ਸਨਮ ਜੰਗ
From Wikipedia, the free encyclopedia
Remove ads
ਸਨਮ ਜੰਗ ਇੱਕ ਪਾਕਿਸਤਾਨੀ ਅਦਾਕਾਰਾ ਹੈ। ਉਸਨੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ 2013 ਵਿੱਚ ਦਿਲ-ਏ-ਮੁਜ਼ਤਰ[1] ਨਾਲ ਕੀਤੀ ਸੀ। ਇਸ ਤੋਂ ਬਾਅਦ ਉਸਨੇ ਅਮੀਰਾ ਅਹਿਮਦ ਦੇ ਲਿਖੇ ਮੁਹੱਬਤ ਸੁਬਹ ਕਾ ਸਿਤਾਰਾ ਹੈ ਵਿੱਚ ਵੀ ਮੁੱਖ ਭੂਮਿਕਾ ਨਿਭਾਈ। ਸਨਮ ਜੰਗ ਨੇ ਕਈ ਮੌਰਨਿੰਗ ਸ਼ੋਅ ਅਤੇ ਚੈਟ ਸ਼ੋਅ ਵੀ ਹੋਸਟ ਕੀਤੇ ਹਨ।[2][3]
ਕਰੀਅਰ
ਜੰਗ ਨੇ ਆਪਣੇ ਬੀ.ਬੀ.ਏ. ਦੀ ਪੜ੍ਹਾਈ ਕਰਦੇ ਹੋਏ 2008 ਵਿੱਚ ਪਲੇ ਟੀਵੀ 'ਤੇ ਵੀਜੇ ਦੇ ਤੌਰ 'ਤੇ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ [4], ਪਰ ਫਿਰ 2010 ਵਿੱਚ ਆਪਣੇ ਐਮ.ਬੀ.ਏ. ਦੌਰਾਨ AAG ਟੀਵੀ ਵਿੱਚ ਚਲੀ ਗਈ। ਉਸਨੇ ਇਮਰਾਨ ਅੱਬਾਸ ਨਕਵੀ, ਸਰਵਤ ਗਿਲਾਨੀ, ਐਜਾਜ਼ ਅਸਲਮ, ਅਤੇ ਸਬਾ ਹਮੀਦ ਦੇ ਨਾਲ ਹਮ ਟੀਵੀ 'ਤੇ ਦਿਲ ਏ ਮੁਜ਼ਤਰ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। 2013 ਵਿੱਚ, ਉਹ ਮੁਹੱਬਤ ਸੁਭ ਕਾ ਸਿਤਾਰਾ ਹੈ ਵਿੱਚ ਮੀਕਲ ਜ਼ੁਲਫਿਕਾਰ ਅਤੇ ਅਦੀਲ ਹੁਸੈਨ ਦੇ ਨਾਲ ਨਜ਼ਰ ਆਈ। ਉਹ ਅਗਲੀ ਵਾਰ ਅਦਨਾਨ ਸਿੱਦੀਕੀ ਅਤੇ ਹਰੀਮ ਫਾਰੂਕ ਨਾਲ ਮੇਰੇ ਹਮਦਮ ਮੇਰੇ ਦੋਸਤ ਵਿੱਚ ਨਜ਼ਰ ਆਈ। ਉਹ ਫਿਰ 2015 ਵਿੱਚ ਇਮਰਾਨ ਅੱਬਾਸ ਨਕਵੀ ਨਾਲ ਅਲਵਿਦਾ ਵਿੱਚ ਨਜ਼ਰ ਆਈ। [4] 2014 ਤੋਂ, 30 ਨਵੰਬਰ 2018 ਤੱਕ, ਉਹ ਹਮ ਟੀਵੀ 'ਤੇ ਜਾਗੋ ਪਾਕਿਸਤਾਨ ਜਾਗੋ ਦੀ ਮੇਜ਼ਬਾਨ ਸੀ।[4] ਸਨਮ ਹੁਣ ਮੈਂ ਨਾ ਜਾਨੂ ਵਿੱਚ ਦਿਖਾਈ ਦੇ ਰਹੀ ਹੈ ਜੋ ਕਿ ਐਮਡੀ ਪ੍ਰੋਡਕਸ਼ਨ ਅਤੇ ਅਦਨਾਨ ਸਿੱਦੀਕੀ ਦੇ ਸੀਰੀਅਲ ਪ੍ਰੋਡਕਸ਼ਨ ਦਾ ਸਾਂਝਾ ਉੱਦਮ ਹੈ। ਇਹ ਹਮ ਟੀਵੀ ਲਈ ਫੁਰਕਾਨ ਖਾਨ ਦੁਆਰਾ ਨਿਰਦੇਸ਼ਤ ਹੈ ਅਤੇ ਇਸ ਵਿੱਚ ਜ਼ਾਹਿਦ ਅਹਿਮਦ (ਅਦਾਕਾਰ) ਅਤੇ ਅਫਾਨ ਵਹੀਦ ਵੀ ਹਨ।
Remove ads
ਫਿਲਮੋਗ੍ਰਾਫੀ
ਹਵਾਲੇ
Wikiwand - on
Seamless Wikipedia browsing. On steroids.
Remove ads