ਸ਼ਰਤ (ਨਿੱਕੀ ਕਹਾਣੀ)

From Wikipedia, the free encyclopedia

Remove ads

ਸ਼ਰਤ (ਨਿੱਕੀ ਰੂਸੀ ਕਹਾਣੀ), ਇੱਕ ਬੈਂਕਰ ਅਤੇ ਇੱਕ ਜਵਾਨ ਵਕੀਲ ਬਾਰੇ ਕਹਾਣੀ ਹੈ। ਉਹ ਇੱਕ ਦੂਜੇ ਦੇ ਨਾਲ ਸ਼ਰਤ ਲਾ ਲੈਂਦੇ ਹਨ ਕਿ ਮੌਤ ਦੀ ਸਜ਼ਾ ਬਿਹਤਰ ਹੈ ਜਾਂ ਜੇਲ੍ਹ ਵਿੱਚ ਉਮਰ ਕੈਦ। ਇਹ ਐਂਤਨ ਚੈਖ਼ਵ ਦੀ 1889 ਦੀ ਕਹਾਣੀ ਹੈ। ਕਹਾਣੀ ਦਾ ਅੰਤ ਬੇਹੱਦ ਨਾਟਕੀ ਹੈ।

ਵਿਸ਼ੇਸ਼ ਤੱਥ "ਸ਼ਰਤ", ਭਾਸ਼ਾ ...

ਕਥਾਨਕ

ਬੈਂਕਰ ਨੂੰ ਪੰਦਰਾਂ ਸਾਲ ਪਹਿਲਾਂ ਵਾਲੇ ਸ਼ਰਤ ਲਾਉਣ ਦੇ ਮੌਕੇ ਦੀ ਯਾਦ ਨਾਲ ਕਹਾਣੀ ਸ਼ੁਰੂ ਹੁੰਦੀ ਹੈ। ਉਸ ਦਿਨ ਉਹ ਇੱਕ ਪਾਰਟੀ ਵਿੱਚ ਮਹਿਮਾਨਾਂ ਦੀ ਮੇਜਬਾਨੀ ਕਰ ਰਿਹਾ ਸੀ ਕਿ ਮੌਤ ਦੀ ਸਜ਼ਾ ਬਾਰੇ ਚਰਚਾ ਛਿੜ ਪੈਂਦੀ ਹੈ। ਬੈਂਕਰ ਦੀ ਦਲੀਲ਼ ਹੈ ਕਿ ਮੌਤ ਦੀ ਸਜ਼ਾ ਉਮਰ ਕੈਦ ਤੋਂ ਵਧੇਰੇ ਮਾਨਵੀ ਹੈ, ਜਦੋਂ ਕਿ ਜਵਾਨ ਵਕੀਲ ਅਸਹਿਮਤ ਹੈ। ਉਹਦਾ ਕਹਿਣਾ ਹੈ ਕਿ ਮੌਤ ਦੇ ਬਜਾਏ ਉਮਰ ਕੈਦ ਚੁਣਨਾ ਬਿਹਤਰ ਹੋਵੇਗਾ। ਉਹ ਦੋ ਲੱਖ ਰੂਬਲ ਦੀ ਸ਼ਰਤ ਲਾ ਲੈਂਦੇ ਹਨ ਅਤੇ ਵਕੀਲ ਪੰਦਰਾਂ ਸਾਲ ਇਕਾਂਤ ਸਜ਼ਾ ਕੱਟਣ ਲਈ ਸਹਿਮਤ ਹੋ ਜਾਂਦਾ ਹੈ।

ਆਦਮੀ ਆਪਣੀ ਸਜ਼ਾ ਦੌਰਾਨ ਕਿਤਾਬਾਂ ਪੜ੍ਹਨ, ਲਿਖਣ, ਪਿਆਨੋ ਵਜਾਉਣ, ਪੜ੍ਹਾਈ, ਅਤੇ ਆਪਣੇ ਆਪ ਨੂੰ ਸਿੱਖਿਅਤ ਕਰਨ ਵਿੱਚ ਆਪਣਾ ਸਮਾਂ ਖਰਚ ਕਰਦਾ ਹੈ। ਸਾਨੂੰ ਉਸ ਦੇ ਲਗਾਤਾਰ ਬੌਧਿਕ ਵਿਕਾਸ ਦੀ ਭਿਣਕ ਪੈਂਦੀ ਹੈ। ਕੈਦ ਦੇ ਉਸ ਦੇ ਕਾਰਜਕਾਲ 'ਚ ਅਸੀਂ ਲੰਘ ਰਹੇ ਵੱਖ-ਵੱਖ ਪੜਾਅ ਵੇਖਦੇ ਹਾਂ। ਪਹਿਲਾਂ ਤਾਂ ਵਕੀਲ ਗੰਭੀਰ ਇਕੱਲੇਪਣ ਅਤੇ ਡਿਪਰੈਸ਼ਨ ਦੀਆਂ ਟੀਸਾਂ ਭੋਗਦਾ ਹੈ। ਪਰ ਛੇਤੀ ਹੀ ਉਹ ਪੂਰੇ ਜ਼ੋਰ ਨਾਲ ਸਟੱਡੀ ਸ਼ੁਰੂ ਕਰ ਦਿੰਦਾ ਹੈ। ਉਸ ਨੇ ਭਾਸ਼ਾ ਅਤੇ ਹੋਰ ਸੰਬੰਧਿਤ ਵਿਸ਼ਿਆਂ ਤੋਂ ਪੜ੍ਹਨਾ ਸ਼ੁਰੂ ਕੀਤਾ। ਤਦ, ਵਿਗਿਆਨ, ਸਾਹਿਤ, ਫ਼ਲਸਫ਼ੇ ਅਤੇ ਹੋਰ ਬੇਤਰਤੀਬੇ ਪ੍ਰਤੀਤ ਹੁੰਦੇ ਵਿਸ਼ਿਆਂ ਦਾ ਇੱਕ ਮਿਲਗੋਭਾ ਜਿਹਾ ਹੋ ਗਿਆ। ਉਸ ਨੇ ਚਾਰ ਸਾਲਾਂ ਦੇ ਦੌਰਾਨ ਕੋਈ ਛੇ ਸੌ ਕਿਤਾਬਾਂ ਪੜ੍ਹ ਦਿੰਦਾ ਹੈ। ਫਿਰ, ਇੰਜੀਲ ਅਤੇ ਉਸਦੇ ਬਾਅਦ ਧਰਮ ਸ਼ਾਸਤਰ ਅਤੇ ਧਰਮਾਂ ਦਾ ਇਤਿਹਾਸ। ਆਖਰੀ ਦੋ ਸਾਲਾਂ ਵਿੱਚ, ਕੈਦੀ ਵਕੀਲ ਖੂਬ ਪੜ੍ਹਦਾ ਹੈ, ਜਿਸ ਵਿੱਚ ਰਸਾਇਣ ਵਿਗਿਆਨ, ਮੈਡੀਸ਼ਨ ਅਤੇ ਫ਼ਲਸਫ਼ੇ ਬਾਰੇ, ਅਤੇ ਕਈ ਵਾਰ ਬਾਇਰਨ ਜਾਂ ਸ਼ੇਕਸਪੀਅਰ ਦੀਆਂ ਰਚਨਾਵਾਂ ਵੀ ਸ਼ਾਮਲ ਹਨ।

ਇਸ ਦੌਰਾਨ ਬੈਂਕਰ ਦੀ ਕਿਸਮਤ ਵਿੱਚ ਗਿਰਾਵਟ ਆਉਂਦੀ ਹੈ ਅਤੇ ਉਹ ਜਾਣਦਾ ਹੈ ਕਿ ਜੇਕਰ ਉਹ ਸ਼ਰਤ ਹਾਰ ਜਾਂਦਾ ਹੈ, ਸ਼ਰਤ ਭੁਗਤਾਉਣ ਨਾਲ ਉਹ ਦਿਵਾਲੀਆ ਹੋ ਜਾਵੇਗਾ। ਪੰਦਰਾਂ ਸਾਲ ਦੀ ਮਿਆਦ ਖ਼ਤਮ ਹੋਣ ਤੋਂ ਇੱਕ ਦਿਨ ਪਹਿਲਾਂ ਬੈਂਕਰ ਵਕੀਲ ਨੂੰ ਮਾਰਨ ਦਾ ਫੈਸਲਾ ਕਰਦਾ ਹੈ ਤਾਂ ਜੋ ਸ਼ਰਤ ਦੇ ਪੈਸੇ ਨਾ ਦੇਣੇ ਪੈਣ। ਜਦੋਂ ਉਹ ਚੁਪਕੇ ਵਕੀਲ ਦੇ ਚੈਂਬਰ ਵਿੱਚ ਜਾਂਦਾ ਹੈ, ਤਾਂ ਬੈਂਕਰ ਨੂੰ ਇੱਕ ਵਕੀਲ ਦੁਆਰਾ ਲਿਖਤ ਇੱਕ ਨੋਟ ਮਿਲਦਾ ਹੈ। ਨੋਟ ਵਿੱਚ ਕਿਹਾ ਗਿਆ ਹੈ ਕਿ ਸਜ਼ਾ ਦੌਰਾਨ ਆਪਣੇ ਸਮੇਂ ਵਿੱਚ ਉਸ ਨੇ ਸਿੱਖਿਆ ਹੈ ਕਿ ਭੌਤਿਕ ਵਸਤਾਂ ਤ੍ਰਿਸਕਾਰ ਦੀਆਂ ਹੱਕਦਾਰ ਹਨ ਕਿਉਂਕਿ ਇਹ ਛਿਣਭੰਗੁਰ ਵਜੂਦ ਰੱਖਦੀਆਂ ਹਨ। ਇਸ ਲਈ, ਆਪਣੇ ਤ੍ਰਿਸਕਾਰ ​​ਦਾ ਪ੍ਰਗਟਾ ਕਰਨ ਲਈ, ਉਹ ਸ਼ਰਤ ਦੀ ਮਿਆਦ ਪੂਰੇ ਹੋਣ ਤੋਂ ਪੰਜ ਘੰਟੇ ਪਹਿਲਾਂ ਇਥੋਂ ਚਲਿਆ ਜਾਵੇਗਾ ਯਾਨੀ ਇਸ ਪ੍ਰਕਾਰ ਜਾਣ ਬੁਝ ਕੇ ਸ਼ਰਤ ਹਾਰ ਜਾਵੇਗਾ।

Remove ads

ਪਾਤਰ

ਸ਼ਰਤ ਕਹਾਣੀ ਵਿੱਚ ਇੱਕ ਬੈਂਕਰ ਅਤੇ ਇੱਕ ਵਕੀਲ ਬੱਸ ਦੋ ਹੀ ਪਾਤਰ ਹਨ। ਕਿਸੇ ਦਾ ਵੀ ਰਸਮੀ ਨਾਮ ਚੈਖ਼ਵ ਦੀ ਕਹਾਣੀ ਵਿੱਚ ਨਹੀਂ ਦਿੱਤਾ ਗਿਆ।

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads