ਸੁਨਾਮੀ
ਇੱਕ ਕੁਦਰਤੀ ਘਟਨਾ, ਪਾਣੀ ਦੇ ਇੱਕ ਵੱਡੇ ਹਿੱਸੇ ਦੇ ਵਿਸਥਾਪਨ ਕਾਰਨ ਪਾਣੀ ਦੀਆਂ ਲਹਿਰਾਂ ਦੀ ਲੜੀ From Wikipedia, the free encyclopedia
Remove ads
ਸੁਨਾਮੀ (ਜਪਾਨੀ: 津波 ਤੋਂ, ਭਾਵ "ਬੰਦਰਗਾਹ ਛੱਲ") ਕਿਸੇ ਵਿਸ਼ਾਲ ਜਲ-ਪਿੰਡ, ਜਿਵੇਂ ਕਿ ਮਹਾਂਸਾਗਰ ਜਾਂ ਵੱਡੀ ਝੀਲ, ਦੀ ਬਹੁਤ ਸਾਰੀ ਮਾਤਰਾ ਦੇ ਹਟਣ ਜਾਂ ਥਾਂ ਬਦਲਣ ਕਾਰਨ ਪੈਦਾ ਹੋਈ ਲਹਿਰਾਂ ਦੀ ਲੜੀ ਨੂੰ ਕਿਹਾ ਜਾਂਦਾ ਹੈ। ਭੁਚਾਲ, ਜਵਾਲਾਮੁਖੀ ਵਿਸਫੋਟ ਅਤੇ ਹੋਰ ਪਾਣੀ-ਹੇਠਲੇ ਸਫੋਟ (ਪਾਣੀ-ਹੇਠਲੇ ਪ੍ਰਮਾਣੂ ਯੰਤਰਾਂ ਦਾ ਵਿਸਫੋਟੀ ਧਮਾਕਾ), ਭੋਂ-ਖਿਸਕਾਅ, ਬਰਫ਼ ਦੀਆਂ ਸਿਲਾਂ ਦਾ ਡਿੱਗਣਾ, ਉਲਕਾ ਪਿੰਡ ਟੱਕਰ ਅਤੇ ਹੋਰ ਪਾਣੀ-ਹੇਠਲੀਆਂ ਜਾਂ ਉਤਲੀਆਂ ਗੜਬੜਾਂ ਕੋਈ ਵੀ ਸੁਨਾਮੀ ਪੈਦਾ ਕਰਨ ਦੇ ਯੋਗ ਹੈ।[1]

ਯੁਨਾਨੀ ਇਤਿਹਾਸਕਾਰ ਥੂਸੀਡਾਈਡਸ ਨੇ ੪੨੬ ਈ.ਪੂ. ਵਿੱਚ ਸੁਝਾਅ ਦਿੱਤਾ ਸੀ ਕਿ ਸੁਨਾਮੀ ਸਮੁੰਦਰ-ਹੇਠਲੇ ਭੁਚਾਲਾਂ ਨਾਲ ਸਬੰਧਤ ਹੈ।[2][3] ਪਰ ਸੁਨਾਮੀ ਦੇ ਸੁਭਾਅ ਦੀ ਸਮਝ ੨੦ਵੀਂ ਸਦੀ ਤੱਕ ਬਹੁਤ ਹੀ ਤੁੱਛ ਰਹੀ ਅਤੇ ਅਜੇ ਵੀ ਬਹੁਤ ਕੁਝ ਸਮਝਣਾ ਬਾਕੀ ਹੈ। ਆਧੁਨਿਕ ਘੋਖ ਦੇ ਪ੍ਰਮੁੱਖ ਕਾਰਜ-ਖੇਤਰਾਂ ਵਿੱਚ ਇਹ ਪਤਾ ਲਗਾਉਣਾ ਸ਼ਾਮਲ ਹੈ ਕਿ ਕੁਝ ਬਹੁਤ ਵੱਡੇ ਭੁਚਾਲ ਸੁਨਾਮੀ ਪੈਦਾ ਕਿਉਂ ਨਹੀਂ ਕਰਦੇ ਜਦਕਿ ਕਈ ਛੋਟੇ ਭੁਚਾਲ ਕਰਦੇ ਹਨ; ਮਹਾਂਸਾਗਰਾਂ ਵਿੱਚ ਸੁਨਾਮੀ ਦੀ ਰਾਹਦਾਰੀ ਦਾ ਸਹੀ ਪੂਰਵ-ਅਨੁਮਾਨ ਲਗਾਉਣਾ; ਅਤੇ ਇਸਦਾ ਸਹੀ ਪੂਰਵ-ਅਨੁਮਾਨ ਲਗਾਉਣਾ ਕਿ ਸੁਨਾਮੀ ਕਿਸੇ ਖ਼ਾਸ ਤਟਰੇਖਾ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਛੱਡੇਗੀ।
Remove ads
ਨਿਰੁਕਤੀ
ਸੁਨਾਮੀ ਸ਼ਬਦ ਜਪਾਨੀ 津波 ਤੋਂ ਆਇਆ ਹੈ, ਜੋ ਕਿ ਦੋ ਕੰਜੀਆਂ ਦਾ ਬਣਿਆ ਹੋਇਆ ਹੈ 津 (ਸੂ) ਭਾਵ "ਬੰਦਰਗਾਹ" ਅਤੇ 波 (ਨਾਮੀ) ਭਾਵ "ਲਹਿਰ"।
ਸੁਨਾਮੀ ਨੂੰ ਕਈ ਵੇਰ ਜਵਾਰ-ਭਾਟਾਈ ਛੱਲਾਂ ਕਿਹਾ ਜਾਂਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਇਸ ਸ਼ਬਦ ਦੀ, ਖ਼ਾਸ ਕਰਕੇ ਵਿਗਿਆਨਕ ਸਮਾਜ ਵੱਲੋਂ, ਨਿਖੇਧੀ ਕੀਤੀ ਗਈ ਹੈ ਕਿਉਂਕਿ ਸੁਨਾਮੀ ਦਾ ਜਵਾਰ-ਭਾਟਾ ਨਾਲ ਕੋਈ ਵਾਸਤਾ ਨਹੀਂ ਹੈ।
ਦੁਨੀਆ ਦੀਆਂ ਬਹੁਤ ਘੱਟ ਭਾਸ਼ਾਵਾਂ ਵਿੱਚ ਸੁਨਾਮੀ ਦੇ ਤੁਲਨਾਤਮਕ ਸਥਾਨਕ ਸ਼ਬਦ ਹਨ। ਅਕੇਹਾਈ ਭਾਸ਼ਾ ਵਿੱਚ ਇਹ ਸ਼ਬਦ ਹਨ ië beuna[4] ਜਾਂ alôn buluëk[5] (ਉਪ-ਬੋਲੀ ਉੱਤੇ ਨਿਰਭਰ). ਤਮਿਲ ਭਾਸ਼ਾ ਵਿੱਚ ਇਸਨੂੰ ਆਲ਼ੀ ਪੇਰੱਲਈ ਕਿਹਾ ਜਾਂਦਾ ਹੈ। ਇੰਡੋਨੇਸ਼ੀਆ ਵਿੱਚ ਸੁਮਾਤਰਾ ਦੇ ਪੱਛਮੀ ਤੱਟ ਦੇ ਲਾਗੇ ਪੈਂਦੇ ਸਿਮਿਊਲਿਊ ਟਾਪੂ ਵਿਖੇ ਇਸਨੂੰ ਦੇਵਾਯਾਨ ਭਾਸ਼ਾ ਵਿੱਚ ਸਮੌਂਗ ਕਿਹਾ ਜਾਂਦਾ ਹੈ ਅਤੇ ਸਿਗੁਆਈ ਭਾਸ਼ਾ ਵਿੱਚ ਇਮੌਂਗ।[6] ਸਿੰਗਕਿਲ (ਅਕੇਹ ਸੂਬੇ ਵਿੱਚ) ਅਤੇ ਨੇੜਲੇ ਇਲਾਕਿਆਂ ਵਿੱਚ ਸੁਨਾਮੀ ਦਾ ਨਾਮ ਗਲੋਰੋ ਹੈ।[7]
Remove ads
ਲੱਛਣ

ਸੁਨਾਮੀ ਦੋ ਤਰੀਕੇ ਨਾਲ ਹਾਨੀ ਪਹੁੰਚਾਉਂਦੀ ਹੈ: ਤੇਜ ਦਤੀ 'ਤੇ ਚੱਲ ਰਹੀ ਪਾਣੀ ਦੀ ਕੰਧ ਦਾ ਭੰਨਣਯੋਗ ਬਲ ਅਤੇ ਪਾਣੀ ਦੀ ਵੱਡੀ ਮਾਤਰਾ ਦਾ ਜਮੀਨ ਤੋਂ ਪਿਛਾਂਹ ਖਿਸਕਣਾ ਅਤੇ ਸਾਰਾ ਕੁਝ ਰੋੜ੍ਹ ਕੇ ਵਾਪਸ ਲੈ ਜਾਣਾ ਭਾਵੇਂ ਛੱਲ ਇੰਨੀ ਵੱਡੀ ਪ੍ਰਤੀਤ ਨਹੀਂ ਹੁੰਦੀ।
ਭਾਵੇਂ ਰੋਜ਼ਾਨਾ ਹਵਾ-ਛੱਲਾਂ ਦੀ ਤਰੰਗ-ਲੰਬਾਈ (ਇੱਕ ਚੋਟੀ ਤੋਂ ਦੂਜੀ ਚੋਟੀ ਤੱਕ) ਕੁਝ ੧੦੦ ਮੀਟਰ (੩੩੦ ਫੁੱਟ) ਹੁੰਦੀ ਹੈ ਅਤੇ ਉਚਾਈ ਕੁਝ ੨ ਮੀਟਰ (੬.੬ ਫੁੱਟ) ਪਰ ਡੂੰਘੇ ਸਮੁੰਦਰ ਵਿੱਚ ਇੱਕ ਸੁਨਾਮੀ ਦੀ ਤਰੰਗ-ਲੰਬਾਈ ਲਗਭਗ ੨੦੦ ਕਿਲੋਮੀਟਰ (੧੨੦ ਮੀਲ) ਹੁੰਦੀ ਹੈ। ਅਜਿਹੀ ਛੱਲ ੮੦੦ ਕਿ.ਮੀ./ਘੰਟਾ ਤੋਂ ਵੀ ਵੱਧ ਗਤੀ 'ਤੇ ਚੱਲਦੀ ਹੈ ਪਰ ਆਪਣੀ ਵਿਸ਼ਾਲ ਤਰੰਗ-ਲੰਬਾਈ ਕਰਕੇ ਕਿਸੇ ਇੱਕ ਬਿੰਦੂ 'ਤੇ ਤਰੰਗ-ਕੰਬਣ ਦਾ ਇੱਕ ਚੱਕਰ ਪੂਰਾ ਹੋਣ ਲਈ ੨੦ ਤੋਂ ੩੦ ਮਿੰਟ ਲੱਗ ਜਾਂਦੇ ਹਨ ਅਤੇ ਇਸਦੀ ਉਚਾਈ ਸਿਰਫ਼ ੧ ਮੀਟਰ (੩.੩ ਫੁੱਟ) ਦੇ ਲਗਭਗ ਹੁੰਦੀ ਹੈ।[8] ਇਹੀ ਕਾਰਨ ਹੈ ਕਿ ਡੂੰਘੇ ਪਾਣੀਆਂ ਵਿੱਚ ਇਸਦਾ ਪਤਾ ਲਗਾਉਣਾ ਔਖਾ ਹੈ ਕਿਉਂਕਿ ਸਮੁੰਦਰੀ ਜਹਾਜ਼ ਇਸਦੀ ਚਾਲ ਨੂੰ ਮਹਿਸੂਸ ਨਹੀਂ ਕਰ ਪਾਉਂਦੇ।
ਜਪਾਨੀ ਨਾਮ "ਬੰਦਰਗਾਹ ਛੱਲ" ਦਾ ਕਾਰਨ ਇਹ ਹੈ ਕਿ ਕਈ ਵੇਰ ਪਿੰਡਾਂ ਦੇ ਮਛੇਰੇ ਸਮੁੰਦਰ ਵਿੱਚ ਚਲੇ ਜਾਂਦੇ ਹਨ ਅਤੇ ਕੋਈ ਵੀ ਅਸਧਾਰਨ ਛੱਲ ਦਾ ਟਾਕਰਾ ਨਹੀਂ ਕਰਦੇ ਪਰ ਭੋਂ 'ਤੇ ਵਾਪਸ ਆਉਣ ਵੇਲੇ ਆਪਣੇ ਪਿੰਡ ਨੂੰ ਕਿਸੇ ਵਿਸ਼ਾਲ ਛੱਲ ਦੇ ਕਹਿਰ ਦਾ ਸ਼ਿਕਾਰ ਹੋਇਆਂ ਦੇਖਦੇ ਹਨ।
ਲਗਭਗ ੮੦% ਸੁਨਾਮੀਆਂ ਪ੍ਰਸ਼ਾਂਤ ਮਹਾਂਸਾਗਰ ਵਿੱਚ ਆਉਂਦੀਆਂ ਹਨ ਪਰ ਇਹ ਕਿਸੇ ਵੀ ਵਿਸ਼ਾਲ ਜਲ-ਪਿੰਡ ਵਿੱਚ ਸੰਭਵ ਹਨ। ਇਹ ਭੁਚਾਲ, ਭੋਂ-ਖਿਸਕਾਅ, ਜਵਾਲਾਮੁਖੀ ਵਿਸਫੋਟ, ਉਲਕਾ-ਪਿੰਡਾਂ ਆਦਿ ਕਾਰਨ ਪੈਦਾ ਹੁੰਦੀਆਂ ਹਨ।
Remove ads
ਹਥਿਆਰ ਵਜੋਂ
Wikiwand - on
Seamless Wikipedia browsing. On steroids.
Remove ads