ਸਮਾਉ

ਮਾਨਸਾ ਜ਼ਿਲ੍ਹਾ, ਪੰਜਾਬ, ਭਾਰਤ ਦਾ ਪਿੰਡ From Wikipedia, the free encyclopedia

Remove ads


ਸਮਾਉ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਭੀਖੀ ਦਾ ਇੱਕ ਪਿੰਡ ਹੈ।[1] 2001 ਵਿੱਚ ਸਮਾਉ ਦੀ ਅਬਾਦੀ 4047 ਸੀ। ਇਸ ਦਾ ਖੇਤਰਫ਼ਲ 12.38 ਕਿ. ਮੀ. ਵਰਗ ਹੈ।

ਵਿਸ਼ੇਸ਼ ਤੱਥ ਸਮਾਉ, ਦੇਸ਼ ...
Remove ads

ਅਬਾਦੀ ਅੰਕੜੇ (2019)

ਹੋਰ ਜਾਣਕਾਰੀ ਵਿਸ਼ਾ, ਕੁੱਲ ...

ਮਰਦਮਸ਼ੁਮਾਰੀ 2011 ਦੀ ਜਾਣਕਾਰੀ ਅਨੁਸਾਰ ਸਮਾਉ ਪਿੰਡ ਦਾ ਸਥਾਨ ਕੋਡ ਜਾਂ ਪਿੰਡ ਦਾ ਕੋਡ 036134 ਹੈ। ਇਹ ਮਾਨਸਾ ਤੋਂ 19 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ, ਜੋ ਕਿ ਸਮਾਉ ਪਿੰਡ ਦਾ ਜ਼ਿਲ੍ਹਾ ਅਤੇ ਉਪ-ਜ਼ਿਲ੍ਹਾ ਹੈਡਕੁਆਟਰ ਹੈ।

ਪਿੰਡ ਦਾ ਕੁੱਲ ਭੂਗੋਲਿਕ ਖੇਤਰ 1238 ਹੈਕਟੇਅਰ ਹੈ। ਸਮਾਉ ਦੀ ਕੁੱਲ ਆਬਾਦੀ 4,672 ਲੋਕਾਂ ਦੀ ਹੈ। ਸਮਾਉ ਪਿੰਡ ਵਿੱਚ ਤਕਰੀਬਨ 884 ਘਰ ਹਨ। ਸਾਲ 2019 ਦੇ ਅੰਕੜਿਆਂ ਅਨੁਸਾਰ, ਸਾਮਨ ਪਿੰਡ ਮਾਨਸਾ ਵਿਧਾਨ ਸਭਾ ਅਤੇ ਬਠਿੰਡਾ ਸੰਸਦੀ ਹਲਕੇ ਅਧੀਨ ਆਉਂਦੇ ਹਨ। ਭੀਖੀ ਸਾਮਾਉ ਦਾ ਨੇੜਲਾ ਸ਼ਹਿਰ ਹੈ।[2]

Remove ads

ਸ਼ਬਦੀ ਅਰਥ

ਸਮਾਉ- ਅਰਥ ਸਮਾਇਆ ਹੋਇਆ ਜਾਂ ਕਿਸੇ ਸਾਧਨਾ ਜਾਂ ਧਿਆਨ ਵਿੱਚ ਲੀਨ ਹੋਣਾ।[3]

ਇਤਿਹਾਸ

Thumb
ਗੁਰੂਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਸਮਾਉ।

ਜਦੋਂ ਗੁਰੂ ਤੇਗ ਬਹਾਦਰ ਜੀ ਭੀਖੀ ਦੇ ਰਸਤੇ ਖੀਵਾ ਕਲਾਂ ਤੋਂ ਆ ਰਹੇ ਸਨ, ਉਨ੍ਹਾਂ ਨੂੰ ਦੱਸਿਆ ਗਿਆ ਕਿ ਪਿਸ਼ਾਵਰ ਅਤੇ ਕਾਬੁਲ ਤੋਂ ਸਿੱਖ ਉਨ੍ਹਾਂ ਨੂੰ ਮਿਲਣ ਆ ਰਹੇ ਹਨ। ਗੁਰੂ ਜੀ ਉਸ ਜਗ੍ਹਾ 'ਤੇ ਵਨ ਦੇ ਦਰੱਖਤ ਹੇਠਾਂ ਰੁਕ ਗਏ, ਜੋ ਕਿ ਗੁਰਦੁਆਰੇ ਦੀ ਜਗ੍ਹਾ ਨੂੰ ਦਰਸਾਉਂਦਾ ਹੈ। ਸੰਗਤ ਦੇ ਲਈ ਮੈਟ ਵਿਛਾਏ ਗਏ ਸਨ। ਸਿੱਖਾਂ ਨੇ ਪਵਿੱਤਰ ਭਜਨ ਗਾਉਂਦੇ ਹੋਏ ਗੁਰੂ ਜੀ ਦੇ ਅੱਗੇ ਮੱਥਾ ਟੇਕਿਆ ਅਤੇ ਉਨ੍ਹਾਂ ਦੇ ਅਸ਼ੀਰਵਾਦ ਪ੍ਰਾਪਤ ਕੀਤੇ। ਇੱਕ ਕਿਸਾਨ ਨੇੜਲੇ ਖੇਤ ਵਿੱਚ ਜੋਤੀ ਕਰ ਰਿਹਾ ਸੀ। ਉਹ ਪਵਿੱਤਰ ਸ਼ਰਧਾ ਦੀ ਭਾਵਨਾ ਤੋਂ ਨਾਲ ਗੁਰੂ ਜੀ ਕੋਲ ਗਿਆ ਅਤੇ ਉਸ ਅੱਗੇ ਨਿਮਰਤਾ ਨਾਲ ਆਪਣੀ ਸਾਧਾਰਣ ਰੋਟੀ ਅਤੇ ਮੱਖਣ ਰੱਖਿਆ। ਗੁਰੂ ਜੀ ਨੇ ਕੁਝ ਖਾਣਾ ਲਿਆ ਅਤੇ ਬਾਕੀ ਸਿੱਖ ਸੰਗਤਾਂ ਨਾਲ ਸਾਂਝਾ ਕੀਤਾ। ਗੁਰੂ ਜੀ ਨੇ ਕਿਸਾਨ ਨੂੰ ਇਹ ਸ਼ਬਦ ਬਖਸ਼ੇ ਕਿ ਤੁਹਾਡੇ ਘਰ ਵਿੱਚ ਦੁੱਧ ਦੀ ਹਮੇਸ਼ਾ ਭਰਮਾਰ ਰਹੇਗੀ। ਇਸ ਵਨ ਦੇ ਦਰੱਖਤ ਹੇਠ ਇੱਕ ਯਾਦਗਾਰ ਅਸਥਾਨ ਉਸਾਰਿਆ ਗਿਆ ਸੀ ਜਿਥੇ ਗੁਰੂ ਜੀ ਬੈਠੇ ਸਨ। ਮੁੱਖ ਸਾਲਾਨਾ ਕਾਰਜ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਅਤੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਗੁਰਪੁਰਬ ਹਨ।[4]

ਟਿਕਾਣਾ

ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪੰਜਾਬ ਦੇ ਇੱਕ ਪਿੰਡ ਸਮਾਓ ਜ਼ਿਲ੍ਹਾ ਮਾਨਸਾ ਵਿੱਚ ਭੀਖੀ ਤੋਂ 2 ਕਿਲੋਮੀਟਰ ਉੱਤਰ ਵਿੱਚ ਸਥਿਤ ਹੈ। ਭੀਖੀ-ਬਰਨਾਲਾ ਸੜਕ 'ਤੇ ਭੀਖੀ ਦੇ ਪੁਰਾਣੇ ਬੱਸ ਟਰਮੀਨਲ ਤੋਂ ਇਹ 1 ਕਿਲੋਮੀਟਰ ਦੀ ਦੂਰੀ' ਤੇ ਹੈ।[4]

ਸੁਣਿਆ ਜਾਂਦਾ ਹੈ ਕਿ ਸਮਾਓ ਪਿੰਡ ਆਪਣੇ ਆਲੇ ਦੁਆਲੇ ਦੇ ਪਿੰਡਾਂ ਨਾਲੋਂ ਸਭ ਤੋ ਪੁਰਾਣਾ ਪਿੰਡ ਹੈ। ਇਥੋਂ ਤਕ ਕਿ ਸਮਾਓ ਤੋਂ ਲੈ ਕੇ ਸੁਨਾਮ ਤਕ, ਤੇ ਮਾਨਸਾ ਸਟੇਸ਼ਨ ਤੋਂ ਲੈ ਕੇ ਬੁਢਲਾਡਾ ਸਟੇਸ਼ਨ ਦੇ ਵਿਚਕਾਰ ਕੋਈ ਪਿੰਡ ਨਹੀਂ ਸੀ ਪੈਂਦਾ। ਇਹ ਵੀ ਸੁਣਨ ਵਿੱਚ ਆਇਆ ਹੈ ਕਿ ਜਦੋਂ ਕਦੇ ਸਮਾਓ ਪਿੰਡ ਵਿੱਚ ਔੜ (ਸੋਕਾ) ਆਉਂਦਾ ਸੀ, ਤਾਂ ਲੋਕ ਆਪਣੇ ਮਾਲ ਪਸ਼ੂ ਲੈ ਕੇ, ਜਿਸਦੇ ਅੱਗੇ ਇੱਕ ਝੋਟਾ ਹੋਇਆ ਕਰਦਾ ਸੀ (ਕਿਉਂਕਿ ਝੋਟੇ ਨੂੰ ਪਾਣੀ ਦੇ ਸ੍ਰੋਤ ਦਾ ਸਭ ਤੋ ਪਹਿਲਾ ਪਤਾ ਚਲਦਾ ਸੀ।) ਪਾਣੀ ਦੀ ਤਲਾਸ਼ ਵਿੱਚ ਨਿਕਲਦੇ ਸਨ। ਤੇ ਉਹ ਝੋਟਾ ਫਿਰ ਸੁਨਾਮ ਟੋਭੇ (ਜਿਸਨੂੰ ਉਸ ਸਮੇਂ ਚੋਅ ਕਿਹਾ ਜਾਂਦਾ ਸੀ, ਤੇ ਅੱਜਕੱਲ੍ਹ ਇੱਕ ਗੰਦੇ ਨਾਲੇ ਦਾ ਰੂਪ ਧਾਰ ਚੁੱਕਾ ਹੈ।) ਤੇ ਜਾ ਕੇ ਪਾਣੀ ਪੀਆ ਕਰਦਾ ਸੀ।

ਦੂਸਰਾ ਪੱਖ ਐ ਵੀ ਹੈ ਕਿ ਇਥੋ ਦੇ ਲੋਕ ਬਹੁਤ ਹੀ ਜਿਆਦਾ ਇਮਾਨਦਾਰ, ਮਿੱਠੇ-ਸੁਭਾਅ ਵਾਲੇ ਤੇ ਆਓ ਭਗਤ ਵਾਲੇ ਸਨ। ਉਹਨਾ ਸਮਿਆਂ ਚ ਜਦੋਂ ਹਿੰਦੂ ਜਾਂ ਕਿਸੇ ਵੀ ਧਰਮ ਦੇ ਲੋਕ ਕਿਸੇ ਤੀਰਥ ਅਸਥਾਨ ਤੇ ਜਾਂਦੇ ਹੋਏ, ਇਸ ਪਿੰਡ ਵਿਚੋਂ ਗੁਜਰਦੇ ਸਨ ਤਾਂ ਉਹ ਐਥੇ ਵਿਸ਼ਰਾਮ ਵਗੈਰਾ ਕਰਨ ਲਈ ਪਿੰਡ ਦੀ ਧਰਮਸ਼ਾਲਾ ਵਿੱਚ ਰੁੱਕ ਜਾਇਆ ਕਰਦੇ ਸਨ। ਤੇ ਪਿੰਡ ਦੇ ਲੋਕ ਉਹਨਾ ਦੀ ਤਨੋ-ਮਨੋ ਪੂਰੀ ਸੇਵਾ ਕਰਦੇ ਸਨ, ਤੇ ਉਹਨਾ ਨੂੰ ਜਾਦੇ ਹੋਏ ਆਪਣੇ ਪੱਲੇ ਚੋਂ ਕੁੱਝ ਹਿੱਸਾ ਇਹਨਾਂ ਸ਼ਰਧਾਲੂਆ ਨੂੰ ਇਸ ਕਰਕੇ ਦੇ ਦਿੰਦੇ ਸਨ, ਕਿ ਖੁਦ ਨਾ ਸਹੀ ਇਹਨਾਂ ਹੱਥੋਂ ਹੀ ਕੁੱਝ ਦਾਨ ਤੀਰਥ ਅਸਥਾਨ ਤੱਕ ਪੁੱਜਦਾ ਕਰ ਦਿੱਤਾ ਜਾਵੇ।

Remove ads

ਪ੍ਰਸਿੱਧ ਹਸਤੀਆਂ (ਨਾਇਕ)

  • ਸੁੱਚਾ ਸੂਰਮਾ
  • ਗੁਰਦੇਵ ਸਿੰਘ (ਆਜਾਦੀ ਘੁਲਾਟੀਏ)
  • ਕਾਮਰੇਡ ਹਾਕਮ ਸਿੰਘ
  • ਤੇਜਾ ਸਿੰਘ ਦਰਦੀ
  • ਚੇਤੰਨ ਸਿੰਘ

ਸਮਾਉ ਦੇ ਨੇੜਲੇ ਪਿੰਡ[2]

ਹੋਰ ਦੇਖੋ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads