ਸਿਆਣਿਆਂ ਦੇ ਤੋਹਫ਼ੇ

From Wikipedia, the free encyclopedia

ਸਿਆਣਿਆਂ ਦੇ ਤੋਹਫ਼ੇ
Remove ads

ਸਿਆਣਿਆਂ ਦੇ ਤੋਹਫੇ (The Gift of the Magi, ਦ ਗਿਫਟ ਆਫ਼ ਦ ਮੈਜਈ) ਓ ਹੈਨਰੀ (ਵਿਲੀਅਮ ਸਿਡਨੀ ਪੋਰਟਰ ਦਾ ਕਲਮੀ ਨਾਮ) ਦੀ ਇੱਕ ਨਵ ਵਿਆਹੀ ਪ੍ਰੇਮ ਭਿੱਜੀ ਜੋੜੀ ਬਾਰੇ ਲਿਖੀ ਕਹਾਣੀ ਹੈ ਕਿ ਉਹ ਬਹੁਤ ਘੱਟ ਪੈਸਿਆਂ ਦੀ ਸਥਿਤੀ ਵਿੱਚ ਇੱਕ ਦੂਜੇ ਲਈ ਕ੍ਰਿਸਮਸ ਤੋਹਫ਼ੇ ਖਰੀਦਣ ਲਈ ਕੈਸੀ ਸਿਆਣਪ ਦਾ ਇਸਤੇਮਾਲ ਕਰਦੇ ਹਨ..। ਤੋਹਫ਼ੇ ਦੇਣ ਬਾਰੇ ਸਿੱਖਿਆਦਾਇਕ ਵਲਵਲੇ ਭਰਪੂਰ ਕਹਾਣੀ ਹੋਣ ਨਾਤੇ ਇਹ ਕ੍ਰਿਸਮਸ ਮੌਕੇ ਨਾਟਕੀ ਰੂਪਾਂਤਰਣ ਖਾਤਰ ਬਹੁਤ ਮਸ਼ਹੂਰ ਹੋ ਗਈ। ਪਲਾਟ ਅਤੇ ਇਹਦਾ "ਪੇਚਦਾਰ ਅੰਤ" ਸਰਬ ਪ੍ਰਸਿਧ ਹਨ, ਅਤੇ ਅੰਤ ਨੂੰ ਤਾਂ ਆਮ ਤੌਰ ਤੇ ਕਾਸਮਿਕ ਆਇਰਨੀ ਮੰਨਿਆ ਜਾਂਦਾ ਹੈ। ਕਹਿੰਦੇ ਹਨ ਕਿ ਇਹ ਨਿਊਯਾਰਕ ਸਿਟੀ ਦੇ ਇਰਵਿੰਗ ਪਲੇਸ ਤੇ ਪੀਟ ਦੇ ਅਹਾਤੇ ਵਿੱਚ ਲਿਖੀ ਗਈ ਸੀ।[2][3] ਇਹ ਕਹਾਣੀ "ਗਿਫਟਸ ਆਫ਼ ਮੈਜਈ" ਨਾਂ ਹੇਠ 10 ਦਸੰਬਰ 1905 'ਦ ਨਿਊਯਾਰਕ ਵਰਲਡ', ਅਖਬਾਰ ਦੇ ਐਤਵਾਰ ਅਡੀਸ਼ਨ ਵਿੱਚ ਅਤੇ ਫਿਰ 10 ਅਪਰੈਲ 1906 ਨੂੰ ਓ ਹੈਨਰੀ ਦੇ ਕਹਾਣੀ ਸੰਗ੍ਰਹਿ 'ਦ ਫ਼ੋਰ ਮਿਲੀਅਨ' ਵਿੱਚ ਕਿਤਾਬ ਦੇ ਰੂਪ ਵਿੱਚ ਛਪੀ ਸੀ।

ਵਿਸ਼ੇਸ਼ ਤੱਥ "ਸਿਆਣਿਆਂ ਦੇ ਤੋਹਫੇ", ਮੂਲ ਸਿਰਲੇਖ ...
Thumb
ਨੌਜਵਾਨ ਪੋਰਟਰ ਔਸਟਿਨ ਵਿੱਚ
Remove ads

ਸਾਰ

ਮਿਸਟਰ ਯਾਕੂਬ ਡਿਲਿੰਘਮ (ਨੌਜਵਾਨ ਜਿਮ) ਅਤੇ ਉਸ ਦੀ ਪਤਨੀ, ਡੇਲਾ, ਇੱਕ ਸਾਦੇ ਅਪਾਰਟਮੈਂਟ ਵਿੱਚ ਰਹਿੰਦੇ ਹਨ। ਉਨ੍ਹਾਂ ਕੋਲ ਮਾਣ ਕਰਨ ਵਾਲੀਆਂ ਸਿਰਫ ਦੋ ਕੀਮਤੀ ਚੀਜ਼ਾਂ ਹਨ: ਡੈਲਾ ਦੇ ਸੁੰਦਰ ਲੰਬੇ ਵਾਲ, ਜੋ ਲਗਪਗ ਉਸ ਦੇ ਗੋਡਿਆਂ ਨੂੰ ਛੂੰਹਦੇ ਹਨ, ਅਤੇ ਜਿਮ ਦੀ ਚਮਕਦਾਰ ਸੋਨੇ ਦੀ ਘੜੀ, ਜਿਹੜੀ ਉਸ ਦੇ ਪਿਤਾ ਅਤੇ ਅੱਗੋਂ ਦਾਦੇ ਦੀ ਸੀ।

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads