ਸ਼ਾਜ਼ੀਆ ਮਨਜ਼ੂਰ
From Wikipedia, the free encyclopedia
Remove ads
ਸਾਜ਼ੀਆ ਮਨਜ਼ੂਰ ([[Urdu: شازیه منظور ) ਰਾਵਲਪਿੰਡੀ, ਪਾਕਿਸਤਾਨ ਤੋਂ ਇੱਕ ਪੰਜਾਬੀ ਗਾਇਕਾ ਹੈ। ਇਹ ਭਾਰਤ ਅਤੇ ਪਾਕਿਸਤਨ ਅਤੇ ਭਾਰਤ ਦੀ ਮਸ਼ਹੂਰ ਗਾਇਕਾ ਹੈ, ਅਤੇ ਪੰਜਾਬੀ ਡਾਇਸਪੋਰਾ ਦੀ ਸ਼ਿਕਾਰ ਹੈ। ਸਾਜ਼ੀਆ ਮਨਜ਼ੂਰ ਨੇ ਜਿਆਦਾਤਰ ਪੰਜਾਬੀ ਲੋਕ ਗੀਤ, ਪੰਜਾਬੀ ਸੂਫੀ ਗੀਤ, ਅਤੇ ਉਰਦੂ, ਵਿੱਚ ਗੀਤ ਗਾਏ ਹਨ। ਇਸ ਨੇ ਕੁਝ ਸੰਸਥਾਵਾਂ ਲਈ ਵੀ ਗੀਤ ਗਾਏ ਹਨ।[1][2]
Remove ads
ਸ਼ੁਰੂਆਤੀ ਜੀਵਨ ਅਤੇ ਕਰੀਅਰ
ਸ਼ਾਜ਼ੀਆ ਮਨਜ਼ੂਰ ਦਾ ਜਨਮ ਰਾਵਲਪਿੰਡੀ, ਪੰਜਾਬ, ਪਾਕਿਸਤਾਨ ਵਿੱਚ ਹੋਇਆ ਸੀ। ਉਸ ਨੇ ਸਭ ਤੋਂ ਪਹਿਲਾਂ ਰਾਵਲਪਿੰਡੀ ਵਿਖੇ ਕਾਲਜ ਸ਼ੋਅ ਵਿੱਚ ਪ੍ਰਦਰਸ਼ਨ ਕਰਕੇ ਗਾਉਣਾ ਸ਼ੁਰੂ ਕੀਤਾ। ਸ਼ਾਜ਼ੀਆ ਮਨਜ਼ੂਰ ਨੂੰ ਗਵਾਲੀਅਰ ਘਰਾਣੇ ਦੇ ਉਸਤਾਦ ਫਿਰੋਜ਼ ਤੋਂ ਸੰਗੀਤ ਦੀ ਸਿਖਲਾਈ ਦਿੱਤੀ ਗਈ ਸੀ।[3]
ਉਹ ਪਾਕਿਸਤਾਨ ਅਤੇ ਭਾਰਤ ਵਿੱਚ ਅਤੇ ਪੰਜਾਬੀ ਡਾਇਸਪੋਰਾ ਵਿੱਚ ਇੱਕ ਪ੍ਰਸਿੱਧ ਗਾਇਕਾ ਹੈ। ਸ਼ਾਜ਼ੀਆ ਮਨਜ਼ੂਰ ਜ਼ਿਆਦਾਤਰ ਪੰਜਾਬੀ ਸੰਗੀਤ ਗਾਉਂਦੀ ਹੈ। ਉਸ ਨੇ ਵੱਖ-ਵੱਖ ਪੰਜਾਬੀ ਲੋਕ ਗੀਤ ਅਤੇ ਪੰਜਾਬੀ ਸੂਫੀ ਕਵਿਤਾਵਾਂ ਗਾਈਆਂ। ਉਹ ਕਈ ਵਾਰ ਉਰਦੂ ਗੀਤ ਵੀ ਗਾਉਂਦੀ ਹੈ।
Remove ads
ਪ੍ਰਸਿੱਧ ਗੀਤ
ਉਹ ਆਪਣੇ ਹੇਠ ਲਿਖੇ ਗੀਤਾਂ ਲਈ ਪ੍ਰਸਿੱਧ ਹੈ:
- ਆਜਾ ਸੋਹਣੀਆ,
- ਮਾਹੀ ਆਵੇਗਾ
- ਮਾਏ ਨੀ ਕਿਨੁ ਆਖਾਂ॥
- ਚੰਨ ਮੇਰਾ ਮੱਖਣ
- ਢੋਲ ਮਾਹੀਆ
- ਅੱਖ ਦਾ ਨਸ਼ਾ
ਉਸ ਨੇ 2010 ਪਾਕਿਸਤਾਨ ਦੇ ਹੜ੍ਹਾਂ ਤੋਂ ਬਾਅਦ ਹੜ੍ਹ ਪੀੜਤਾਂ ਲਈ ਫੰਡ ਇਕੱਠਾ ਕਰਨ ਲਈ ਕੁਝ ਚੈਰਿਟੀ ਸਮਾਰੋਹਾਂ ਵਿੱਚ ਵੀ ਪ੍ਰਦਰਸ਼ਨ ਕੀਤਾ ਹੈ। ਸ਼ਾਜ਼ੀਆ ਨੂੰ 1992 ਵਿੱਚ ਪ੍ਰਸਿੱਧ ਕਾਮੇਡੀਅਨ, ਉਮਰ ਸ਼ਰੀਫ਼ ਦੁਆਰਾ ਪੇਸ਼ ਕੀਤਾ ਗਿਆ ਸੀ ਜਿਵੇਂ ਕਿ ਉਸ ਨੇ ਜ਼ਿਲੇ ਹੁਮਾ ਨਾਲ ਨੂਰ ਜਹਾਂ ਨੂੰ ਸ਼ਰਧਾਂਜਲੀ ਦੇਣ ਦੌਰਾਨ ਆਪਣੀ ਇੰਟਰਵਿਊ ਵਿੱਚ ਕਿਹਾ ਸੀ।[3][4][5]
ਉਹ ਕੋਕ ਸਟੂਡੀਓ (ਪਾਕਿਸਤਾਨ) (2015 ਵਿੱਚ ਸੀਜ਼ਨ 8) ਦੀ ਇੱਕ ਵਿਸ਼ੇਸ਼ ਕਲਾਕਾਰ ਸੀ। ਉਸ ਨੇ ਲੰਡਨ ਵਿੱਚ ਬੀਬੀਸੀ ਫਿਲਹਾਰਮੋਨਿਕ ਆਰਕੈਸਟਰਾ ਵਿੱਚ ਪ੍ਰਦਰਸ਼ਨ ਕੀਤਾ ਹੈ।[6][5]
Remove ads
ਚੋਣਵੀਆਂ ਐਲਬਮਾਂ
- "ਰਾਤਾਂ ਕਾਲੀਆਂ "(ਜੂਨ 1998)
- ਅਫਰਾਨਾਂ ਕਾਲਮ (ਅਗਸਤ 1999)
- ਚੰਨ ਮੇਰੇ ਮੱਖਣਾ (ਦਿਸੰਬਰ 2001)
- ਹੈ ਦਿਲ ਜਾਨੀ (ਸਿਤੰਬਰ 2003)
- ਇਸ਼ਕ ਸੋਹਨਾ (ਅਗਸਤ 2009)
- ਤੂੰ ਬਦਲ ਗਿਆ (ਮਾਰਚ 2010)
- ਜੱਟ ਲੰਦਨ (ਫਰਵਰੀ 2011)
- ਬੱਲੇ ਬੱਲੇ (ਮਈ 2011)
- ਸਾਹਿਬ ਤੇਰੀ ਬੰਦੀ ਹਾਂ (ਫਰਵਰੀ 2012)
- ਧੋਖੇਬਾਜ਼ (ਚਿਪ ਸ਼ੋਪ) (ਨਵੰਬਰ 2012)
- ਐਸ਼ ਕਰੋ (ਅਪ੍ਰੈਲ 2015)
ਡੁਓ ਸਹਿਯੋਗ
- 1999: ਡਾਰਕ ਐਂਡ ਡੇਂਜਰਸ (ਬੱਲੀ ਜਗਪਾਲ ਨਾਲ)
- 2001: ਅਨਟਰੂਲੀ ਯੂਅਰਜ਼ (ਬੱਲੀ ਜਗਪਾਲ ਨਾਲ)
- 2001: ਵਿਕਸ ਇਟ ਅੱਪ (ਡੀਜੇ ਵਿਕਸ ਨਾਲ)
- 2002: ਡਾਰਕ ਐਂਡ ਡਾਇਰੈਕਟ (ਬੱਲੀ ਜਗਪਾਲ ਨਾਲ)
- 2005: ਗਰਾਊਂਡਸ਼ੇਕਰ (ਅਮਨ ਹੇਅਰ ਨਾਲ)
- 2009: ਕਲਾਬੋਰੇਸ਼ਨਸ 2 (ਸੁਖਸ਼ਿੰਦਰ ਸ਼ਿੰਦਾ ਨਾਲ)
- 2014: 12B (ਬੱਲੀ ਜਗਪਾਲ ਨਾਲ)
- 2014: ਕਲਾਬੋਰੇਸ਼ਨਸ 3 (ਸੁਖਸ਼ਿੰਦਰ ਨਾਲ)
- 2018: ਅੱਖ ਦਾ ਨਸ਼ਾ (ਜ਼ਾਕਿਰ ਅਮਾਨਤ)
ਪਲੇਬੈਕ ਗਾਇਕਾ
ਸਾਜ਼ੀਆ ਮਨਜ਼ੂਰ ਨੇ ਪਲੇਬੈਕ ਗਾਇਕਾ ਦੇ ਤੌਰ ਤੇ ਬਹੁਤ ਸਾਰੀਆਂ ਫ਼ਿਲਮਾ ਵਿੱਚ ਗੀਤ ਗਾਏ ਹਨ ਜਿਵੇਂ ਇਸ਼ਕ ਖੁਦਾ(2003)। ਇਸਦੀ ਗਾਇਕੀ ਨੂੰ ਸੰਸਾਰ ਭਰ ਵਿੱਚ ਪ੍ਰਸਿੱਧ ਹੈ।[7]
ਹਵਾਲੇ
Wikiwand - on
Seamless Wikipedia browsing. On steroids.
Remove ads