ਸੁਕਿਰਤੀ ਕੰਦਪਾਲ
From Wikipedia, the free encyclopedia
Remove ads
ਸੁਕਿਰਤੀ ਕੰਦਪਾਲ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਉਹ ਅਗਲੇ ਜਨਮ ਮੋਹੇ ਬਿਟਿਆ ਹੀ ਕੀਜੋ, ਦਿਲ ਮਿਲ ਗਏ, ਪਿਆਰ ਕੀ ਯੇਹ ਏਕ ਕਹਾਨੀ, ਕੈਸਾ ਯੇਹ ਇਸ਼ਕ ਹੈ,ਅਜਬ ਸਾ ਰਿਸਕ ਹੈ ਅਤੇ ਦਿੱਲੀ ਵਾਲੀ ਠਾਕੁਰ ਗਰਲਜ਼ ਲਈ ਜਾਣੀ ਜਾਂਦੀ ਹੈ। ਸੁਕਿਰਤੀ 2014 ਵਿੱਚ ਬਿੱਗ ਬੌਸ (ਸੀਜ਼ਨ 8) ਵਿਚ ਇੱਕ ਮੁਕਾਬਲੇਬਾਜ਼ ਸੀ ਪਰ 2 ਹਫਤਿਆਂ ਤੋਂ ਬਾਅਦ ਉਹ ਬਾਹਰ ਹੋ ਗਈ।[3] 2015 ਵਿੱਚ ਉਸਨੇ ਜ਼ੀ ਟੀਵੀ ਦੇ ਕਾਲਾ ਟੀਕਾ ਵਿੱਚ ਕੰਮ ਕੀਤਾ ਹੈ।
Remove ads
ਮੁੱਢਲਾ ਜੀਵਨ ਅਤੇ ਸਿੱਖਿਆ
ਕੰਦਪਾਲ ਦਾ ਜਨਮ ਉਤਰਾਖੰਡ ਦੇ ਨੈਨੀਤਾਲ ਵਿੱਚ ਕੁਮਾਊਨੀ ਬ੍ਰਾਹਮਣ ਬੀ. ਡੀ. ਕੰਦਪਾਲ ਦੇ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਦੋ ਭਰਾ ਹਨ, ਇੱਕ ਵੱਡੀ ਭੈਣ ਭਾਵਨ ਕੰਧਪਾਲ ਅਤੇ ਇੱਕ ਛੋਟਾ ਭਰਾ ਮੰਜੁਲ ਕੰਦਪਾਲ ਹਨ।[4] ਸੁਕਰਤੀ ਕਾਨੂੰਨ ਦੀ ਪੜ੍ਹਾਈ ਕਰਨਾ ਚਾਹੁੰਦੀ ਸੀ ਕਿਉਂਕਿ ਉਸਦੇ ਪਿਤਾ ਇੱਕ ਸਰਕਾਰੀ ਵਕੀਲ ਸਨ।[5]
ਕੰਦਪਾਲ ਨੇ ਸੇਂਟ ਮੈਰੀ ਕਾਨਵੈਂਟ ਹਾਈ ਸਕੂਲ ਨੈਨੀਤਾਲ[6] ਅਤੇ ਸੋਫੀਆ ਕਾਲਜ ਫਾਰ ਵੂਮਨ[7] ਮੁੰਬਈ ਤੋਂ ਪੜ੍ਹਾਈ ਕੀਤੀ।
ਕੈਰੀਅਰ
2007–2009 ਅਤੇ ਦਿਲ ਮਿਲ ਗਏ
2007 ਵਿੱਚ, ਕੰਦਪਾਲ ਨੇ 19 ਸਾਲ ਦੀ ਉਮਰ ਵਿੱਚ ਆਪਣੇ ਟੈਲੀਵਿਜ਼ਨ ਕੈਰੀਅਰ ਦੀ ਸ਼ੁਰੂਆਤ ਸਬ ਟੀਵੀ ਉੱਤੇ ਜਰਸੀ ਨੰਬਰ 10 ਨਾਲ ਕੀਤੀ, ਜੋ ਪ੍ਰਸਿੱਧ ਅਮਰੀਕੀ ਸ਼ੋਅ ਵਨ ਟ੍ਰੀ ਹਿੱਲ ਦਾ ਇੱਕ ਭਾਰਤੀ ਰੂਪਾਂਤਰ ਸੀ। ਸਿਨੇਵਿਸਟਾਸ ਲਿਮਟਿਡ ਦੇ ਇੱਕ ਨਿਰਦੇਸ਼ਕ ਨੇ ਉਸ ਨੂੰ ਇੱਕ ਕਾਫੀ ਸ਼ਾਪ ਤੇ ਦੇਖਿਆ ਅਤੇ ਉਸ ਨੂੰ ਬਾਅਦ ਵਿੱਚ ਆਡੀਸ਼ਨ ਲਈ ਮਿਲਣ ਲਈ ਕਿਹਾ; ਜਿਸ ‘ਚ ਉਸ ਦੀ ਚੋਣ ਕੀਤੀ ਗਈ ਸੀ। 2008 ‘ਚ, ਉਸ ਨੂੰ ਸ਼ੋਅ ਦਿਲ ਮਿਲ ਗਏ ‘ਚ ਸ਼ਿਲਪਾ ਆਨੰਦ ਦੀ ਥਾਂ ਡਾਕਟਰ ਰਿਧੀਮਾ ਗੁਪਤਾ ਵਜੋਂ ਚੁਣਿਆ ਗਿਆ ਜਿਸ ਨਾਲ ਉਸ ਦੇ ਕੈਰੀਅਰ ‘ਚ ਇੱਕ ਨਵਾਂ ਮੋੜ ਆਇਆ। ਉਸ ਨੇ ਸ਼ੋਅ ਵਿੱਚ ਦਸ ਮਹੀਨੇ ਕੰਮ ਕੀਤਾ ਅਤੇ ਬਾਅਦ ਵਿੱਚ 2009 ਵਿੱਚ ਸ਼ੋਅ ਛੱਡ ਦਿੱਤਾ। 2009 ਵਿੱਚ, ਉਹ ਕੈਲਾਸ਼ ਖੇਰ ਦੇ ਐਲਬਮ, ਚੰਦਾਂ ਮੇਂ, ਦੇ ਗਾਣੇ "ਤੇਰੀ ਯਾਦ ਮੇਂ" ਦੇ ਅਧਿਕਾਰਤ ਸੰਗੀਤ ਵੀਡੀਓ ਵਿੱਚ ਦਿਖਾਈ ਦਿੱਤੀ।
2010–2011 ਅਤੇ ਪਿਆਰ ਕੀ ਯੇ ਏਕ ਕਹਾਣੀ
2010 ਵਿੱਚ, ਉਹ ਸਿੱਧੇਸ਼ਵਰੀ ਸਿੰਘ ਦੇ ਰੂਪ ਵਿੱਚ ‘ਅਗਲੇ ਜਨਮ ਮੁਝੇ ਬਿੱਟੀਆ ਨਾ ਕੀਜੋ’ ਵਿੱਚ ਦਿਖਾਈ ਦਿੱਤੀ। ਬਾਅਦ ਵਿੱਚ, 2010 ‘ਚ, ਉਸ ਨੇ ਵਿਵੀਅਨ ਦਸੇਨਾ ਦੀ ਸਹਿ-ਅਦਾਕਾਰਾ ਵਜੋਂ, ਬਾਲਾਜੀ ਟੈਲੀਫਿਲਮ ਦੇ ਅਲੌਕਿਕ ਰੋਮਾਂਸ ‘ਪਿਆਰ ਕੀ ਯੇ ਏਕ ਕਹਾਣੀ’ ਵਿੱਚ ਦੋਹਰੀ ਭੂਮਿਕਾ ਨਿਭਾਈ। ਸ਼ੋਅ ‘ਦਿ ਵੈਂਪਾਇਰ ਡਾਇਰੀ’ ਅਤੇ ‘ਟਿਵਲਾਈਟ ਸਾਗਾ’ ਤੋਂ ਪ੍ਰੇਰਿਤ ਸੀ ਅਤੇ ਉਸ ਨੂੰ ਇਸ ਨਾਲ ਪ੍ਰਸਿੱਧੀ ਅਤੇ ਪਛਾਣ ਮਿਲੀ।
2012–2017 ਅਤੇ ਦੇਸੀ ਐਕਸਪਲੋਰ੍ਰ ਵੈੱਬ ਸੀਰੀਜ਼
ਤਿੰਨ ਸ਼ੋਅ ਵਿੱਚ ਲੀਡ ਨਿਭਾਉਣ ਤੋਂ ਬਾਅਦ, ਉਸ ਨੇ ਇੱਕ ਬਰੇਕ ਲਈ ਅਤੇ 2012 ਵਿੱਚ ‘ਰੱਬ ਸੇ ਸੋਣਾ ਇਸ਼ਕ’ ਵਿੱਚ ਜੈਜ਼ ਦੀ ਭੂਮਿਕਾ ਨਾਲ ਵਾਪਸੀ ਕੀਤੀ। ਉਹ ਲਾਈਫ ਓਕੇ ਦੇ ਹਮ ਨੀ ਲੀ ਹੈ… ਸ਼ਪਤ ਦਾ ਵਿਸ਼ੇਸ਼ ਐਪੀਸੋਡ “ਮਿਸਟਰੀ ਆਫ਼ ਕਲੋਨਜ਼” ਵਿੱਚ ਇਕੋ ਜਿਹੇ ਚਿਹਰੇ (ਕਲੋਨਜ਼) ਨਾਲ ਚਾਰ ਵੱਖ-ਵੱਖ ਵਿਅਕਤੀਆਂ ਦੀ ਭੂਮਿਕਾ ਨਿਭਾਈ। ਬਾਅਦ ਵਿੱਚ, ਉਹ ਇੱਕ ਹੋਰ ਐਪੀਸੋਡ ਲਈ ਭਗੌੜਾ ਅਪਰਾਧੀ ਦੀ ਭੂਮਿਕਾ ਨਿਭਾਈ। ਉਸ ਨੇ ਟੈਲੀਵਿਜ਼ਨ ਸੀਰੀਜ਼ ਗੁਮਰਾਹ: ਅੰਡਰ ਇਨੋਸੈਂਸ ਆਫ ਚੈਨਲ ‘ਚ ਲੜਕੀਆਂ ‘ਤੇ ਹੋ ਰਹੇ ਅਪਰਾਧ ਦੇ ਅਧਾਰ ‘ਤੇ ਇੱਕ ਵਿਸ਼ੇਸ਼ ਐਪੀਸੋਡ ਦੀ ਸਹਿ-ਮੇਜ਼ਬਾਨੀ ਕੀਤੀ ਅਤੇ ਬਾਅਦ ਵਿੱਚ ਨਤੀਜਿਆਂ ਦੇ ਅਧਾਰ ‘ਤੇ ਇੱਕ ਐਪੀਸੋਡ ਵਿੱਚ ਇੱਕ ਕਾਲਜ ਲੜਕੀ ਤਨਵੀ ਦੇ ਰੂਪ ਵਿੱਚ ਵੀ ਇਸੇ ਸ਼ੋਅ ਵਿੱਚ ਪੇਸ਼ ਹੋਈ। 2013 ਵਿੱਚ, ਉਸਨੂੰ ‘ਕੈਸਾ ਯੇ ਇਸ਼ਕ ਹੈ..ਅਜਬ ਸਾ ਯੇ ਰੀਸਕ ਹੈ’ ‘ਚ ਲਾਈਫ ਓਕੇ ਉੱਤੇ ਲੀਡ ਰੂਪ ਵਿੱਚ ਦੇਖਿਆ ਗਿਆ ਸੀ। ਉਸਨੇ ਸਿੰਗਾਪੁਰ ਤੋਂ ਪਰਤੀ ਇੱਕ ਐਨ.ਆਰ.ਆਈ ਸਿਮਰਨ ਖੰਨਾ (ਸੁਕ੍ਰਿਤੀ ਕੰਦਪਾਲ) ਦੀ ਭੂਮਿਕਾ ਨਿਭਾਈ ਜੋ ਇੱਕ ਆਪਣੇ ਪਿਆਰ ਰਾਜਵੀਰ (ਗੌਰਵ ਬਜਾਜ) ਲਈ ਪਿੱਤਰਸਤਾਮਕ ਹਰਿਆਣਵੀ ਪਰਿਵਾਰ ਵਿੱਚ ਵਸਦੀ ਹੈ। ਸ਼ੋਅ ਦੂਜੇ ਸੀਜ਼ਨ ਦੇ ਨਾਲ ਸ਼ੁਰੂ ਕੀਤਾ ਗਿਆ।
ਮਾਡਲਿੰਗ
ਕੰਦਪਾਲ, ਪੀ.ਸੀ. ਚੰਦਰ ਜਵੈਲਰਜ਼ ਗੋਲਡਲਾਈਟ ਕਲੈਸ਼ਨ, ਹੰਡੁਆਈ ਐੱਸ ਫਲੂਇਡਿਕ ਵਰਨਾ ਦਿ ਵਰਲਡ ਸੇਡਨ, ਡਵ ਸ਼ੈਂਪੂ, ਸ਼ਹਿਨਾਜ਼ ਹੁਸੈਨ ਦਾ ਫੇਅਰ ਵਨ ਕਰੀਮ, ਅਤੇ ਮਾਰਗੋ ਨੀਮ ਫੇਸ ਵਾਸ਼ ਲਈ ਇਸ਼ਤਿਹਾਰਾਂ ਅਤੇ ਟੀ.ਵੀ.ਸੀ ਵਿੱਚ ਦਿਖਾਈ ਦਿੱਤੀ ਹੈ।
Remove ads
ਹੋਰ ਕਾਰਜ
ਸਾਲ 2016 ਵਿੱਚ, ਉਹ ਆਪਣੇ ਗ੍ਰਹਿ ਰਾਜ ਉਤਰਾਖੰਡ ਵਿੱਚ ਨੈਨੀਤਾਲ ਪੁਲਿਸ ਦੁਆਰਾ "ਸਰਵੋਦਿਆ ਮਹਿਲਾ ਸਸ਼ਕਤੀਕਰਨ" ਪਹਿਲਕਦਮੀ ਨਾਲ ਜੁੜੀ ਸੀ।
ਬਿਊਟੀ ਪਿਜੈਂਟ
ਕੰਦਪਾਲ ਨੇ ਦੁਬਈ ਵਿੱਚ ਆਯੋਜਿਤ ਮਿਸ ਇੰਡੀਆ ਵਰਲਡਵਾਈਡ ਮੁਕਾਬਲਾ 2011 ਵਿੱਚ ਭਾਰਤ (ਮਿਸ ਇੰਡੀਆ ਵਰਲਡਵਾਈਡ ਇੰਡੀਆ) ਦੀ ਨੁਮਾਇੰਦਗੀ ਕੀਤੀ, ਉਸ ਨੇ ਮਿਸ ਬਾਲੀਵੁੱਡ ਦੀਵਾ ਦਾ ਖ਼ਿਤਾਬ ਜਿੱਤਿਆ ਅਤੇ 30 ਦੇਸ਼ਾਂ ਵਿੱਚ ਹਿੱਸਾ ਲੈਣ ਵਾਲੇ ਚੋਟੀ ਦੇ 10 ਦਾਅਵੇਦਾਰਾਂ ਵਿਚੋਂ ਇੱਕ ਸੀ। ਸਾਲ 2016 ਵਿੱਚ, ਉਹ ਸ਼੍ਰੀਮਤੀ ਇੰਡੀਆ ਦੁਬਈ ਇੰਟਰਨੈਸ਼ਨਲ ਬਿਊਟੀ ਪਿਜੈਂਟ 2016 ਦੇ ਜੱਜਾਂ ਵਿੱਚੋਂ ਇੱਕ ਸੀ, ਜੋ ਦੁਬਈ ਵਿੱਚ ਆਯੋਜਿਤ ਕੀਤਾ ਗਿਆ ਸੀ।
ਟੈਲੀਵਿਜਨ
ਰਿਆਲਟੀ ਸ਼ੋਅ ਵਿੱਚ ਭਾਗੀਦਾਰੀਆਂ
ਵਿਸ਼ੇਸ਼ ਅਤੇ ਮਹਿਮਾਨ ਭੂਮਿਕਾਵਾਂ
Remove ads
ਅਵਾਰਡਸ ਅਤੇ ਨਾਮਜ਼ਦਗੀਆਂ
ਹਵਾਲੇ
Wikiwand - on
Seamless Wikipedia browsing. On steroids.
Remove ads