ਸ਼ਰੀਕਾ

From Wikipedia, the free encyclopedia

Remove ads

ਸ਼ਰੀਕਾ ਭਾਈਚਰਕ ਰਿਸ਼ਤਿਆਂ ਦਾ ਮੁਖ ਭਾਗ ਹੈ। ਸ਼ਰੀਕੇ ਵਿੱਚ ਪਿਤਾ ਦੇ ਵੰਸ਼ ਨਾਲ ਸਬੰਧਿਤ ਰਿਸ਼ਤੇਦਾਰ ਸ਼ਾਮਿਲ ਹੁੰਦੇ ਹਨ। ਆਮ ਤੌਰ ਤੇ ਇੱਕ ਪਿੰਡ ਜਾਂ ਇੱਕੋ ਸ਼ਹਿਰ ਵਿੱਚ ਰਹਿਣ ਵਾਲੇ ਲੋਕ ਇੱਕੋ ਵਡੇਰੇ ਦੇ ਸੰਤਾਨ ਹੋਣ ਕਰਕੇ ਸ਼ਰੀਕਾ-ਬਰਾਦਰੀ ਦੇ ਰਿਸ਼ਤੇਦਾਰ ਹੁੰਦੇ ਹਨ। ਆਮ ਅਰਥਾਂ ਵਿੱਚ ਭੈਣ-ਭਰਾਵਾਂ ਦੇ ਖੂਨ ਦੇ ਰਿਸ਼ਤੇ ਨੂੰ ਛੱਡ ਕੇ,ਪਿਤਾ ਦੇ ਵੰਸ਼ ਨਾਲ ਸਬੰਧਿਤ ਪਿਤਾ ਦੇ ਚਾਚੇ,ਤਾਏ ਤੇ ਉਹਨਾਂ ਦੇ ਧੀਆਂ -ਪੁੱਤਰ ਵੀ ਸ਼ਰੀਕਾ ਬਰਾਦਰੀ ਦੇ ਰਿਸ਼ਤੇ ਵਿੱਚ ਸ਼ਾਮਿਲ ਕਰ ਲਏ ਜਾਂਦੇ ਹਨ। ਜਾਇਦਾਦ ਦੀ ਵੰਡ ਕਾਰਨ ਕਈ ਵਾਰ ਭਰਾਵਾਂ ਦਾ ਨਿੱਘਾ ਰਿਸ਼ਤਾ ਅਤੇ ਜਦੋਂ ਭੈਣ ਆਪਣੇ ਭਰਾ ਕੋਲੋਂ ਜਾਇਦਾਦ ਵਿਚੋਂ ਹਿਸਾ ਵੰਡਾ ਲੈਂਦੀ ਹੈ ਤਾਂ ਇਹ ਦੁੱਧ ਦੀ ਸਾਂਝ ਵੇਲੇ ਰਿਸ਼ਤੇ ਵੀ ਸ਼ਰੀਕੇ ਦੇ ਰਿਸ਼ਤੇ ਵਿੱਚ ਵਟ ਜਾਂਦੇ ਹਨ।[1]

Remove ads

ਸ਼ਰੀਕੇ ਬਾਰੇ ਹੋਰ ਜਾਣਕਰੀ

ਇਸ ਤੋਂ ਇਲਾਵਾ ਸ਼ਰੀਕਾ ਕਿਸੇ ਖਾਨਦਾਨ ਦੇ ਉਹਨਾਂ ਵਿਅਕਤੀ ਦੇ ਸਮੂਹ ਨੂੰ ਸ਼ਰੀਕਾ ਕਿਹਾ ਜਾਂਦਾ ਹੈ ਜਿਹੜਾ ਜੱਦੀ-ਪੁਸ਼ਤੀ ਜਾਇਦਾਦ ਦਾ ਭਾਈਵਾਲ ਹੋਵੇ। ਇਹ ਅੰਗਾ ਸਾਕਾ ਦੀ ਉਸ ਸ਼ੇ੍ਣੀ ਦਾ ਨਾ ਹੈ, ਜਿਸ ਵਿੱਚ ਆਪਸੀ ਲਹੂ ਦੀ ਸਾਂਝ ਤਾਂ ਹੋਵੇ, ਪਰ ਇਹ ਅੰਗ-ਸਾਕ ਆਪਣੇ ਵੱਖ-ਵੱਖ ਟੱਬਰਾਂ 'ਚ ਰਹਿੰਦੇ ਹੋਣ। ਪੰਜਾਬੀ ਸਭਿਆਚਰਕ ਰਹਿਤਲ ਵਿੱਚ ਜੇਕਰ ਸਕੇ ਭਰਾ ਵੀ ਵਿਆਹੇ ਜਾਣ ਮਗਰੋਂ ਵੱਖ-ਵੱਖ ਟਬਰਾਂ 'ਚ ਰਹਿੰਦੇ ਹੋਣ ਤਾਂ ਉਹ੍ਹ ਵੀ ਇੱਕ ਦੂਜੇ ਲਈ ਸ਼ਰੀਕ ਦਾ ਦਰਜਾ ਰਖਦੇ ਹਨ। ਸ਼ਰੀਕ ਅੰਗਾ-ਸਾਕਾਂ ਦੇ ਸ਼ੇ੍ਣੀ ਵਿੱਚ ਕੇਵਲ ਪਿਤਰੀ ਲਹੂ ਦੀ ਸਾਂਝ ਵਾਲੇ ਅੰਗ ਸਾਕ ਹੀ ਆਉਂਦੇ ਹਨ।ਚਾਚੇ, ਤਾਏ ਆਦਿ ਦੀ ਪੀੜੀ ਵਿੱਚ ਪੈਦਾ ਹੋਈ ਔਲਾਦ ਸ਼ਰੀਕ ਸ਼ਰੀਕਾ ਸ਼ੇ੍ਣੀ ਵਿੱਚ ਆਉਣ ਵਾਲੇ ਅੰਗਾ- ਸਾਕਾਂ ਵਿਚੋਂ ਕਿਸੇ ਇੱਕ ਵਿਅਕਤੀ ਨੂੰ ਦਿਤਾ ਵਿਸ਼ੇਸ਼ਣ ਹੈ। ਇਸ ਵਿੱਚ ਪੁਰਸ਼ ਨੂੰ ਸ਼ਰੀਕ ਤੇ ਇਸਤਰੀ ਨੂੰ ਸ਼ਰੀਕਣੀ ਕਿਹਾ ਜਾਂਦਾ ਹੈ। ਨਾਬਾਲਗ ਬੱਚੇ ਇਸ ਦੀ ਸੰਗਿਆ ਤੋਂ ਬਾਹਰ ਰਹਿੰਦੇ ਹਨ।[2] ਪੰਜਾਬੀ ਸਭਿਆਚਰਕ ਦ੍ਰਿਸ਼ਟੀ ਤੋਂ ਕੋਈ ਵੀ ਵਿਅਕਤੀ ਆਪਣੇ ਸ਼ਰੀਕ ਨੂੰ ਪ੍ਰੰਸ਼ਾਤਾਮਿਕ ਦ੍ਰਿਸ਼ਟੀ ਨਾਲ ਨਹੀਂ ਦੇਖਦਾ, ਕਿਉਂਕਿ ਇੱਕ ਪ੍ਰਚਲਿਤ ਧਾਰਨਾ ਹੈ ਕਿ ਸ਼ਰੀਕ ਇੱਕ ਦੂਜੇ ਦੀ ਬਾਹਰਲੇ ਮਨੋਂ ਤਾਰੀਫ਼ ਕਰਨ ਦਾ ਵਿਖਾਵਾ ਕਰਦੇ ਹਨ ਪਰ ਅੰਦਰਲੇ ਮਨੋ ਵਿਰੋਧੀ ਧਿਰ ਨੂੰ ਆਪਣੇ ਤੋਂ ਨੀਵਾਂ ਹੋਇਆ ਦੇਖਣਾ ਲੋਚਦੇ ਹਨ। ਸ਼ਰੀਕੇ ਦੇ ਲੋਕ ਆਪਸ ਵਿੱਚ ਖਹਿਬਾਜ਼ੀ ਰੱਖਣ ਦੇ ਬਾਵਜੂਦ ਆਪਸ ਵਿੱਚ ਮਿਲ ਕੇ ਰਹਿਣ ਲਈ ਮਜਬੂਰ ਹੁੰਦੇ ਹਨ।

Remove ads

ਸ਼ਰੀਕੇ ਨਾਲ ਸਬੰਧਿਤ ਬੋਲੀਆਂ ਤੇ ਅਖਾਣਾ

  • ਇੱਕ ਵੀਰ ਦੇਈਂ ਵੀ ਰੱਬਾ,

ਅਸੀਂ ਲੈਣੈ ਨੀ ਸ਼ਰੀਕਾਂ ਕੋਲੋਂ ਬਦਲੇ।

  • ਸੱਸ ਮੇਰੀ ਨੇ ਮੁੰਡਾ ਜੰਮਿਆ

ਲੋਕੀ ਦੇਣ ਵਧਾਈ,
ਨੀ ਸ਼ਰੀਕ ਜੰਮਿਆ,
ਜਾਨ ਮੁੱਠੀ ਵਿੱਚ ਆਈ।

  • ਬੋਲ ਸ਼ਰੀਕਾਂ ਦੇ,

ਮੈਂ ਨਾ ਜਾਲਮਾ ਸਹਿੰਦੀ।

  • ਸ਼ਰੀਕ ਸਿਹਰੇ ਬੰਨ ਕੇ ਨੀ ਢੁਕਦਾ,ਬਾਕੀ ਕਸਰ ਕੋਈ ਨੀ ਛੱਡਦਾ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads