ਸਾਂਚੀ
From Wikipedia, the free encyclopedia
Remove ads

ਸਾਂਚੀ, ਭੂਪਾਲ ਤੋਂ 50 ਕੁ ਕਿਲੋਮੀਟਰ ਦੀ ਦੂਰੀ ’ਤੇ ਉੱਤਰ ਪੁੂਰਬ ਵੱਲ ਹੈ। ਇਹ ਬੋਧੀ ਕਲਾ ਦਾ ਸਰਵੋਤਮ ਨਮੂਨਾ ਹੈ। ਇਸ ਦੇ ਵਿਹੜੇ ਵਿੱਚ ਦਾਖ਼ਲ ਹੋ ਕੇ ਪਹਿਲੀ ਨਜ਼ਰ ਦੇਖਿਆਂ ਇਉਂ ਜਾਪਦਾ ਹੈ ਜਿਵੇਂ ਆਸਮਾਨ ਨੂੰ ਹੱਥ ਲਾ ਲਿਆ ਹੋਵੇ। ਸਤੂਪ ਨੰਬਰ 1 ਸਭ ਤੋਂ ਵੱਡਾ ਹੈ। ਪੱਥਰ ਦਾ ਢਾਂਚਾ ਹੋਣ ਨਾਤੇ ਇਹ ਭਾਰਤ ਵਿੱਚ ਸਭ ਤੋਂ ਪੁਰਾਣਾ ਹੈ।
Remove ads
ਬਨਾਵਟ
91 ਮੀਟਰ ਉੱਚੀਆਂ ਪਹਾੜੀਆਂ ’ਤੇ ਬਣੇ ਇਸ ਸਤੂਪ ਦੀ ਉਚਾਈ 16.46 ਮੀਟਰ ਅਤੇ ਅਰਧ ਗੋਲਾਕਾਰ ਗੁੰਬਦ ਦਾ ਵਿਆਸ ਭਾਵ ਮੋਟਾਈ 36.60 ਮੀਟਰ ਹੈ। ਸਾਂਚੀ ਸਤੂਪ ਦੇ ਚਾਰ ਗੇਟ ਹਨ। ਮਹਾਤਮਾ ਬੁੱਧ ਦੇ ਜੀਵਨ ਨਾਲ ਸਬੰਧਿਤ ਘਟਨਾਵਾਂ ਗੇਟਾਂ ਦੇ ਥਮਲਿਆਂ ਵਿੱਚ ਖੁਣੀਆਂ ਹੋਈਆਂ ਹਨ। ਪੂਰਬੀ ਗੇਟ ’ਤੇ ਨੌਜਵਾਨ ਗੌਤਮ ਆਪਣੇ ਪਿਤਾ ਦਾ ਮਹਿਲ ਤਿਆਗਦਾ ਹੈ। ਪੱਛਮੀ ਗੇਟ ’ਤੇ ਬੁੱਧ ਦੇ ਸੱਤ ਅਵਤਾਰ ਦਿਖਾਏ ਗਏ ਹਨ। ਉੱਤਰੀ ਗੇਟ ’ਤੇ ਬੁੱਧ ਦੀਆਂ ਸਾਖੀਆਂ ਉੱਤੇ ਆਧਾਰਿਤ ਕ੍ਰਿਸ਼ਮੇ ਬਿਆਨ ਕੀਤੇ ਹੋਏ ਹਨ। ਦੱਖਣੀ ਗੇਟ ’ਤੇ ਬੁੱਧ ਦਾ ਜਨਮ ਦਿਖਾਇਆ ਗਿਆ ਹੈ। ਪੱਥਰ ਵਿੱਚ ਉੱਕਰੀਆਂ ਇਹ ਕਹਾਣੀਆਂ ਖੁਦਾਈ ਦਾ ਬੇਜੋੜ ਨਮੂਨਾ ਹਨ। ਸਤੂਪ ਦੇ ਵੱਡੇ ਵਿਹੜੇ ਵਿੱਚ ਹੋਰ ਮੰਦਿਰ ਤੇ ਮੱਠ ਵੀ ਹਨ, ਪਰ ਇਨ੍ਹਾਂ ਦੀ ਹਾਲਤ ਖ਼ਸਤਾ ਹੈ।
Remove ads
ਪਹੁੰਚ'
ਔਰੰਗਾਬਾਦ ਤੋਂ ਭੂਪਾਲ ਜਾਣ ਲਈ ਸੜਕ ਤੇ ਰੇਲ ਮਾਰਗ ਰਾਹੀਂ ਤਕਰੀਬਨ 12 ਘੰਟੇ ਲੱਗਦੇ ਹਨ। ਸੜਕ ਮਾਰਗ ਰਾਹੀਂ 594 ਕਿਲੋਮੀਟਰ ਅਤੇ ਰੇਲ ਗੱਡੀ ਰਾਹੀਂ 696 ਕਿਲੋਮੀਟਰ ਪੈਂਡਾ ਤੈਅ ਕਰਨਾ ਪੈਂਦਾ ਹੈ।
ਇਤਿਹਾਸ
ਇਹ ਅਸ਼ੋਕ ਮਹਾਨ ਨੇ ਬਣਵਾਇਆ ਸੀ। ਇਸ ਦੀ ਉਮਰ 2,300 ਸਾਲ ਬਣਦੀ ਹੈ। ਕਮਾਲ ਦੀ ਗੱਲ ਇਹ ਹੈ ਕਿ ਚੌਦਵੀਂ ਸਦੀ ਤੋਂ ਲੈ ਕੇ 1818 ਤਕ ਇਹ ਲੋਕਾਂ ਦੀਆਂ ਨਜ਼ਰਾਂ ਤੋਂ ਓਹਲੇ ਹੋ ਗਿਆ। 1818 ਵਿੱਚ ਜਨਰਲ ਟੇਲਰ ਨੇ ਇਹ ਲੁਕੀਆਂ ਥੇਹਾਂ ਲੱਭੀਆਂ। ਇਨ੍ਹਾਂ ਵਿੱਚੋਂ ਇੱਕ ਨੰਬਰ ਸਤੂਪ ਪੂਰੀ ਤਰ੍ਹਾਂ ਸੁਰੱਖਿਅਤ ਸੀ।ਪ੍ਰਸਿੱਧ ਚੀਨੀ ਯਾਤਰੀ ਹਿਊਨਸਾਂਗ ਨੇ ਆਪਣੀਆਂ ਲਿਖਤਾਂ ਵਿੱਚ ਬੁੱਧ ਧਰਮ ਬਾਰੇ ਬੜੀ ਬਾਰੀਕੀ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ, ਪਰ ਉਸ ਨੇ ਸਾਂਚੀ ਦੇ ਸਤੂਪ ਦਾ ਜ਼ਿਕਰ ਕਿਤੇ ਵੀ ਨਹੀਂ ਕੀਤਾ।
ਮੱਧ ਕਾਲ
ਸ਼ੂੰਗਾ ਕਾਲ

ਸਤਵਾਹਨਾਂ ਕਾਲ
ਪੱਛਮੀ ਪੁਨਰਖੋਜ

ਹੋਰ ਦੇਖੋ
- Bharhut
- Relics of Sariputra and Mahamoggallana
- Deekshabhoomi
ਹਵਾਲੇ
ਸਾਹਿਤ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads