ਸਰਗੋਧਾ

ਲਹਿੰਦੇ ਪੰਜਾਬ (ਪਾਕਿਸਤਾਨ) ਦਾ ਇੱਕ ਜਿਲ੍ਹਾ From Wikipedia, the free encyclopedia

Remove ads

ਜ਼ਿਲ੍ਹਾ ਸਰਗੋਧਾ

ਜ਼ਿਲ੍ਹਾ ਸਰਗੋਧਾ (ਸ਼ਾਹਮੁੱਖੀ ਲਿਪੀ ਵੇੱਚ ضلع سرگودھا) ਲਾਹੰਦੇ ਪੰਜਾਬ (ਪਾਕਿਸਤਾਨ) ਦਾ ਹੇੱਕ ਅਹਿਮ ਜ਼ਿਲ੍ਹਾ ਏ। ਏਸ ਜ਼ਿਲ੍ਹੇ ਦੀ ਢੇਰ ਸਾਰੀ ਭੋਇਂ ’ਤੇ ਵਾਹੀ ਬੀਜੀ ਕੀਤੀ ਵਈਂਦੀ ਏ। ਹਈੱਥੋਂ ਦੀਆਂ ਮੋੱਖ ਫ਼ਸਲਾਂ ਕਣਕ, ਚੌਲ਼ ਤੇ ਕਮਾਦ ਨੋਂ। ਸਰਗੋਧੇ ਦਾ ਇਲਾਕਾ ਸਿਟ੍ਰੱਸ citrus ਫੱਲ ਕਾਣ (ਜਿਹਦੀ ਨਵੀਂ ਵਿਕਾਸ ਕੀਤੀ ਕਿਸਮ ਕਿੰਨੂ ਸਦੀਂਦੀ ਏ) ਵੀ ਜਾਣਿਆ ਜਾਂਦਾ ਏ। ਸਰਗੋਧਾ ਦਾ ਖੇੱਤਰ ੫, ੮੬੪ km2 ਤੇ ਅਧਾਰਤ ਏ।

ਪੰਜਾਬ ਦੀ ੧੯੪੭ ਦੀ ਵੰਡ ਤੋ ਪਹਿਲ਼ੇ ਜ਼ਿਲ੍ਹਾ ਸਰਗੋਧਾ (ਜਦੋਂ ਇਹ ਸ਼ਾਹਪੋੱਰ ਦੇ ਨਾਂ ਨਾਲ ਜਾਣਿਆ ਵਈਂਦਾ ਹਾਹ) ਵੇੱਚ ਹਿੰਦੂ ਖਤਰੀ, ਬਾਣੀਏ ਤੇ ਸੇੱਖ ਵੱਡੀ ਗਿਣਤ੍ਰੀ ਵੇੱਚ ਰਾਹੰਦੇ ਹਾਨ੍ਹ ਤੇ ਈਹੋ ਇਲਾਕੇ ਤੇ ਸਾਰੇ ਵੱਡੇ ਵੱਡੇ ਵਪਾਰ ਚਲਾਉਂਦੇ ਹਾਨ੍ਹ ਤੇ ਇਨਹਾਂਦੀਆਂ ਹਈੱਥੇ ਚੋਖੀਆਂ ਜ਼ਮੀਨਾਂ ਜਦਾਦਾਂ ਹਾਨ੍ਹ।

ਸਰਕਾਰੀ ਪਰਬੰਧ

ਸਰਕਾਰ ਦੇ ਸੰਨ ੨੦੦੦ ਵੇੱਚ ਡਿਵਿਯਨਾਂ ਆਲਾ ਪਰਬੰਧ ਮੁੱਕਾਉਣ ਤੋਂ ਪਹਿਲ਼ੇ ਸਰਗੋਧਾ, ਸਰਗੋਧਾ ਡਿਵਿਯਨ ਦਾ ਕੇਂਦਰ ਹਾਈ। ਸਰਗੋਧਾ ਡਿਵਿਯਨ ਵੇੱਚ ਥੱਲਵੇਂ ਜ਼ਿਲ੍ਹੇ ਹਾਨ੍ਹ: ੧. ਜ਼ਿਲ੍ਹਾ ਸਰਗੋਧਾ ੨. ਜ਼ਿਲ੍ਹਾ ਖ਼ੁਸ਼ਾਬ ੩. ਜ਼ਿਲ੍ਹਾ ਮਿਆਂ ਆਲੀ ੪. ਜ਼ਿਲ੍ਹਾ ਭੱਖਰ

ਤਸੀਲਾਂ

ਜ਼ਿਲ੍ਹਾ ਸਰਗੋਧਾ ਪਰਬੰਧਕ ਤੌਰ ਤੇ ਛੇਂ ਤਸੀਲਾਂ ਵੇੱਚ ਵੰਡੀਵਿਆ ਹੋਇਆ ਏ ਜਿਨਹਾਂਦੇ ਵੇੱਚ ਕੋੱਲ ੧੬੧ ਯੁਨੀਅਨ ਕਊਂਸਲਾਂ. ਇਨਹਾਂਦੀ ਵੱਸੋਂ ਪਾਕਿਸਤਾਨ ਦੀ ੧੯੯੮ ਦੀ ਮਰਦਮ੍ਸ਼ੁਮਾਰੀ ਮੁਤਬਕ ਏਸ ਤਰਤੀਬ ਵੇੱਚ ਨੋਂ

ਹੋਰ ਜਾਣਕਾਰੀ ਤਸੀਲ, ਵੱਸੋਂ ...

ਸਰਗੋਧਾ ਅੱਖਰ ਦਾ ਪਿਛੋੱਕੜ

ਸਰਗੋਧੇ ਦਾ ਨਾਂ ਸਰਗੋਧਾ ਕਿਵੇਂ ਪਿਆ ਇਹੱਦੇ ਬਾਰੇ ਕਈ ਗੱਲਾਂ ਆਖੀਆ ਵਈਂਦੀਆਂ’ਨ। ਸਰਗੋਧਾ ਅੱਖਰ ਸੰਸਕ੍ਰੇੱਤ ਦੇ ਅੱਖਰ "ਸਵਰਗਧਾਮਾ" ਤੋਂ ਨਿਕਲ਼ਿਆ ਹੋ ਸਕਦਾ ਏ ਜਿਹਦਾ ਮਤਲਬ ਏ ਰੱਬ ਦਾ ਘਰ। ਹੋਰ ਲੋਕੀ ਆਹਦੇ’ਨ ਕਿ ਸਰਗੋਧੇ ਦਾ ਨਾਂ ਹੇੱਕ ਹਿੰਦੂ ਸਾਧੂ ਦੇ ਨਾਂ ਤੋਂ ਨਿਕਲ਼ਿਆ ਏ ਜਿਹਦਾ ਨਾਂ ਹਾਈ ਗੋਧਾ। ਇਹ ਵੀ ਮੰਨਿਆ ਜਾਂਦਾ ਏ ਕਿ ਸਰਗੋਧਾ ਸ਼ਾਹਰ ਦੇ ਵਿਚਕਾਰ ਹੇੱਕ ਤਲਆ ਹਾਈ ਜਿੱਥੇ ਹੇੱਕ ਹਿੰਦੂ ਸਾਧੂ "ਗੋਧਾ" ਰਾਹੰਦਾ ਹਾਈ। ਕਿਓਂਕਿ ਸ਼ਾਹਰ ਵੇੱਚ ਹੇੱਕ ਤਲਆ ਹਾਈ ਜਿਹੱਦੇ ਕੱਢੇ ਤੇ ਗੋਧਾ ਸਾਧੂ ਬਾਹੰਦਾ ਹਾਈ ਏਸ ਵਾਸਤੇ ਸ਼ਾਹਰ ਦਾ ਨਾਂ ਸਰਗੋਧਾ (ਤਲਆ’ਨ ਪੰਜਾਬੀ ਵੇੱਚ ਸਰੋਵਰ ਵੀ ਆਖੀ ਦਾ ਏ) ਪੈ ਗਿਆ ਮਤਲਬ ਕਿ ਉਹ ਆਲਾ ਸ਼ਾਹਰ ਜਿਹੱਦੇ ਤਲਆ ਦੇ ਕੱਢੇ ਗੋਧਾ ਸਾਧੂ ਰਾਹੰਦਾ ਹਾਈ।

Remove ads
Loading related searches...

Wikiwand - on

Seamless Wikipedia browsing. On steroids.

Remove ads