੀ ਕ੍ਰਿਕਟ ਟੀਮ ਨੇ ਪਹਿਲੀ ਵਾਰ ਟਵੰਟੀ ਟਵੰਟੀ ਕ੍ਰਿਕਟ ਵਿ਼ਵ ਕੱਪ ਜਿੱਤਿਆ ਅਤੇ ਇਸ ਸਮੇਂ ਸਨਥ ਜੈਸੂਰੀਆ ਟੀਮ ਦਾ ਚੀਫ਼ ਸਿਲੈਕਟਰ ਸੀ।

ਜੈਸੂਰੀਆ ਨੇ 2010 ਦੀਆਂ ਸ੍ਰੀ ਲੰਕਾ ਆਮ ਚੋਣਾਂ ਵਿੱਚ ਵੀ ਹਿੱਸਾ ਲਿਆ ਅਤੇ ਉਸ ਨੂੰ ਮਤਾਰਾ ਜਿਲ੍ਹਾ ਤੋਂ ਸੰਸਦੀ ਮੈਂਬਰ ਵਜੋਂ ਚੁਣ ਲਿਆ ਗਿਆ ਸੀ। ਇਹ ਉਸਦਾ ਆਪਣਾ ਹੀ ਖੇਤਰ ਸੀ, ਜਿਸ ਤੋਂ ਉਸਦੀ ਚੋਣ ਹੋਈ ਸੀ।[8] ਉਸਨੇ ਯੂਨਾਇਟਡ ਲੋਕ ਆਜ਼ਾਦੀ ਭੱਤੇ ਲਈ ਸੰਸਦੀ ਚੋਣ ਵਿੱਚੋਂ ਮਤਾਰਾ ਜਿਲ੍ਹਾ ਵਾਸਤੇ 74,352 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ।[9] ਉਸਨੇ ਪੋਸਟਲ ਸੇਵਾਵਾਂ ਦੇ ਡਿਪਟੀ ਕਮਿਸ਼ਨਰ ਵਜੋਂ ਮਹਿੰਦਾ ਰਾਜਪਾਕਸਾ ਦੀ ਸਰਕਾਰ ਸਮੇਂ ਸੇਵਾ ਨਿਭਾਈ।[10] ਫਿਰ ਬਾਅਦ ਵਿੱਚ ਉਸਨੇ ਲੋਕਲ ਸਰਕਾਰ ਅਤੇ ਪੇਂਡੂ ਵਿਕਾਸ ਦੇ ਡਿਪਟੀ ਕਮਿਸ਼ਨਰ ਵਜੋਂ ਰਾਸ਼ਟਰਪਤੀ ਮੈਥਰੀਪਾਲਾ ਸਿਰੀਸੇਨਾ ਦੀ ਅਗੁਵਾਈ ਸਮੇਂ ਸੇਵਾ ਨਿਭਾਈ। ਫਿਰ ਬਾਅਦ ਵਿੱਚ ਜੈਸੂਰੀਆ ਨੇ 2015 ਦੀਆਂ ਆਮ ਚੋਣਾਂ ਵਿੱਚ ਹਿੱਸਾ ਨਾ ਲਿਆ।[11]

Remove ads

ਨਿੱਜੀ ਜ਼ਿੰਦਗੀ

ਸੰਨ 2000 ਵਿੱਚ ਸਨਥ ਜੈਸੂਰੀਆ ਦਾ ਵਿਆਹ ਸਾਂਦਰਾ ਤਾਨੀਆ ਰੋਜਮੈਰੀ ਡਿ ਸਿਲਵਾ ਨਾਲ ਹੋ ਗਿਆ ਸੀ। ਉਸਦੇ ਤਿੰਨ ਬੱਚੇ ਹਨ, ਸਾਵਿੰਦੀ ਜੈਸੂਰੀਆ, ਯਾਲਿੰਦੀ ਜੈਸੂਰੀਆ ਅਤੇ ਰਨੂਕਾ ਜੈਸੂਰੀਆ।[12] ਇਸ ਤੋਂ ਇਲਾਵਾ ਉਹ ਅਜਿਹਾ ਪਹਿਲਾ ਕ੍ਰਿਕਟ ਖਿਡਾਰੀ ਹੈ ਜਿਸਨੂੰ ਯੂਐੱਨ ਗੁਡਵਿਲ ਅੰਬੈਸਡਰ ਚੁਣਿਆ ਗਿਆ। ਉਸਦੀ ਚੋਣ ਸ੍ਰੀ ਲੰਕਾ ਦੇ ਨੌਜਵਾਨਾਂ ਵਿੱਚ ਏਡਜ਼ ਨੂੰ ਰੋਕਣ ਲਈ ਉਸਦੀਆਂ ਕਾਰਵਾਈਆਂ ਨੂੰ ਵੇਖਦੇ ਹੋਏ ਕੀਤੀ ਗਈ ਸੀ। ਰਾਜਨੀਤੀ ਵਿੱਚ ਉਸਨੇ ਪੈਰ ਉਦੋਂ ਰੱਖਿਆ ਜਦੋਂ ਉਸਨੇ ਮਤਾਰਾ ਜਿਲ੍ਹਾ ਤੋਂ ਆਮ ਚੋਣਾਂ ਲਈ ਆਪਣੀ ਨਾਮਜਦਗੀ ਪੇਸ਼ ਕੀਤੀ। ਉਸਦੀ ਪਾਰਟੀ ਦਾ ਨਾਂਮ ਯੂਨਾਇਟਡ ਲੋਕ ਆਜ਼ਾਦੀ ਭੱਤਾ ਸੀ। ਇਹ ਪਾਰਟੀ ਰਾਸ਼ਟਰਪਤੀ ਮਹਿੰਦਾ ਰਾਜਪਾਕਸੇ ਦੀ ਪਾਰਟੀ ਸੀ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads