ਸਮੀਨਾ ਪੀਰਜ਼ਾਦਾ

From Wikipedia, the free encyclopedia

Remove ads

ਸਮੀਨਾ ਪੀਰਜ਼ਾਦਾ ਇੱਕ ਪਾਕਿਸਤਾਨੀ ਅਦਾਕਾਰਾ, ਫਿਲਮ ਨਿਰਦੇਸ਼ਕ ਅਤੇ ਫਿਲਮ ਨਿਰਮਾਤਾ ਹੈ।[1]

ਵਿਸ਼ੇਸ਼ ਤੱਥ ਸਮੀਨਾ ਪੀਰਜ਼ਾਦਾ ثمینہ پیرزادہ, ਜਨਮ ...

ਜੀਵਨ

ਸਮੀਨਾ ਲਾਹੌਰ ਵਿੱਚ ਪੈਦਾ ਹੋਈ ਸੀ ਅਤੇ ਉਸਦਾ ਪਹਿਲਾਂ ਨਾਂ ਸਮੀਨਾ ਭੱਟ ਸੀ। ਬਾਅਦ ਵਿੱਚ ਉਹ ਕਰਾਚੀ ਚਲੀ ਗਈ ਅਤੇ ਆਪਣੀ ਤਾਲੀਮ ਉਸਨੇ ਉਥੋਂ ਹੀ ਮੁਕੰਮਲ ਕੀਤੀ ਅਤੇ ਫਿਰ ਅਦਾਕਾਰੀ ਦੇ ਖੇਤਰ ਵਿੱਚ ਆ ਗਈ। ਉਸਮਾਨ ਪੀਰਜ਼ਾਦਾ ਨਾਲ ਨਿਕਾਹ ਪਿਛੋਂ ਉਸਦਾ ਨਾਂ ਸਮੀਨਾ ਪੀਰਜ਼ਾਦਾ ਹੋ ਗਿਆ।[2]

ਕਾਮਰਸ ਵਿੱਚ ਗ੍ਰੈਜੂਏਟ ਹੋਣ ਤੋਂ ਬਾਅਦ ਉਸਨੇ ਅਦਾਕਾਰੀ ਵਿੱਚ ਆਪਣਾ ਕਰੀਅਰ ਬਣਾਉਣਾ ਚੁਣਿਆ। ਟੈਲੀਵਿਜ਼ਨ ਨਾਟਕਾਂ ਅਤੇ ਟੈਲੀਵਿਜ਼ਨ ਇਸ਼ਤਿਹਾਰਾਂ ਵਿੱਚ ਛੋਟੀਆਂ ਭੂਮਿਕਾਵਾਂ ਵਿੱਚ ਕੰਮ ਕਰਨ ਦੇ ਕਈ ਸਫਲ ਸਾਲਾਂ ਬਾਅਦ ਸਮੀਨਾ ਨੂੰ ਕਈ ਫਿਲਮਾਂ ਵਿੱਚ ਅਭਿਨੈ ਦੀਆਂ ਭੂਮਿਕਾਵਾਂ ਵਿੱਚ ਸ਼ਾਮਲ ਕੀਤਾ ਗਿਆ ਸੀ। [3][4]

Remove ads

ਕਰੀਅਰ

ਸਮੀਨਾ ਨੇ ਆਪਣਾ ਕੈਰੀਅਰ 1982 ਵਿੱਚ ਸ਼ੁਰੂ ਕੀਤਾ ਅਤੇ ਉਸਨੇ ਕਈ ਫਿਲਮਾਂ ਵਿੱਚ ਅਦਾਕਾਰੀ ਕੀਤੀ ਜਿਨ੍ਹਾਂ ਵਿੱਚ ਨਜ਼ਦੀਕੀਆਂ, ਮੁਖੜਾ, ਬਾਜ਼ਾਰ-ਏ-ਹੁਸਨ, ਸ਼ਾਦੀ ਮੇਰੇ ਸ਼ੌਹਰ ਕੀ ਅਤੇ ਬੁਲੰਦੀ ਹਨ। ਇਸ ਤੋਂ ਇਲਾਵਾ ਜ਼ਿੰਦਗੀ ਗੁਲਜ਼ਾਰ ਹੈ, ਮੇਰੀ ਜ਼ਾਤ ਜ਼ੱਰਾ-ਏ-ਬੇਨਿਸ਼ਾਨ, ਰਿਹਾਈ, ਦੁੱਰ-ਏ-ਸ਼ਾਹਵਰ ਅਤੇ ਦਾਸਤਾਨ ਵਿੱਚ ਕੰਮ ਕੀਤਾ ਹੈ।

ਇੱਕ ਨਿਰਦੇਸ਼ਕ ਵਜੋਂ

ਸਮੀਨਾ ਪੀਰਜ਼ਾਦਾ ਨੇ ਇੰਤਹਾ[2] ਫਿਲਮ ਦੇ ਨਿਰਦੇਸ਼ਨ ਨਾਲ ਆਪਣਾ ਨਿਰਦੇਸ਼ਕ ਵਜੋਂ ਕੈਰੀਅਰ ਸ਼ੁਰੂ ਕੀਤਾ। ਇਹ ਫਿਲਮ ਵਿਆਹੁਤਾ ਜੀਵਨ ਵਿੱਚ ਬਲਾਤਕਾਰ ਵਰਗੇ ਬੇਹੱਦ ਨਾਜ਼ੁਕ ਵਿਸ਼ੇ ਨਾਲ ਜੁੜੀ ਸੀ। ਇਸ ਤੋਂ ਇਲਾਵਾ ਉਸਨੇ ਸ਼ਰਾਰਤ ਫਿਲਮ ਵੀ ਬਣਾਈ।[2]

Remove ads

ਸਨਮਾਨ

ਸਮੀਨਾ ਨੇ ਆਪਣੀ ਫਿਲਮ ਇੰਤਹਾ ਰਾਹੀਂ ਨੌਂ ਰਾਸ਼ਟਰੀ ਪੁਰੁਸਕਾਰ ਜਿੱਤੇ।[2] ਉਸਨੂੰ ਨਵੰਬਰ 2013 ਵਿੱਚ ਲਾਈਫਟਾਇਮ ਅਚੀਵਮੈਂਟ ਸਨਮਾਨ ਨਾਲ ਵੀ ਨਵਾਜਿਆ ਗਿਆ।[5][6]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads