ਸਰਦੂਲਗੜ੍ਹ
ਮਾਨਸਾ ਜ਼ਿਲ੍ਹੇ ਦਾ ਸ਼ਹਿਰ From Wikipedia, the free encyclopedia
Remove ads
ਸਰਦੂਲਗੜ੍ਹ ਮਾਨਸਾ ਜ਼ਿਲ੍ਹਾ, ਭਾਰਤ ਦੀ ਤਹਿਸੀਲ ਅਤੇ ਨਗਰ-ਪੰਚਾਇਤ ਹੈ। ਇਹ ਨਗਰ 13 ਵਾਰਡਾਂ ਵਿੱਚ ਵੰਡਿਆ ਹੋਇਆ ਹੈ। ਇਹ ਨਗਰ ਮਾਨਸਾ - ਸਿਰਸਾ ਸੜਕ ਤੇ ਸਥਿਤ ਹੈ।
ਇਸ ਦੀ ਜਨਸੰਖਿਆ ਸਾਲ 2011 ਦੀ ਜਨਗਣਨਾ ਅਨੁਸਾਰ 19,219 ਹੈ। ਇਸ ਸ਼ਹਿਰ ਦੇ 75.84% ਲੋਕ ਪੜ੍ਹੇ-ਲਿਖੇ ਹਨ। ਇਸ ਸ਼ਹਿਰ ਵਿੱਚ ਅਨੁਸੂਚਿਤ ਜਾਤੀਆਂ ਦੀ ਜਨਸੰਖਿਆ 27.78% ਹੈ।
Remove ads
ਆਬਾਦੀ
2001 ਤੱਕ [update] ਦੀ ਭਾਰਤੀ ਜਨਗਣਨਾ ਅਨੁਸਾਰ,[1] ਇਸ ਸ਼ਹਿਰ ਦੀ ਆਬਾਦੀ 16,315 ਹੈ। ਆਬਾਦੀ ਦਾ 54% ਹਿੱਸਾ ਮਰਦ ਅਤੇ 46% ਹਿੱਸਾ ਔਰਤਾਂ ਹਨ। ਇੱਥੋਂ ਦੀ ਸਾਖ਼ਰਤਾ ਦਰ 65% ਹੈ, ਜੋ ਕਿ ਰਾਸ਼ਟਰੀ ਦਰ 59.5% ਨਾਲੋਂ ਜਿਆਦਾ ਹੈ। ਮਰਦਾਂ ਦੀ ਸਾਖ਼ਰਤਾ ਦਰ 72% ਅਤੇ ਔਰਤਾਂ ਦੀ ਸਾਖ਼ਰਤਾ ਦਰ 61% ਹੈ।
ਸਰਦੂਲਗੜ ਦੀ ਕਹਾਣੀ
ਬਾਬਾ ਆਲਾ ਦੇ ਪੁੱਤਰ ਸਰਦੂਲ ਸਿੰਘ 18ਵੀਂ ਸਦੀ ਵਿਚ ਪਟਿਆਲਾ ਤੋਂ ਲਗਭਗ ਡੇਢ ਕੁ ਸੌ ਕਿਲੋਮੀਟਰ ਦੂਰ ਜੰਗਲਾਂ ਵਿਚ ਸੈਰ ਕਰਨ ਜਾਇਆ ਕਰਦੇ ਸਨ ,ਉਥੇ ਓਦੋਂ ਇੱਕਾ ਦੁੱਕਾ ਘਰ ਸਨ ,ਇਸ ਜਗਾ ਨੂੰ ਰੋੜੀ ਢੂਢਾਲ ਕਿਹਾ ਜਾਂਦਾ ਸੀ (ਰੋੜੀ ਜੋ ਹੁਣ ਹਰਿਆਣਾ ਵਿਚ ਹੈ)। ਬਾਅਦ ਵਿਚ ਸਰਦੂਲ ਸਿੰਘ ਨੇ ਇਥੇ ਹੀ ਆਪਣਾ ਕਿਲ੍ਹਾ ਵੀ ਬਣਾ ਲਿਆ ,ਜੋ ਅੱਜ ਕੱਲ੍ਹ ਪੁਲਿਸ ਥਾਣਾ ਹੈ, ਸਰਦੂਲ ਸਿੰਘ ਦੇ ਨਾਂ ਤੇ ਹੀ ਇਸ ਜਗ੍ਹਾ ਦਾ ਨਾਂ ਸਰਦੂਲਗੜ੍ਹ ਪੈ ਗਿਆ । ਪੁਲਿਸ ਥਾਣੇ (ਸਰਦੂਲ ਸਿੰਘ ਦਾ ਕਿਲਾ) ਦੇ ਅੰਦਰ ਬਾਬਾ ਆਲਾ ਦੀ ਇੱਕ ਸਮਾਧ ਹੈ ਜਿਥੇ ਵਿਆਹ ਤੋਂ ਪਹਿਲਾਂ ਲਾੜੇ ਨੂੰ ਮੱਥਾ ਟਿਕਾਉਣ ਲਈ ਲੈਕੇ ਜਾਂਦੇ ਹਨ।
Remove ads
ਦੰਤ ਕਥਾ
ਲਗਭਗ 40 ਕੁ ਸਾਲ ਪਹਿਲਾਂ ਪਿੰਡ ਦੇ ਪੁਰਾਣੇ ਬਜ਼ਾਰ ਕੋਲ ਇਕ ਗੰਦੇ ਕਾਈ ਵਾਲੇ ਪਾਣੀ ਦਾ ਇੱਕ ਛੱਪੜ ਸੀ ਪਰ ਇਸ ਛੱਪੜ ਦੇ ਪਾਣੀ ਦੀ ਇਕ ਖਾਸੀਅਤ ਸੀ ਕੇ ਇਸ ਵਿਚ ਪੈਰ ਧੋਣ ਨਾਲ ਫੋੜੇ ਫਿਨਸੀਆਂ ਠੀਕ ਹੋ ਜਾਂਦੀਆਂ ਸੀ ; ਪਿੰਡ ਦੇ ਕੁਝ ਬਜੁਰਗਾਂ ਮੁਤਾਬਕ ਇਥੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਨੇ ਆਪਣੇ ਚਰਨ ਪਾਏ ਸਨ , ਬਾਅਦ ਵਿਚ ਪਿੰਡ ਵਾਸੀਆਂ ਨੇ ਇੱਥੇ ਕਾਰ ਸੇਵਾ ਕੀਤੀ ਤੇ ਇਥੇ ਗੁਰੂ ਘਰ ਦੀ ਸਥਾਪਨਾ ਹੋਈ। ਅੱਜ ਕੱਲ੍ਹ ਗੁਰੂਘਰ ਵਿਖੇ ਵਿਸਾਖੀ ਅਤੇ ਮੱਸਿਆ ਨੂੰ ਮੇਲਾ ਲਗਦਾ ਹੈ।
ਵਿਦਿਅਕ ਤੇ ਸਿਹਤ ਸੰਸਥਾਵਾਂ
ਸ਼ਹਿਰ ਵਿੱਚ ਸ: ਬਲਰਾਜ ਸਿੰਘ ਭੂੰਦੜ ਯਾਦਗਾਰੀ ਯੂਨੀਵਰਸਿਟੀ ਕਾਲਜ ਤੇ ਇੱਕ ਪ੍ਰਾਈਵੇਟ ਗਰਲਜ਼ ਕਾਲਜ ਹੈ। ਸਰਕਾਰੀ ਪ੍ਰਾਇਮਰੀ ਸਕੂਲਾਂ ਤੋਂ ਬਿਨਾਂ ਸਰਕਾਰੀ ਕੰਨਿਆ ਸੈਕੰਡਰੀ ਤੇ ਸਰਕਾਰੀ ਸੈਕੰਡਰੀ ਸਕੂਲ(ਲੜਕੇ) ਵੀ ਸਥਿਤ ਹਨ। ਇਸ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਨਿੱਜੀ ਸਕੂਲ ਵੀ ਸਰਦੂਲਗੜ੍ਹ ਸ਼ਹਿਰ ਦੇ ਅੰਦਰ ਤੇ ਬਾਹਰਵਾਰ ਬਣੇ ਹੋਏ ਹਨ।
ਹੋਰ ਦੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads