ਸਹਿ-ਸਿੱਖਿਆ
From Wikipedia, the free encyclopedia
Remove ads
ਸਹਿ-ਸਿੱਖਿਆ, ਮਿਸ਼ਰਤ ਲਿੰਗ ਸਿੱਖਿਆ, ਜਿਸਨੂੰ ਮਿਕਸ-ਲਿੰਗ ਸਿੱਖਿਆ, ਜਾਂ ਕੋ-ਐਜੂਕੇਸ਼ਨ ਵੀ ਕਿਹਾ ਜਾਂਦਾ ਹੈ ,ਸਿੱਖਿਆ ਦੀ ਇੱਕ ਪ੍ਰਣਾਲੀ ਹੈ ਜਿੱਥੇ ਇੱਕ ਸਿੱਖਿਆ-ਸੰਸਥਾ ਵਿੱਚ ਪੁਰਸ਼ ਅਤੇ ਔਰਤਾਂ (ਲੜਕੇ-ਲੜਕੀਆਂ) ਇੱਕਠੇ ਪੜ੍ਹਾਏ ਜਾਂਦੇ ਹਨ। ਜਦੋਂ ਕਿ 19 ਵੀਂ ਸਦੀ ਤਕ ਇੱਕ ਲਿੰਗ-ਵਿੱਦਿਆ ਵਧੇਰੇ ਆਮ ਸੀ, ਉਦੋਂ ਤੋਂ ਮਿਸ਼ਰਤ ਲਿੰਗ ਸਿੱਖਿਆ ਬਹੁਤ ਸਾਰਿਆਂ ਸਭਿਆਚਾਰਾਂ ਵਿਚ, ਖ਼ਾਸ ਕਰਕੇ ਪੱਛਮੀ ਦੇਸ਼ਾਂ ਵਿੱਚ ਬਣੀ ਹੋਈ ਹੈ। ਪਰ ਬਹੁਤ ਸਾਰੇ ਮੁਸਲਿਮ ਦੇਸ਼ਾਂ ਵਿੱਚ ਇਕਹਿਰੇ-ਲਿੰਗ ਦੀ ਸਿੱਖਿਆ ਪ੍ਰਚਲਿਤ ਹੈ। ਦੋਵੇਂ ਪ੍ਰਣਾਲੀਆਂ ਤੁਲਨਾ ਅਤੇ ਸਾਰਥਕਤਾ ਸਿੱਖਿਆ ਸ਼ਾਸਤਰੀਆਂ ਦੀ ਬਹਿਸ ਦਾ ਵਿਸ਼ਾ ਰਹੀ ਹੈ।
ਦੁਨੀਆ ਦਾ ਸਭ ਤੋਂ ਪੁਰਾਣਾ ਸਹਿ-ਵਿਦਿਅਕ ਸਕੂਲ ਡਾਲਰ ਅਕਾਦਮੀ, ਸਕਾਟਲੈਂਡ, ਯੂਨਾਈਟਿਡ ਕਿੰਗਡਮ ਵਿੱਚ ਹੈ ਜੋ ਕਿ 5 ਤੋਂ 18 ਸਾਲ ਦੀ ਉਮਰ ਦੇ ਲੜਕਿਆਂ ਅਤੇ ਲੜਕੀਆਂ ਲਈ ਇੱਕ ਜੂਨੀਅਰ ਅਤੇ ਸੀਨੀਅਰ ਸਕੂਲ ਹੈ। ਇਸ ਦੀ ਸਥਾਪਨਾ 1818 ਵਿੱਚ ਹੋਈ ਤੇ ਉਦੋਂ ਤੋਂ ਹੀ ਇਸ ਸਕੂਲ ਨੇ ਡਾਲਰ ਅਤੇ ਆਲੇ ਦੁਆਲੇ ਦੇ ਖੇਤਰਾਂ ਦੇ ਮੁੰਡੇ-ਕੁੜੀਆਂ ਨੂੰ ਦਾਖਲਾ ਦਿੱਤਾ ਹੈ। ਇਹ ਸਕੂਲ ਅੱਜ ਵੀ ਮੌਜੂਦ ਹੈ ਅਤੇ ਇਸ ਵਿੱਚ ਲਗਭਗ 1250 ਵਿਦਿਆਰਥੀ ਸਿੱਖਿਆ ਹਾਸਿਲ ਕਰ ਰਹੇ ਹਨ।[1]
ਕਾਲਜ਼ ਓਬੈਰਲਨ, ਓਹੀਓ ਵਿੱਚ ਓਬੈਰਿਲਨ ਕਾਲਜੀਏਟ ਇੰਸਟੀਚਿਊਟ ਪਹਿਲਾ ਸਹਿ-ਵਿਦਿਅਕ ਕਾਲਜ ਸੀ। ਇਹ 3 ਦਸੰਬਰ, 1833 ਨੂੰ 29 ਪੁਰਸ਼ ਅਤੇ 15 ਔਰਤਾਂ ਨਾਲ ਖੋਲ੍ਹਿਆ ਗਿਆ। ਇਸ ਵਿੱਚ 1837 ਤਕ ਔਰਤਾਂ ਨੂੰ ਪੂਰਾ ਬਰਾਬਰੀ ਦਾ ਦਰਜਾ ਨਹੀਂ ਮਿਲਿਆ ਪਰ 1840 ਵਿੱਚ ਬੈਚਲਰ ਡਿਗਰੀ ਨਾਲ ਗ੍ਰੈਜੂਏਟ ਕਰਨ ਵਾਲੀਆਂ ਪਹਿਲੀਆਂ ਤਿੰਨ ਔਰਤਾਂ ਨੇ ਮਰਦਾਂ ਬਰਾਬਰ ਦਰਜਾ ਹਾਸਿਲ ਕੀਤਾ।[2] 20 ਵੀਂ ਸਦੀ ਦੇ ਅਖੀਰ ਤਕ ਉੱਚ ਸਿੱਖਿਆ ਦੇ ਜਿਆਦਾਤਰ ਅਦਾਰੇ ਜੋ ਕਿ ਇੱਕ ਲਿੰਗ ਦੇ ਲੋਕਾਂ ਲਈ ਸਨ ਉਹ ਸਹਿ-ਸਿੱਖਿਆ ਅਦਾਰੇ ਬਣ ਚੁੱਕੇ ਸਨ।
Remove ads
ਇਤਿਹਾਸ
ਸ਼ੁਰੂਆਤੀ ਸਭਿਅਤਾਵਾਂ ਵਿਚ, ਲੋਕਾਂ ਨੂੰ ਗ਼ੈਰਰਸਮੀ ਤੌਰ 'ਤੇ ਪੜ੍ਹਾਇਆ ਜਾਂਦਾ ਸੀ: ਮੁੱਖ ਤੌਰ ਤੇ ਘਰ ਵਿੱਚ ਹੀ। ਜਿਉਂ-ਜਿਉਂ ਸਮਾਂ ਬੀਤਦਾ ਗਿਆ, ਵਿੱਦਿਆ ਵਧੇਰੇ ਢਾਂਚਾਗਤ ਅਤੇ ਰਸਮੀ ਬਣ ਗਈ।ਜਦੋਂ ਸਿੱਖਿਆ ਦਾ ਸਭਿਅਤਾ ਦਾ ਇੱਕ ਮਹੱਤਵਪੂਰਣ ਪੱਖ ਬਣਨਾ ਸ਼ੁਰੂ ਹੋਇਆ ਉਸ ਵਕਤ ਔਰਤਾਂ ਨੂੰ ਬਹੁਤ ਘੱਟ ਅਧਿਕਾਰ ਮਿਲੇ ਹੋਏ ਸਨ। ਪ੍ਰਾਚੀਨ ਯੂਨਾਨੀ ਅਤੇ ਚੀਨੀ ਸਮਾਜਾਂ ਦੀਆਂ ਕੋਸ਼ਿਸ਼ਾਂ ਮੁੱਖ ਤੌਰ ਤੇ ਮਰਦਾਂ ਦੀ ਸਿੱਖਿਆ 'ਤੇ ਕੇਂਦਰਿਤ ਸਨ। ਪ੍ਰਾਚੀਨ ਰੋਮ ਵਿਚ, ਸਿੱਖਿਆ ਦੀ ਉਪਲਬਧਤਾ ਹੌਲੀ ਹੌਲੀ ਔਰਤਾਂ ਤਕ ਵਧਾਈ ਗਈ, ਪਰ ਉਹਨਾਂ ਨੂੰ ਮਰਦਾਂ ਤੋਂ ਵੱਖਰੇ ਤੌਰ 'ਤੇ ਸਿਖਾਇਆ ਸੀ। ਮੁਢਲੇ ਮਸੀਹੀ ਅਤੇ ਮੱਧਕਾਲੀ ਯੂਰਪੀਅਨ ਲੋਕਾਂ ਨੇ ਇਸ ਰੁਝਾਨ ਨੂੰ ਜਾਰੀ ਰੱਖਿਆ, ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਵਰਗਾਂ ਲਈ ਇਕਹਿਰੇ-ਲਿੰਗ ਦੇ ਸਕੂਲਾਂ ਨੇ ਸੁਧਾਰ ਲਹਿਰ ਦੇ ਦੌਰ ਵਿੱਚ ਜਿੱਤ ਪ੍ਰਾਪਤ ਕੀਤੀ।
16 ਵੀਂ ਸਦੀ, ਕੌਂਸਿਲ ਆਫ਼ ਟੈਂਟ ਵਿਚ, ਰੋਮਨ ਕੈਥੋਲਿਕ ਚਰਚ ਨੇ ਸਾਰੇ ਵਰਗਾਂ ਦੇ ਬੱਚਿਆਂ ਲਈ ਮੁਢਲੇ ਐਲੀਮੈਂਟਰੀ ਸਕੂਲਾਂ ਦੀ ਸਥਾਪਨਾ ਨੂੰ ਮਜ਼ਬੂਤ ਬਣਾਇਆ ਜਿੱਥੇ ਬਿਨਾ ਕਿਸੇ ਜਿਨਸੀ ਭੇਦਭਾਵ ਦੇ ਮੂਲ ਸਿੱਖਿਆ ਦੀ ਧਾਰਨਾ ਨੂੰ ਵਿਕਸਿਤ ਕੀਤਾ ਗਿਆ।[3] ਪੱਛਮੀ ਯੂਰਪ ਵਿੱਚ ਉਸ ਦੀ ਪੁਨਰਸਥਾਪਣਾ ਤੋਂ ਬਾਅਦ ਸਹਿ-ਸਿੱਖਿਆ ਸ਼ੁਰੂ ਕੀਤੀ ਗਈ, ਜਦੋਂ ਕੁਝ ਪ੍ਰੋਟੈਸਟੈਂਟ ਸਮੂਹਾਂ ਨੇ ਤਾਕੀਦ ਕੀਤੀ ਕਿ ਲੜਕਿਆਂ ਅਤੇ ਲੜਕੀਆਂ ਨੂੰ ਬਾਈਬਲ ਪੜ੍ਹਨਾ ਸਿਖਾਇਆ ਜਾਣਾ ਚਾਹੀਦਾ ਹੈ। ਇਹ ਅਭਿਆਸ ਉੱਤਰੀ ਇੰਗਲੈਂਡ, ਸਕਾਟਲੈਂਡ ਅਤੇ ਬਸਤੀਵਾਦੀ ਨਿਊ ਇੰਗਲੈਂਡ ਵਿੱਚ ਬਹੁਤ ਹਰਮਨ ਪਿਆ ਹੋਇਆ, ਜਿਥੇ ਛੋਟੇ ਬੱਚਿਆਂ, ਨਰ ਅਤੇ ਮਾਦਾ ਦੋਵਾਂ, ਨੇ ਡੈਮ ਸਕੂਲਾਂ ਵਿੱਚ ਜਾਣਾ ਸ਼ੁਰੂ ਕੀਤਾ। ਅਠਾਰਵੀਂ ਸਦੀ ਦੇ ਅਖੀਰ ਵਿੱਚ ਕੁੜੀਆਂ ਨੂੰ ਹੌਲੀ ਹੌਲੀ ਕਸਬਿਆਂ ਅਤੇ ਸ਼ਹਿਰੀ ਸਕੂਲਾਂ ਵਿੱਚ ਭਰਤੀ ਕਰਵਾਇਆ ਗਿਆ। ਸੋਸਾਇਟੀ ਆਫ਼ ਫਰੈਂਡਜ਼ ਇੰਗਲੈਂਡ ਅਤੇ ਅਮਰੀਕਾ ਦੋਵੇਂ ਥਾਈਂ ਸਾਂਝੀ ਸਿੱਖਿਆ ਦੇਣੀ ਆਰੰਭ ਕੀਤੀ ਜੋ ਕਿ ਵਿਆਪਕ ਸਿੱਖਿਆ ਵੱਲ ਕਦਮ ਸੀ ਅਤੇ ਬ੍ਰਿਟਿਸ਼ ਕਾਲੋਨੀਆਂ ਵਿੱਚ ਮੁੰਡਿਆਂ ਅਤੇ ਕੁੜੀਆਂ ਨੇ ਤੇ ਇਕੱਠੇ ਸਕੂਲਾਂ ਵਿੱਚ ਪੜ੍ਹਾਈ ਕੀਤੀ। ਅਮਰੀਕੀ ਇਨਕਲਾਬ ਤੋਂ ਬਾਅਦ ਪਬਲਿਕ ਸਕੂਲਾਂ ਜਾਂ ਚਰਚ ਦੀਆਂ ਸਿੱਖਿਆ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ, ਉਹ ਲਗਭਗ ਇਸ ਮਾਮਲੇ ਵਿੱਚ ਸਹਿਣਸ਼ੀਲ ਸਨ, ਅਤੇ 1900 ਤੱਕ ਜ਼ਿਆਦਾਤਰ ਜਨਤਕ ਹਾਈ ਸਕੂਲ ਵੀ ਸਹਿ-ਸਿੱਖਿਅਕ ਸਨ।[4] 19 ਵੀਂ ਸਦੀ ਦੇ ਅਖੀਰ ਅਤੇ 20 ਵੀਂ ਸਦੀ ਦੇ ਅਖੀਰ ਵਿੱਚ, ਸਹਿਜਤਾ ਨੂੰ ਹੋਰ ਜਿਆਦਾ ਵਿਆਪਕ ਤੌਰ ਤੇ ਸਵੀਕਾਰ ਕੀਤਾ ਗਿਆ। ਗ੍ਰੇਟ ਬ੍ਰਿਟੇਨ, ਜਰਮਨੀ ਅਤੇ ਸੋਵੀਅਤ ਯੂਨੀਅਨ ਵਿੱਚ ਇਕੋ ਕਲਾਸਾਂ ਵਿੱਚ ਲੜਕੀਆਂ ਅਤੇ ਲੜਕਿਆਂ ਦੀ ਸਿੱਖਿਆ ਪ੍ਰਵਾਨਿਤ ਪੱਧਤੀ ਬਣ ਗਈ।
Remove ads
ਦੁਨੀਆ ਵਿੱਚ ਸਹਿ-ਸਿੱਖਿਆ
ਪਾਕਿਸਤਾਨ
ਪਾਕਿਸਤਾਨ ਬਹੁਤ ਸਾਰੇ ਮੁਸਲਮਾਨ ਦੇਸ਼ਾਂ ਵਿਚੋਂ ਇੱਕ ਹੈ ਜਿੱਥੇ ਜ਼ਿਆਦਾਤਰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਇੱਕਲੇ ਲਿੰਗ ਲਈ ਹਨ, ਹਾਲਾਂਕਿ ਕੁਝ ਯੂਨੀਵਰਸਿਟੀਆਂ, ਕਾਲਜਾਂ ਅਤੇ ਸਕੂਲਾਂ ਵਿੱਚ ਸਹਿ ਸਿੱਖਿਆ ਹੈ।1947 ਵਿੱਚ ਪਾਕਿਸਤਾਨ ਦੀ ਆਜ਼ਾਦੀ ਦੇ ਬਾਅਦ, ਜ਼ਿਆਦਾਤਰ ਯੂਨੀਵਰਸਿਟੀਆਂ ਵਿੱਚ ਸਹਿ ਸਿੱਖਿਆ ਲਈ ਰੱਖੀਆਂ ਗਈਆਂ ਸਨ ਪਰ ਔਰਤ ਵਿਦਿਆਰਥੀਆਂ ਦਾ ਅਨੁਪਾਤ 5% ਤੋਂ ਵੀ ਘੱਟ ਸੀ। 1980 ਦੇ ਦਹਾਕੇ ਦੇ ਸ਼ੁਰੂ ਵਿੱਚ ਇਸਲਾਮਿਕੀਕਰਨ ਦੀਆਂ ਨੀਤੀਆਂ ਤੋਂ ਬਾਅਦ ਸਰਕਾਰ ਨੇ ਔਰਤਾਂ ਦੇ ਪੜ੍ਹਾਈ ਨੂੰ ਵਧਾਉਣ ਲਈ ਮਹਿਲਾ ਕਾਲਜ ਅਤੇ ਔਰਤਾਂ ਦੀਆਂ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਸਨ, ਜੋ ਕਿ ਮਿਸ਼ਰਤ ਲਿੰਗ ਸਿੱਖਿਆ ਵਾਤਾਵਰਨ ਵਿੱਚ ਪੜ੍ਹਨ ਤੋਂ ਝਿਜਕਦੀਆਂ ਸਨ। ਅੱਜ, ਹਾਲਾਂਕਿ, ਜ਼ਿਆਦਾਤਰ ਯੂਨੀਵਰਸਿਟੀਆਂ ਅਤੇ ਸ਼ਹਿਰੀ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਸਹਿ-ਸਿੱਖਿਆ ਸਕੂਲ ਅਤੇ ਸੰਸਥਾਵਾਂ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads