ਸਿਲਵੀਆ ਪਲੈਥ

From Wikipedia, the free encyclopedia

ਸਿਲਵੀਆ ਪਲੈਥ
Remove ads

ਸਿਲਵੀਆ ਪਲਾਥ (27 ਅਕਤੂਬਰ 1932 –11 ਫਰਵਰੀ 1963) ਇੱਕ ਅਮਰੀਕੀ ਕਵੀ, ਨਾਵਲਕਾਰ ਅਤੇ ਕਹਾਣੀਕਾਰ ਸੀ।

ਵਿਸ਼ੇਸ਼ ਤੱਥ ਸਿਲਵੀਆ ਪਲਾਥ, ਜਨਮ ...
Thumb
ਪਲਾਥ ਦੀ ਕਬਰ

ਉਸਦਾ ਜਨਮ ਬੋਸਟਨ, ਮੈਸਾਚੂਸੈਟਸ, ਯੂਨਾਇਟਡ ਸਟੇਟਸ ਵਿੱਚ ਹੋਇਆ ਸੀ ਅਤੇ ਉਸਨੇ ਸਮਿਥ ਕਾਲਜ, ਅਤੇ ਨਿਊਨਹੈਮ ਕਾਲਜ, ਕੈਮਬਰਿਜ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਕੀਤੀ। ਉਸਨੇ 1956 ਵਿੱਚ ਆਪਣੇ ਕਵੀ ਦੋਸਤ, ਟੈਡ ਹਿਊਜ਼ ਨਾਲ ਸ਼ਾਦੀ ਕਰ ਲਈ ਅਤੇ ਉਹ ਪਹਿਲਾਂ ਸਟੇਟਸ ਵਿੱਚ ਅਤੇ ਫਿਰ ਇੰਗਲੈਂਡ ਵਿੱਚ ਰਹੇ। ਉਨ੍ਹਾਂ ਦੇ ਦੋ ਬੱਚੇ ਫ਼ਰੀਡਾ ਅਤੇ ਨਿਕੋਲਸ ਹੋਏ। ਪਲਾਥ ਦੇ ਬਾਲਗ ਜੀਵਨ ਦਾ ਬਹੁਤਾ ਹਿੱਸਾ ਮਾਨਸਿਕ ਤਣਾਅ ਵਿੱਚ ਬੀਤਿਆ,[1] ਅਤੇ 1963 ਵਿੱਚ ਉਸਨੇ ਖ਼ੁਦਕਸ਼ੀ ਕਰ ਲਈ।[2] ਉਸ ਦੀ ਜ਼ਿੰਦਗੀ ਤੇ ਮੌਤ, ਅਤੇ ਉਸਦੀ ਲੇਖਣੀ ਤੇ ਵਿਰਾਸਤ ਨੂੰ ਵਿਵਾਦਾਂ ਨੇ ਘੇਰੀ ਰੱਖਿਆ ਹੈ।

Remove ads

ਰਚਨਾਵਾਂ

ਕਾਵਿ ਸੰਗ੍ਰਿਹ

  • ਦ ਕੋਲੋਸਸ ਐਂਡ ਅਦਰ ਪੋਇਮਸ (1960)
  • ਏਰੀਅਲ (1965)
  • ਥਰੀ ਵਿਮੇਨ: ਏ ਮੋਨੋਲੋਗ ਫਾਰ ਥਰੀ ਵੋਆਇਸੇਜ਼ (1968)
  • ਕਰਾਸਿੰਗ ਦ ਵਾਟਰ (1971)
  • ਵਿੰਟਰ ਟਰੀਜ਼ (1971)
  • ਦ ਕਲੈਕਟੇਡ ਪੋਇਮਜ਼ (1981)

ਸਲੈਕਟੇਡ ਪੋਇਮਜ਼ (1985)

ਗਲਪ ਤੇ ਵਾਰਤਕ

  • ਜੌਨੀ ਪੈਨਿਕ ਐਂਡ ਦ ਬਾਈਬਲ ਆਫ ਡਰੀਮਜ਼ (ਨਿੱਕੀਆਂ ਕਹਾਣੀਆਂ, ਗਦ, ਅਤੇ ਡਾਇਰੀ ਅੰਸ਼)
  • ਦ ਬੈੱਲ ਜਾਰ (ਨਾਵਲ, 1963)
  • ਲੈਟਰਜ਼ ਹੋਮ: ਕਾਰੈਸਪੌਂਡੈਂਸ 1950–1963 (1975)
  • ਦ ਜਰਨਲਜ਼ ਆਫ਼ ਸਿਲਵੀਆ ਪਲਾਥ (1982)
  • ਦ ਮੈਜਿਕ ਮਿਰਰ (1989), ਪਲਾਥ ਦਾ ਸਮਿਥ ਕਾਲਜ ਥੀਸਿਸ
  • ਦ ਅਨਐਬ੍ਰਿਜਡ ਜਰਨਲਜ਼ ਆਫ਼ ਸਿਲਵੀਆ ਪਲਾਥ, (2000)

ਬਾਲ ਸਾਹਿਤ

  • ਦ ਬੈੱਡ ਬੁੱਕ (1976)
  • ਦ ਇਟ-ਡਜ਼ੰਟ-ਮੈਟਰ- ਸੂਟ (1996)
  • ਕਲੈਕਟੇਡ ਚਿਲਡਰਨ'ਜ਼ ਸਟੋਰੀਜ਼ (ਯੂਕੇ, 2001)
  • ਮਿਸਿਜ਼ ਚੈਰੀ’ਜ਼ ਕਿਚਨ (2001)
Remove ads

ਕਾਵਿ-ਨਮੂਨਾ

 ਮੈਟਾਫ਼ਰ
ਮੈਂ ਇੱਕ ਬੁਝਾਰਤ ਨੌਂ ਅੱਖਰੀ,
ਇੱਕ ਹਾਥੀ, ਇੱਕ ਬੋਝਲ ਪਿੰਡਾ,
ਦੋ ਬੇਲਾਂ ’ਤੇ ਝੂਮਦਾ ਇੱਕ ਹਦਵਾਣਾ (ਮਤੀਰਾ),
ਓ ਸੂਹਾ-ਸੁਰਖ਼ ਫਲ, ਹਾਥੀ ਦੰਦ, ਸੋਹਣੇ ਬਿਰਖ!
ਖਮੀਰਨ ’ਤੇ ਆਈ ਡਬਲ ਰੋਟੀ ਦਾ ਆਟਾ।
ਮੁਦਰਾ ਦਾ ਨਵ-ਜੰਮਿਆ ਮੋਟਲ ਪਰਸ।
ਮੈਂ ਇੱਕ ਸੰਦ, ਇੱਕ ਮੰਚ, ਬਛੜੇ ਵਿਚਲੀ ਗਾਂ।
ਝੋਲਾ ਭਰ ਖਾਧਾ ਮੈਂ ਕੱਚੇ ਸੇਬਾਂ ਦਾ,
ਗੱਡੀ ਚੜਿਆ ਜਿਸ ਤੋਂ ਉਤਰਣਾ ਹੈ ਨਹੀਂ ਕੋਈ!
-ਅਨੁਵਾਦ ਬਲਰਾਮ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads