ਸੁਚਿਤਰਾ ਪਿਲਾਈ
From Wikipedia, the free encyclopedia
Remove ads
ਸੁਚਿਤਰਾ ਪਿਲਾਈ (ਜਨਮ 27 ਅਗਸਤ 1970)[1] ਇੱਕ ਭਾਰਤੀ ਅਭਿਨੇਤਰੀ, ਮਾਡਲ, ਐਂਕਰ ਅਤੇ ਵੀ.ਜੇ ਹੈ। ਉਸਨੇ ਇਲੈਕਟ੍ਰਾਨਿਕ ਇੰਜੀਨੀਅਰਿੰਗ ਵਿੱਚ ਗਰੈਜੂਏਟ ਕਰਕੇ, ਆਪਣਾ ਕੈਰੀਅਰ ਆਰਟਸ ਵਿੱਚ ਚੁਣਿਆ।[2] ਇਸ ਤੋਂ ਇਲਾਵਾ ਉਸਨੇ ਦਿਲ ਚਾਹਤਾ ਹੈ (2001), ਪੇਜ 3 (2005), ਲਗਾ ਚੁੰਨਰੀ ਮੇਂ ਦਾਗ (2007), ਅਤੇ ਫੈਸ਼ਨ (2008) ਆਦਿ ਫ਼ਿਲਮਾਂ ਵਿੱਚ ਆਪਣੀ ਭੂਮਿਕਾ ਨਿਭਾਈ। ਸੁਚਿਤਰਾ ਇੱਕ ਇੰਡੀ ਪੌਪ ਅਤੇ ਰੌਕ ਯਾਨਰ ਗਾਇਕ ਵੀ ਹੈ, ਉਸਦੀ ਐਲਬਮ ਸਚ ਇਜ਼ ਲਾਇਫ਼ 2011 ਵਿੱਚ ਰਿਲੀਜ਼ ਹੋਈ। ਉਹ ਇੱਕ ਵਧੀਆ ਥੀਏਟਰ ਕਲਾਕਾਰ ਵੀ ਹੈ।
Remove ads
ਫ਼ਿਲਮ ਕੈਰੀਅਰ
ਮੁੰਬਈ ਵਿੱਚ ਸਕੂਲ ਪੜ੍ਹਦਿਆਂ ਪਿਲਾਈ ਜ਼ਿਆਦਾ ਰੁਚੀ ਥੀਏਟਰ ਵਿੱਚ ਲੈਂਦੀ ਸੀ, ਪਰ ਉਸਨੇ ਗ੍ਰੇਜੂਏਟ ਇਲੈਕਟ੍ਰੋਨਿਕ ਇੰਜਨੀਅਰਿੰਗ ਵਿੱਚ ਕੀਤੀ। ਉਹ ਛੇਤੀ ਹੀ ਲੰਡਨ ਲਈ ਚਲੀ ਗਈ, ਜਿੱਥੇ ਉਹ ਬੱਚਿਆਂ ਦੇ ਥੀਏਟਰ ਵਿੱਚ ਸ਼ਾਮਲ ਹੋ ਗਈ। ਉਸਨੇ 1993 ਵਿੱਚ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਜਦੋਂ ਉਸ ਨੂੰ ਇੱਕ ਫਰੈਂਚ ਫ਼ਿਲਮ 'ਲੀ ਪ੍ਰੀਕਸ ਦਉਨ ਫੇਮ' ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਨਾਲ ਹੀ ਅੰਗਰੇਜ਼ੀ ਫ਼ਿਲਮ 'ਗੁਰੂ ਇਨ ਸੇਵਨ' ਵਿੱਚ ਵੀ ਭੂਮਿਕਾ ਨਿਭਾਈ।
ਪਿਲਾਈ ਫਿਰ ਮੁੰਬਈ ਤੋਂ ਵਾਪਸ ਆ ਗਈ ਅਤੇ ਉਸ ਨੂੰ ਵੀਜੇ ਦੇ ਰੂਪ ਵਿੱਚ ਨੌਕਰੀ ਦੀ ਪੇਸ਼ਕਸ਼ ਮਿਲੀ। ਉਸ ਨੂੰ ਪਹਿਲੀ ਵਾਰ ਅਪਾਚੇ ਇੰਡੀਅਨ ਦੁਆਰਾ ਇੱਕ ਸੰਗੀਤ ਵੀਡੀਓ ਵਿੱਚ ਅਤੇ ਫਿਰ ਬਾਲੀ ਸਗੂ ਦੇ "ਦਿਲ ਚੀਜ ਕਯਾ ਹੈ" ਵੀਡੀਓ ਵਿੱਚ ਵੇਖਿਆ ਗਿਆ। ਉਹ ਨਾਲ ਹੀ ਸਿੰਪਲੀ ਸਾਉਥ, ਰੈੱਡ ਅਲਰਟ, ਹਿਪ ਹੌਪ ਹੂਰੇ, ਬੇਨੀਥਾ, ਰਿਸ਼ਤਾ ਡੌਟ ਕੋਮ ਅਤੇ ਕੈਬਰੇਟ ਕੈਬਰੇਟ ਵਰਗੇ ਟੈਲੀਵਿਜ਼ਨ ਸ਼ੋਅ ਵੀ ਚਲਾ ਰਹੀ ਹੈ। ਉਸਨੂੰ 2016 ਵਿੱਚ ਹਾਲੀਵੁੱਡ ਫ਼ਿਲਮ ਦ ਅਦਰ ਸਾਇਡ ਆਫ਼ ਦ ਡੋਰ[3] ਅਤੇ 2017 ਵਿੱਚ ਫ਼ਿਲਮ ਦ ਵੈਲੀ ਵਿੱਚ ਵੇਖਿਆ ਗਿਆ, ਜਿਸ ਦੇ ਲਈ ਉਸ ਨੂੰ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ[4] ਅਤੇ ਦ ਮਿਲਨ ਇੰਟਰਨੈਸ਼ਨਲ ਫ਼ਿਲਮਮੇਕਰ ਫੈਸਟੀਵਲ 2017 ਵਿਚ ਬੇਹਤਰੀਨ ਅਭਿਨੇਤਰੀ ਦਾ ਪੁਰਸਕਾਰ ਵੀ ਮਿਲਿਆ।[5]
Remove ads
ਨਿੱਜੀ ਜ਼ਿੰਦਗੀ
2005 ਵਿਚ, ਸੁਚਿਤਰਾ ਨੇ ਡੈਨਮਾਰਕ ਤੋਂ ਇੰਜੀਨੀਅਰ ਲਾਰਸ ਜੇਲਡਸਨ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੀ ਇੱਕ ਬੇਟੀ ਅਨੀਕਾ ਹੈ।[6]
ਫ਼ਿਲਮੋਗ੍ਰਾਫੀ
ਟੈਲੀਵਿਜ਼ਨ
(2003-2005) ਕੇਕੇਓਆਈ ਦਿਲ ਮੇਂ ਹੈ
Remove ads
ਇਹ ਵੀ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads