ਸਿਡਨੀ ਲੂੁਮੈਟ
From Wikipedia, the free encyclopedia
Remove ads
ਸਿਡਨੀ ਆਰਥਰ ਲੂਮੈਟ (/luːˈmɛt/ loo-MET; 25 ਜੂਨ, 1924 – 9 ਅਪਰੈਲ, 2011) ਇੱਕ ਅਮਰੀਕੀ ਨਿਰਦੇਸ਼ਕ, ਨਿਰਮਾਤਾ, ਸਕ੍ਰੀਨਲੇਖਕ ਅਤੇ ਅਦਾਕਾਰ ਸੀ ਜਿਸਦੇ ਨਾਮ ਹੇਠ 50 ਤੋਂ ਵਧੇਰੇ ਫ਼ਿਲਮਾਂ ਦੀ ਸੂਚੀ ਹੈ। ਉਸਨੂੰ 12 ਐਂਗਰੀ ਮੈਨ (1957), ਸਰਪਿਕੋ (1973), ਡੌਗ ਡੇ ਆਫ਼ਟਰਨੂਨ (1975), ਨੈੱਟਵਰਕ (1976) ਅਤੇ ਦ ਵਰਡਿਕਟ (1982) ਲਈ ਸਭ ਤੋਂ ਵਧੀਆ ਨਿਰਦੇਸ਼ਕ ਦੀ ਸ਼੍ਰੇਣੀ ਵਿੱਚ ਆਸਕਰ ਇਨਾਮਾਂ ਲਈ ਨਾਮਜ਼ਦ ਕੀਤਾ ਗਿਆ ਸੀ। ਉਸਨੇ ਵਿਅਕਤੀਗਤ ਤੌਰ ਤੇ ਕੋਈ ਆਸਕਰ ਇਨਾਮ ਨਹੀਂ ਜਿੱਤਿਆ ਪਰ ਉਸਨੂੰ ਅਕੈਡਮੀ ਆਨਰੇਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਉਸਦੀਆਂ 14 ਫ਼ਿਲਮਾਂ ਨੂੰ ਬਹੁਤ ਸਾਰੇ ਆਸਕਰ ਅਵਾਰਡਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ ਜਿਵੇਂ ਕਿ ਨੈੱਟਵਰਕ, ਜਿਸ ਨੂੰ ਦਸ ਸ਼੍ਰੇਣੀਆਂ ਵਿੱਚ ਨਾਮਜ਼ਦ ਕੀਤਾ ਗਿਆ ਸੀ ਅਤੇ ਉਸਨੇ 4 ਅਵਾਰਡ ਜਿੱਤੇ।
ਦ ਐਨਸਾਈਕਲੋਪੀਡੀਆ ਔਫ਼ ਹਾਲੀਵੁੱਡ ਨੇ ਕਿਹਾ ਕਿ ਲੂਮੈਟ ਆਧੁਨਿਕ ਯੁੱਗ ਦੇ ਸਭ ਤੋਂ ਬਹੁਮੁਖੀ ਫ਼ਿਲਮਕਾਰਾਂ ਵਿੱਚੋਂ ਇੱਕ ਹੈ, ਜਿਸਨੇ ਹਰੇਕ ਸਾਲ ਇੱਕ ਤੋਂ ਵੱਧ ਫ਼ਿਲਮ ਨੂੰ ਨਿਰਦੇਸ਼ਿਤ ਕੀਤਾ ਜਦੋਂ ਤੋਂ 1957 ਤੋਂ ਉਸਦੇ ਕੈਰੀਅਰ ਦੀ ਸ਼ੁਰੂਆਤ ਹੋਈ ਸੀ।[1] ਉਸਨੂੰ ਆਪਣੇ ਸ਼ਾਨਦਾਰ ਕੰਮਾਂ ਵਿੱਚ ਐਕਟਰਾਂ ਦਾ ਵਧੀਆ ਨਿਰਦੇਸ਼ਨ, ਜ਼ੋਰਦਾਰ ਕਹਾਣੀ ਬਿਰਤਾਂਤ ਅਤੇ ਸਮਾਜਿਕ ਯਥਾਰਥ ਟਰਨਰ ਕਲਾਸਿਕ ਮੂਵੀਜ਼ ਵੱਲੋਂ ਵੀ ਸਰਾਹਿਆ ਗਿਆ ਸੀ।[2] ਫ਼ਿਲਮ ਸਮੀਖਿਅਕ ਰੌਜਰ ਐਲਬਰਟ ਨੇ ਉਸਨੂੰ ਸਾਰੇ ਫ਼ਿਲਮ ਨਿਰਦੇਸ਼ਕਾਂ ਵਿੱਚੋਂ ਸਭ ਤੋਂ ਸੂਖਮ ਅਤੇ ਨਿੱਘੇ ਮਾਨਵਤਾਵਾਦੀ ਇਨਸਾਨਾਂ ਵਿੱਚੋਂ ਇੱਕ ਦੱਸਿਆ ਹੈ।[3] ਲੂਮੈਟ ਨੂੰ ਅਦਾਕਾਰਾਂ ਦਾ ਨਿਰਦੇਸ਼ਕ ਵੀ ਕਹਿ ਕੇ ਜਾਣਿਆ ਜਾਂਦਾ ਹੈ, ਜਿਸਨੇ ਆਪਣੇ ਆਪਣੇ ਕੈਰੀਅਰ ਵਿੱਚ ਸਭ ਤੋਂ ਵਧੀਆ ਅਦਾਕਾਰਾਂ ਨਾਲ ਕੰਮ ਕੀਤਾ ਸੀ ਅਤੇ ਇਹ ਸ਼ਾਇਦ ਕਿਸੇ ਵੀ ਹੋਰ ਨਿਰਦੇਸ਼ਕ ਨਾਲੋਂ ਸਭ ਤੋਂ ਵੱਧ ਸੀ।[4] ਸੀਨ ਕੈਨਰੀ ਜਿਸਨੇ ਉਸਦੀਆਂ ਪੰਜ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਸੀ, ਨੇ ਉਸਨੂੰ ਸਭ ਤੋਂ ਵਧੀਆ ਨਿਰਦੇਸ਼ਕਾਂ ਵਿੱਚੋਂ ਇੱਕ ਕਿਹਾ ਸੀ ਅਤੇ ਇਹ ਕਿਹਾ ਕਿ ਉਹ ਅਜਿਹਾ ਨਿਰਦੇਸ਼ਕ ਸੀ ਜਿਸ ਕੋਲ ਕਲਾ ਵਰਗੀ ਚੀਜ਼ ਸੀ।[5]
2005 ਵਿੱਚ ਲੂਮੈਟ ਨੂੰ ਸਕ੍ਰੀਨਲੇਖਕਾਂ, ਕਲਾਕਾਰਾਂ ਅਤੇ ਮੋਸ਼ਨ ਫ਼ਿਲਮਾਂ ਦੀ ਕਲਾ ਵਿੱਚ ਸ਼ਾਨਦਾਰ ਯੋਗਦਾਨ ਲਈ ਲਾਈਫ਼ਟਾਈਮ ਅਚੀਵਮੈਂਟ ਲਈ ਅਕੈਡਮੀ ਅਵਾਰਡ ਦਿੱਤਾ ਗਿਆ ਸੀ। ਦੋ ਸਾਲਾਂ ਪਿੱਛੋਂ ਉਸਨੇ ਬੀਫ਼ੋਰ ਦ ਡੈਵਿਲ ਨੋਜ਼ ਯੂ ਆਰ ਡੈੱਡ (2007) ਨਾਲ ਉਸਨੇ ਕੈਰੀਅਰ ਦਾ ਅੰਤ ਕੀਤਾ। ਅਪਰੈਲ 2011 ਵਿੱਚ ਲੂਮੈਨ ਦੀ ਮੌਤ ਤੋਂ ਕੁਝ ਮਹੀਨਿਆਂ ਬਾਅਦ ਨਿਊਯਾਰਕ ਦੇ ਲਿੰਕਨ ਸੈਂਟਰ ਵਿਖੇ ਉਸਦੇ ਫ਼ਿਲਮੀ ਕੰਮਾਂ ਨੂੰ ਵਿਖਾਇਆ ਗਿਆ ਸੀ ਜਿਸ ਵਿੱਚ ਬਹੁਤ ਸਾਰੇ ਫ਼ਿਲਮ ਸਿਤਾਰੇ ਵੀ ਆਏ ਸਨ।[6]
Remove ads
ਜੀਵਨ
ਲੂਮੈਟ ਦਾ ਜਨਮ ਫਿਲਾਡੈਲਫੀਆ ਵਿੱਚ ਹੋਇਆ ਸੀ। ਉਸਨੇ ਥੀਏਟਰ ਅਦਾਕਾਰੀ ਨਿਊਯਾਰਕ ਦੇ ਪ੍ਰੋਫੈਸ਼ਨਲ ਚਿਲਡਰਨਜ਼ ਸਕੂਲ ਅਤੇ ਕੋਲੰਬੀਆ ਯੂਨੀਵਰਸਿਟੀ ਤੋਂ ਪੜ੍ਹੀ ਸੀ।[7][8]
ਹਵਾਲੇ
ਬਾਹਰਲੇ ਲਿੰਕ
Wikiwand - on
Seamless Wikipedia browsing. On steroids.
Remove ads