ਸਮੂਹਿਕ ਅਵਚੇਤਨ
From Wikipedia, the free encyclopedia
Remove ads
ਸਮੂਹਿਕ ਅਵਚੇਤਨ ਵਿਸ਼ਲੇਸ਼ਣੀ ਮਨੋਵਿਗਿਆਨ ਦਾ ਇੱਕ ਸੰਕਲਪ ਹੈ, ਜਿਸਨੂੰ ਘੜਨ ਵਾਲੇ ਮਨੋਵਿਗਿਆਨੀ ਕਾਰਲ ਜੁੰਗ ਹਨ। ਉਸਦਾ ਕਹਿਣਾ ਹੈ, "ਜਦੋਂ ਅਜਿਹੀਆਂ ਫੈਂਟਿਸੀਆਂ ਦੀ ਉਤਪਤੀ ਹੁੰਦੀ ਹੈ ਜੋ ਵਿਅਕਤਿਕ ਸਿਮ੍ਰਤੀਆਂ ਉੱਤੇ ਆਸ਼ਰਿਤ ਨਹੀਂ ਹੁੰਦੀਆਂ, ਤਦ ਸਾਨੂੰ ਅਵਚੇਤਨ ਦੀਆਂ ਉਨ੍ਹਾਂ ਜਿਆਦਾ ਡੂੰਘੀਆਂ ਪਰਤਾਂ ਦੀ ਛਾਣਬੀਨ ਕਰਨੀ ਪੈਂਦੀ ਹੈ, ਜਿੱਥੇ ਉਹ ਆਦਿਮ ਬਿੰਬ ਸੁੱਤੇ ਪਏ ਰਹਿੰਦੇ ਹਨ ਅਤੇ ਜੋ ਸਾਰੀ ਮਨੁੱਖ-ਜਾਤੀ ਵਿੱਚ ਹੀ ਸਮਾਨ ਹੁੰਦੇ ਹਨ। ਇਨ੍ਹਾਂ ਬਿੰਬਾਂ ਜਾਂ ਪ੍ਰਯੋਜਨਾਂ ਨੂੰ ਆਰਕਟਾਈਪ ਅਤੇ ਅਵਚੇਤਨ ਦੇ ਅਧਿਕਾਰੀ ਵੀ ਕਿਹਾ ਹੈ।"[1]

ਯੁੰਗ ਨੇ ਅਵਚੇਤਨ ਮਨ ਦੇ ਦੋ ਹਿੱਸੇ ਦੱਸੇ ਹਨ: ਨਿਜੀ ਅਤੇ ਸਮੂਹਿਕ। ਕਿਸੇ ਵੀ ਪ੍ਰਜਾਤੀ ਦੇ ਮਿਥਕ, ਪ੍ਰਤੀਕ, ਸਾਮੂਹਕ ਆਸਥਾਵਾਂ, ਕਰਮਕਾਂਡ ਆਦਿ ਵਿਅਕਤੀ ਦੇ ਸਮੂਹਿਕ ਅਵਚੇਤਨ ਮਨ ਵਿੱਚ ਹੀ ਸਮਾਏ ਰਹਿੰਦੇ ਹਨ। ਇਸ ਦਾ ਗੰਭੀਰ ਤਲ ਹੈ ਪ੍ਰਜਾਤੀ ਅਵਚੇਤਨ ਜਿਸ ਵਿੱਚ ਪ੍ਰਜਾਤੀ ਅਮਾਨਤ ਸੰਕਲਿਤ ਹੁੰਦੀ ਹੈ। ਇਸ ਵਿੱਚ ਅਨੇਕ ਤੈਹਾਂ ਹੁੰਦੀਆਂ ਹਨ, ਜਿਵੇਂ ਪਸ਼ੂ ਜੀਵਨ, ਆਦਿ ਮਨੁੱਖ, ਪ੍ਰਜਾਤੀ ਸਮੂਹ, ਰਾਸ਼ਟਰ, ਕੁਲ, ਪਰਵਾਰ ਆਦਿ। ਇਸ ਪ੍ਰਕਾਰ ਪ੍ਰਜਾਤੀ ਸਿਮਰਤੀ ਨਿਰਮਿਤ ਹੁੰਦੀ ਹੈ ਜੋ ਪਰੰਪਰਾ ਦਾ ਰੂਪ ਧਾਰਨ ਕਰ ਲੈਂਦੀ ਹੈ। ਹਰ ਕਿਸੇ ਦਾ ਆਪਣਾ ਨਿਜੀ ਅਵਚੇਤਨ ਹੁੰਦਾ ਹੈ। ਇਸਦੇ ਵਿਪਰੀਤ ਵਿੱਚ ਸਮੂਹਿਕ ਅਵਚੇਤਨ ਸਾਰਵਭੌਮਿਕ ਹੁੰਦਾ ਹੈ। ਸਮੂਹਿਕ ਅਵਚੇਤਨ ਦਾ ਨਿਰਮਾਣ ਨਿਜੀ ਅਵਚੇਤਨ ਦੀ ਤਰ੍ਹਾਂ ਨਹੀਂ ਕੀਤਾ ਜਾ ਸਕਦਾ; ਦਰਅਸਲ, ਇਹ ਵਿਅਕਤੀ ਤੋਂ ਪਹਿਲਾਂ ਦਾ ਹੁੰਦਾ ਹੈ। ਇਹ ਸਾਰੇ ਧਾਰਮਿਕ, ਆਤਮਕ ਅਤੇ ਪ੍ਰਾਚੀਨ ਪ੍ਰਤੀਕਾਂ ਅਤੇ ਅਨੁਭਵਾਂ ਦੀ ਰੱਖ ਹੁੰਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads