ਸਿਉਂਕ

From Wikipedia, the free encyclopedia

ਸਿਉਂਕ
Remove ads

ਸਿਉਂਕ ਜਾਂ ਦੀਮਕ.ਇੱਕ ਬਸਤੀ ਰੂਪ ਵਿੱਚ ਮਿੱਟੀ ਦੀ 'ਬਰਮੀ' ਵਿੱਚ ਰਹਿਣ ਲਾਲ ਮੂੰਹ ਵਾਲਾ ਕੀਟ ਹੈ, ਜੋ ਤਿੰਨ ਹਿੱਸਿਆਂ ਵਾਲਾ ਚੀਂਟੀਆਂ ਨਾਲ ਕਈ ਪੱਖੋਂ ਮਿਲਦਾ ਜੁਲਦਾ ਹੈ। ਇਸ ਦੀ ਵੱਡੀ ਗਿਣਤੀ ਵਿੱਚ ਬਸਤੀ ਦੇ ਤੌਰ ਤੇ ਹੋਂਦ ਹੁੰਦੀ ਹੈ। ਇਸਦੇ ਸਮੂਹ ਵਿੱਚ ਕਾਮਿਆਂ ਦੀ ਗਿਣਤੀ ਬਹੁਤ ਵੱਡੀ ਹੁੰਦੀ ਹੈ। ਕਾਮਿਆਂ ਦੇ ਇਲਾਵਾ ਕੁਛ ਨਰ ਅਤੇ ਇੱਕ ਜਾਂ ਇੱਕ ਤੋਂ ਜ਼ਿਆਦਾ ਰਾਣੀਆਂ ਹੁੰਦੀਆਂ ਹਨ। ਕਾਰਕੁੰਨ ਦੀਮਕ ਸਭ ਤੋਂ ਛੋਟੀ ਅਤੇ ਫੁਰਤੀਲੀ ਹੁੰਦੀ ਹੈ ਔਰ ਰਾਣੀਆਂ ਸਭ ਸੇ ਬੜੀਆਂ। ਕਾਮਿਆਂ ਦੇ ਪਰ ਨਹੀਂ ਹੁੰਦੇ।

ਵਿਸ਼ੇਸ਼ ਤੱਥ Scientific classification, Families ...

ਦੀਮਕ ਰੌਸ਼ਨੀ ਨੂੰ ਨਫ਼ਰਤ ਕਰਦੀ ਹੈ। ਪਰਾਂ ਵਾਲੇ ਨਰ ਜਾਂ ਰਾਣੀਆਂ ਸਿਰਫ਼ ਬਰਸਾਤ ਦੇ ਮੌਸਮ ਵਿੱਚ ਬਰਮਿਆਂ ਵਿਚੋਂ ਬਾਹਰ ਆਉਂਦੇ ਹਨ ਅਤੇ ਹਵਾ ਵਿੱਚ ਉੜਤਦੇ ਨਜ਼ਰ ਆਉਂਦੇ ਹਨ। ਕੁਝਨਾਂ ਦੇ ਪਰ ਖ਼ੁਦ ਬਖ਼ੁਦ ਗਿਰ ਪੈਂਦੇ ਹਨ। ਪਰਿੰਦੇ ਇਨ੍ਹਾਂ ਦੁਆਲੇ ਮੰਡਲਾਉਂਦੇ ਅਤੇ ਫੜ ਫੜ ਕੇ ਖਾਂਦੇ ਹਨ। ਜੋ ਰਾਣੀ ਮਰਨ ਸੇਤੋਂ ਬਚ ਜਾਏ ਉਹ ਜ਼ਮੀਨ ਤੇ ਗਿਰ ਪੈਂਦੀ ਹੈ। ਉਸ ਦੇ ਪਰ ਝੜ ਜਾਂਦੇ ਹਨ। ਇਹ ਰਾਣੀ ਫਿਰ ਨਵੀਂ ਬਸਤੀ ਬਣਾਉਂਦੀ ਹੈ। ਬਰਸਾਤ ਦੇ ਮੌਸਮ ਵਿੱਚ ਨਰ ਅਤੇ ਰਾਣੀਆਂ ਹਵਾ ਵਿੱਚ ਉੜਦੀਆਂ ਹਨ। ਕਾਮੀਆਂ ਦੀਮਕਾਂ ਉਨ੍ਹੀਂ ਦਿਨੀਂ ਆਪਣੇ ਜ਼ਮੀਨ ਦੋਜ਼ ਘਰਾਂ ਤੋਂ ਬਾਹਰ ਨਿਕਲਦੀਆਂ ਹਨ। ਮਗਰ ਬਹੁਤ ਘੱਟ ਦਿਖਾਈ ਦਿੰਦਿਆਂ ਹਨ। ਅਗਰ ਉਨ੍ਹਾਂ ਨੂੰ ਕਦੇ ਖ਼ੁਰਾਕ ਜਮ੍ਹਾਂ ਕਰਨ ਲਈ ਜ਼ਮੀਨ ਤੋਂ ਬਾਹਰ ਆਉਣਾ ਪਵੇ ਤਾਂ ਉਹ ਪੌਦਿਆਂ ਅਤੇ ਰੇਸ਼ਿਆਂ ਨੂੰ ਚਬਾ ਕੇ ਅਤੇ ਫਿਰ ਉਨ੍ਹਾਂ ਨੂੰ ਮਿੱਟੀ ਵਿੱਚ ਮਿਲਾ ਕੇ ਛੋਟੀਆਂ ਛੋਟੀਆਂ ਬਣਾ ਲੈਂਦੀਆਂ ਹਨ ਤਾਕਿ ਅੰਦਰ ਹੀ ਅੰਦਰ ਉਹ ਅਪਣਾ ਕੰਮ ਕਰ ਸਕਣ।

Remove ads
Loading related searches...

Wikiwand - on

Seamless Wikipedia browsing. On steroids.

Remove ads