ਸਲੀਮ ਅਲੀ

From Wikipedia, the free encyclopedia

ਸਲੀਮ ਅਲੀ
Remove ads

ਸਲੀਮ ਮੋਇਜੁੱਦੀਨ ਅਬਦੁਲ ਅਲੀ (12 ਨਵੰਬਰ 1896 - 27 ਜੁਲਾਈ 1987)[1] ਇੱਕ ਭਾਰਤੀ ਪੰਛੀ ਵਿਗਿਆਨੀ ਅਤੇ ਕੁਦਰਤਵਾਦੀ ਸਨ। ਉਨ੍ਹਾਂ ਨੂੰ ਭਾਰਤ ਦੇ ਪੰਛੀਪੁਰਖ (ਅੰਗਰੇਜ਼ੀ:Birdman) ਵਜੋਂ ਜਾਣਿਆ ਜਾਂਦਾ ਹੈ। ਸਲੀਮ ਅਲੀ ਭਾਰਤ ਦੇ ਅਜਿਹੇ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਭਾਰਤ ਭਰ ਵਿੱਚ ਤਰਤੀਬਬੱਧ ਤਰੀਕੇ ਨਾਲ ਪੰਛੀ ਸਰਵੇਖਣ ਦਾ ਪ੍ਰਬੰਧ ਕੀਤਾ ਅਤੇ ਪੰਛੀਆਂ ਬਾਰੇ ਲਿਖੀਆਂ ਉਨ੍ਹਾਂ ਦੀਆਂ ਕਿਤਾਬਾਂ ਨੇ ਭਾਰਤ ਵਿੱਚ ਪੰਛੀ-ਵਿਗਿਆਨ ਦੇ ਵਿਕਾਸ ਵਿੱਚ ਕਾਫ਼ੀ ਮਦਦ ਕੀਤੀ ਹੈ। 1976 ਵਿੱਚ ਭਾਰਤ ਦੇ ਦੂਜੇ ਸਰਵਉੱਚ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। 1947 ਦੇ ਬਾਅਦ ਉਹ ਬੰਬੇ ਕੁਦਰਤੀ ਇਤਿਹਾਸ ਸਮਾਜ ਦੇ ਪ੍ਰਮੁੱਖ ਵਿਅਕਤੀ ਬਣੇ ਅਤੇ ਸੰਸਥਾ ਵਾਸਤੇ ਸਰਕਾਰੀ ਸਹਾਇਤਾ ਲਈ ਉਨ੍ਹਾਂ ਨੇ ਆਪਣੇ ਪ੍ਰਭਾਵ ਨੂੰ ਇਸਤੇਮਾਲ ਕੀਤਾ ਅਤੇ ਭਰਤਪੁਰ ਪੰਛੀ ਪਨਾਹਗਾਹ (ਕੇਵਲਾਦੇਵ ਨੈਸ਼ਨਲ ਪਾਰਕ) ਦੇ ਨਿਰਮਾਣ ਅਤੇ ਇੱਕ ਬੰਨ੍ਹ ਪਰਯੋਜਨਾ ਨੂੰ ਰੁਕਵਾਉਣ ਉੱਤੇ ਉਨ੍ਹਾਂ ਨੇ ਕਾਫ਼ੀ ਜ਼ੋਰ ਦਿੱਤਾ ਜੋ ਕਿ ਸਾਇਲੇਂਟ ਵੇਲੀ ਨੇਸ਼ਨਲ ਪਾਰਕ ਲਈ ਇੱਕ ਖ਼ਤਰਾ ਸੀ।

ਵਿਸ਼ੇਸ਼ ਤੱਥ ਸਲੀਮ ਅਲੀ, ਜਨਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads