ਸੀ ਕੇ ਚੰਦਰੱਪਨ

From Wikipedia, the free encyclopedia

ਸੀ ਕੇ ਚੰਦਰੱਪਨ
Remove ads

ਸੀ ਕੇ ਚੰਦਰੱਪਨ (ਮਲਿਆਲਮ: സി.കെ. ചന്ദ്രപ്പന്‍) (10 ਨਵੰਬਰ 1935 – 23 ਮਾਰਚ 2012) ਕੇਰਲ ਤੋਂ ਭਾਰਤ ਦੇ ਕਮਿਊਨਿਸਟ ਆਗੂ ਸਨ। ਉਹ ਭਾਰਤੀ ਕਮਿਊਨਿਸਟ ਪਾਰਟੀ ਦੀ ਰਾਸ਼ਟਰੀ ਪਰਿਸ਼ਦ ਦੇ ਸਕੱਤਰ, ਪਾਰਟੀ ਦੀ ਕੇਰਲ ਰਾਜ ਪਰਿਸ਼ਦ ਦੇ ਸਕੱਤਰ[1] ਅਤੇ ਕਿਸਾਨ ਸਭਾ ਦੇ ਪ੍ਰਧਾਨ ਸਨ।

ਵਿਸ਼ੇਸ਼ ਤੱਥ ਸੀ ਕੇ ਚੰਦਰੱਪਨ, ਨਿੱਜੀ ਜਾਣਕਾਰੀ ...
Remove ads

ਜੀਵਨੀ

ਕਾਮਰੇਡ ਚੰਦਰੱਪਨ ਪੁੰਨਪਰ ਵਿਆਲਾਰ ਜਨਅੰਦੋਲਨ ਦੇ ਨਾਇਕ ਸੀ ਕੇ ਕੁਮਾਰ ਪਨਿੱਕਰ ਅਤੇ ਅੰਮੁਕੁੱਟੀ ਦੀ ਔਲਾਦ ਸਨ। ਉਹ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਰਾਜਨੀਤੀ ਵਿੱਚ ਆ ਗਏ ਸਨ। 11 ਨਵੰਬਰ 1936 ਨੂੰ ਜਨਮੇ ਕਾਮਰੇਡ ਚੰਦਰੱਪਨ 1956 ਵਿੱਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏਆਈਐਸਐਫ) ਦੇ ਕੇਰਲ ਰਾਜ ਦੇ ਪ੍ਰਧਾਨ ਚੁਣੇ ਗਏ ਸਨ। ਬਾਅਦ ਵਿੱਚ ਉਹ ਆਲ ਇੰਡੀਆ ਯੂਥ ਫੇਡਰੇਸ਼ਨ (ਏਆਈਵਾਈਐਫ) ਅਤੇ ਸੰਪੂਰਣ ਭਾਰਤੀ ਕਿਸਾਨ ਸਭਾ ਦੇ ਰਾਸ਼ਟਰੀ ਪ੍ਰਧਾਨ ਲੰਬੇ ਸਮਾਂ ਤੱਕ ਰਹੇ। ਉਹ ਤਿੰਨ ਵਾਰ 1971, 1977 ਅਤੇ 2004 ਵਿੱਚ ਲੋਕਸਭਾ ਦੇ ਮੈਂਬਰ ਚੁਣੇ ਗਏ ਅਤੇ ਇੱਕ ਵਾਰ ਕੇਰਲ ਵਿਧਾਨ ਸਭਾ ਦੇ ਵੀ ਮੈਂਬਰ ਰਹੇ। ਵਨਵਾਸੀਆਂ ਨੂੰ ਜੰਗਲ ਉਪਜਾਂ ਦਾ ਅਧਿਕਾਰ ਦੇਣ ਵਾਲੇ ਕਨੂੰਨ ਨੂੰ ਡਰਾਫਟ ਕਰਨ ਵਿੱਚ ਅਤੇ ਉਸਨੂੰ ਸੰਸਦ ਵਿੱਚ ਪਾਸ ਕਰਵਾਉਣ ਵਿੱਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਕਾਮਰੇਡ ਚੰਦਰੱਪਨ ਦੀ ਸ਼ੁਰੂਆਤੀ ਸਿੱਖਿਆ ਚੇਰਥਲਾ ਅਤੇ ਥਿਰੂਪੁੰਥੁਰਾ ਵਿੱਚ ਹੋਈ। ਬਾਅਦ ਵਿੱਚ ਉਨ੍ਹਾਂ ਨੇ ਚਿੱਤੂਰ ਸਰਕਾਰੀ ਕਾਲਜ ਤੋਂ ਗਰੈਜੂਏਸ਼ਨ ਕੀਤੀ ਅਤੇ ਪੋਸਟ ਗਰੈਜੂਏਸ਼ਨ ਪੱਧਰ ਦੀ ਸਿੱਖਿਆ ਥਿਰੂਅਨੰਤਪੁਰਮ ਦੇ ਯੂਨੀਵਰਸਿਟੀ ਕਾਲਜ ਵਿੱਚ ਹਾਸਲ ਕੀਤੀ। ਉਨ੍ਹਾਂ ਨੇ ਬਹੁਤ ਘੱਟ ਉਮਰ ਵਿੱਚ ਗੋਵਾ ਦੀ ਅਜ਼ਾਦੀ ਲਈ ਸੰਘਰਸ਼ ਵਿੱਚ ਹਿੱਸਾ ਲਿਆ ਸੀ। ਉਹ ਕਈ ਵਾਰ ਜਨਤਾ ਲਈ ਸੰਘਰਸ਼ ਕਰਦੇ ਹੋਏ ਗਿਰਫਤਾਰ ਕੀਤੇ ਗਏ ਅਤੇ ਜੇਲ੍ਹ ਭੇਜ ਗਏ। ਜਨਤਕ ਘੋਲਾਂ ਵਿੱਚ ਉਨ੍ਹਾਂ ਨੂੰ ਦਿੱਲੀ ਦੀ ਤਿਹਾੜ ਅਤੇ ਕੋਲਕਾਤਾ ਦੀ ਰੈਜੀਡੇਂਸੀ ਜੇਲ੍ਹ ਵਿੱਚ ਲੰਬੇ ਸਮਾਂ ਤੱਕ ਰਹਿਣਾ ਪਿਆ। 1970 ਵਿੱਚ ਉਹ ਭਾਕਪਾ ਦੀ ਰਾਸ਼ਟਰੀ ਪਰਿਸ਼ਦ ਲਈ ਚੁਣੇ ਗਏ ਅਤੇ ਲੰਬੇ ਸਮੇਂ ਤੱਕ ਉਸਦੀ ਰਾਸ਼ਟਰੀ ਕਾਰਜਕਾਰਨੀ ਅਤੇ ਸਕੱਤਰੇਤ ਦੇ ਮੈਂਬਰ ਰਹੇ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads