ਸਨਾ ਸਈਦ
From Wikipedia, the free encyclopedia
Remove ads
ਸਨਾ ਸਈਦ (ਜਨਮ 22 ਸਤੰਬਰ, 1988)[1] ਇੱਕ ਭਾਰਤੀ ਮਾਡਲ ਅਤੇ ਅਦਾਕਾਰਾ ਹੈ ਜਿਸਨੇ ਬਾਲੀਵੁਡ ਫ਼ਿਲਮਾਂ ਵਿੱਚ ਆਪਣੀ ਪਛਾਣ ਕਾਇਮ ਕੀਤੀ।.[2] ਇਸਨੇ ਸਭ ਤੋਂ ਪਹਿਲਾਂ ਬਾਲ ਕਲਾਕਾਰ ਵਜੋਂ ਕੁਛ ਕੁਛ ਹੋਤਾ ਹੈ (1998), ਹਰ ਦਿਲ ਜੋ ਪਿਆਰ ਕਰੇਗਾ (2000) ਅਤੇ ਬਾਦਲ (2000) ਫ਼ਿਲਮਾਂ ਵਿੱਚ ਕੰਮ ਕੀਤਾ। ਇਸ ਤੋਂ ਬਿਨਾਂ ਇਸਨੇ ਬਾਬੁਲ ਕਾ ਆਂਗਨ ਛੂਟੇ ਨਾ (2008) ਅਤੇ ਲੋ ਹੋ ਗਈ ਪੂਜਾ ਇਸ ਘਰ ਕੀ (2008) ਟੀਵੀ ਸ਼ੋਆਂ ਵਿੱਚ ਵੀ ਕੰਮ ਕੀਤਾ। 2012 ਵਿੱਚ, ਸਨਾ ਨੇ ਆਪਣਾ ਫ਼ਿਲਮੀ ਕੈਰੀਅਰ ਬਤੌਰ ਕਿਸ਼ੋਰ ਕਲਾਕਾਰ ਕਰਨ ਜੋਹਰ ਦੀ ਫ਼ਿਲਮ ਸਟੂਡੈਂਟ ਆਫ਼ ਦ ਈਅਰ ਤੋਂ ਸਹਾਇਕ ਅਦਾਕਾਰਾ ਵਜੋਂ ਕੰਮ ਕੀਤਾ।[3] ਇਸਨੇ ਕਈ ਰਿਏਲਟੀ ਸ਼ੋਆਂ ਝਲਕ ਦਿਖਲਾ ਜਾ (2013), ਨਚ ਬਲੀਏ (2015) ਅਤੇ ਫੀਅਰ ਫੈਕਟਰ:ਖਤਰੋਂ ਕੇ ਖਿਲਾੜੀ ਵਿੱਚ ਵੀ ਹਿੱਸਾ ਲਿਆ।
Remove ads
ਜੀਵਨ
ਕੈਰੀਅਰ
1998 ਵਿੱਚ, ਕੁਛ ਕੁਛ ਹੋਤਾ ਹੈ ਫ਼ਿਲਮ ਵਿੱਚ ਸ਼ਾਹਰੁਖ ਖਾਨ ਅਤੇ ਰਾਣੀ ਮੁਖਰਜੀ ਦੀ ਧੀ ਦੀ ਭੂਮਿਕਾ ਲਈ ਸਨਾ ਨੂੰ ਦੋ ਸੌ ਬੱਚਿਆਂ ਵਿਚੋਂ ਚੁਣਿਆ ਗਿਆ ਜਿਸ ਵਿੱਚ ਇਸਨੇ ਛੋਟੀ ਅੰਜਲੀ ਦੀ ਭੂਮਿਕਾ ਨਿਭਾਈ। "ਕੁਛ ਕੁਛ ਹੋਤਾ ਹੈ" ਫ਼ਿਲਮ ਤੋਂ ਪਹਿਲਾਂ ਇਸਨੇ "ਰਾਹੁਲ ਗੁਪਤਾ" ਦੀ ਫ਼ਿਲਮ "ਹਮ ਪੰਛੀ ਏਕ ਡਾਲ ਕੇ" ਨੂੰ ਮਨ੍ਹਾਂ ਕਰ ਦਿੱਤਾ ਕਿਉਂਕਿ ਇਸ ਫ਼ਿਲਮ ਦੀ ਸ਼ੂਟਿੰਗ ਇਸਦੇ ਸਕੂਲੀ ਦਿਨਾਂ ਵਿੱਚ ਸੀ ਪਰ ਇਸਨੇ "ਕੁਛ ਕੁਛ ਹੋਤਾ ਹੈ" ਇਸ ਲਈ ਕੀਤੀ ਕਿਉਂਕਿ ਇਸ ਫ਼ਿਲਮ ਨੂੰ ਸਨਾ ਦੀਆਂ ਸਕੂਲੀ ਛੂਟੀਆਂ ਦੌਰਾਨ ਸ਼ੂਟ ਕੀਤਾ ਗਿਆ ਸੀ। ਸਨਾ ਨੇ "ਕੁਛ ਕੁਛ ਹੋਤਾ ਹੈ" ਫ਼ਿਲਮ ਲਈ "ਬੇਸਟ ਬਾਲ ਕਲਾਕਾਰ ਲਈ ਸੰਸੁਈ ਵਿਉਅਰ ਅਵਾਰਡ" ਜਿੱਤਿਆ। ਇਸ ਤੋਂ ਬਾਅਦ ਇਸਨੇ ਹਰ ਦਿਲ ਜੋ ਪਿਆਰ ਕਰੇਗਾ ਅਤੇ ਬਾਦਲ ਵਿੱਚ ਆਪਣੇ ਬਾਲ ਕਿਰਦਾਰ ਲਈ ਬਹੁਤ ਸ਼ਲਾਘਾ ਪ੍ਰਾਪਤ ਕੀਤੀ। ਇਸਨੇ ਇਹਨਾਂ ਤੋਂ ਬਿਨਾਂ ਸੋਨੀ ਟੀਵੀ ਉਪਰ ਬਾਬੁਲ ਕਾ ਆਂਗਨ ਛੂਟੇ ਨਾ (2008) ਅਤੇ ਸਬ ਟੀਵੀ ਲੋ ਹੋ ਗਈ ਪੂਜਾ ਇਸ ਘਰ ਕੀ (2008) ਉਪਰ ਟੀਵੀ ਸ਼ੋਆਂ ਵਿੱਚ ਕੰਮ ਕਰਕੇ ਵੀ ਆਪਣੀ ਪਛਾਣ ਕਾਇਮ ਕੀਤੀ। ਇਸਨੇ "ਝਲਕ ਦਿਖਲਾ ਜਾ 6" ਵਿੱਚ ਛੇਵਾਂ ਸਥਾਨ ਪ੍ਰਾਪਤ ਕੀਤਾ।[4]
Remove ads
ਫ਼ਿਲਮੋਗ੍ਰਾਫੀ
ਟੈਲੀਵਿਜ਼ਨ
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads