ਸਨੂਪ ਡੌਗ

ਅਮਰੀਕੀ ਰੈਪਰ, ਅਦਾਕਾਰ ਅਤੇ ਰਿਕਾਰਡ ਨਿਰਮਾਤਾ (ਜਨਮ 1971) From Wikipedia, the free encyclopedia

ਸਨੂਪ ਡੌਗ
Remove ads

ਕੈਲਵਿਨ ਕੋਰੋਡੋਜਾਰ ਬ੍ਰੌਡਸ ਜੂਨੀਅਰ (ਜਨਮ ਅਕਤੂਬਰ 20, 1971), ਪੇਸ਼ੇਵਰ ਤੌਰ 'ਤੇ ਸਨੂਪ ਡੌਗ ਦੇ ਨਾਮ ਨਾਲ ਜਾਣਿਆ ਜਾਣ ਵਾਲਾ, ਇੱਕ ਅਮਰੀਕੀ ਰੈਪਰ, ਗਾਇਕ, ਗੀਤਕਾਰ, ਰਿਕਾਰਡ ਨਿਰਮਾਤਾ, ਟੈਲੀਵਿਜ਼ਨ ਦੀ ਸ਼ਖਸੀਅਤ ਅਤੇ ਅਦਾਕਾਰ ਹੈ। ਉਸਦੇ ਦੇ ਸੰਗੀਤਕ ਕੈਰੀਅਰ ਦੀ ਸ਼ੁਰੂਆਤ 1992 ਵਿੱਚ ਹੋਈ ਜਦੋਂ ਡਾ. ਡਰੇ ਉਸਨੂੰ ਆਪਣੀ ਸ਼ੁਰੂਆਤੀ ਐਲਬਮ ਡੀਪ ਕਵਰ ਅਤੇ ਦਿ ਕਰੋਨਿਕ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ। ਉਸ ਤੋਂ ਬਾਅਦ ਸਨੂਪ ਨੇ ਸੰਯੁਕਤ ਰਾਜ ਵਿੱਚ 23 ਮਿਲੀਅਨ ਐਲਬਮਾਂ ਅਤੇ ਦੁਨੀਆ ਭਰ ਵਿੱਚ 35 ਮਿਲੀਅਨ ਐਲਬਮਾਂ ਦੀ ਵਿਕਰੀ ਕੀਤੀ ਹੈ।[2][3][4]

ਵਿਸ਼ੇਸ਼ ਤੱਥ ਸਨੂਪ ਡੌਗ, ਜਨਮ ...

ਸਨੂਪ ਦੀ ਪਹਿਲੀ ਐਲਬਮ ਡੌਗੀਸਟਾਇਲ ਦਾ ਨਿਰਮਾਤਾ ਡਾ. ਡਰੇ ਸੀ ਅਤੇ 1993 ਵਿੱਚ ਡੈਥ ਰੋਅ ਰਿਕਾਰਡਜ਼ ਵੱਲੋਂ ਰਿਲੀਜ਼ ਕੀਤੀ ਗਈ ਸੀ। ਇਹ ਐਲਬਮ ਬਿਲਬੋਰਡ 200 ਅਤੇ ਬਿਲਬੋਰਡ ਟੌਪ ਆਰ ਐੰਡ ਬੀ / ਹਿਪ-ਹੋਪ ਐਲਬਮ ਚਾਰਟ ਵਿੱਚ ਪਹਿਲੇ ਨੰਬਰ 'ਤੇ ਰਹੀ ਸੀ। ਉਸਦੀ ਦੂਜੀ ਐਲਬਮ ਦਿ ਡੌਗੀਫਾਦਰ (1996) ਵੀ ਦੋਨੋਂ ਚਾਰਟ 'ਤੇ ਪਹਿਲੇ ਨੰਬਰ 'ਤੇ ਰਹੀ ਸੀ। ਡੈਥ ਰੋਅ ਰਿਕਾਰਡਜ਼ ਛੱਡਣ ਤੋਂ ਬਾਅਦ ਉਸਨੇ ਨੋ ਲਿਮਿਟ ਰਿਕਾਰਡਜ਼ ਨਾਲ ਅਗਲੀਆਂ ਤਿੰਨ ਐਲਬਮ ਦਿ ਗੇਮ ਇਜ਼ ਟੂ ਬੀ ਸੋਲਡ, ਨੌਟ ਟੂ ਬੀ ਟੋਲਡ(1998), ਨੋ ਲਿਮਿਟ ਟੌਪ ਡੌਗ (1999) ਅਤੇ ਦਿ ਲਾਸਟ ਮੀਲ (2000) ਕੀਤੀਆਂ। ਉਸਨੇ 2002 ਤੋਂ 2011 ਤੱਕ ਅਲੱਗ-ਅਲੱਗ ਰਿਕਾਰਡਜ਼ ਨਾਲ ਬਹੁਤ ਐਲਬਮ ਕੀਤੀਆਂ।

2012 ਵਿੱਚ, ਜਮੈਕਾ ਦੀ ਯਾਤਰਾ ਤੋਂ ਬਾਅਦ, ਸਨੂਪ ਨੇ ਆਪਣਾ ਇੱਕ ਉਪਨਾਮ ਸਨੂਪ ਲਾਇਨ ਐਲਾਨ ਕੀਤਾ। ਸਨੂਪ ਲਾਇਨ ਨਾਮ ਨਾਲ ਉਸਨੇ ਰੇਨਕਾਰਨੇਟਡ ਨਾਮ ਦੀ ਐਲਬਮ ਅਤੇ ਦਸਤਾਵੇਜ਼ੀ ਫਿਲਮ ਰਿਲੀਜ਼ ਕੀਤੀ। ਉਸਦੀ 13ਵੀਂ ਐਲਬਮ ਬੁਸ਼ (2015) ਉਸਨੇ ਸਨੂਪ ਡੌਗ ਨਾਮ ਨਾਲ ਰਿਲੀਜ਼ ਕੀਤੀ। ਸਨੂਪ ਦੀਆਂ 17 ਗ੍ਰੈਮੀ ਨਾਮਜ਼ਦਗੀਆਂ ਹਨ ਉਹ ਕੋਈ ਗ੍ਰੈਮੀ ਅਵਾਰਡ ਨਹੀਂ ਜਿੱਤਿਆ।

Remove ads

ਮੁੱਢਲਾ ਜੀਵਨ

ਕੈਲਵਿਨ ਕੋਰੋਡੋਜਾਰ ਬ੍ਰੌਡਸ ਜੂਨੀਅਰ ਦਾ ਜਨਮ ਲੌਂਗ ਬੀਚ, ਕੈਲੀਫੋਰਨੀਆ, ਕੈਲੀਫ਼ੋਰਨੀਆ, ਅਮਰੀਕਾ ਵਿਖੇ ਹੋਇਆ ਸੀ।[5] the second of three sons.[6] ਉਸ ਦਾ ਨਾਂ ਉਸਦੇ ਸੌਤੇਲੇ ਪਿਤਾ ਕੈਲਵਿਨ ਕੋਰੋਡੋਜਾਰ ਬ੍ਰੌਡਸ ਸੀਨੀਅਰ ਦੇ ਨਾਂ ਤੇ ਰੱਖਿਆ ਗਿਆ ਸੀ। ਉਸਦੀ ਮਾਂ ਬੇਵਰਲੀ ਬ੍ਰੌਡਸ ਸੀ। ਉਸ ਦਾ ਪਿਤਾ, ਵਰਨੇਲ ਵਾਰਨਾਡੋ, ਇੱਕ ਵਿਅਤਨਾਮੀ ਗਾਇਕ ਅਤੇ ਮੇਲ ਕੈਰੀਅਰ ਸੀ ਜੋ ਅਕਸਰ ਉਸਦੀ ਦੀ ਜ਼ਿੰਦਗੀ ਤੋਂ ਗੈਰਹਾਜ਼ਰ ਰਿਹਾ ਸੀ। ਉਸ ਦੀ ਮਾਂ ਅਤੇ ਸੌਤੇਲੇ ਪਿਤਾ ਨੇ 1975 ਵਿੱਚ ਤਲਾਕ ਲੈ ਲਿਆ. ਜਦੋਂ ਉਹ ਬਹੁਤ ਛੋਟਾ ਸੀ। ਛੇਵੇਂ ਗ੍ਰੇਡ ਵਿੱਚ, ਉਸਨੇ ਰੂਪ ਕਰਨਾ ਸ਼ੁਰੂ ਕੀਤਾ।[7][8]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads