ਸੁਖਬੰਸ ਕੌਰ ਭਿੰਡਰ
From Wikipedia, the free encyclopedia
Remove ads
ਸੁਖਬੰਸ ਕੌਰ ਭਿੰਡਰ (1943-2006) ਭਾਰਤੀ ਰਾਸ਼ਟਰੀ ਕਾਂਗਰਸ ਦੀ ਇੱਕ ਭਾਰਤੀ ਸਿਆਸਤਦਾਨ ਸੀ, ਜੋ ਦੇਸ਼ ਦੀ ਇਕੋ ਇੱਕ ਮਹਿਲਾ ਸੀ ਜੋ ਲਗਾਤਾਰ ਛੇ ਵਾਰ, ਲੋਕ ਸਭਾ ਦੀ ਪੰਜ ਵਾਰ ਅਤੇ ਰਾਜ ਸਭਾ ਵਿੱਚ ਇੱਕ ਵਾਰ, ਸੰਸਦ ਬਣੀ ਸੀ।[1] ਉਹ 1980, 1985, 1989, 1992 ਅਤੇ 1996 ਵਿੱਚ ਪੰਜਾਬ ਦੇ ਗੁਰਦਾਸਪੁਰ ਤੋਂ ਲੋਕ ਸਭਾ ਲਈ ਚੁਣੀ ਗਈ ਸੀ।[2]
ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ
ਸੁਖਬੰਸ, ਅਰਜਨ ਸਿੰਘ ਦੀ ਧੀ, ਦਾ ਜਨਮ 14 ਸਤੰਬਰ 1943 ਨੂੰ ਲਾਇਲਪੁਰ (ਹੁਣ ਪਾਕਿਸਤਾਨ) ਵਿੱਚ ਹੋਇਆ ਸੀ। ਉਹ ਯਿਸੂ ਅਤੇ ਮੈਰੀ ਕਾਨਵੈਂਟ, ਮਸੂਰੀ ਵਿਖੇ ਸਕੂਲ 'ਚ ਪੜ੍ਹੀ ਅਤੇ ਬਾਅਦ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ ਵਿੱਚ ਪੜ੍ਹਾਈ ਕੀਤੀ। ਉਸ ਨੇ ਬੀ.ਏ. ਨਾਲ ਗ੍ਰੈਜੂਏਸ਼ਨ ਕੀਤੀ।[2]
ਕੈਰੀਅਰ
ਸੁਖਬੰਸ ਇੱਕ ਖੇਤੀਬਾੜੀ ਤੇ ਸਿਆਸੀ ਅਤੇ ਸਮਾਜਿਕ ਵਰਕਰ ਸੀ। ਉਹ ਪਹਿਲੀ ਵਾਰ 1980 ਵਿੱਚ ਸੱਤਵੀਂ ਲੋਕ ਸਭਾ ਲਈ ਚੁਣੀ ਗਈ ਸੀ। ਉਹ ਅੱਠਵੀਂ ਲੋਕ ਸਭਾ ਲਈ ਦੂਜੀ ਵਾਰ 1985 ਵਿੱਚ ਦੁਬਾਰਾ ਚੁਣੀ ਗਈ ਅਤੇ ਫਿਰ 1989 ਵਿੱਚ ਨੌਵੀਂ ਲੋਕ ਸਭਾ ਲਈ, 1992 ਵਿੱਚ ਦਸਵੀਂ ਲੋਕ ਸਭਾ ਲਈ ਅਤੇ 1996 ਵਿੱਚ ਗਿਆਰਵੀਂ ਲੋਕ ਸਭਾ ਲਈ ਚੁਣੀ ਗਈ।[2] 1997 ਵਿੱਚ ਲੋਕ ਸਭਾ ਚੋਣਾਂ ਦੌਰਾਨ ਉਹ ਭਾਜਪਾ ਵਲੋਂ ਖੜੇ ਅਦਾਕਾਰ ਸਿਆਸਤਦਾਨ ਵਿਨੋਦ ਖੰਨਾ ਤੋਂ ਹਾਰ ਗਈ ਸੀ।[3]
ਉਹ 2005 ਵਿੱਚ ਰਾਜ ਸਭਾ ਲਈ ਨਾਮਜ਼ਦ ਹੋਈ ਸੀ।[3]
ਉਹ ਸਮਾਜਿਕ ਕੰਮ ਅਤੇ ਔਰਤਾਂ ਦੇ ਵਿਕਾਸ ਵਿੱਚ ਦਿਲਚਸਪੀ ਲੈ ਰਹੀ ਸੀ। ਉਸ ਨੇ ਆਈ.ਟੀ.ਡੀ.ਸੀ. ਅਤੇ ਈਸਟ ਇੰਡੀਆ ਹੋਟਲਾਂ ਦੇ ਨਾਲ ਇੱਕ ਕਾਰਜਕਾਰੀ ਦੇ ਤੌਰ 'ਤੇ ਵੀ ਕੰਮ ਕੀਤਾ ਅਤੇ ਪੈਰਿਸ ਵਿੱਚ ਹੋਟਲ ਕਾਰਜਕਾਰੀ ਵਜੋਂ ਸਿਖਲਾਈ ਦਿੱਤੀ।[2]
Remove ads
ਨਿੱਜੀ ਜੀਵਨ
ਸੁਖਬੰਸ ਦਾ ਵਿਆਹ ਸਾਬਕਾ ਆਈ.ਪੀ.ਐਸ. ਅਧਿਕਾਰੀ ਪ੍ਰੀਤਮ ਸਿੰਘ ਭਿੰਡਰ ਨਾਲ 12 ਅਕਤੂਬਰ 1961 ਨੂੰ ਹੋਇਆ ਸੀ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਹਨ।[1] ਉਹ ਗੁਰਦਾਸਪੁਰ, ਪੰਜਾਬ ਵਿੱਚ ਰਹਿੰਦੀ ਸੀ।[2] 15 ਦਸੰਬਰ 2006 ਨੂੰ 63 ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ ਸੀ ਜੋ ਕਈ ਮਹੀਨਿਆਂ ਤੋਂ ਪੇਟ ਦੀਆਂ ਬਿਮਾਰੀਆਂ ਤੋਂ ਪੀੜਤ ਸੀ।[3][4][5]
ਹਵਾਲੇ
Wikiwand - on
Seamless Wikipedia browsing. On steroids.
Remove ads