ਸ਼ਹਿਰਜ਼ਾਦ
From Wikipedia, the free encyclopedia
Remove ads
ਸ਼ਹਿਰਜ਼ਾਦ, /ʃəˌhɛrəˈzɑːd[invalid input: 'ᵊ']/,ਜਾਂ "ਸ਼ਹਰਜ਼ਾਦ" (ਫ਼ਾਰਸੀ: شهرازاد - Šahrāzād) ਕਿੱਸਾ ਗੋਈ ਦੀ ਮਸ਼ਹੂਰ ਕਿਤਾਬ, ਆਲਿਫ਼ ਲੈਲਾ ਵਿੱਚ ਇੱਕ ਪਾਤਰ ਹੈ ਅਤੇ ਇਸ ਕਿਤਾਬ ਵਿੱਚ ਬਿਆਨ ਸਾਰੀਆਂ ਕਹਾਣੀਆਂ ਉਸੇ ਦੀ ਜ਼ਬਾਨੀ ਬਿਆਨ ਕੀਤੀਆਂ ਗਈਆਂ ਹਨ।
Remove ads
ਬਿਰਤਾਂਤ
ਸਮਰਕੰਦ ਦਾ ਇੱਕ ਬਾਦਸ਼ਾਹ ਸ਼ਹਰਯਾਰ ਆਪਣੀ ਮਲਿਕਾ ਦੀ ਬੇਵਫ਼ਾਈ (ਉਸ ਦੇ ਗੁਲਾਮ ਨਾਲ ਇਸ਼ਕ) ਤੋਂ ਦੁਖੀ ਹੋ ਕੇ ਜਨਾਨੀਆਂ ਤੋਂ ਹੀ ਇਸ ਕਦਰ ਬਦਜ਼ਨ ਹੋ ਗਿਆ ਕਿ ਉਸ ਨੇ ਇਹ ਦਸਤੂਰ ਬਣਾ ਲਿਆ ਕਿ ਰੋਜ਼ਾਨਾ ਇੱਕ ਸੁੰਦਰ ਕੁਆਰੀ ਕੁੜੀ ਨਾਲ ਵਿਆਹ ਰਚਾਉਂਦਾ ਅਤੇ ਅਗਲੀ ਸਵੇਰ ਹੋਣ ਤੇ ਉਸਨੂੰ ਕਤਲ ਕਰਵਾ ਦਿੰਦਾ। ਆਖ਼ਿਰ ਉਸ ਦੇ ਵੱਡੇ ਵਜ਼ੀਰ ਦੀ ਧੀ ਸ਼ਹਿਰਜ਼ਾਦ ਨੇ ਆਪਣੀ ਜ਼ਾਤ ਨੂੰ ਇਸ ਅਜ਼ਾਬ ਤੋਂ ਨਿਜਾਤ ਦਿਵਾਉਣ ਦਾ ਇਰਾਦਾ ਕੀਤਾ ਅਤੇ ਆਪਣੇ ਵਾਲਿਦ ਨੂੰ ਬੜੀ ਮੁਸ਼ਕਿਲ ਨਾਲ ਰਾਜ਼ੀ ਕਰ ਕੇ ਸ਼ਹਰਯਾਰ ਨਾਲ ਵਿਆਹ ਕਰ ਲਿਆ। ਉਦੋਂ ਤੱਕ ਉਹ 1000 ਅਜਿਹੀਆਂ ਜਨਾਨੀਆਂ ਮਾਰ ਚੁੱਕਾ ਸੀ।
ਆਲਿਫ਼ ਲੈਲਾ ਦੇ ਮੁਤਾਬਿਕ, ਸ਼ਹਿਰ ਜ਼ਾਦ ਬਹੁਤ ਅਕਲਮੰਦ, ਅਤੇ ਬਹੁਤ ਪੜ੍ਹਨ ਵਾਲੀ ਕੁੜੀ ਸੀ। ਕਹਾਣੀ ਦੇ ਸ਼ੁਰੂ ਵਿੱਚ ਹੀ ਸ਼ਹਿਰਜ਼ਾਦ ਦਾ ਜ਼ਿਕਰ ਇਸ ਤਰ੍ਹਾਂ ਹੈ:
ਵਜ਼ੀਰ ਦੀਆਂ ਦੋ ਕੁੜੀਆਂ ਸਨ, ਵੱਡੀ ਦਾ ਨਾਂਅ ਸ਼ਹਿਰਜ਼ਾਦ ਅਤੇ ਨਿੱਕੀ ਦਾ ਨਾਂਅ ਦੁਨੀਆਜ਼ਾਦ ਸੀ। ਵੱਡੀ (ਸ਼ਹਿਰਜ਼ਾਦ) ਨੇ ਇਤਿਹਾਸ, ਬੀਤੇ ਦੇ ਬਾਦਸ਼ਾਹਾਂ ਦੀਆਂ ਕਹਾਣੀਆਂ ਅਤੇ ਹਾਲਾਤ ਅਤੇ ਅਤੀਤ ਦੀਆਂ ਕੌਮਾਂ ਦੇ ਕਿੱਸੇ ਆਦਿ, ਕਿਤਾਬਾਂ ਪੜ੍ਹੀਆਂ ਸਨ। ਕਿਹਾ ਜਾਂਦਾ ਹੈ ਕਿ ਉਸ ਦੀ ਲਾਇਬਰੇਰੀ ਵਿੱਚ ਅਤੀਤ ਦੀਆਂ ਕੌਮਾਂ, ਗੁਜ਼ਰੇ ਬਾਦਸ਼ਾਹਾਂ ਅਤੇ ਸ਼ਾਇਰਾਂ ਸੰਬੰਧੀ ਇੱਕ ਹਜ਼ਾਰ ਕਿਤਾਬਾਂ ਮੌਜੂਦ ਸੀ।[1]
ਸ਼ਹਿਰਜ਼ਾਦ ਨੇ ਪਹਿਲੀ ਰਾਤ ਬਾਦਸ਼ਾਹ ਨੂੰ ਇੱਕ ਕਹਾਣੀ ਸੁਨਾਉਣੀ ਸ਼ੁਰੂ ਕੀਤੀ। ਰਾਤ ਖ਼ਤਮ ਹੋ ਗਈ ਮਗਰ ਕਹਾਣੀ ਇੱਕ ਐਸੇ ਮੋੜ ਤੇ ਸੀ ਕਿ ਬਾਦਸ਼ਾਹ ਨੇ ਸ਼ਹਿਰਜ਼ਾਦ ਨੂੰ ਹਲਾਕ ਨਾ ਕੀਤਾ ਕਰਨੇ। ਹਰ ਰਾਤ ਸ਼ਹਿਰਜ਼ਾਦ ਕਹਾਣੀ ਸ਼ੁਰੂ ਕਰਦੀ ਅਤੇ ਸੁਵੱਖਤੇ ਦੇ ਕਰੀਬ ਅਜਿਹੇ ਮੋੜ ਤੇ ਖ਼ਤਮ ਕਰਦੀ ਕਿ ਉਸ ਵਿੱਚ ਇੱਕ ਨਵੀਂ ਕਹਾਣੀ ਦਾ ਲੜ ਵਿਖਾਈ ਦੇਣ ਲੱਗ ਪੈਂਦਾ ਅਤੇ ਬਿਰਤਾਂਤ ਏਨਾ ਦਿਲਚਸਪ ਹੁੰਦਾ ਕਿ ਬਾਦਸ਼ਾਹ ਉਸ ਬਾਰੇ ਜਾਨਣ ਦੀ ਉਤਸੁਕਤਾ ਵੱਸ ਸ਼ਹਿਰਜ਼ਾਦ ਦਾ ਕਤਲ ਮੁਲਤਵੀ ਕਰ ਦਿੰਦਾ। ਇਹ ਸਿਲਸਿਲਾ ਜਾਰੀ ਰਿਹਾ ਅਤੇ ਜਦੋਂ 1,001 ਰਾਤਾਂ ਬੀਤ ਗਈਆਂ, ਅਤੇ 1,000 ਕਹਾਣੀਆਂ ਮੁੱਕ ਗਈਆਂ, ਤਾਂ ਸ਼ਹਿਰਜ਼ਾਦ ਨੇ ਰਾਜੇ ਨੂੰ ਕਿਹਾ ਕਿ ਹੁਣ ਉਸ ਕੋਲ ਕੋਈ ਹੋਰ ਕਿੱਸਾ ਨਹੀਂ। ਇਨ੍ਹਾਂ 1,001 ਰਾਤਾਂ ਦੌਰਾਨ, ਬਾਦਸ਼ਾਹ ਨੂੰ ਉਸ ਨਾਲ ਪ੍ਰੇਮ ਹੋ ਗਿਆ ਸੀ, ਅਤੇ ਉਸ ਨੇ ਉਸਦਾ ਜੀਵਨ ਬਖਸ਼ ਦਿੱਤਾ, ਅਤੇ ਉਸ ਨੂੰ ਆਪਣੀ ਰਾਣੀ ਬਣਾ ਲਿਆ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads