ਸ਼ਰਲਿਨ ਚੋਪੜਾ

From Wikipedia, the free encyclopedia

ਸ਼ਰਲਿਨ ਚੋਪੜਾ
Remove ads

ਸ਼ਰਲਿਨ ਚੋਪੜਾ (ਉਰਫ਼ ਮੋਨਾ ਚੋਪੜਾ) ਇੱਕ ਬਾਲੀਵੁੱਡ ਅਦਾਕਾਰਾ ਅਤੇ ਮੌਡਲ ਹੈ।[3][4][5][6] ਜੁਲਾਈ 2012 ਵਿੱਚ ਚੋਪੜਾ ਨੇ ਐਲਾਨ ਕੀਤਾ ਕਿ ਉਹ ਪਲੇਬੁਆਏ ਮੈਗਜ਼ੀਨ ਲਈ ਕੰਮ ਕਰੇਗੀ।[7][8] ਇਸ ਮੈਗਜ਼ੀਨ ਲਈ ਨਗਨ ਤਸਵੀਰ ਦੇਣ ਵਾਲੇ ਉਹ ਪਹਿਲੀ ਭਾਰਤੀ ਔਰਤ ਸੀ।[3][4][9][10] ਫ਼ਿਰ ਉਸਨੂੰ ਐਮ.ਟੀ.ਵੀ. ਸਪਲਿਟਸਵਿਲਾ ਲਈ ਪੇਸ਼ਕਾਰੀ ਕਰਨ ਦਾ ਮੌਕਾ ਮਿਲਿਆ।[11] ਦਸੰਬਰ 2013 ਵਿੱਚ ਉਸਨੇ ਆਪਣਾ ਗਾਣਾ ਪੇਸ਼ ਕੀਤਾ ਜਿਸਦਾ ਨਾਂਅ "ਬੈਡ ਗਰਲ" ਸੀ।.[12]

ਵਿਸ਼ੇਸ਼ ਤੱਥ ਸ਼ਰਲਿਨ ਚੋਪੜਾ, ਜਨਮ ...
Remove ads

ਮੁੱਢਲਾ ਜੀਵਨ ਅਤੇ ਮਾਡਲਿੰਗ

ਸ਼ਰਲਿਨ ਚੋਪੜਾ ਦੇ ਪਿਤਾ ਡਾਕਟਰ ਸਨ।[13] ਉਸ ਨੇ ਸਿਕੰਦਰਾਬਾਦ ਵਿੱਚ ਸਟੈਨਲੀ ਗਰਲਜ਼ ਹਾਈ ਸਕੂਲ ਅਤੇ ਸੈਂਟ ਐਨ’ਸ ਕਾਲਜ ਫ਼ਾਰ ਵੁਮੈਨ ‘ਚ ਦਾਖ਼ਿਲਾ ਲਿਆ।1999 ਵਿੱਚ, ਉਸ ਨੂੰ "ਮਿਸ ਆਂਧਰਾ" ਦਾ ਖ਼ਿਤਾਬ ਮਿਲਿਆ।[2][14]

ਫ਼ਿਲਮ ਕੈਰੀਅਰ

ਚੋਪੜਾ ਨੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਬਾਲੀਵੁੱਡ ਦੀਆਂ ਕੁਝ ਫ਼ਿਲਮਾ ‘ਚ ਕੰਮ ਕਰਕੇ ਕੀਤੀ। ਉਹ ਕਈ ਬਾਲੀਵੁੱਡ ਫ਼ਿਲਮਾ “ਟਾਈਮ ਪਾਸ”, “ ਰੈੱਡ ਸਵਾਸਤਿਕ” ਅਤੇ “ਗੇਮ” ‘ਚ ਨਜ਼ਰ ਆਈ। ਦੇਖਿਆ। ਉਸ ਨੇ ਆਪਣੀ ਤੇਲਗੂ ਫ਼ਿਲਮ ਦੀ ਸ਼ੁਰੂਆਤ “ਏ ਫ਼ਿਲਮ ਬਾਇ ਅਰਵਿੰਦ” ਤੋਂ ਕੀਤੀ ਗਈ।[15] ਚੋਪੜਾ “ਬਿੱਗ ਬੌਸ ਸੀਜ਼ਨ 3” ਦੀ ਵੀ ਭਾਗੀਦਾਰ ਰਹੀ।[16] ਉਸ ਨੂੰ 27ਵੇਂ ਦਿਨ ਸ਼ੋਅ ਤੋਂ ਕੱਢਿਆ ਗਿਆ।[17] 2013 ‘ਚ, ਉਸ ਨੇ ਕਾਮੁਕ ਫ਼ਿਲਮ “ਕਾਮਾਸੂਤਰਾ 3ਡੀ” ‘ਚ ਮੁੱਖ ਭੂਮਿਕਾ ਨਿਭਾਈ। ਇਹ ਫ਼ਿਲਮ ਰੁਪੇਸ਼ ਪੌਲ ਦੁਆਰਾ ਨਿਰਦੇਸ਼ਿਤ ਕੀਤੀ ਗਈ, ਅਤੇ ਉਸ ਨੂੰ ਟ੍ਰੇਲਰ ‘ਚ ਵੀ ਦੇਖਿਆ ਗਿਆ ਜਿਸ ਨੂੰ “66ਵੇਂ ਕੈਨਨਸ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ” ‘ਚ ਰੀਲੀਜ਼ ਕੀਤਾ ਗਿਆ।[18][19] ਜੂਨ 2016 ‘ਚ, ਉਸ ਨੇ ਮੀਡੀਆ ਨੂੰ ਦੱਸਿਆ ਕਿ ਉਹ ਇਸ ਪ੍ਰਾਜੈਕਟ ‘ਤੇ ਹੋਰ ਕੰਮ ਨਹੀਂ ਕਰ ਰਹੀ ਸੀ।[20]

Remove ads

ਫ਼ਿਲਮੋਗ੍ਰਾਫੀ

Thumb
Chopra at Playboy press meet.
ਹੋਰ ਜਾਣਕਾਰੀ ਸਾਲ, ਫ਼ਿਲਮ ...

ਟੈਲੀਵਿਜ਼ਨ

ਹੋਰ ਜਾਣਕਾਰੀ ਸਾਲ, ਨਾਂ ...

ਡਿਸਕੋਗ੍ਰਾਫੀ

ਹੋਰ ਜਾਣਕਾਰੀ ਸਾਲ, ਨਾਂ ...

References

Loading related searches...

Wikiwand - on

Seamless Wikipedia browsing. On steroids.

Remove ads