ਸਨਾਤਮ ਕੌਰ ਖ਼ਾਲਸਾ (10 ਜੂਨ, 1972, ਤਰੀਨੀਦਾਦ) ਇੱਕ ਅਮਰੀਕੀ ਸਿੱਖ ਗਾਇਕਾ ਅਤੇ ਸੰਗੀਤਾਕਾਰ ਹੈ। ਇਹ ਸਿੱਖ ਧਾਰਮਿਕ ਗੀਤ ਅਤੇ ਕੀਰਤਨ ਗਾਉਂਦੀ ਹੈ।[1] ਉਹ ਨਿਊ ਮੈਕਸੀਕੋ ਵਿੱਚ ਰਹਿੰਦੀ ਹੈ।
ਮੁੱਢਲੀ ਜ਼ਿੰਦਗੀ
ਕੌਰ ਦਾ ਜਨਮ ਤਰੀਨੀਦਾਦ, ਕੋਲੋਰਾਡੋ ਵਿੱਚ ਹੋਇਆ। ਜਦੋਂ ਉਸਨੇ ਹਾਈ ਸਕੂਲ ਵਿੱਚ ਸੀ ਤਾਂ ਉਸਨੇ ਵਾਇਲਿਨ ਵਜਾਉਣੀ ਸਿੱਖੀ।ਉਸ ਦੀ ਮਾਤਾ ਪ੍ਰਭੂ ਨਾਮ ਕੌਰ ਖਾਲਸਾ ਨੇ ਸੰਗੀਤ ਦੀ ਸਿੱਖਿਆ 5 ਸਾਲ ਦੀ ਸਕੂਲੀ ਉਮਰ ਵਿੱਚ ਲੈਣੀ ਸ਼ੁਰੂ ਕੀਤੀ।1977 ਵਿੱਚ ਸਨਾਤਮ ਨੇ ਆਪਣੀ ਮਾਂ ਨਾਲ ਅੰਮ੍ਰਿਤਸਰ ਪੰਜਾਬ ਭਾਰਤ ਵਿੱਚ ਪ੍ਰਸਿੱਧ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਿਨ੍ਹਾਂ 54 ਸਾਲ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨ ਦੀ ਸੇਵਾ ਕੀਤੀ, ਭਾਈ ਹਰੀ ਸਿੰਘ ਤੋਂ ਗੁਰਬਾਣੀ ਸੰਗੀਤ ਦੀ ਸਿੱਖਿਆ ਲਈ।ਬਚਪਨ ਵਿੱਚ ਉਹ ਆਪਣੀ ਮਾਂ ਨਾਲ ਗੁਰਦੁਆਰਿਆਂ ਵਿੱਚ ਕੀਰਤਨ ਕਰਿਆ ਕਰਦੀ ਸੀ।
ਅੱਠ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਸਿੱਖ ਧਰਮ ਤਿਆਗਣ ਕਰਕੇ ,ਉਹ ਪਿਤਾ ਨਾਲ ਕੁੱਝ ਸਾਲ ਆਮ ਅਮਰੀਕਨ ਵਾਂਗ ਗ਼ੈਰ ਸਿੱਖ ਵੇਸ਼ ਵਿੱਚ ਰਹੀ।ਛੇਤੀ ਹੀ ਉਸ ਦਾ ਮਨ ਆਪਣੇ ਅੰਦਰਲੇ ਨੂੰ ਪਛਾਣ ਕੇ ਭਗਤੀ ਸੰਗੀਤ ਵੱਲ ਖਿੱਚਿਆ ਗਿਆ ਤੇ ਉਸ ਨੇ ਆਪਣੀ ਸਵੈ ਇੱਛਾ ਨਾਲ ਸਿੱਖੀ ਵੇਸ਼-ਭੂਸ਼ਾ ਤੇ ਜੀਵਨ ਢੰਗ ਅਪਣਾ ਲਿਆ।[2]
ਮਿਲ ਵੈਲੀ ਦੇ ਤਾਮਲਪੇਸ ਹਾਈ ਸਕੂਲ ਤੋਂ ਉਸ ਨੇ ਹਾਈ ਸਕੂਲ ਪਾਸ ਕੀਤਾ।ਸਕੂਲ ਦੇ ਆਰਕੈਸਟਰਾ ਵਿੱਚ ਉਹ ਵਾਇਲਿਨ ਵਜਾਉਂਦੀ ਸੀ।ਸਨ ਫਰਾਂਸਿਸਕੋ ਵਿਖੇ 22 ਅਪ੍ਰੈਲ 1990 ਵਿੱਚ ਹੋਏ ਧਰਤੀ ਦਿਵਸ ਕਨਸਰਟ ਵਿੱਚ ਉਸ ਨੇ ਸਕੂਲ ਦੀ ਟੀਮ ਵਿੱਚ 70000 ਦੇ ਇਕੱਠ ਵਿੱਚ “ਸੇਵਿੰਗ ਦ ਅਰਥ” ਗੀਤ ਵਜਾਇਆ।[2]
ਮਿਲਜ਼ ਕਾਲਜ ਔਕਲੈਂਡ , ਕੈਲੇਫੋਰਨੀਆ ਤੋਂ ਉਸ ਨੇ ਬਾਇਓਕਮਿਸਟਰੀ ਵਿੱਚ ਸਨਾਤਕ ਡਿਗਰੀ ਹਾਸਲ ਕੀਤੀ।ਡਿਗਰੀ ਤੋਂ ਬਾਦ ਇਕ ਵਾਰ ਫਿਰ ਉਹ ਮਾਂ ਨਾਲ ਅੰਮ੍ਰਿਤਸਰ ਆ ਗਈ ਤੇ ਆਪਣੀ ਮਾਂ ਦੇ ਸੰਗੀਤ ਗੁਰੂ ਭਾਈ ਹਰੀ ਸਿੰਘ ਤੋਂ ਰਾਗ ਤੇ ਗੁਰਬਾਣੀ ਸੰਗੀਤ ਵਿੱਦਿਆ ਹਾਸਲ ਕੀਤੀ।[2]1997 ਵਿੱਚ ਆਏਗਨੇ ਓਰੀਗੋਨ ਵਿਖੇ ਪੀਸ ਸੀਰੀਲਜ਼ ਦੇ ਨਾਂ ਨਾਲ ਉਸ ਨੇ ਖਾਧ ਪਦਾਰਥ ਦੇ ਟੈਕਨੋਲੋਜਿਸਟ ਦੇ ਤੌਰ ਤੇ ਆਪਣੇ ਕੰਮ ਦੀ ਸ਼ੁਰੂਆਤ ਕੀਤੀ।[2]
ਕੰਮ
ਸਨਾਤਮ ਕੌਰ ਨੇ ਸਾਲ 2000 ਵਿੱਚ ਵੋਇਆਜ ਰਿਕਾਰਡਜ਼ ਦੇ ਨਾਲ ਇੱਕ ਇਕਰਾਰਨਾਮਾ ਉੱਤੇ ਦਸਤਖ਼ਤ ਕੀਤੇ ਜਿਸ ਦਾ ਬਾਨੀ ਗੁਰੂ ਗਨੇਸ਼ਾ ਸਿੰਘ ਉਸ ਦਾ ਪ੍ਰਬੰਧਕ ਦੇ ਨਾਲ ਗਿਟਾਰ ਦਾ ਸਹਾਇਕ ਬਣਿਆ।
ਸੀਡੀਆਂ
ਨਿੱਜੀ ਜ਼ਿੰਦਗੀ
2006 ਵਿੱਚ ਉਸ ਦਾ ਵਿਆਹ ਸੋਪੁਰਖ ਸਿੰਘ ਖਾਲਸਾ ਨਾਲ ਹੋਇਆ। ਉਹ ਆਪਣੇ ਪਤੀ ਸੋਪੁਰਖ ਸਿੰਘ ਤੇ ਪੁੱਤਰੀ ਜਪ ਪ੍ਰੀਤ ਕੌਰ ਨਾਲ ਸੰਯੁਕਤ ਰਾਜ ਅਮਰੀਕਾ ਵਿਖੇ ਰਹਿ ਰਹੀ ਹੈ।
ਰਿਵਿਊ ਤੇ ਨਾਮੀ ਕੰਮ
ਉਸ ਨੂੰ ਆਪਣੇ ਕਨਸਰਟਾਂ ਤੇ ਸੀਡੀ ਐਲਬਮਾਂ ਦੀ ਭਰਪੂਰ ਸ਼ਲਾਘਾ ਮਿਲੀ ਹੈ।[4]ਇਨ੍ਹਾਂ ਵਿੱਚ ਖ਼ਾਸ ਕਰਕੇ ਯੋਗਾ ਵਿਸ਼ੇ ਤੇ ਲਾ ਯੋਗਾ, ਦ ਓਲਿੰਪੀਅਨ, ਲਾਈਟ ਕੋਨੈਕਸ਼ਨ, ਯੋਗਾ ਸ਼ਿਕਾਗੋ ਆਦਿ ਸ਼ਾਮਲ ਹਨ।2010 ਵਿੱਚ ਉਸ ਦੀ ਐਲਬਮ ਅਸੈਂਸ਼ਲ ਸਨਾਤਮ ਕੌਰ: ਸੇਕਰਡ ਚਾਂਟਾ ਫਾਰ ਹੀਲਿੰਗ [5]ਨਿਊਕਲੀਅਰ ਏਜ ਮਿਊਜ਼ਿਕ ਦੇ ਬਿਲਬੋਰਡ ਤੇ ਪਹਿਲੇ ਦੱਸਾਂ ਵਿੱਚ ਨੀਵੇਂ ਨੰਬਰ ਤ ਆਈ।2003 ਵਿੱਚ ਉਸ ਦੀ ਐਲਬਮ ਸ਼ਾਂਤੀ ਗਰੈਮੀ ਅਵਾਰਡਜ਼ ਦੇ ਸੈਮੀ ਫ਼ਾਈਨਲ ਤੱਕ ਪਹੁੰਚੀ [3]।ਆਪਣੀ ਐਲਬਮ ਬੀਲਵਡ ਕਾਰਨ ,ਕੌਰ ਦਾ ਨਾਂ 2019 ਦੇ ਗਰੈਮੀ ਅਵਾਰਡਜ਼ ਵਿੱਚ ਵੀ ਨਾਮਜ਼ਦਗੀ ਹਾਸਲ ਕਰ ਸਕਿਆ।[6][7][8]
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.