ਸਵੈਲੀਨਤਾ
From Wikipedia, the free encyclopedia
Remove ads
ਸਵੈਲੀਨਤਾ ਜਾਂ ਔਟੀਜ਼ਮ ਮਨੁੱਖੀ ਵਿਕਾਸ ਸੰਬੰਧੀ ਇੱਕ ਵਿਕਾਰ ਹੈ ਜਿਸਦੇ ਮੁੱਖ ਲੱਛਣ, ਸਮਾਜਕ ਸੰਚਾਰ ਵਿੱਚ ਮੁਸ਼ਕਲਾਂ, ਅਤੇ ਵਿਵਹਾਰਾਂ ਦਾ ਸੀਮਤ ਹੋਣਾ ਅਤੇ ਉਹਨਾਂ ਵਿੱਚ ਦੁਹਰਾਉ ਹੋਣਾ, ਹਨ। ਆਮ ਤੌਰ 'ਤੇ ਮਾਪੇ ਆਪਣੇ ਬੱਚੇ ਦੇ ਜੀਵਨ ਦੇ ਪਹਿਲੇ ਤਿੰਨ ਸਾਲਾਂ ਦੌਰਾਨ ਇਹਨਾਂ ਲੱਛਣਾਂ ਦੀ ਪਛਾਣ ਕਰ ਲੈਂਦੇ ਹਨ।[1] ਇਹ ਲੱਛਣ ਅਕਸਰ ਹੌਲੀ ਹੌਲੀ ਵਿਕਸਤ ਹੁੰਦੇ ਹਨ, ਹਾਲਾਂਕਿ ਸਵੈਲੀਨਤਾ ਵਾਲੇ ਕੁਝ ਬੱਚੇ ਵਿਗਾੜ ਆਉਣ ਤੋਂ ਪਹਿਲਾਂ ਸਧਾਰਨ ਰਫਤਾਰ ਨਾਲ ਵਿਕਸਿਤ ਹੋ ਰਹੇ ਹੁੰਦੇ ਹਨ।[2]

ਸਵੈਲੀਨਤਾ ਜੈਨੇਟਿਕ ਅਤੇ ਵਾਤਾਵਰਨਿਕ ਕਾਰਕਾਂ ਦੇ ਸੁਮੇਲ ਨਾਲ ਜੁੜੀ ਹੋਈ ਹੈ।[3] ਗਰਭ ਅਵਸਥਾ ਨਾਲ ਜੁੜੇ ਕਾਰਕਾਂ ਵਿੱਚ ਕੁਝ ਖਾਸ ਲਾਗ ਸ਼ਾਮਲ ਹਨ, ਜਿਵੇਂ ਕਿ ਰੂਬੈਲਾ, ਜ਼ਹਿਰੀਲੇ ਪਦਾਰਥਾਂ ਜਿਵੇਂ ਵੈਲਪ੍ਰੋਇਕ ਐਸਿਡ, ਅਲਕੋਹਲ, ਕੋਕੀਨ, ਕੀਟਨਾਸ਼ਕਾਂ ਅਤੇ ਹਵਾ ਪ੍ਰਦੂਸ਼ਣ, ਗਰੱਭਸਥ ਸ਼ੀਸ਼ੂ ਦੇ ਵਾਧੇ 'ਤੇ ਪਾਬੰਦੀ, ਅਤੇ ਸਵੈ-ਪ੍ਰਤੀਰੋਧਕ ਬਿਮਾਰੀਆਂ।[4][5][6] ਹੋਰ ਪ੍ਰਸਤਾਵਿਤ ਵਾਤਾਵਰਣਕ ਕਾਰਨਾਂ ਨੂੰ ਲੈ ਕੇ ਵਿਵਾਦ; ਉਦਾਹਰਣ ਵਜੋਂ, ਵੈਕਸੀਨ ਸੰਬੰਧੀ ਪਰਿਕਲਪਨਾ, ਜਿਸ ਨੂੰ ਝੁਠਲਾਇਆ ਜਾ ਚੁੱਕਿਆ ਹੈ।[7] ਸਵੈਲੀਨਤਾ ਦਿਮਾਗ ਵਿੱਚ ਜਾਣਕਾਰੀ ਦੀ ਪ੍ਰਕਿਰਿਆ ਨੂੰ ਪ੍ਰਭਾਵਤ ਕਰਦੀ ਹੈ ਅਤੇ ਕਿਵੇਂ ਤੰਤੂ ਕੋਸ਼ਿਕਾਵਾਂ ਅਤੇ ਉਨ੍ਹਾਂ ਦੇ ਸੰਜੋਗ (ਸਾਈਨੈਪਸ) ਜੁੜਦੇ ਹਨ ਅਤੇ ਵਿਵਸਥਿਤ ਹੁੰਦੇ ਹੈ; ਇਹ ਕਿਵੇਂ ਹੁੰਦਾ ਹੈ ਇਸ ਬਾਰੇ ਕੋਈ ਠੋਸ ਸਮਝ ਨਹੀਂ ਬਣਦੀ[8] ਡੀਐਸਐਮ -5 ਮੁਤਾਬਕ, ਸਵੈਲੀਨਤਾ ਅਤੇ ਇਸਦੇ ਘੱਟ ਗੰਭੀਰ ਰੂਪਾਂ, ਜਿਵੇਂ ਕਿ ਐਸਪਰਜਰ ਸਿੰਡਰੋਮ ਅਤੇ ਪਰਵੇਸਿਵ ਡੈਵਪਲਮੈਂਟਲ ਡਿਸੌਰਡਰ ਨੌਟ ਅਦਰਵਾਈਸ ਸਪੈਸੀਫ਼ਾਈਡ (ਪੀਡੀਡੀ-ਐਨਓਐਸ), ਨੂੰ ਔਟੀਜ਼ਮ ਸਪੈਕਟ੍ਰਮ ਡਿਸਆਰਡਰ (ਏਐਸਡੀ) ਦੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ।[9]
ਸ਼ੁਰੂ ਵਿੱਚ ਹੀ ਵਿਹਾਰ ਸੰਬੰਧੀ ਦਖਲਅੰਦਾਜ਼ੀ ਜਾਂ ਸਪੀਚ ਥੈਰੇਪੀ ਦੀ ਮਦਦ ਨਾਲ ਸਵੈਲੀਨਤਾ ਵਾਲੇ ਬੱਚਿਆਂ ਨੂੰ ਸਵੈ-ਦੇਖਭਾਲ, ਸਮਾਜਿਕ ਅਤੇ ਸੰਚਾਰ ਸੰਬੰਧੀ ਮੁਹਾਰਤਾਂ ਹਾਸਲ ਕਰਨ ਵਿੱਚ ਸਹਾਇਤਾ ਮਿਲ ਸਕਦੀ ਹੈ।[10][11] ਹਾਲਾਂਕਿ ਇਸ ਦਾ ਕੋਈ ਪੱਕਾ ਇਲਾਜ਼ ਨਹੀਂ ਹੈ, ਅਜਿਹੇ ਬੱਚਿਆਂ ਦੇ ਕੇਸ ਸਾਹਮਣੇ ਆਏ ਹਨ ਜੋ ਬਾਅਦ ਵਿੱਚ ਠੀਕ ਹੋ ਗਏ।[12] ਸਵੈਲੀਨਤਾ ਵਾਲੇ ਬਹੁਤ ਸਾਰੇ ਬੱਚੇ ਜਵਾਨ ਹੋਣ ਤੋਂ ਬਾਅਦ ਸੁਤੰਤਰ ਤੌਰ 'ਤੇ ਨਹੀਂ ਰਹਿੰਦੇ, ਹਾਲਾਂਕਿ ਕੁਝ ਇਸ ਤਰ੍ਹਾਂ ਕਰਨ ਵਿੱਚ ਸਫਲ ਵੀ ਹੁੰਦੇ ਹਨ।[13] ਇੱਕ ਔਟਿਸਟਿਕ ਸਭਿਆਚਾਰ ਵਿਕਸਤ ਹੋਇਆ ਹੈ, ਜਿਸ ਵਿੱਚ ਸ਼ਾਮਲ ਕੁਝ ਵਿਅਕਤੀਆਂ ਦਾ ਕਹਿਣਾ ਹੈ ਇਸਦਾ ਇਲਾਜ ਲੱਭਿਆ ਜਾਵੇ ਅਤੇ ਬਾਕੀ ਇਹ ਮੰਨਦੇ ਹਨ ਕਿ ਸਵੈਲੀਨਤਾ ਨੂੰ ਇੱਕ ਅੰਤਰ ਵਜੋਂ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਇੱਕ ਵਿਕਾਰ ਜਾਂ ਰੋਗ[14][15]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads