ਸਾਰਨਾਥ

ਬਾਰਾਨਸੀ ਜ਼੍ਹਿਲੇ ਦਾ ਇੱਕ ਪਿੰਡ, ਉੱਤਰ ਪ੍ਰਦੇਸ਼, ਭਾਰਤ From Wikipedia, the free encyclopedia

Remove ads

ਸਾਰਨਾਥ (ਜਿਸ ਨੂੰ ਹਿਰਨਾਂ ਦਾ ਜੰਗਲ਼, ਸਾਰੰਗਨਾਥ, ਇਸੀਸਪਤਨਾ, ਰਿਸ਼ੀਪਤਨ, ਮਿਗਦਯਾ, ਜਾਂ ਮ੍ਰਿਗਦਵ ਵੀ ਕਿਹਾ ਜਾਂਦਾ ਹੈ) [1] ਉੱਤਰ ਪ੍ਰਦੇਸ਼ (ਭਾਰਤ) ਦੇ ਨਗਰ ਵਾਰਾਣਸੀ ਤੋਂ ਅੱਠ ਕਿਲੋਮੀਟਰ ਉੱਤਰ ਪੂਰਬ ਵਿੱਚ ਗੰਗਾ ਅਤੇ ਵਰੁਣਾ ਨਦੀਆਂ ਦੇ ਸੰਗਮ ਦੇ ਨੇੜੇ ਸਥਿਤ ਇੱਕ ਸ਼ਹਿਰ ਹੈ।ਲਲਿਤਵਿਸਤਾਰ ਸੂਤਰ ਦੇ ਅਨੁਸਾਰ, ਗੌਤਮ ਬੁੱਧ ਨੇ ਗਯਾ ਵਿਖੇ ਗਿਆਨ ਪ੍ਰਾਪਤ ਕਰਨ ਤੋਂ ਬਾਅਦ, ਬੁੱਧ ਧਰਮ ਦੇ ਆਪਣੇ ਪਹਿਲੇ ਉਪਦੇਸ਼ ਦੇ ਸਥਾਨ ਲਈ, "ਰਿਸ਼ੀਪਤਨ ਦੀ ਪਹਾੜੀ ਕੋਲ਼ ਹਿਰਨ ਵਣ" ਨੂੰ ਚੁਣਿਆ ਸੀ। ਇਹ ਬੋਧੀਆਂ ਲਈ ਅੱਠ ਸਭ ਤੋਂ ਮਹੱਤਵਪੂਰਨ ਤੀਰਥ ਸਥਾਨਾਂ ਵਿੱਚੋਂ ਇੱਕ ਹੈ, ਅਤੇ ਇਸਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਾਈਟ ਬਣਨ ਲਈ ਨਾਮਜ਼ਦ ਕੀਤਾ ਗਿਆ ਹੈ।

ਸਾਰਨਾਥ ਉਹ ਸਥਾਨ ਵੀ ਹੈ ਜਿੱਥੇ, ਬੁੱਧ ਦੇ ਪਹਿਲੇ ਪੰਜ ਚੇਲਿਆਂ ਕਾਉਂਡਿਨਿਆ, ਅਸਾਜੀ, ਭਾਦੀਆ, ਵੱਪਾ ਅਤੇ ਮਹਾਨਮਾ ਨੂੰ ਦਿੱਤੇ ਗਏ ਪਹਿਲੇ ਉਪਦੇਸ਼ ਦੇ ਨਤੀਜੇ ਵਜੋਂ, ਬੋਧੀ ਸੰਘ ਪਹਿਲੀ ਵਾਰ ਹੋਂਦ ਵਿੱਚ ਆਇਆ ਸੀ [2] ਜਿਸਨੂੰ ਧਰਮ ਦੇ ਪਹੀਏ ਦਾ ਪਹਿਲਾ ਗੇੜਾ ਕਿਹਾ ਜਾਂਦਾ ਹੈ। ਇਹ ਉਪਦੇਸ਼ ਲਗਭਗ 528 ਈਸਵੀ ਪੂਰਵ ਉਦੋਂ ਹੋਇਆ ਜਦੋਂ ਬੁੱਧ ਲਗਭਗ 35 ਸਾਲ ਦੀ ਉਮਰ ਦਾ ਸੀ।

ਕਈ ਸਰੋਤ ਦੱਸਦੇ ਹਨ ਕਿ ਸਾਰਨਾਥ ਨਾਮ ਸਾਰੰਗਨਾਥ ਤੋਂ ਲਿਆ ਗਿਆ ਹੈ ਜਿਸਦਾ ਅਨੁਵਾਦ "ਹਿਰਨ ਦਾ ਪ੍ਰਭੂ" ਵਜੋਂ ਕੀਤਾ ਜਾਂਦਾ ਹੈ। ਬੋਧੀ ਇਤਿਹਾਸ ਦੇ ਅਨੁਸਾਰ, ਸਥਾਨਕ ਰਾਜੇ ਦੀ ਸ਼ਿਕਾਰ ਯਾਤਰਾ ਦੌਰਾਨ, ਇੱਕ ਹਿਰਨ ਨੇ ਇੱਕ ਹਿਰਨੀ ਦੀ ਜਾਨ ਬਚਾਉਣ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਦੀ ਪੇਸ਼ਕਸ਼ ਕੀਤੀ ਜਿਸਨੂੰ ਰਾਜਾ ਮਾਰਨਾ ਚਾਹੁੰਦਾ ਸੀ। ਪ੍ਰਭਾਵਿਤ ਹੋ ਕੇ, ਰਾਜੇ ਨੇ ਫਿਰ ਘੋਸ਼ਣਾ ਕੀਤੀ ਕਿ ਉਹ ਵਣ ਉਸ ਤੋਂ ਬਾਅਦ ਇੱਕ ਹਿਰਨ ਵਣ ਹੋਵੇਗਾ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads