ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ
ਬਠਿੰਡਾ, ਪੰਜਾਬ, ਭਾਰਤ ਵਿੱਚ ਕਾਲਜ From Wikipedia, the free encyclopedia
Remove ads
ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ, ਬਠਿੰਡੇ ਦੀਆਂ ਸਰਕਾਰੀ ਵਿੱਦਿਅਕ ਸੰਸਥਾਵਾਂ ਵਿੱਚੋਂ ਇੱਕ ਪ੍ਰ੍ਮੁੱਖ ਕਾਲਜ ਹੈ। 1904 ਵਿੱਚ ਇੱਕ ਪ੍ਰਾਇਮਰੀ ਸਕੂਲ ਵਜੋਂ ਸ਼ੁਰੂ ਹੋ ਕੇ 1940 ਵਿੱਚ ਇਹ ਇੱਕ ਇੰਟਰਮੀਡੀਏਟ ਕਾਲਜ ਬਣ ਗਿਆ।[1]
ਇਸ ਲੇਖ ਨੂੰ ਤਸਦੀਕ ਲਈ ਹੋਰ ਹਵਾਲੇ ਚਾਹੀਦੇ ਹਨ। (ਜੂਨ 2025) |
Remove ads
ਇਤਿਹਾਸ
ਬਠਿੰਡਾ ਦੇ ਬੱਸ ਅੱਡੇ ਨਜ਼ਦੀਕ ਗੁਰੂ ਕਾਸ਼ੀ ਮਾਰਗ ‘ਤੇ ਸਥਿਤ ਕਾਲਜ ਦੀ ਨੀਂਹ 1904 ਵਿੱਚ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਨੇ ਆਪਣੇ ਪਿਤਾ ਮਹਾਰਾਜਾ ਰਜਿੰਦਰ ਸਿੰਘ ਜੋ 1900 ਈ. ਵਿੱਚ ਸਵਰਗਵਾਸ ਹੋ ਗਏ ਸਨ, ਦੀ ਯਾਦ ਵਿੱਚ ਬਠਿੰਡਾ ਕਿਲ੍ਹਾ ਮੁਬਾਰਕ ਦੇ ਅੰਦਰ ਇੱਕ ਪ੍ਰਾਇਮਰੀ ਸਕੂਲ ਵਜੋਂ ਰੱਖੀ। ਉਸ ਦਾ ਨਾਂ ਰਾਜਿੰਦਰਾ ਪ੍ਰਾਇਮਰੀ ਸਕੂਲ ਰੱਖਿਆ ਗਿਆ। ਬਾਅਦ ਵਿੱਚ ਇਹ ਰਾਜਿੰਦਰਾ ਪ੍ਰਾਇਮਰੀ ਸਕੂਲ ਹਾਈ ਸਕੂਲ ਬਣ ਗਿਆ। ਮਾਲ ਰੋਡ ‘ਤੇ ਬਣਿਆ ਇਹ ਰਾਜਿੰਦਰਾ ਹਾਈ ਸਕੂਲ 1940 ਈਸਵੀ ਵਿੱਚ ਰਾਜਿੰਦਰਾ ਇੰਟਰਮੀਡੀਏਟ ਕਾਲਜ ਬਣ ਗਿਆ। ਜਦੋਂ ਸਟੇਸ਼ਨ ਤੋਂ ਹਨੂੰਮਾਨ ਚੌਕ ਤੱਕ ਮਾਲ ਰੋਡ ਕੱਢੀ ਗਈ ਤਾਂ ਰਾਜਿੰਦਰਾ ਕਾਲਜ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਕਾਲਜ ਦੀ ਮੌਜੂਦਾ ਬਿਲਡਿੰਗ ਵਕਫ ਬੋਰਡ ਦੀ 28 ਏਕੜ ਜਮੀਨ ਅੇੈਕੁਆਇਰ ਕਰਕੇ ਬਣਾਈ ਗਈ ਹੈ।[ਹਵਾਲਾ ਲੋੜੀਂਦਾ]
Remove ads
ਕਾਲਜ ਦਰਪਣ

ਕਾਲਜ ਦੀ ਇਮਾਰਤ E ਅੱਖਰ ਦੇ ਆਕਾਰ ਦੀ ਹੈ। ਕਾਲਜ ਵਿੱਚ ਐਨ.ਸੀ.ਸੀ. ਤੇ ਐਨ. ਐਸ.ਐਸ. ਦੇ ਯੂਨਿਟ ਵੀ ਸਫਲਤਾ-ਪੂਰਵਕ ਚਲਾਏ ਜਾ ਰਹੇ ਹਨ ਅਤੇ ਇਸ ਕਾਲਜ ਨੂੰ ਐਨ. ਐਸ.ਐਸ. ਗਤੀਵਿਧੀਆਂ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਰਵੋਤਮ (ਬੈਸਟ) ਕਾਲਜ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਕਾਲਜ ਦਾ ਉਲੇਖ ‘ਐਨਸਾਈਕਲੋਪੀਡੀਆਂ’ ਬ੍ਰਿਟੇਨਿਕਾ[2] ਦੀ ਜਿਲਦ ਤਿੰਨ, ਪੰਨਾ 564 ‘ਤੇ ਕੀਤਾ ਗਿਆ ਹੈ।[ਹਵਾਲਾ ਲੋੜੀਂਦਾ] ਕੰਟੀਨ ਤੇ ਹੋਸਟਲ ਦਾ ਵੀ ਪ੍ਰਬੰਧ ਹੈ। ਕਾਲਜ ਵੱਲੋਂ ’ਦਾ ਰਜਿੰਦਰਾ’ ਸਾਲਾਨਾ ‘ਮੈਗਜ਼ੀਨ’ ਛਪਦਾ ਹੈ ਜਿਸ ਵਿੱਚ ਵਿਦਿਆਰਥੀ ਆਪਣੀਆਂ ਰਚਨਾਵਾਂ ਦਿੰਦੇ ਹਨ। ਇਹ ਕਾਲਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸਬੰਧਿਤ ਹੈ।[ਹਵਾਲਾ ਲੋੜੀਂਦਾ]
Remove ads
ਵਿਦਿਆਰਥਣਾਂ
- ਗੁਰਚਰਨ ਕੌਰ
- ਮੁਖਤਿਆਰ ਕੌਰ - ਸਪੀਕਰ, ਮੁਜਾਰਾ ਲਹਿਰ ਦੇ ਮੌਢੀ ਨੇਤਾ, ਸ਼ੀਹਣੀ ਮੈਗਜ਼ੀਨ ਦੀ ਸੰਪਦਕ
ਵਿਦਿਆਰਥੀ
- ਨਾਵਲਕਾਰ ਬੂਟਾ ਸਿੰਘ ਸ਼ਾਦ
ਪ੍ਰਿੰਸੀਪਲ
Remove ads
ਲਾਇਬਰੇਰੀ
ਸਾਲ 2015-16 ਦੇ ਸ਼ੁਰੂ ਵਿੱਚ ਕਾਲਜ ਲਾਇਬਰੇਰੀ ਛੇ ਕਲਾਸ ਕਮਰਿਆਂ ਤੋਂ ਲਾਇਬਰੇਰੀ ਲਈ ਖਾਸ-ਤੌਰ 'ਤੇ ਬਣਾਈ ਗਈ ਨਵੀਂ ਇਮਾਰਤ ਵਿੱਚ ਤਬਦੀਲ ਕੀਤੀ ਗਈ। ਇਸ ਦਾ ਉਦਘਾਟਨ ਮਿਤੀ 22 ਫਰਵਰੀ 2015 ਨੂੰ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੇ ਕੀਤਾ। ਇਸ ਖੁੱਲ੍ਹੀ ਅਤੇ ਵੱਡੀ ਇਮਾਰਤ ਸਦਕਾ ਉਹ 10,000 ਕਿਤਾਬਾਂ ਵੀ ਵਰਤੋਂ ਵਿੱਚ ਲਿਆਂਦੀਆਂ ਗਈਆਂ, ਜੋ ਥਾਂ ਦੀ ਘਾਟ ਕਾਰਨ ਬੰਦ ਪਈਆਂ ਸਨ। ਸਾਰੀਆਂ ਕਿਤਾਬਾਂ ਕੰਪਿਊਟਰ ਵਿੱਚ ਵੀ ਦਰਜ ਕੀਤੀਆਂ ਜਾ ਚੁੱਕੀਆਂ ਹਨ। ਲਾਇਬਰੇਰੀ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ 49,232 ਕਿਤਾਬਾਂ (2015-16 ਅਨੁਸਾਰ) ਮੌਜੂਦ ਹਨ। ਇਸ ਸਮੇਂ ਵੱਖ-ਵੱਖ ਭਾਸ਼ਾਵਾਂ ਦੀਆਂ 30 ਅਖ਼ਬਾਰਾਂ ਲਾਇਬਰੇਰੀ ਵਿੱਚ ਆ ਰਹੀਆਂ ਹਨ। ਪੰਜਾਬੀ ਭਾਸ਼ਾ ਮੁਕਾਬਲੇ ਇਸ ਲਾਇਬਰੇਰੀ ਵਿੱਚ ਅੰਗਰੇਜ਼ੀ ਦੀਆਂ ਵਧੇਰੇ ਕਿਤਾਬਾਂ ਹਨ।[ਹਵਾਲਾ ਲੋੜੀਂਦਾ]
Remove ads
ਚੱਲ ਰਹੇ ਕੋਰਸ
- ਐੱਮ.ਏ. - ਰਾਜਨੀਤੀ ਸ਼ਾਸ਼ਤਰ (ਸਮੈਸਟਰ ਪ੍ਰਣਾਲੀ) - 2 ਸਾਲਾ ਕੋਰਸ (ਸੀਟਾਂ 40)
- ਬੀ.ਐੱਸਸੀ. - ਅਰਥ-ਸ਼ਾਸ਼ਤਰ ਆਨਰਜ਼ (ਸਮੈਸਟਰ ਪ੍ਰਣਾਲੀ) - 3 ਸਾਲਾ ਕੋਰਸ (ਸੀਟਾਂ 40)
- ਬੀ.ਐੱਸਸੀ. - ਮੈਡੀਕਲ (ਸਮੈਸਟਰ ਪ੍ਰਣਾਲੀ) - 3 ਸਾਲਾ ਕੋਰਸ (ਸੀਟਾਂ 100)
- ਬੀ.ਐੱਸਸੀ. - ਨਾਨ-ਮੈਡੀਕਲ (ਸਮੈਸਟਰ ਪ੍ਰਣਾਲੀ) - 3 ਸਾਲਾ ਕੋਰਸ (ਸੀਟਾਂ 120)
- ਬੀ.ਕਾਮ. (ਸਮੈਸਟਰ ਪ੍ਰਣਾਲੀ) - 3 ਸਾਲਾ ਕੋਰਸ (ਸੀਟਾਂ 120)
- ਬੀ.ਏ. (ਸਮੈਸਟਰ ਪ੍ਰਣਾਲੀ) - 3 ਸਾਲਾ ਕੋਰਸ (ਸੀਟਾਂ 720)
- ਬੀ.ਸੀ.ਏ. - 3 ਸਾਲਾ ਕੋਰਸ (ਸੀਟਾਂ 80)
- ਬੀ.ਬੀ.ਏ. - 3 ਸਾਲਾ ਕੋਰਸ (ਸੀਟਾਂ 50)
- ਬੀ.ਐੱਸਸੀ. (ਬਾਇਓਟੈੱਕ) - 3 ਸਾਲਾ ਕੋਰਸ (ਸੀਟਾਂ 40)
- ਐੱਮ.ਐੱਸਸੀ. (ਭੌਤਿਕ ਵਿਗਿਆਨ)- ਸੀਟਾਂ 30
- ਐੱਮ.ਐੱਸਸੀ. (ਗਣਿਤ ਸ਼ਾਸ਼ਤਰ)- ਸੀਟਾਂ 30
- ਐੱਮ.ਐੱਸਸੀ. (ਫ਼ਿਲਾਸਫੀ)- ਸੀਟਾਂ 30
- ਐੱਮ.ਏ. (ਇਤਿਹਾਸ)- ਸੀਟਾਂ 30
- ਬੀ.ਕਾਮ. (ਪ੍ਰੋਫ਼ੈਸ਼ਨਲ)- ਸੀਟਾਂ 60
- ਡਿਪਲੋਮਾ ਇਨ ਫੂਡ ਸਰਵਿਸ - ਸੀਟਾਂ 30
- ਡਿਪਲੋਮਾ ਇਨ ਫੂਡ ਪ੍ਰੋਡਕਸ਼ਨ - ਸੀਟਾਂ 30
Remove ads
ਤਸਵੀਰ
![]() | ਇਹ ਹਿੱਸਾ ਖਾਲੀ ਹੈ। ਤੁਸੀਂ ਇਸ ਵਿੱਚ ਜਾਣਕਾਰੀ ਸ਼ਾਮਿਲ ਕਰ ਸਕਦੇ ਹੋ। |
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads