ਸ਼ਿਵ ਸਿੰਘ

ਹੈ From Wikipedia, the free encyclopedia

Remove ads

ਸ਼ਿਵ ਸਿੰਘ (5 ਜੁਲਾਈ 1938–26 ਜੂਨ 2015) ਬੁੱਤਤਰਾਸ਼ੀ ਨੂੰ ਸੰਪੂਰਨ ਤੌਰ ਤੇ ਸਮਰਪਿਤ, ਭਾਰਤੀ-ਪੰਜਾਬੀ ਕਲਾਕਾਰ ਸੀ।

ਵਿਸ਼ੇਸ਼ ਤੱਥ ਸ਼ਿਵ ਸਿੰਘ, ਜਨਮ ...

ਮੁੱਢਲੀ ਜ਼ਿੰਦਗੀ

ਸ਼ਿਵ ਸਿੰਘ ਹੁਸ਼ਿਆਰਪੁਰ, ਪੰਜਾਬ, ਭਾਰਤ ਦੇ ਨੇੜੇ ਬੱਸੀ ਗੁਲਾਮ ਹੁਸੈਨ ਪਿੰਡ ਵਿੱਚ ਪੈਦਾ ਹੋਇਆ ਸੀ। ਉਸ ਦਾ ਪਿਤਾ ਜ਼ਿੰਮੀਦਾਰ ਸੀ ਜਿਸ ਦੀ ਪਿੰਡ ਵਿੱਚ ਲਗਪਗ 35 ਏਕੜ ਦੀ ਮਾਲਕੀ ਸੀ। ਸ਼ਿਵ ਸਿੰਘ ਨੇ ਚੌਥੀ ਕਲਾਸ ਤਕ ਪੜ੍ਹਾਈ ਪਿੰਡ ਦੇ ਸਕੂਲ ਤੋਂ ਕੀਤੀ ਸੀ ਅਤੇ ਫਿਰ ਉਹ ਹੁਸ਼ਿਆਰਪੁਰ ਵਿੱਚ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਵਿੱਚ ਦਾਖ਼ਲ ਹੋ ਗਿਆ ਜਿਥੋਂ ਉਸਨੇ ਮੈਟ੍ਰਿਕ ਕੀਤੀ।[1]

ਸਿੱਖਿਆ ਅਤੇ ਕੈਰੀਅਰ

1958 ਵਿੱਚ ਸ਼ਿਵ ਸਿੰਘ ਨੇ ਸ਼ਿਮਲਾ ਦੇ ਸਰਕਾਰੀ ਆਰਟ ਅਤੇ ਕਰਾਫਟ ਸਕੂਲ ਤੋਂ ਕਲਾ ਦਾ ਅਧਿਐਨ ਕਰਨ ਲਈ ਦਾਖ਼ਲ ਹੋ ਗਿਆ। ਇਹ ਬਾਅਦ ਵਿੱਚ ਪੰਜਾਬ ਕਾਲਜ ਆਫ਼ ਆਰਟਸ ਦੇ ਨਵੇਂ ਨਾਮ ਨਾਲ ਚੰਡੀਗੜ੍ਹ ਸ਼ਿਫਟ ਕੀਤਾ ਗਿਆ ਸੀ, ਜਿਥੋਂ ਉਸ ਨੇ ਪੰਜ ਸਾਲ ਦਾ ਡਿਗਰੀ ਕੋਰਸ ਮੁਕੰਮਲ ਕੀਤਾ। 1963 ਤੋਂ 1968 ਤੱਕ ਉਸਨੇ ਕਪੂਰਥਲਾ ਦੇ ਸੈਨਿਕ ਸਕੂਲ ਵਿੱਚ ਪੜ੍ਹਾਇਆ। ਬਾਅਦ ਨੂੰ ਉਹ ਚੰਡੀਗੜ੍ਹ ਦੇ ਸਰਕਾਰੀ ਹੋਮ ਸਾਇੰਸ ਕਾਲਜ ਵਿੱਚ ਪ੍ਰੋਫੈਸਰ ਲੱਗ ਗਿਆ।, ਜਿਥੋਂ ਉਹ 1996 ਵਿੱਚ ਸੇਵਾਮੁਕਤ ਹੋਇਆ।

ਨਿੱਜੀ ਜ਼ਿੰਦਗੀ

ਸ਼ਿਵ ਸਿੰਘ ਦਾ ਵਿਆਹ ਇੱਕ ਜਰਮਨ ਰਾਸ਼ਟਰੀ ਗਿਸੇਲੇ ਨਾਲ 1972 ਵਿੱਚ ਹੋਇਆ.[2] ਉਨ੍ਹਾਂ ਦਾ ਇੱਕ ਪੁੱਤਰ ਹੈ, ਯਸਵਿਨ ਸਿੰਘ,ਜੋ ਜਰਮਨੀ, ਵਿੱਚ ਰਹਿੰਦਾ ਹੈ.[3]

ਮਾਨ ਸਨਮਾਨ

  • 1968 ਵਿੱਚ ਉਹ ਸਕਾਲਰਸ਼ਿਪ ਤੇ ਜਰਮਨੀ ਪੜ੍ਹਨ ਗਿਆ
  • 1972 ਤੋਂ 1982 ਤੱਕ ਉਹ ਨੈਸ਼ਨਲ ਅਕੈਡਮੀ ਦਾ ਮੈਂਬਰ ਰਿਹਾ
  • ਉਹ ਪੰਜਾਬ ਕਲਾ ਪ੍ਰੀਸ਼ਦ ਤੇ ਚੰਡੀਗੜ੍ਹ ਲਲਿਤ ਕਲਾ ਅਕਾਡਮੀ ਦਾ ਪ੍ਰਧਾਨ ਰਿਹਾ
  • ਉਸ ਨੂੰ ਬਰਲਿਨ (ਜਰਮਨੀ), ਮਾਸਕੋ (ਰੂਸ), ਡੈਨਮਾਰਕ, ਸਵੀਡਨ, ਸਕੌਟਲੈਂਡ, ਇੰਗਲੈਂਡ ਵਿੱਚ ਕੌਮਾਂਤਰੀ ਐਵਾਰਡਾਂ ਨਾਲ ਸਨਮਾਨਿਆ ਗਿਆ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads