ਸ਼ਬਦਾਰਥ ਅਲੰਕਾਰ

From Wikipedia, the free encyclopedia

Remove ads

ਸ਼ਬਦਾਰਥ ਅਲੰਕਾਰ: ਜਿਹੜੇ ਅਲੰਕਾਰ ਸ਼ਬਦ ਅਤੇ ਅਰਥ ਦੋਹਾਂ ਉੱਤੇ ਨਿਰਭਰ ਹੋ ਕੇ ਦੋਹਾਂ (ਸ਼ਬਦ-ਅਰਥ) ਵਿੱਚ ਕਾਵਿਗਤ ਚਮਤਕਾਰ ਪੈਦਾ ਕਰਦੇ ਹਨ, ਉਹ ‘ਉਭਯਾਲੰਕਾਰ' ਅਰਥਾਤ ਸ਼ਬਦ ਅਤੇ ਅਰਥਾਲੰਕਾਰ ਕਹਾਉਂਦੇ ਹਨ।[1]

ਭਾਰਤੀ ਕਾਵਿ- ਸ਼ਾਸਤਰ ਦੇ ਆਚਾਰੀਆਂ ਨੇ ‘ਉਭਯਾਲੰਕਾਰ’ ਵਜੋਂ-ਸ਼ਲੇਸ਼ ਅਤੇ ਪੁਨਰੁਕਤਵਦਾਭਾਸ-ਦੋ ਹੀ ਅਲੰਕਾਰਾਂ ਨੂੰ ਸ਼ਬਦਗਤ ਅਤੇ ਅਰਥਗਤ ਮੰਨਿਆ ਹੈ। ਇਨ੍ਹਾਂ ਦੋਹਾਂ ਦੇ ਸਰੂਪ ਦੀ ਚਰਚਾ ਅਸੀਂ ਪਹਿਲਾਂ ਸ਼ਬਦਾਲੰਕਾਰਾਂ ਅਤੇ ਅਰਥਾਲੰਕਾਰਾਂ ਦੀ ਚਰਚਾ 'ਚ ਕਰ ਆਏ ਹਾਂ।ਸੰਖੇਪ 'ਚ ਭਾਰਤੀ ਕਾਵਿ-ਸ਼ਾਸਤਰ ਦੇ ਸਾਰਿਆਂ ਆਚਾਰੀਆਂ ਨੇ ਸ਼ਬਦ ਅਤੇ ਅਰਥ ਨੂੰ ‘ਕਾਵਿ’ ਦਾ ਸ਼ਰੀਰ ਮੰਨਿਆ ਹੈ। ਜਿਵੇਂ ਅਲੰਕਾਰ (ਗਲੇ ਦਾ ਹਾਰ-ਟੂਮਾਂ-ਕੰਗਣ ਆਦਿ) ਮਨੁੱਖੀ ਸ਼ਰੀਰ ਦੇ ਸ਼ੋਭਾਕਾਰੀ ਤੱਤ (ਸਾਧਨ) ਹੁੰਦੇ ਹਨ, ਉਸੇ ਤਰ੍ਹਾਂ ‘ਕਾਵਿ’ ਵਿੱਚ ਵੀ ਸ਼ਬਦ-ਅਰਥ ਦੇ ਉਤਕਰਸ਼ਕਾਰੀ ਤੱਤ (ਉਪਮਾ-ਰੂਪਕ ਆਦਿ) ਵੀ ਅਲੰਕਾਰ ਹਨ। ਇਸ ਤਰ੍ਹਾਂ ਕਾਵਿਗਤ ਅਲੰਕਾਰਾਂ ਦਾ ਆਧਾਰ ਸ਼ਬਦ ਅਤੇ ਅਰਥ ਹੈ ਇਸੇ ਲਈ ਆਚਾਰੀਆਂ ਨੇ-ਸ਼ਬਦਾਲੰਕਾਰ, ਅਰਥਾਲੰਕਾਰ, ਉਭਯਾਲੰਕਾਰ (ਸ਼ਬਦ-ਅਰਥਾਲੰਕਾਰ)-ਤਿੰਨ ਤਰ੍ਹਾਂ ਦੇ ਅਲੰਕਾਰਾਂ ਦੀ ਪਰਿਕਲਪਨਾ ਕੀਤੀ ਹੈ। ਅੱਗੇ ਚੱਲ ਕੇ ਸਮੀਖਿਆਕਾਰਾਂ ਨੇ ਅਲੰਕਾਰਾਂ ਦੇ ਸਰੂਪ, ਗੁਣ-ਧਰਮ ਅਤੇ ਸੁਭਾਅ ਦੇ ਆਧਾਰ 'ਤੇ ਉਨ੍ਹਾਂ ਨੂੰ ਵੱਖ-ਵੱਖ ਵਰਗਾਂ 'ਚ ਵੰਡਿਆ ਹੈ। ਇੱਥੇ ਸਾਰਿਆਂ ਅਲੰਕਾਰਾਂ ਦੇ ਸਰੂਪ ਨੂੰ ਪ੍ਰਸਤੁਤ ਕਰਨਾ ਅਸੰਭਵ ਹੋਣ ਕਰਕੇ ਵਰਗਾਂ ਦੇ ਪ੍ਰਮੁੱਖ-ਪ੍ਰਮੁੱਖ ਕੁੱਝ ਅਲੰਕਾਰਾਂ ਦੀ ਹੀ ਚਰਚਾ ਕੀਤੀ ਹੈ ਅਤੇ ਇਨ੍ਹਾਂ ਦੇ ਭੇਦਾਂ-ਉਪਭੇਦਾਂ ਨੂੰ ਵੀ (ਵਿਸਥਾਰ ਦੇ ਡਰ ਕਰਕੇ) ਛੱਡ ਦਿੱਤਾ ਹੈ।

ਆਚਾਰੀਆ ਮੰਮਟ:-ਮੰਮਟ ਨੇ ਆਪਣੇ ਕਾਵਿ-ਲਕ੍ਸ਼ਣ ਵਿੱਚ ਸ਼ਬਦ ਅਤੇ ਅਰਥ ਦਾ ਅੰਤਿਮ ਵਿਸ਼ੇਸ਼ਣ ‘ਅਨਲੰਕ੍ਰਿਤੀ’ (ਅਲੰਕਾਰ-ਰਹਿਤ) ਦਿੱਤਾ ਹੈ। ਉਸ ਅਨੁਸਾਰ, ਸਾਧਾਰਣ ਤੌਰ 'ਤੇ ਸ਼ਬਦ ਅਤੇ ਅਰਥ ਵਾਲੇ ‘ਕਾਵਿ' 'ਚ ਅਲੰਕਾਰਾਂ ਦੀ ਹੋਂਦ (ਵਰਤੋਂ) ਹੋਣੀ ਚਾਹੀਦੀ ਹੈ। ਪਰ ਜਿੱਥੇ ‘ਰਸ’ ਆਦਿ ਦੀ ਸਪਸ਼ਟ ਪ੍ਰਤੀਤੀ ਹੁੰਦੀ ਹੋਵੇ, ਉੱਥੇ ਕਦੇ-ਕਦੇ ਸ਼ਬਦ ਅਤੇ ਅਰਥ ਦੇ ਅਲੰਕਾਰਰਹਿਤ ਹੋਣ ’ਤੇ ਵੀ ‘ਕਾਵਿ’ ਦਾ ਕੋਈ ਨੁਕਸਾਨ ਨਹੀਂ ਹੁੰਦਾ ਹੈ। ਮੰਮਟ ਦੇ ਇਸ ਕਾਵਿ-ਲਕ੍ਸ਼ਣ ਨੂੰ ਪੂਰੀ ਤਰ੍ਹਾਂ ਸਮਝਣ ਲਈ ਵੀ ਕੁੱਝ ਕਾਵਿਗਤ ਅਲੰਕਾਰਾਂ ਦੇ ਸਰੂਪ ਦੀ ਚਰਚਾ ਕਰਨੀ ਅਤਿਜ਼ਰੂਰੀ ਜਾਪਦੀ ਸੀ।

ਭਾਵੇਂ ਆਚਾਰੀਆ ਮੰਮਟ ਨੇ ਆਪਣੇ ਕਾਵਿ-ਲਕ੍ਸ਼ਣ 'ਚ ਸ਼ਬਦ-ਅਰਥ ਦੇ ਵਿਸ਼ੇਸ਼ਣ ਵਜੋਂ ‘ਅਨਲੰਕ੍ਰਿਤੀ- ਕਦੇ-ਕਦਾਰ ਅਲੰਕਾਰ ਨਾ ਹੋਵੇ ਤਾਂ ਵੀ” ਪਦ ਦਾ ਪ੍ਰਯੋਗੂਆ ਜ਼ਰੂਰ ਕਰ ਦਿੱਤਾ ਹੈ, ਪਰ ਸਹਿਜ ਤੌਰ ’ਤੇ ਮਨੁੱਖ (ਪਾਠਕ, ਸਾਮਾਜਿਕ, ਸਹਿਦਯ) ਹਰ ਸਥਿਤੀ 'ਚ ਸੁੰਦਰਤਾ (ਆਨੰਦ) ਨੂੰ ਮਾਣਨ ਦੀ ਚਾਹ ਰੱਖਦਾ ਹੈ। ਉਹ ਹਮੇਸ਼ਾ ਸ਼ਬਦਾਂ 'ਚ,ਅਰਥਾਂ ਵਿੱਚ ਵੀ ਇੱਕ ਅਨੋਖੇ ਸੌਂਦਰਯ (ਸੁਹਪੱਣ) ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਅਤੇ ਇਸ ਸਾਹਿਤਕ ਸੁੰਦਰਤਾ ਦੀ ਸਹਿਜ ਪ੍ਰਾਪਤੀ ਉਸਨੂੰ ਕਾਵਿਗਤ ਅਲੰਕਾਰਾਂ ਦੇ ਚਮਤਕਾਰ ਰਾਹੀਂ ਭਲੀਭਾਂਤੀ ਪ੍ਰਾਪਤ ਹੋ ਸਕਦੀ ਹੈ। ਇਸ ਲਈ ਮੰਮਟ ਦੇ ‘ਅਨਲੰਕ੍ਰਿਤੀ’ ਪਦ ਨੂੰ ਨਿਖੇਧੀ ਦੇ ਅਰਥ ’ਚ ਗ੍ਰਹਿਣ ਕਰਨ ਦੀ ਬਜਾਏ ਸਕਾਰਾਤਮਕ ਹੀ ਸਵੀਕਾਰ ਕਰਨਾ ਚਾਹੀਦਾ ਹੈ।

ਕਾਵਿ 'ਚ ਉਪਮਾ ਆਦਿ ਅਲੰਕਾਰਾਂ ਦੀ ਸਥਿਤੀ ਅਤੇ ਉਪਯੋਗਿਤਾ ਬਾਰੇ ਜੇ ਨਿਰਪੱਖ ਹੋ ਕੇ ਵਿਚਾਰ ਕੀਤਾ ਜਾਵੇ ਤਾਂ ਇਹ ਸਿਰਫ਼ ਕਾਵਿ ਦੇ ਸ਼ੋਭਾ ਦੇ ਆਧਾਯਕ ਤੱਤ ਅਥਵਾ ਉਸਦੀ ਉੱਚਤਾ ਦੇ ਹੀ ਕਾਰਣ ਨਹੀਂ ਹੁੰਦੇ ਹਨ, ਬਲਕਿ ਇਹ ਤਾਂ ਅਲੌਕਿਕ ਚਿਤ੍ਰ-ਵਿਧਾਨ ਅਤੇ ਨਵੇਂ-ਤੋਂ-ਨਵੇਂ ਬਿੰਬਵਿਧਾਨ 'ਚ ਕਵੀ-ਕਰਮ ਦੇ ਅਤਿਮਹਤੱਵ ਵਾਲੇ ਨਾਹਨ ਦੇ ਰੂਪ 'ਚ ਹਮੇਸ਼ਾ ਲਈ ਪ੍ਰਤਿਸ਼ਠਿਤ ਕਹੇ ਜਾ ਸਕਦੇ ਹਨ। ਅਸਲ 'ਚ ਇਨ੍ਹਾਂ ਨੂੰ ਕਵੀ ਦੇ ਚਿੱਤ ਦੀ ਸਥਿਤੀ ਅਥਵਾ ਮਨੋਦਸ਼ਾ ਨੂੰ ਉਚਿਤ ਰੂਪ 'ਚ ਮਾਪਣ ਦੀ ਤਰਾਜੂ ਕਿਹਾ ਜਾ ਸਕਦਾ ਹੈ। ਕਵੀ ਕਿਸ ਪਰਿਸਥਿਤੀ ਅਤੇ ਕਿਸ ਮਾਨਸਿਕ ਸਥਿਤੀ 'ਚ ਕਿਸ ਵਿਸ਼ੇ ਦਾ ਕਿਸ ਰੂਪ 'ਚ ਵਰਣਨ ਕਰਦਾ ਹੈ ਅਤੇ ਉਸਦੇ ਮਨੋਭਾਵਾਂ ਨੂੰ ਪ੍ਰਗਟ ਕਰਨ 'ਚ ਉਸਦੀ ਭਾਸ਼ਾ ਕਿੱਥੋਂ ਤੱਕ ਸਹਾਇਕ ਹੋ ਕੇ ਕਵੀ ਦੀ ਅਨੋਖੀ ਕਲਪਨਾ ਨੂੰ ਕਿਸ ਹੱਦ ਤੱਕ ਸਾਕਾਰ ਕਰਦੀ ਹੈ? ਕਵੀ ਦਾ ਸਾਰੇ-ਦਾ-ਸਾਰਾ ਸ਼ਬਦ-ਵਿਆਪਾਰ ਸਹ੍ਰਦਯ ਅਤੇ ਪਾਠਕ ਨੂੰ ਕਿਸ ਰੂਪ 'ਚ ਪ੍ਰਭਾਵਿਤ ਕਰਕੇ ਉਨ੍ਹਾਂ ਨੂੰ ਕਿਵੇਂ ਅਤੇ ਕਿਸ ਸੀਮਾ ਤੱਕ ਆਨੰਦ ਦੀ

ਅਨੁਭੂਤੀ ਕਰਵਾਉਂਦਾ ਹੈ? ਆਦਿ ਅਨੇਕ ਤੱਥਾਂ ਨੂੰ ਜਾਣਨ ਲਈ ਅਲੰਕਾਰਾਂ ਦੇ ਯੋਗਦਾਨ

ਨੂੰ ਨਿਸ਼ਚਿਤ ਤੌਰ 'ਤੇ ਨਿਰੂਪਿਤ ਕੀਤਾ ਜਾ ਸਕਦਾ ਹੈ। ਕਾਵਿ ’ਚ ਕਿਸੇ ਚਿਤ੍ਰ ਨੂੰ ਪ੍ਰਸਤੁਤ

ਕਰਨ ਦੇ ਸਮੇਂ ਕਵੀ ਦੀ ਕਲਪਨਾ ਕਿਸ ਤਰ੍ਹਾਂ ਅਨੇਕ ਰੂਪਾਂ ਨੂੰ ਪ੍ਰਦਰਸ਼ਿਤ ਕਰਦੀ ਹੈ; ਇਸ ਕੰਮ 'ਚ ਵੀ ਅਲੰਕਾਰਾਂ ਦਾ ਮਹਤੱਵਪੂਰਣ ਹੱਥ ਰਹਿੰਦਾ ਹੈ। ਨਵੇਂ-ਤੋਂ-ਨਵੇਂ ਬਿੰਬਵਿਧਾਨ ਦੇ ਤਾਂ ਅਲੰਕਾਰ ਨਿਰਸੰਦੇਹ ਅਤੇ ਨਿਰਵਿਵਾਦ ਜਿਵੇਂ ਪ੍ਰਾਣ ਹੀ ਹਨ। ਸੋ, ਪ੍ਰਾਚੀਨ ਆਚਾਰੀਆਂ ਅਤੇ ਸਮੀਖਿਆਕਾਰਾਂ ਦੀ ਅਲੰਕਾਰਾਂ ਬਾਰੇ ਜੋ ਵੀ ਧਾਰਣਾ ਹੋਵੇ; ਪਰੰਤੂ ਅਲੰਕਾਰ ਤਾਂ ਅਲੰਕਾਰ ਹੀ ਹਨ ਜਿਨ੍ਹਾਂ ਬਿਨਾਂ ਕਾਵਿ'ਚ ਸ਼ੋਭਾ ਦੀ ਗੁੰਜਾਇਸ਼ ਕਿੱਥੋਂ ਸੰਭਵ ਹੋ ਸਕਦੀ ਹੈ?[2]

ਉਦਾਹਰਣਾਂ:

✔ (1)

"ਚੰਦ ਚੜ੍ਹਿਆ ਚੌਦਸ ਦਾ, ਚਾਨਣ ਚਹੁੰ ਪਾਸ।"

ਚੰਦ–ਚੌਦਸ–ਚਾਨਣ → ਇੱਕੋ ਵਰਗੇ ਅੱਖਰਾਂ ਦੀ ਸਮਾਨਤਾ (ਸ਼ਬਦ ਅਲੰਕਾਰ)

ਚੰਦ ਦੀ ਰੋਸ਼ਨੀ ਚਹੁੰ ਪਾਸ ਫੈਲਣੀ (ਅਰਥ ਅਲੰਕਾਰ ਵੀ)

ਦੋਵੇਂ ਮਿਲ ਕੇ — ਉਭਯਲੰਕਾਰ

✔ (2)

"ਸਭ ਸਿਸੇ ਸਹਮ ਗਏ, ਸੂਰਜ ਸਾਂਵਲਾ ਹੋਇਆ।"

ਸ, ਸ, ਸ ਦੀ ਅਨੁਪ੍ਰਾਸ ਧੁਨੀ (ਸ਼ਬਦ ਸੁੰਦਰਤਾ)

ਡਰ ਦਾ ਭਾਵ ਤੇ ਸਾਂਵਲੇ ਹੋਣ ਦਾ ਅਰਥ ਸੁੰਦਰ (ਅਰਥ ਅਲੰਕਾਰ)-ਉਭਯਲੰਕਾਰ

✔ (3)

"ਬਦਰਾ ਬਰਸੇ ਬੇਅੰਤ, ਬਾਗਾਂ ਬਖ਼ਸ਼ੇ ਬਹਾਰ।"

ਬ ਧੁਨੀ ਦੀ ਦੁਹਰਾਵਟ

ਮੀਂਹ ਤੋਂ ਬਾਗਾਂ ਵਿੱਚ ਬਹਾਰ ਆਉਣ ਦਾ ਸੁੰਦਰ ਚਿੱਤਰ -ਉਭਯਲੰਕਾਰ

(ਓ) ਸਸ੍ਰਿਸ਼ਟੀ ਅਲੰਕਾਰ : ਜਿਸ ਅਲੰਕਾਰ ਵਿਚ ਸ਼ਬਦ ਤੇ ਅਰਥ ਦੋਨਾਂ ਦੇ ਵਰਤੋਂ ਹੋਵੇ। ਜਿਵੇਂ -

ਮਿੱਟੀ,ਮਿੱਟੀ,ਮਿੱਟੀ,

ਬੱਸ ਮਿੱਟੀ ਹੀ ਮਿੱਟੀ।

ਦੇਖ ਲਈ ਖ਼ੁਦਾ,

ਇਸ ਤੋਂ ਵੱਧ ਨਾ ਤੇਰੀ ਖੁਦਾਈ।

(ਅ)ਸ਼ੰਕਰ ਅਲੰਕਾਰ : ਜਿਸ ਵਿਚ 2 ਜਾਂ 2 ਤੋਂ ਵੱਧ ਅਲੰਕਾਰ ਆਪਸ ਵਿਚ ਦੁੱਧ ਪਾਣੀ ਵਾਂਗ ਮਿਲੇ ਹੋਣ ਤੇ ਓਹਨਾ ਨੂੰ ਵੱਖ-ਵੱਖ ਦੇਖਿਆ ਨਾ ਜਾ ਸਕਦੇ,ਉਸਨੂੰ ਸ਼ੰਕਰ ਅਲੰਕਾਰ ਕਹਿੰਦੇ ਹਨ।

  1. {{cite book}}: Empty citation (help)
  2. {{cite book}}: Empty citation (help)
Remove ads
Loading related searches...

Wikiwand - on

Seamless Wikipedia browsing. On steroids.

Remove ads