ਸਰਲਾ ਠਕਰਾਲ

From Wikipedia, the free encyclopedia

ਸਰਲਾ ਠਕਰਾਲ
Remove ads

ਸਰਲਾ ਠਕਰਾਲ (8 ਅਗਸਤ 1914 - 15 ਮਾਰਚ 2008) ਹਵਾਈ ਜਹਾਜ਼ ਉਡਾਉਣ ਵਾਲੀ ਪਹਿਲੀ ਭਾਰਤੀ ਔਰਤ ਸੀ।[1][2][3] 1936 ਵਿੱਚ 21 ਸਾਲ ਦੀ ਉਮਰ ਵਿੱਚ ਇਸਨੇ ਜਹਾਜ਼ ਉਡਾਉਣ ਦਾ ਲਸੰਸ ਹਾਸਲ ਕੀਤਾ ਅਤੇ "ਜਿਪਸੀ ਮੌਥ" ਨਾਂ ਦਾ ਜਹਾਜ਼ ਉਡਾਇਆ। ਮੁੱਢਲਾ ਲਸੰਸ ਪ੍ਰਾਪਤ ਕਰਨ ਤੋਂ ਬਾਅਦ ਇਸਨੇ ਪਹਿਲੇ 1000 ਘੰਟੇ ਦੀ ਉਡਾਣ ਲਾਹੌਰ ਫ਼ਲਾਇੰਗ ਕਲੱਬ ਦੇ ਜਹਾਜ਼ ਉੱਤੇ ਕੀਤੀ। ਇਸਦਾ ਪਤੀ ਪੀ. ਡੀ. ਸ਼ਰਮਾ ਅਜਿਹੇ ਪਰਿਵਾਰ ਨਾਲ ਸਬੰਧਿਤ ਸੀ ਜਿਸ ਵਿੱਚ 9 ਹਵਾਈ ਜਹਾਜ਼ ਚਾਲਕ ਸੀ ਅਤੇ ਜਿਹਨਾਂ ਨੇ ਸਰਲਾ ਨੂੰ ਉਤਸ਼ਾਹਿਤ ਕੀਤਾ। ਇਹ ਪਹਿਲੀ ਭਾਰਤੀ ਨਾਗਰਿਕ ਸੀ ਜਿਸਨੂੰ ਹਵਾਲੀ ਮੇਲ ਦੇ ਚਾਲਕ ਦਾ ਲਸੰਸ ਮਿਲਿਆ। ਇਹ 'ਏ' ਲਸੰਸ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਸੀ ਜਦੋਂ ਇਸਨੇ 1000 ਘੰਟਿਆਂ ਦੀ ਉਡਾਣ ਪੂਰੀ ਕੀਤੀ।[4][5]

ਵਿਸ਼ੇਸ਼ ਤੱਥ ਸਰਲਾ ਠਕਰਾਲ, ਜਨਮ ...
Remove ads

ਅਫ਼ਸੋਸ ਦੀ ਗੱਲ ਹੈ ਕਿ ਕੈਪਟਨ ਸ਼ਰਮਾ ਦੀ 1939 ਵਿੱਚ ਇੱਕ ਹਵਾਈ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ। ਕੁਝ ਸਮੇਂ ਬਾਅਦ, ਸਰਲਾ ਨੇ ਆਪਣੇ ਵਪਾਰਕ ਪਾਇਲਟ ਲਾਇਸੈਂਸ ਲਈ ਸਿਖਲਾਈ ਲਈ ਅਰਜ਼ੀ ਦੇਣ ਦੀ ਕੋਸ਼ਿਸ਼ ਕੀਤੀ, ਪਰ ਦੂਜਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਸੀ ਅਤੇ ਸਿਵਲ ਸਿਖਲਾਈ ਮੁਅੱਤਲ ਕਰ ਦਿੱਤੀ ਗਈ ਸੀ। ਇੱਕ ਬੱਚੇ ਦੇ ਪਾਲਣ-ਪੋਸ਼ਣ ਦੇ ਨਾਲ, ਅਤੇ ਆਪਣੀ ਰੋਜ਼ੀ ਰੋਟੀ ਕਮਾਉਣ ਦੀ ਜ਼ਰੂਰਤ ਦੇ ਨਾਲ, ਸਰਲਾ ਨੇ ਵਪਾਰਕ ਪਾਇਲਟ ਬਣਨ ਦੀ ਆਪਣੀ ਯੋਜਨਾ ਨੂੰ ਛੱਡ ਦਿੱਤਾ, ਲਾਹੌਰ ਵਾਪਸ ਆ ਗਈ ਅਤੇ ਮੇਯੋ ਸਕੂਲ ਆਫ਼ ਆਰਟ ਵਿੱਚ ਪੜ੍ਹਾਈ ਕੀਤੀ ਜਿੱਥੇ ਉਸ ਨੇ ਬੰਗਾਲ ਸਕੂਲ ਆਫ਼ ਪੇਂਟਿੰਗ ਵਿੱਚ ਸਿਖਲਾਈ ਪ੍ਰਾਪਤ ਕੀਤੀ, ਫਾਈਨ ਆਰਟਸ ਵਿੱਚ ਡਿਪਲੋਮਾ ਪ੍ਰਾਪਤ ਕੀਤਾ।

Remove ads

ਸੱਭਿਆਚਾਰਿਕ ਪ੍ਰਸਿੱਧੀ

8 ਅਗਸਤ 2021 ਨੂੰ, ਗੂਗਲ ਨੇ ਠੁਕਰਾਲ ਨੂੰ ਉਸਦੀ ਜਨਮ ਵਰ੍ਹੇਗੰਢ 'ਤੇ ਗੂਗਲ ਡੂਡਲ ਨਾਲ ਸਨਮਾਨਿਤ ਕੀਤਾ।

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads