ਸੁਕਰਨੋ
From Wikipedia, the free encyclopedia
Remove ads
ਸੁਕਰਨੋ (ਜਨਮ ਕੁਸਨੋ ਸੋਸਰੋਦੀਹਾਰਜੋ; ਜਾਵਾਈ: ꦯꦸꦏꦂꦤ; 6 ਜੂਨ 1901 – 21 ਜੂਨ 1970)[2] ਇੰਡੋਨੇਸ਼ੀਆ ਦਾ ਪਹਿਲਾ ਰਾਸ਼ਟਰਪਤੀ ਸੀ ਜਿਸਨੇ 1945 ਤੋਂ 1967 ਤੱਕ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ।
ਸੁਕਰਨੋ ਨੀਦਰਲੈਂਡ ਖ਼ਿਲਾਫ਼ ਉਸਦੇ ਦੇਸ਼ ਦੇ ਆਜ਼ਾਦੀ ਸੰਘਰਸ਼ ਦਾ ਆਗੂ ਸੀ। ਇਹ ਡੱਚ ਬਸਤੀਵਾਦੀ ਕਾਲ ਦੌਰਾਨ ਇੰਡੋਨੇਸ਼ੀਆ ਦੀ ਰਾਸ਼ਟਰਵਾਦੀ ਲਹਿਰ ਦਾ ਇੱਕ ਪ੍ਰਮੁੱਖ ਨੇਤਾ ਸੀ, ਅਤੇ ਇਹ ਇੱਕ ਦਹਾਕਾ ਤੋਂ ਵੱਧ ਡੱਚ ਹਿਰਾਸਤ ਵਿੱਚ ਸੀ ਅਤੇ ਅੰਤ ਜਪਾਨੀ ਫ਼ੌਜ ਦੇ ਕੂਚ ਤੋਂ ਬਾਅਦ ਇਸਨੂੰ ਰਿਹਾ ਕੀਤਾ ਗਿਆ।
Remove ads
ਪਿਛੋਕੜ
ਸੁਕਰਨੋ ਦਾ ਜਨਮ ਇੱਕ ਜਾਵਾਈ ਪ੍ਰਾਇਮਰੀ ਸਕੂਲ ਦੇ ਅਧਿਆਪਕ ਅਤੇ ਰਈਸ ਸੋਏਕਮੀ ਸੋਸਰੋਦੀਹਾਰਜੋ ਅਤੇ ਬ੍ਰਾਹਮਣ ਵਰਣ ਨਾਲ ਸੰਬੰਧਿਤ ਉਸਦੀ ਹਿੰਦੂ ਬਾਲੀਨੀ ਪਤਨੀ ਇਡਾ ਆਯੂ ਨਿਓਮਨ ਰਾਏ ਦੇ ਘਰ ਹੋਇਆ। ਉਸਦਾ ਅਸਲ ਨਾਮ ਕੁਸਨੋ ਸੋਸਰੋਦੀਹਾਰਜੋ[3] ਫਰਮਾ:IPA-jv ਰੱਖਿਆ ਗਿਆ ਸੀ।
ਆਜ਼ਾਦੀ ਸੰਘਰਸ਼
ਸੁਕਰਨੋ ਓਮਰ ਸਾਇਦ ਜੋਕਰੋਆਮੀਨੋਤੋ ਦੀ ਅਗਵਾਈ ਹੇਠ ਰਾਸ਼ਟਰਵਾਦ ਖ਼ਿਆਲਾਂ ਵੱਲ ਖਿੱਚਿਆ ਗਿਆ। ਬਾਅਦ ਵਿੱਚ ਬਾਂਦੁੰਗ ਵਿਖੇ ਪੜ੍ਹਦੇ ਹੋਏ ਇਸਨੇ ਯੂਰਪੀ, ਅਮਰੀਕੀ, ਰਾਸ਼ਟਰਵਾਦੀ, ਕਮਿਊਨਿਸਟ, ਅਤੇ ਧਾਰਮਿਕ ਰਾਜਨੀਤਿਕ ਫ਼ਲਸਫ਼ਿਆਂ ਬਾਰੇ ਪੜ੍ਹਿਆ ਅਤੇ ਸਿੱਟੇ ਵਜੋਂ ਇਸਦੀ ਆਪਣੀ ਰਾਜਨੀਤਿਕ ਵਿਚਾਰਧਾਰਾ, ਇੰਡੋਨੇਸ਼ੀਆਈ ਸਵੈ-ਨਿਰਭਰਤਾ, ਦਾ ਵਿਕਾਸ ਹੋਇਆ।
4 ਜੁਲਾਈ 1927 ਨੂੰ ਸੁੁਕਰਨੋ ਨੇ ਅਲਜੀਨੇਨ ਸਟਡੀਕਲਬ ਦੇ ਆਪਣੇ ਮਿੱਤਰਾਂ ਨਾਲ ਇੱਕ ਸੁਤੰਤਰਤਾ ਪੱਖੀ ਪਾਰਟੀ ਦੀ ਸਥਾਪਨਾ ਕੀਤੀ, ਜਿਸ ਨੂੰ ਇੰਡੋਨੇਸ਼ੀਆ ਰਾਸ਼ਟਰੀ ਪਾਰਟੀ ਪਾਰਤਾਈ ਨਾਸੀਓਨਾਲ ਇੰਡੋਨੇਸ਼ੀਆ (ਪੀ ਐਨ ਆਈ) ਕਿਹਾ ਗਿਆ, ਜਿਸਦਾ ਪਹਿਲਾ ਨੇਤਾ ਸੁਕਰਨੋ ਨੂੰ ਚੁਣਿਆ ਗਿਆ। ਪਾਰਟੀ ਨੇ ਇੰਡੋਨੇਸ਼ੀਆ ਦੀ ਆਜ਼ਾਦੀ ਦੀ ਵਕਾਲਤ ਕੀਤੀ ਅਤੇ ਸਾਮਰਾਜਵਾਦ ਅਤੇ ਪੂੰਜੀਵਾਦ ਦਾ ਵਿਰੋਧ ਕੀਤਾ ਕਿਉਂਕਿ ਇਸ ਪਾਰਟੀ ਦੀ ਇਹ ਦਲੀਲ ਦਿੱਤੀ ਸੀ ਕਿ ਇਹ ਦੋਵੇਂ ਪ੍ਰਣਾਲੀਆਂ ਇੰਡੋਨੇਸ਼ੀਆਈ ਲੋਕਾਂ ਦੇ ਜੀਵਨ ਨੂੰ ਖਰਾਬ ਕਰਦੀਆਂ ਹਨ। ਇੱਕਜੁੱਟ ਇੰਡੋਨੇਸ਼ੀਆ ਦਾ ਨਿਰਮਾਣ ਕਰਨ ਲਈ ਪਾਰਟੀ ਨੇ ਡਚ ਈਸਟ ਇੰਡੀਜ਼ ਦੀਆਂ ਬਹੁਤ ਸਾਰੀਆਂ ਵੱਖੋ-ਵੱਖਰੀਆਂ ਨਸਲਾਂ ਵਿੱਚ ਧਰਮ ਨਿਰਪੱਖਤਾ ਅਤੇ ਏਕਤਾ ਦੀ ਵਕਾਲਤ ਕੀਤੀ। ਸੁਕਰਨੋ ਨੇ ਇਹ ਵੀ ਆਸ ਪ੍ਰਗਟਾਈ ਕਿ ਜਪਾਨ ਪੱਛਮੀ ਸ਼ਕਤੀਆਂ ਵਿਰੁੱਧ ਇੱਕ ਜੰਗ ਸ਼ੁਰੂ ਕਰੇਗਾ ਅਤੇ ਜਾਵਾ ਫਿਰ ਜਪਾਨ ਦੀ ਸਹਾਇਤਾ ਨਾਲ ਆਪਣੀ ਆਜ਼ਾਦੀ ਹਾਸਲ ਕਰ ਸਕਦਾ ਹੈ। 1920 ਦੇ ਦਹਾਕੇ ਦੇ ਸ਼ੁਰੂ ਵਿੱਚ ਸਾਰਕੱਤ ਇਸਲਾਮ ਦੇ ਵਿਸਥਾਰ ਅਤੇ 1926 ਦੇ ਬਗ਼ਾਵਤ ਦੀ ਅਸਫ਼ਲਤਾ ਤੋਂ ਬਾਅਦ, ਇੰਡੋਨੇਸ਼ੀਆ ਕਮਿਊਨਿਸਟ ਪਾਰਟੀ ਦੇ ਕੁਚਲੇ ਜਾਣ ਤੋਂ ਬਾਅਦ, ਪੀਐਨਆਈ ਨੇ ਵੱਡੀ ਗਿਣਤੀ ਵਿੱਚ ਚੇਲਿਆਂ ਨੂੰ ਆਕਰਸ਼ਿਤ ਕਰਨਾ ਸ਼ੁਰੂ ਕਰ ਦਿੱਤਾ, ਖਾਸ ਕਰਕੇ ਨਵੇਂ ਯੂਨੀਵਰਸਿਟੀ-ਪੜ੍ਹੇ-ਲਿਖੇ ਨੌਜਵਾਨਾਂ ਵਿੱਚ ਜਿਨ੍ਹਾਂ ਨੂੰ ਡਚ ਉਪਨਿਵੇਸ਼ਵਾਦ ਦੀ ਜਾਤੀਵਾਦੀ ਅਤੇ ਸੰਜਮੀ ਰਾਜਨੀਤਕ ਪ੍ਰਣਾਲੀ ਵਿੱਚ ਵੱਡੀਆਂ ਆਜ਼ਾਦੀਆਂ ਅਤੇ ਮੌਕਿਆਂ ਤੋਂ ਵਾਂਝਿਆਂ ਰੱਖਿਆ ਗਿਆ।
Remove ads
ਹਵਾਲੇ
ਹਵਾਲਾ ਕਿਤਾਬਾਂ
Wikiwand - on
Seamless Wikipedia browsing. On steroids.
Remove ads