ਸਿਮੋਨ ਵੇਲ
From Wikipedia, the free encyclopedia
Remove ads
ਸਿਮੋਨ ਐਨੀ ਲਿਲੀਨ ਵੇਲ, DBE (ਫ਼ਰਾਂਸੀਸੀ: [simɔn vɛj] ( ਸੁਣੋ)
ਫ਼ਰਾਂਸੀਸੀ: [simɔn vɛj] (
ਸੁਣੋ), ਮੂਰਤੀ ਯਾਕੂਬ; 13 ਜੁਲਾਈ 1927 – 30 ਜੂਨ, 2017) ਇੱਕ ਫ਼ਰਾਂਸੀਸੀ ਵਕੀਲ ਅਤੇ ਸਿਆਸਤਦਾਨ ਸੀ, ਜਿਸਨੇ ਵਲੇਰੀ ਗਿਸਕਾਰ ਡੀਏਸਟਾਂਗ ਦੇ ਅਧੀਨ ਸਿਹਤ ਮੰਤਰੀ ਤਹਿਤ, ਯੂਰਪੀ ਸੰਸਦ ਦੇ ਪ੍ਰਧਾਨ (ਜੁਲਾਈ 1979 - ਜਨਵਰੀ 1982) ਅਤੇ ਫ਼ਰਾਂਸ ਦੀ ਸੰਵਿਧਾਨਕ ਪ੍ਰੀਸ਼ਦ ਦੀ ਮੈਂਬਰ ਦੇ ਤੌਰ ਤੇ ਸੇਵਾ ਵੀ ਕੀਤੀ ਹੈ।
ਆਉਸ਼ਵਿਤਸ ਤਸੀਹਾ ਕੈਂਪ ਦੀ ਇੱਕ ਸਰਵਾਈਵਰ, ਸਿਮੋਨ ਦੇ ਆਪਣੇ ਪਰਿਵਾਰ ਦੇ ਕੁਝ ਮੈਂਬਰ ਯਹੂਦੀ ਘੱਲੂਘਾਰੇ ਦੌਰਾਨ ਮਾਰੇ ਗਏ ਸਨ। [1] ਉਸ ਨੇ Fondation pour la Mémoire de la Shoah ਪਹਿਲੇ ਸਭਾਪਤੀ ਵਜੋਂ 2000 ਤੋਂ 2007 ਤੱਕ, ਅਤੇ ਬਾਅਦ ਨੂੰ ਆਨਰੇਰੀ ਪ੍ਰਧਾਨ ਦੇ ਤੌਰ ਤੇ ਸੇਵਾ ਕੀਤੀ। ਉਹ ਅਕਾਡਮੀ ਫਰਾਂਸੀਜ ਲਈ ਨਵੰਬਰ 2008 ਵਿੱਚ ਚੁਣੀ ਗਈ ਸੀ। ਉਹ 17 ਜਨਵਰੀ 1975 ਨੂੰ ਫਰਾਂਸ ਵਿੱਚ ਗਰਭਪਾਤ ਨੂੰ ਕਾਨੂੰਨੀ ਬਣਾਉਣ ਦੇ ਕਾਨੂੰਨ ਨੂੰ ਅੱਗੇ ਵਧਾਉਣ ਲਈ ਅੱਗੇ ਵਧਣ ਲਈ ਮਸ਼ਹੂਰ ਹੈ।
Remove ads
ਮੁਢਲੇ ਸਾਲ ਅਤੇ ਨਿੱਜੀ ਜ਼ਿੰਦਗੀ
ਵੇਲ ਦਾ ਜਨਮ ਸਿਮੋਨ ਐਨੀ ਲਿਲੀਨ ਜੈਕਬ ਨਾਈਸ, ਐਲਪਸ-ਮੈਰੀਟਾਈਮਸ, ਫਰਾਂਸ, ਵਿੱਚ ਹੋਇਆ ਸੀ। ਉਹ ਯਵੋਨ (ਸਟੇਨਮੇਟਜ਼) ਅਤੇ ਐਂਡਰੇ ਜੈਕਬ, ਇੱਕ ਆਰਕੀਟੈਕਟ ਦੀ ਬੇਟੀ ਹੈ। 28 ਮਾਰਚ 1944 ਨੂੰ ਉਸ ਨੇ ਆਪਣਾ ਬੈਕਾਲਾਊਰੇਟ ਮੁਕੰਮਲ ਕਰ ਲਿਆ ਸੀ ਅਤੇ ਜਰਮਨ ਅਧਿਕਾਰੀਆਂ ਨੇ ਉਸ ਨੂੰ ਕੁਝ ਦਿਨਾਂ ਬਾਅਦ ਗ੍ਰਿਫਤਾਰ ਕਰ ਲਿਆ ਸੀ।[2][3] ਵੇਲ ਦਾ ਯਹੂਦੀ ਪਰਿਵਾਰ- ਸਿਮੋਨ, ਉਸਦੀ ਮਾਂ ਅਤੇ ਇੱਕ ਭੈਣ, ਮੈਡਲੇਨ (ਉਪਨਾਮ ਮੀਲੂ) - ਆਉਸ਼ਵਿਟਸ-ਬਿਰਕੇਨਾਓ ਭੇਜ ਦਿੱਤਾ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਬਰਗਨ-ਬੇਲਸੇਨ ਭੇਜਿਆ ਗਿਆ ਜਿੱਥੇ ਕੈਂਪ ਦੇ 15 ਅਪ੍ਰੈਲ 1945 ਦੀ ਆਜ਼ਾਦੀ ਤੋਂ ਥੋੜ੍ਹੀ ਦੇਰ ਪਹਿਲਾਂ ਉਸਦੀ ਮਾਂ ਯਵੋਨ ਦੀ ਟਾਈਫਸ ਨਾਲ ਮੌਤ ਹੋ ਗਈ ਸੀ। ਵੇਲ ਦੇ ਪਿਤਾ ਅਤੇ ਭਰਾ ਵੀ ਮਰ ਗਏ; ਉਨ੍ਹਾਂ ਬਾਰੇ ਆਖਰੀ ਜਾਣਕਾਰੀ ਲਿਥੁਆਨੀਆ ਵਿੱਚ ਭੇਜੇ ਜਾਣ ਦੀ ਹੈ।ਵੇਲ ਦੀ ਦੂਜੀ ਭੈਣ, ਡੇਨੀਜ਼, ਜਿਸ ਨੂੰ ਜੰਗ ਦੇ ਸ਼ੁਰੂ ਵਿੱਚ ਮੁਜ਼ਾਹਮਤ ਦੀ ਮੈਂਬਰ ਹੋਣ ਦੇ ਨਾਤੇ ਗ੍ਰਿਫਤਾਰ ਕੀਤਾ ਗਿਆ ਸੀ, ਉਹ ਰਵੈਨਸਬਰਕ ਵਿੱਚ ਆਪਣੀ ਕੈਦ ਤੋਂ ਬਾਅਦ ਬਚ ਗਈ ਸੀ। ਮੀਲੂ 1950 ਦੇ ਦਹਾਕੇ ਵਿੱਚ ਇੱਕ ਕਾਰ ਹਾਦਸੇ ਵਿੱਚ ਮਾਰੀ ਗਈ ਸੀ। ਕੈਂਪਾਂ ਦੀ ਮੁਕਤੀ ਦੀ 60 ਵੀਂ ਵਰ੍ਹੇਗੰਢ ਦੇ ਲਈ 2005 ਵਿੱਚ ਆਉਸ਼ਵਿਟਸ-ਬਿਰਕੇਨਉ ਵਿੱਚ ਬੋਲਣ ਲਈ ਵੇਲ ਵਾਪਸ ਆਈ ਸੀ।[4]
ਮੁਕਤੀ ਦੇ ਬਾਅਦ, ਉਸਨੇ ਪੈਰਿਸ ਯੂਨੀਵਰਸਿਟੀ ਵਿੱਚ ਕਾਨੂੰਨ ਅਤੇ ਰਾਜਨੀਤੀ ਵਿਗਿਆਨ ਦਾ ਅਧਿਐਨ ਕਰਨਾ ਅਰੰਭ ਕੀਤਾ ਜਿੱਥੇ ਉਹ ਆਪਣੇ ਭਵਿੱਖ ਦੇ ਪਤੀ ਐਂਟੋਨ ਵੇਲ ਨਾਲ ਮੁਲਾਕਾਤ ਕੀਤੀ। [5] ਇਸ ਜੋੜੇ ਨੇ 26 ਅਕਤੂਬਰ 1946 ਨੂੰ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੇ ਤਿੰਨ ਪੁੱਤਰ ਸਨ: ਯੀਆਂ, ਕਲੌਡ-ਨਿਕੋਲਸ ਅਤੇ ਪੇਅਰ ਫਰਾਂਸੋਇਸ। ਵਿਆਹ ਦੇ 66 ਸਾਲ ਬਾਅਦ, 12 ਅਪ੍ਰੈਲ 2013 ਨੂੰ 86 ਸਾਲ ਦੀ ਉਮਰ ਵਿੱਚ ਉਸਦੇ ਪਤੀ ਦਾ ਦੇਹਾਂਤ ਹੋ ਗਿਆ।[6] 2002 ਵਿੱਚ ਕਲੋਡ-ਨਿਕੋਲਸ ਦਾ ਦਿਹਾਂਤ ਹੋਇਆ।[7]
Remove ads
ਸਿਆਸੀ ਕੈਰੀਅਰ

ਇਨਸਾਫ਼ ਮੰਤਰਾਲਾ, 1956-1974
ਕਾਨੂੰਨ ਦੀ ਡਿਗਰੀ ਦੇ ਨਾਲ ਪੈਰਿਸ ਦੀ ਸਿਆਸੀ ਵਿਗਿਆਨਾਂ ਦੀ ਇੰਸਟੀਟਿਊਟਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਕਾਨੂੰਨ ਦੀ ਪ੍ਰੈਕਟਿਸ ਕਰਨ ਵਿੱਚ ਕਈ ਸਾਲ ਬਿਤਾਏ। 1956 ਵਿਚ, ਉਸਨੇ ਇੱਕ ਮੈਜਿਸਟਰੇਟ ਬਣਨ ਲਈ ਕੌਮੀ ਪ੍ਰੀਖਿਆ ਪਾਸ ਕੀਤੀ। ਉਹ ਇਨਸਾਫ਼ ਮੰਤਰਾਲੇ ਦੇ ਅਧੀਨ ਕੌਮੀ ਪੈਨੀਟੈਂਸੀਰੀ ਪ੍ਰਸ਼ਾਸਨ ਵਿੱਚ ਇੱਕ ਉੱਚ ਪੱਧਰੀ ਪੁਜੀਸ਼ਨ ਤੇ ਰਹੀ। ਉਹ ਨਿਆਂਇਕ ਮਾਮਲਿਆਂ ਅਤੇ ਔਰਤਾਂ ਦੀ ਜੇਲ੍ਹ ਦੀਆਂ ਹਾਲਤਾਂ ਬਿਹਤਰ ਬਣਾਉਣ ਅਤੇ ਜੇਲ੍ਹਾਂ ਵਿੱਚ ਕੈਦੀ ਔਰਤਾਂ ਦੇ ਇਲਾਜ ਦਾ ਕੰਮ ਦੇਖਦੀ ਸੀ।[8] 1964 ਵਿਚ, ਉਹ ਸਿਵਲ ਮਾਮਲਿਆਂ ਦੀ ਡਾਇਰੈਕਟਰ ਬਣਨ ਲਈ ਇਹ ਅਹੁਦਾ ਛੱਡ ਦਿੱਤਾ, ਅਤੇ ਆਪਣੇ ਨਵੇਂ ਕਾਰਜ ਖੇਤਰ ਵਿੱਚ ਉਸ ਨੇ ਫਰਾਂਸੀਸੀ ਔਰਤਾਂ ਦੇ ਆਮ ਅਧਿਕਾਰਾਂ ਅਤੇ ਰੁਤਬੇ ਨੂੰ ਸੁਧਾਰਿਆ। ਉਸਨੇ ਸਫਲਤਾਪੂਰਵਕ ਪਰਿਵਾਰਕ ਕਾਨੂੰਨੀ ਮਾਮਲਿਆਂ ਦੇ ਦੋਹਰੇ ਮਾਪਿਆਂ ਦੇ ਨਿਯੰਤ੍ਰਣ ਦਾ ਹੱਕ ਅਤੇ ਔਰਤਾਂ ਲਈ ਗੋਦ ਲੈਣ ਦੇ ਅਧਿਕਾਰਾਂ ਦੀ ਪ੍ਰਾਪਤੀ ਕੀਤੀ।1970 ਵਿੱਚ, ਉਹ ਸੁਪਰੀਮ ਮੈਜਿਸਟ੍ਰੇਸੀ ਕੌਂਸਲ ਦੀ ਸੈਕਟਰੀ ਜਨਰਲ ਬਣ ਗਈ।
ਸਿਹਤ ਮੰਤਰੀ, 1974-1979
ਯੂਰਪੀ ਸੰਸਦ, 1979-1993
ਫਰਾਂਸੀਸੀ ਸਰਕਾਰ ਨੂੰ ਵਾਪਸੀ, 1993-1995
ਸੰਵਿਧਾਨਕ ਪ੍ਰੀਸ਼ਦ ਮੈਂਬਰ, 1998
ਸਨਮਾਨ ਅਤੇ ਹੋਰ ਕੰਮ, 1989-2012
Remove ads
ਮੌਤ
30 ਜੂਨ 2017 ਨੂੰ ਆਪਣੇ 90 ਵੇਂ ਜਨਮਦਿਨ ਤੋਂ ਦੋ ਹਫ਼ਤੇ ਪਹਿਲਾਂ ਘਰ ਵਿੱਚ ਵੇਲ ਦੀ ਮੌਤ ਹੋ ਗਈ ਸੀ। .[9] ਉਸ ਦੇ ਬੇਟੇ ਜੀਨ ਨੇ 5 ਜੁਲਾਈ ਨੂੰ ਜਨਤਕ ਸਮਾਰੋਹ ਵਿੱਚ ਕਿਹਾ ਸੀ ਕਿ ਇੱਕ ਘਟਨਾ ਦਾ ਹਵਾਲਾ ਦਿੰਦੇ ਹੋਏ ਕਿਹਾ "ਮੈਂ ਤੁਹਾਨੂੰ ਮੁਆਫ ਕਰ ਰਿਹਾ ਹਾਂ ਜਦ ਤੁਸੀਂ ਮੇਰੇ ਸਿਰ ਉੱਤੇ ਪਾਣੀ ਦਾ ਡਰੰਮ ਖ਼ਾਲੀ ਕਰ ਦਿੱਤਾ ਸੀ।", ਜਿਸ ਦਾ ਕਾਰਨ ਵੇਲ ਨੇ "ਔਰਤਾਂ ਸੰਬੰਧੀ ਨਫ਼ਰਤ ਭਰੀਆਂ ਟਿੱਪਣੀਆਂ".ਦੱਸਿਆ ਸੀ।
Doctorats honoris causa
ਹਵਾਲੇ
Wikiwand - on
Seamless Wikipedia browsing. On steroids.
Remove ads