ਸਾਹੋਕੇ

ਮੋਗੇ ਜ਼ਿਲ੍ਹੇ ਦਾ ਪਿੰਡ From Wikipedia, the free encyclopedia

Remove ads

ਸਾਹੋਕੇ ਭਾਰਤੀ ਪੰਜਾਬ ਦਾ ਇੱਕ ਨਿੱਕਾ ਜਿਹਾ ਪਿੰਡ ਹੈ। ਇਹ ਪਿੰਡ ਜ਼ਿਲ੍ਹਾ ਮੋਗਾ ਤਹਿਸੀਲ ਬਾਘਾ ਪੁਰਾਣਾ ਵਿੱਚ ਪੈਂਦਾ ਹੈ। ਇਹ ਪਿੰਡ ਬਰਗਾੜੀ ਤੋ 5 ਕਿਲੋਮੀਟਰ, ਕੋਟਕਪੂਰਾ ਤੋ 20 ਕਿਲੋਮੀਟਰ ਦੀ ਵਿੱਥ ਤੇ ਹੈ। ਇਸ ਪਿੰਡ ਦੇ ਨਾਲ ਲੱਗਣ ਵਾਲੇ ਪਿੰਡ ਬੰਬੀਹਾ, ਮੱਲਕੇ, ਬਰਗਾੜੀ, ਸੇਖਾ ਕਲਾਂ, ਆਦਿ ਹਨ। ਬਾਬੂ ਰਜਬ ਅਲੀ ਜੀ ਇਸੇ ਪਿੰਡ ਦੇ ਹੀ ਜੰਮਪਲ ਸਨ, ਓਹਨਾਂ ਨੇ ਪੰਜਾਬੀ ਕਵੀਸ਼ਰੀ ਨੂੰ ਦੁਨੀਆ ਵਿੱਚ ਅਹਿਮ ਸਥਾਨ ਦਵਾਇਆ। ਬਾਬੂ ਜੀ ਨੂੰ ਕਵੀਸ਼ਰੀ ਵਿੱਚ ਸ਼੍ਰੋਮਣੀ ਕਵੀ ਦਾ ਐਵਾਰਡ ਪ੍ਰਾਪਤ ਹੋਇਆ। ਬਾਬੂ ਜੀ ਦੀ ਲਿਖੀ ਕਵਿਤਾ "ਸੋਣੀਏ ਸਾਹੋ ਪਿੰਡ ਦੀਏ ਵੀਹੇ ਬਚਪਨ ਦੇ ਵਿੱਚ ਪੜੇ ਬੰਬੀਹੇ" ਸੰਸਾਰ ਪ੍ਰਸਿੱਧ ਹੈ। ਉਹਨਾਂ ਨੇ "ਮੇਰੀ ਸਾਹੋ ਨਗਰੀ ਜੀ, ਇੰਦਰ ਦੀ ਇੰਦਰਾਪੁਰੀ ਤੋਂ ਸੁਹਣੀ" ਕਵੀਸ਼ਰੀ ਆਪਣੇ ਪਿੰਡ ਸਾਹੋਕੇ ਬਾਰੇ ਲਿਖੀ।

ਵਿਸ਼ੇਸ਼ ਤੱਥ ਸਾਹੋਕੇ, ਦੇਸ਼ ...
Remove ads

ਇਤਿਹਾਸਿਕ ਸਥਾਨ

ਪਿੰਡ ਵਿੱਚ ਬਾਬੂ ਰਜਬ ਅਲੀ ਦੇ ਘਰ ਦੀ ਥਾਂ ਤੇ ਸਕੂਲ ਬਣਾ ਦਿੱਤਾ ਗਿਆ ਹੈ ਪਰ ਉਹਨਾਂ ਦੀ ਯਾਦ ਵਿੱਚ ਮਜ਼ਾਰਨੁਮਾ ਯਾਦਗਰ ਬਣਾਈ ਗਈ ਹੈ। ਇਸੇ ਜਗ੍ਹਾ ਤੇ ਹੀ ਪੀਰ ਬਾਬਾ ਰੋਡੇ ਸ਼ਾਹ ਦੀ ਸ਼ਾਹੀ ਦਰਬਾਰ ਨਾਂ ਦੀ ਜਗਾ ਬਣਾਈ ਹੋਈ ਹੈੈ,ਜਿਸਦੀ ਲੋਕਾਂ ਵਿੱਚ ਕਾਫੀ ਮਾਨਤਾ ਹੈ। ਇਥੇ ਸਾਉਣ ਮਹੀਨੇ ਵਿੱਚ ਤਿੰਨ ਦਿਨ ਦਾ ਮੇਲਾ ਲਗਦਾ ਹੈ। ਇਸ ਪਿੰਡ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਏ ਸਨ ਜਿਨ੍ਹਾਂ ਦੀ ਯਾਦ ਵਿੱਚ ਪਿੰਡ ਦੇ ਬਾਹਰਵਾਰ "ਗੁਰਦੁਆਰਾ ਗੁਰੂਸਰ" ਬਣਿਆ ਹੋਇਆ ਹੈ।

ਫੋਟੋ ਗੈਲਰੀ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads