ਸਪੈਂਸਰ ਟਰੇਸੀ
From Wikipedia, the free encyclopedia
Remove ads
ਸਪੈਂਸਰ ਬੋਨਾਵੈਂਚਰ ਟਰੇਸੀ (5 ਅਪ੍ਰੈਲ, 1900 - ਜੂਨ 10, 1967)[1] ਹਾਲੀਵੁੱਡ ਦੇ ਗੋਲਡਨ ਏਜ ਦੇ ਪ੍ਰਮੁੱਖ ਸਿਤਾਰਿਆਂ ਵਿੱਚੋਂ ਇੱਕ ਹੈ।
ਟਰੇਸੀ ਨੇ ਰਿਪਨ ਕਾਲਜ ਸਮੇਂ ਆਪਣੀ ਅਭਿਨੈ ਦੀ ਪ੍ਰਤਿਭਾ ਦੀ ਪਛਾਣ ਕੀਤੀ ਅਤੇ ਬਾਅਦ ਵਿੱਚ ਉਸਨੇ ਅਮਰੀਕੀ ਅਕੈਡਮੀ ਆਫ ਡਰਾਮੈਟਿਕ ਆਰਟਸ ਦੇ ਲਈ ਸਕਾਲਰਸ਼ਿਪ ਪ੍ਰਾਪਤ ਕੀਤੀ ਅਤੇ ਉਸ ਨੇ ਥੀਏਟਰ ਵਿੱਚ ਸੱਤ ਸਾਲ ਬਿਤਾਏ। ਟਰੇਸੀ ਨੂੰ ਸਫਲਤਾ ਦਾ ਮੌਕਾ 1930 ਵਿੱਚ ਮਿਲਿਆ, ਜਦੋਂ ਦੀ ਲਾਸਟ ਮਾਈਲ ਵਿੱਚ ਉਸ ਦੀ ਅਦਾਕਾਰੀ ਨੇ ਹਾਲੀਵੁੱਡ ਦਾ ਧਿਆਨ ਖਿੱਚਿਆ। ਆਪਣੀ ਸ਼ੁਰੂਆਤੀ ਹਿੱਟ ਫਿਲਮ ਅੱਪ ਸੀ ਰਿਵਰ ਦੇ ਬਾਅਦ ਟਰੇਸੀ ਨੇ ਫੌਕਸ ਫਿਲਮ ਕਾਰਪੋਰੇਸ਼ਨ ਨਾਲ ਇਕਰਾਰਨਾਮੇ 'ਤੇ ਹਸਤਾਖਰ ਕੀਤੇ। ਫੌਕਸ ਦੇ ਨਾਲ ਉਸ ਦੇ ਪੰਜ ਸਾਲ ਬਹੁਤੇ ਚੰਗੇ ਨਹੀਂ ਸਨ ਅਤੇ 25 ਫਿਲਮਾਂ ਦੇ ਬਾਅਦ ਵੀ ਜ਼ਿਆਦਾਤਰ ਦਰਸ਼ਕਾ ਉਸ ਨੂੰ ਜਾਣਦੇ ਨਹੀਂ ਸਨ, ਇਹਨਾਂ ਵਿਚੋਂ ਜ਼ਿਆਦਾਤਰ ਟੇਸੀ ਨੇ ਮੁੱਖ ਭੂਮਿਕਾਵਾਂ ਨਿਭਾਈਆ ਸਨ। ਇਨ੍ਹਾਂ ਵਿਚੋਂ ਕੋਈ ਵੀ ਹਿੱਟ ਨਹੀਂ ਸੀ ਭਾਵੇਂ ਦੀ ਪਾਵਰ ਐਂਡ ਦ ਗਲੋਰੀ (1933) ਉਸ ਦੇ ਸਭ ਤੋਂ ਵਧੀਆ ਮੰਨੇ ਗੲੇ ਪ੍ਰਦਰਸ਼ਨਾਂ ਵਿੱਚੋਂ ਇੱਕ ਹੈ।
1935 ਵਿੱਚ, ਟਰੇਸੀ ਨੇ ਮੈਟਰੋ-ਗੋਲਡਵਿਨ-ਮੇਅਰ ਨਾਲ ਜੁੜਿਆ, ਜੋ ਉਸ ਸਮੇਂ ਦਾ ਹਾਲੀਵੁੱਡ ਦਾ ਸਭ ਤੋਂ ਮਸ਼ਹੂਰ ਸਟੂਡੀਓ ਸੀ। ਉਸ ਦਾ ਕਰੀਅਰ ਕਈ ਹਿੱਟ ਫਿਲਮਾਂ ਨਾਲ ਭਰਪੂਰ ਸੀ ਅਤੇ 1937 ਅਤੇ 1938 ਵਿੱਚ ਉਸਨੇ ਕੈਪਟਨਜ਼ ਕਰਜ਼ਿਅਨ ਅਤੇ ਬੁਆੲੇਜ਼ ਟਾਊਨ ਦੇ ਲਈ ਲਗਾਤਾਰ ਆਸਕਰ ਜਿੱਤੇ। ਟਰੇ ਸਟੂਡੀਓ ਦੇ ਮੁੱਖ ਸਿਤਾਰਿਆਂ ਵਿੱਚੋਂ ਇੱਕ ਸੀ। ਸੰਨ 1942 ਵਿੱਚ ਉਹ ਕੈਥਰੀਨ ਹੈਪਬੋਰਨ ਨਾਲ ਵੂਮਨ ਆਫ਼ ਦ ਈਅਰ ਵਿੱਚ ਨਜ਼ਰ ਆਏ। ਇਸ ਜੋੜੀ ਨੇ 25 ਸਾਲਾਂ ਵਿੱਚ ਨੌਂ ਫਿਲਮਾਂ ਕੀਤੀਆਂ। 1955 ਵਿੱਚ ਟਰੇਸੀ ਨੇ ਮੈਟਰੋ-ਗੋਲਡਵਿਨ-ਮੇਅਰ ਛੱਡ ਦਿੱਤਾ ਅਤੇ ਫ੍ਰੀਲਾਂਸ ਸਿਤਾਰੇ ਦੀ ਤਰਾਂ ਕੰਮ ਕਰਨਾ ਸ਼ੁਰੂ ਕੀਤਾ। ਆਪਣੇ ਪੁੱਤਰ ਦੇ ਬੋਲ਼ੇਪੁਣੇ ਕਾਰਨ ਉਸਦਾ ਨਿੱਜੀ ਜੀਵਨ ਪਰੇਸ਼ਾਨੀਆਂ ਭਰਿਆ ਸੀ।
ਟਰੇਸੀ 1930 ਦੇ ਦਹਾਕੇ ਵਿੱਚ ਆਪਣੀ ਪਤਨੀ ਤੋਂ ਅਲੱਗ ਹੋ ਗਿਆ, ਪਰ ਉਹਨਾਂ ਦਾ ਤਲਾਕ ਨਹੀਂ ਹੋਇਆ ਅਤੇ ਉਹ ਕੈਥਰੀਨ ਹੈਪਬੋਰਨ ਨਾਲ ਲੰਬੇ ਸਮੇਂ ਤੱਕ ਸਬੰਧ ਵਿੱਚ ਰਿਹਾ। ਟਰੇਸੀ ਨੇ ਨਿਰਦੇਸ਼ਕ ਸਟੈਨਲੀ ਕ੍ਰਾਮਰ ਨਾਲ ਵਿਸ਼ੇਸ਼ ਤੌਰ 'ਤੇ ਕੰਮ ਕੀਤਾ। ਕਾਰਮਰ ਨੇ ਉਸ ਦੀ ਅਖੀਰਲੀ ਫਿਲਮ ਗੈੱਸ ਹੂ ਇਜ਼ ਕਮਿੰਗ ਟੂ ਡਿਨਰ (1997) ਉਸ ਦੀ ਮੌਤ ਤੋਂ ਸਿਰਫ 17 ਦਿਨ ਪਹਿਲਾਂ ਹੀ ਮੁਕੰਮਲ ਕੀਤੀ।
ਆਪਣੇ ਕਰੀਅਰ ਦੇ ਦੌਰਾਨ, ਟਰੇਸੀ 75 ਫਿਲਮਾਂ ਵਿੱਚ ਨਜ਼ਰ ਆਇਆ ਅਤੇ ਆਪਣੇ ਸਾਥੀਆਂ ਵਿੱਚ ਸਕ੍ਰੀਨ ਦੇ ਸਭ ਤੋਂ ਮਹਾਨ ਅਦਾਕਾਰਾਂ ਵਿੱਚੋਂ ਇੱਕ ਹੋਣ ਦੀ ਪ੍ਰਸਿੱਧੀ ਖੱਟੀ। 1999 ਵਿੱਚ ਅਮਰੀਕਨ ਫਿਲਮ ਇੰਸਟੀਚਿਊਟ ਨੇ ਟਰੇਸੀ ਨੂੰ ਕਲਾਸੀਕਲ ਹਾਲੀਵੁੱਡ ਸਿਨੇਮਾ ਦੇ 9 ਵੇਂ ਸਭ ਤੋਂ ਮਹਾਨ ਪੁਰਸ਼ ਸਿਤਾਰੇ ਵਜੋਂ ਨਾਮਿਤ ਕੀਤਾ ਸੀ।[2]
Remove ads
ਮੁੱਢਲਾ ਜੀਵਨ
ਟਰੇਸੀ ਦਾ ਜਨਮ 5 ਅਪ੍ਰੈਲ 1900 ਨੂੰ ਮਿਲਵਾਕੀ, ਵਿਸਕੋਨਸਿਨ, ਅਮਰੀਕਾ ਵਿਖੇ ਹੋਇਆ ਸੀ। ਉਸਦੇ ਪਿਤਾ ਜੌਨ ਐਡਵਰਡ ਟਰੇਸੀ ਇੱਕ ਟਰੱਕ ਸੇਲਜ਼ਮੈਨ ਸਨ ਅਤੇ ਮਾਤਾ ਦਾ ਨਾਮ ਕੈਰੋਲਿਨ ਸੀ। ਟਰੇਸੀ ਇੱਕ ਅੜੀਅਲ ਅਤੇ ਹੰਕਾਰੀ ਬੱਚਾ ਸੀ ਅਤੇ ਉਸਦੀ ਸਕੂਲੀ ਹਾਜ਼ਰੀ ਵੀ ਬਹੁਤ ਮਾੜੀ ਸੀ। ਨੌਂ ਸਾਲਾਂ ਦੀ ਉਮਰ ਵਿੱਚ ਉਸ ਨੂੰ ਆਪਣਾ ਰਵੱਈਆ ਬਦਲਣ ਦੀ ਉਮੀਦ ਵਿੱਚ ਡੋਮਿਨਿਕਨ ਨੂਨ ਦੀ ਦੇਖ-ਰੇਖ ਵਿਚੱ ਰੱਖਿਆ ਗਿਆ ਸੀ। ਟਰੇਸੀ ਨੇ ਆਪਣੇ ਕਿਸ਼ੋਰ ਸਾਲਾਂ ਵਿੱਚ ਕਈ ਜੇਸੂਟ ਅਕੈਡਮੀਆਂ ਵਿੱਚ ਹਿੱਸਾ ਲਿਆ ਸੀ। ਮਾਰਕਵੇਟ ਅਕਾਦਮੀ ਵਿੱਚ ਉਹ ਅਤੇ ਜ਼ਿੰਦਗੀ ਭਰ ਦੇ ਮਿੱਤਰ, ਅਦਾਕਾਰ ਪੈਟ ਓ'ਬਰਾਇਨ ਨੂੰ ਮਿਲਿਆ। ਟਰੇਸੀ ਅਤੇ ਪੈਟ ਦੋਨੋਂ ਇਕੱਠੇ ਮਿਲ ਕੇ ਨਾਟਕਾ ਵਿੱਚ ਹਿੱਸਾ ਲੈਣ ਲੱੱਗ ਪੲੇ ਅਤੇ ਟਰੇਸੀ ਦੀ ਥਿੲੇਟਰ ਪ੍ਰਤੀ ਦਿਲਚਸਪੀ ਜਾਗ ਗਈ।
ਉਸਨੇ ਫਰਵਰੀ 1921 ਵਿੱਚ ਰਿਪੋਨ ਕਾਲਜ ਵਿੱਚ ਦਾਖਲਾ ਲਿਆ। ਟਰੇਸੀ ਰਿਪੋਨ ਵਿੱਚ ਇੱਕ ਮਸ਼ਹੂਰ ਵਿਦਿਆਰਥੀ ਸੀ, ਜਿੱਥੇ ਉਸਨੇ ਆਪਣੇ ਹਾਲ ਦੇ ਪ੍ਰਧਾਨ ਵਜੋਂ ਕੰਮ ਕੀਤਾ ਅਤੇ ਬਹੁਤ ਸਾਰੀਆਂ ਕਾਲਜ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲਿਆ।[3] ਉਸ ਨੇ ਜੂਨ 1, 1921 ਵਿੱਚ ਆਪਣੇ ਸਟੇਜ ਦੀ ਸ਼ੁਰੂਆਤ ਦੀ ਟਰੁੱਥ ਵਿੱਚ ਮੁੱਖ ਭੂਮਿਕਾ ਨਿਭਾ ਕੇ ਕੀਤੀ। ਟਰੇਸੀ ਨੂੰ ਇਸ ਭੂਮਿਕਾ ਲਈ ਬਹੁਤ ਸਲਾਹਿਆ ਗਿਆ ਸੀ ਅਤੇ ਉਹ ਛੇਤੀ ਹੀ ਸਟੇਜ ਦੇ ਲਈ ਉਤਸ਼ਾਹਿਤ ਹੋ ਗਿਆ। ਉਸਨੇ ਮਿੱਤਰਾਂ ਨਾਲ ਮਿਲ ਕੇ ਇੱਕ ਐਕਟੀਨਿੰਗ ਕੰਪਨੀ ਦੀ ਕੈਂਮਸ ਪਲੇਅਰ ਦੀ ਸਥਾਪਨਾ ਕੀਤੀ। ਕਾਲਜ ਦੀ ਬਹਿਸ ਦੀ ਟੀਮ ਦੇ ਮੈਂਬਰ ਦੇ ਰੂਪ ਵਿੱਚ, ਟਰੇਸੀ ਬਹਿਸ ਅਤੇ ਜਨਤਕ ਭਾਸ਼ਣ ਵਿੱਚ ਉੱਤਮ ਸੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads