ਸ਼ਮਿਤਾ ਸ਼ੈਟੀ

ਭਾਰਤੀ ਫਿਲਮ ਅਦਾਕਾਰਾ From Wikipedia, the free encyclopedia

ਸ਼ਮਿਤਾ ਸ਼ੈਟੀ
Remove ads

ਸ਼ਮਿਤਾ ਸ਼ੇਟੀ (ਜਨਮ 2 ਫ਼ਰਵਰੀ 1979) ਇੱਕ ਇੰਟੀਰੀਅਰ ਡਿਜ਼ਾਇਨਰ, ਭੂਤਕਾਲੀਨ ਅਦਾਕਾਰਾ ਅਤੇ ਮਾਡਲ ਹੈ। ਇਹ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੀ ਛੋਟੀ ਭੈਣ ਹੈ।

ਵਿਸ਼ੇਸ਼ ਤੱਥ ਸ਼ਮਿਤਾ ਸ਼ੈਟੀ, ਜਨਮ ...

ਮੁੱਢਲਾ ਜੀਵਨ

ਸ਼ਮਿਤਾ ਦਾ ਜਨਮ ਮੰਗਲੌਰ ਵਿੱਚ, ਇੱਕ ਤੁਲੂ ਬੰਟ ਪਰਿਵਾਰ ਵਿੱਚ ਹੋਇਆ ਸੀ। ਉਸ ਦਾ ਪਿਤਾ ਸੁਰੇਂਦਰ ਅਤੇ ਉਸ ਦੀ ਮਾਂ ਸੁਨੰਦਾ ਦੋਵੇਂ ਫਾਰਮਾਸਿਟੀਕਲ ਉਦਯੋਗ ਵਿੱਚ ਟੈਂਪਰ-ਪਰੂਫ ਵਾਟਰ ਕੈਪ ਬਣਾਉਂਦੇ ਹਨ। ਉਹ ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਭੈਣ ਹੈ।

ਸਿਡਨਹੈਮ ਕਾਲਜ ਤੋਂ ਕਾਮਰਸ ਵਿੱਚ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ ਸ਼ਮਿਤਾ ਨੇ ਐਸ.ਐਨ.ਡੀ.ਟੀ. ਕਾਲਜ ਮੁੰਬਈ ਤੋਂ ਫੈਸ਼ਨ ਡਿਜ਼ਾਈਨਿੰਗ ਡਿਪਲੋਮਾ ਕੀਤਾ। ਇਸ ਤੋਂ ਬਾਅਦ, ਉਸ ਨੇ ਐਕਸ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨਾਲ ਆਪਣੀ ਇੰਟਰਨਸ਼ਿਪ ਦੀ ਸ਼ੁਰੂਆਤ ਕੀਤੀ, ਪਰ ਮਨੀਸ਼ ਨੇ ਉਸ ਵਿੱਚ ਇੱਕ ਪ੍ਰਤਿਭਾ ਵੇਖੀ ਅਤੇ ਉਸ ਨੂੰ ਅਭਿਨੈ ਦੇ ਕੈਰੀਅਰ ਲਈ ਤਿਆਰ ਕਰਨ ਦਾ ਸੁਝਾਅ ਦਿੱਤਾ। ਸਾਲ 2011 ਵਿੱਚ, ਸ਼ਮਿਤਾ ਨੇ ਆਪਣੇ ਇੰਟੀਰੀਅਰ ਡਿਜ਼ਾਇਨ ਵਿੱਚ ਆਪਣੇ ਜਨੂੰਨ ਦੀ ਪਾਲਣਾ ਕਰਨ ਦਾ ਫੈਸਲਾ ਕੀਤਾ[3] ਅਤੇ ਉਸ ਨੇ ਆਪਣਾ ਪਹਿਲਾ ਇਕੱਲਾ ਪ੍ਰਾਜੈਕਟ ਰਾਇਲਟੀ, ਮੁੰਬਈ ਦੇ ਇੱਕ ਕਲੱਬ ਨੂੰ ਡਿਜ਼ਾਈਨ ਕਰਕੇ ਕੀਤਾ।[4] ਬਾਅਦ ਵਿੱਚ, ਉਸ ਦੇ ਇੰਟੀਰੀਅਰ ਡਿਜ਼ਾਈਨ ਲਈ ਉਸ ਦੇ ਲਗਾਵ ਨੇ ਉਸ ਨੂੰ ਲੰਡਨ ਵਿੱਚ ਸੈਂਟਰਲ ਸੇਂਟ ਮਾਰਟਿਨਜ਼ ਅਤੇ ਇੰਚਬਾਲਡ ਸਕੂਲ ਆਫ਼ ਡਿਜ਼ਾਈਨ ਤੋਂ ਡਿਪਲੋਮਾ ਕਰਨ ਲਈ ਮਜ਼ਬੂਰ ਕੀਤਾ।

Remove ads

ਕੈਰੀਅਰ

ਇਸਨੇ 2000 ਵਿੱਚ, ਯਸ਼ ਰਾਜ ਫ਼ਿਲਮਜ਼  ਨਾਲ ਮਹੋਬਤੇਂ  ਫ਼ਿਲਮ ਨਾਲ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ। ਇਸ ਫ਼ਿਲਮ ਨੂੰ ਆਦਿਤਿਆ ਚੋਪੜਾ ਨੇ ਨਿਰਦੇਸ਼ਿਤ ਕੀਤਾ ਜੋ ਬਲਾਕਬਸਟਰ ਫ਼ਿਲਮ ਰਹੀ। ਫ਼ਿਲਮ ਵਿੱਚ ਇਸਦੀ ਭੂਮਿਕਾ ਇਸ਼ਿਕਾ ਸੀ ਅਤੇ ਸ਼ਮਿਤਾ ਅਤੇ ਇਸਦੀਆਂ ਸਹਿ-ਕਲਾਕਾਰ ਅਦਾਕਾਰਾਵਾਂ ਕਿਮ ਸ਼ਰਮਾ ਅਤੇ ਪ੍ਰੀਤੀ ਝਾਂਗੀਆਨੀ ਨੂੰ 2001 ਵਿੱਚ "ਆਈਫਾ ਅਵਾਰਡ ਫ਼ਾਰ ਸਟਾਰ ਡੇਬਿਊ ਆਫ਼ ਦ ਈਅਰ-ਫੀਮੇਲ" ਦਾ ਇਨਾਮ ਮਿਲਿਆ। ਇਸ ਤੋਂ ਬਾਅਦ, ਇਸ ਨੂੰ ਬਹੁਤ ਸਾਰੇ ਆਈਟਮ ਨੰਬਰਾਂ ਵਿੱਚ ਸਫ਼ਲਤਾ ਪ੍ਰਾਪਤ ਕੀਤੀ, ਮੇਰੇ ਯਾਰ ਕੀ ਸ਼ਾਦੀ ਹੈ  (2001) ਵਿੱਚ "ਸ਼ਰਾਰਾ ਸ਼ਰਾਰਾ" ਅਤੇ  ਸਾਥੀਆ (ਫ਼ਿਲਮ) (2002) ਵਿੱਚ "ਚੋਰੀ ਪੈ ਚੋਰੀ" ਗਾਣਿਆਂ ਨੇ ਸਫ਼ਲਤਾ ਪ੍ਰਾਪਤ ਕੀਤੀ। ਬਾਅਦ ਵਿੱਚ, ਸ਼ਮਿਤਾ ਨੇ ਬਤੌਰ ਮੁੱਖ ਕਲਾਕਾਰ ਜ਼ਹਿਰ ਵਿੱਚ ਆਪਣੀ ਅਦਾਕਾਰੀ ਨਾਲ ਸਫ਼ਲਤਾ ਪ੍ਰਾਪਤ ਕੀਤੀ। ਇਸੇ ਸਾਲ ਇਸਨੇ ਆਪਣੀ ਭੈਣ ਸ਼ਿਲਪਾ ਸ਼ੈਟੀ ਨਾਲ "ਫਰੇਬ" ਫ਼ਿਲਮ ਵਿੱਚ ਕੰਮ ਕੀਤਾ। ਇਹ "ਕਲਰਸ ਟੀਵੀ" ਉੱਪਰ ਆਉਣ ਵਾਲੇ ਸ਼ੋਅ ਬਿਗ ਬੋਸ (ਸੀਜ਼ਨ 3)[5] ਵਿੱਚ ਵੀ ਪ੍ਰਤਿਯੋਗੀ ਰਹੀ। ਇਸਨੇ ਆਪਣੀ ਭੈਣ ਸ਼ਿਲਪਾ ਦੇ ਵਿਆਹ ਕਾਰਨ ਇਸ ਸ਼ੋਅ ਨੂੰ ਛੱਡਣਾ ਪਿਆ। ਇਸਨੇ ਛੇ ਹਫ਼ਤੇ ਸ਼ੋਅ ਵਿੱਚ ਰਹਿਣ ਤੋਂ ਬਾਅਦ 14 ਨਵੰਬਰ 2009 (41 ਦਿਨ) ਨੂੰ ਸ਼ੋਅ ਛੱਡ ਦਿੱਤਾ।

14 ਜੂਨ 2011 ਵਿੱਚ, ਇਸਨੇ ਐਕਟਿੰਗ ਕੈਰੀਅਰ ਦੇ ਨਾਲ ਨਾਲ ਆਪਣਾ ਇੰਟੀਰੀਅਰ ਡਿਜ਼ਾਇਨਰ ਦਾ ਜਨੂਨ ਪੂਰਾ ਕਰਨ ਦਾ ਫੈਸਲਾ ਕੀਤਾ।[6] 2015 ਵਿੱਚ, ਇਸਨੇ ਝਲਕ ਦਿਖਲਾ ਜਾ ਵਿੱਚ ਵੀ ਭਾਗ ਲਿਆ।

Remove ads

ਬ੍ਰਾਂਡ

ਸ਼ਮਿਤਾ ਨੇ ਇੱਕ ਸਾਲ ਲਈ ਸ਼ਿਲਪਾ ਸ਼ੈੱਟੀ ਦੇ ਨਾਲ ਪੈਨਟੇਨ[7] ਦੀ ਹਮਾਇਤ ਕੀਤੀ ਸੀ। ਸਾਲਾਂ ਤੋਂ, ਉਹ ਅੱਲਡੋ[8], ਔਡੀ[9], ਆਈਆਈਜੇਏਐਸ ਜਵੈਲਰੀ ਐਗਜ਼ੀਬਿਸ਼ਨ[10] ਵਰਗੇ ਬ੍ਰਾਂਡਾਂ ਨਾਲ ਜੁੜੀ ਹੋਈ ਹੈ।

ਫ਼ਿਲਮੋਗ੍ਰਾਫੀ

Thumb
2012 ਵਿੱਚ, ਸ਼ਮਿਤਾ ਆਪਣੇ ਜੀਜਾ ਰਾਜ ਕੁੰਦਰਾ ਨਾਲ
ਹੋਰ ਜਾਣਕਾਰੀ ਸਾਲ, ਸਿਰਲੇਖ ...
Remove ads

ਟੈਲੀਵਿਜਨ

  • 2015: ਝਲਕ ਦਿਖਲਾ ਜਾ (ਸੀਜ਼ਨ 8)
  • 2009: ਬਿਗ ਬੋਸ 3
  • ਫ਼ੀਅਰ ਫੈਕਟਰ: ਖਤਰੋਂ ਕੇ ਖਿਲਾੜੀ[11]

ਅਵਾਰਡ

  • 2001: ਮਹੁਬਤੇਂ ਲਈ ਆਈਫਾ ਅਵਾਰਡ ਫ਼ਾਰ ਸਟਾਰ ਡੇਬਿਊ ਆਫ਼ ਦ ਈਅਰ-ਫ਼ੀਮੇਲ

ਇਹ ਵੀ ਵੇਖੋ

  • List of Indian film actresses

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads