ਸੁਪਰ-ਗਰੈਵਿਟੀ

From Wikipedia, the free encyclopedia

Remove ads

ਸਿਧਾਂਤਕ ਭੌਤਿਕ ਵਿਗਿਆਨ ਵਿੱਚ, ਸੁੱਪਰਗ੍ਰੈਵਿਟੀ (ਸੁੱਪਰਗ੍ਰੈਵਿਟੀ ਥਿਊਰੀ; ਜਿਸਨੂੰ ਸੰਖੇਪ ਰੂਪ ਵਿੱਚ SUGRA ਲਿਖਿਆ ਜਾਂਦਾ ਹੈ) ਇੱਕ ਅਜਿਹੀ ਫੀਲਡ ਥਿਊਰੀ ਹੈ ਜੋ ਸੁਪਰਸਮਿੱਟਰੀ ਅਤੇ ਜਨਰਲ ਰਿਲੇਟੀਵਿਟੀ ਦੇ ਸਿਧਾਂਤਾ ਦਾਂ ਮੇਲ ਕਰਦੀ ਹੈ। ਇਹਨਾਂ ਦੋਵਾਂ ਤੋਂ ਇਕੱਠਾ ਭਾਵ ਇਹ ਹੈ ਕਿ, ਸੁੱਪਰਗ੍ਰੈਵਿਟੀ ਵਿੱਚ, ਸੁੱਪਰਸਮਿੱਟਰੀ ਇੱਕ ਸਥਾਨਿਕ ਸਮਿੱਟਰੀ (ਸਮਰੂਪਤਾ) ਹੁੰਦੀ ਹੈ (ਗੈਰ- ਗ੍ਰੈਵਿਟੇਸ਼ਨਲ ਸੁਪਰਸਮਿੱਟਰਿਕ ਥਿਊਰੀਆਂ ਤੋਂ ਉਲਟ ਜਿਵੇਂ ਮਿਨੀਮਲ ਸੁਪਰਸਮਿੱਟਰਿਕ ਸਟੈਂਡਰਡ ਮਾਡਲ)। ਕਿਉਂਕਿ ਸੁੱਪਰਸਮਿੱਟਰੀ ਦੇ ਜਨਰੇਟਰ (SUSY) ਇੱਕ ਸੁੱਪਰ-ਪੋਆਇਨਕੇਅਰ ਅਲਜਬਰੇ ਨੂੰ ਰਚਣ ਲਈ ਪੋਆਇਨਕੇਅਰ ਗਰੁੱਪ ਨਾਲ ਲਪੇਟੇ ਜਾਂਦੇ ਹਨ, ਇਸਲਈ ਇਹ ਦੇਖਿਆ ਜਾ ਸਕਦਾ ਹੈ ਕਿ ਸੁੱਪਰਸਮਿੱਟਰੀ ਤੋਂ ਕੁਦਰਤੀ ਤੌਰ ਤੇ ਸੁੱਪਰਗ੍ਰੈਵਿਟੀ ਪੈਦਾ ਹੁੰਦੀ ਹੈ। ਆਮ ਤੌਰ ਤੇ ਸੁੱਪਰਗ੍ਰੈਵਿਟੀ ਉੱਤੇ ਸਾਰਾ ਪ੍ਰੰਪਰਾਗਤ ਸਾਹਿਤ ਕਾਰਟਨ ਸੰਪਰਕਾਂ ਦੇ ਸ਼ਬਦਾਂ ਵਿੱਚ ਰਚਿਆ ਜਾਂਦਾ ਹੈ।

Remove ads

ਗਰੈਵੀਟੋਨ

ਗਰੈਵਿਟੀ ਦੀ ਕਿਸੇ ਵੀ ਫੀਲਡ ਥਿਊਰੀ ਦੀ ਤਰਾਂ, ਇੱਕ ਸੁੱਪਰਗਰੈਵਿਟੀ ਥਿਊਰੀ ਵਿੱਚ ਇੱਕ ਸਪਿੱਨ-2 ਫੀਲਡ ਹੁੰਦੀ ਹੈ ਜਿਸਦਾ ਕੁਆਂਟਮ ਗਰੈਵੀਟੋਨ ਹੁੰਦਾ ਹੈ। ਸੁੱਪਰਸਮਿੱਟਰੀ ਇੱਕ ਸੁੱਪਰਪਾਰਟਨਰ ਪ੍ਰਾਪਤ ਕਰਨ ਲਈ ਗਰੈਵੀਟੋਨ ਫੀਲਡ ਦੀ ਮੰਗ ਕਰਦੀ ਹੈ। ਇਸ ਫੀਲਡ ਦਾ ਸਪਿੱਨ 3/2 ਹੁੰਦਾ ਹੈ ਅਤੇ ਕੁਆਂਟਮ ਗਰੈਵੀਟੀਨੋ ਹੁੰਦਾ ਹੈ। ਗਰੈਵੀਟੀਨੋ ਫੀਲਡਾਂ ਦੀ ਸੰਖਿਆ ਸੁੱਪਰਸਮਿੱਟਰੀਆਂ ਦੀ ਸੰਖਿਆ ਬਰਾਬਰ ਹੁੰਦੀ ਹੈ।

ਇਤਿਹਾਸ

ਗੇਜ਼ ਸਮਿੱਟਰੀ

ਲੋਕਲ ਸੁੱਪਰਸਮਿੱਟਰੀ ਦੀ ਪਹਿਲੀ ਥਿਊਰੀ 1975 ਵਿੱਚ ਡਿੱਕ ਅਰਨੋਵਿੱਟ ਅਤੇ ਪ੍ਰਾਣ ਨਾਥ ਦੁਆਰਾ ਪ੍ਰਸਤਾਵਿਤ ਕੀਤੀ ਗਈ ਸੀ। ਜਿਸਨੂੰ ਗੇਜ ਸਮਿੱਟਰੀ ਕਿਹਾ ਗਿਆ।

SUGRA

SUGRA, ਜਾਂ ਸੁੱਪਰਗਰੈਵਿਟੀ 1976 ਵਿੱਚ ਡਾਨ ਫਰੀਡਮੈਨ, ਸਰਗੀਓ ਫ੍ਰੇਰਾ ਅਤੇ ਪੀਟਰ ਵੌਨ ਨਿਉਵੇਨੁਜ਼ੇਜ਼ ਦੁਆਰਾ ਖੋਜੀ ਗਈ ਸੀ, ਪਰ ਬਹੁਤ ਜਲਦੀ ਹੀ ਕਈ ਗਿਣਤੀ ਦੀਆਂ ਡਾਇਮੈਨਸ਼ਨਾਂ ਅਤੇ ਵਾਧੂ (N) ਸੁੱਪਰਸਮਿੱਟਰਿਕ ਚਾਰਜਾਂ ਵਿੱਚ ਕਈ ਵੱਖਰੀਆਂ ਥਿਊਰੀਆਂ ਤੱਕ ਜਨਰਲਾਇਜ਼ ਕਰ ਦਿੱਤੀ ਗਈ। N>1 ਵਾਲੀਆਂ ਸੁੱਪਰਗਰੈਵਿਟੀ ਥਿਊਰੀਆਂ ਨੂੰ ਆਮਤੌਰ ਤੇ ਵਧਾਈਆਂ ਹੋਈਆਂ ਸੁੱਪਰਗਰੈਵਿਟੀ (SUEGRA) ਵੱਲ ਇਸ਼ਾਰਾ ਕਰਦੀਆਂ ਕਿਹਾ ਜਾਂਦਾ ਹੈ। ਕੁੱਝ ਸੁਪਰਗਰੇਵਿਟਿੀ ਥਿਊਰੀਆਂ ਨੂੰ ਡਾਇਮੈਨਸ਼ਨਲ ਰਿਡਕਸ਼ਨ ਦੇ ਤਰੀਕੇ ਨਾਲ ਨਿਸ਼ਚਿਤ ਉੱਚ-ਅਯਾਮੀ ਸੁੱਪਰਗਰੈਵਿਟੀ ਥਿਊਰੀਆਂ ਦੇ ਬਰਾਬਰ ਦਿਖਾਇਆ ਗਿਆ ਸੀ। (ਉਦਾਹਰਨ ਦੇ ਤੌਰ ਤੇ, N = 1 ਗਿਆਰਾਂ-ਅਯਾਮੀ ਸੁੱਪਰਗਰੈਵਿਟੀ ਨੂੰ ਅਯਾਮਿਕ ਤੌਰ ਤੇ S7 to N = 8, d = 4 SUGRA ਉੱਤੋਂ ਘਟਾ ਦਿੱਤੀ ਜਾਂਦੀ ਹੈ)। ਨਤੀਜਨ ਮਿਲਣ ਵਾਲੀਆਂ ਥਿਊਰੀਆਂ ਨੂੰ ਕਦੇ ਕਦੇ ਕਾਲੂਜ਼ਾ੦ਕਲੇਨ ਥਿਊਰੀਆਂ ਕਿਹਾ ਜਾਂਦਾ ਹੈ ਜਿਵੇਂ ਕਾਲੂਜ਼ਾ ਅਤੇ ਕਲੇਨ ਨੇ 1919 ਵਿੱਚ ਇੱਕ 5-ਅਯਾਮੀ ਗਰੈਵੀਟੇਸ਼ਨਲ ਥਿਊਰੀ ਰਚੀ ਸੀ, ਜਿਸਨੂੰ ਜਦੋਂ ਅਯਾਮਿਕ ਤੌਰ ਤੇ ਚੱਕਰ ਉੱਤੇ ਘਟਾਇਆ ਜਾਂਦਾ ਹੈ, ਇਸਦਾ 4-ਅਯਾਮੀ ਹਲਕਾ ਮਾਡਲ ਗਰੈਵਿਟੀ ਨਾਲ ਮਿਲਾਇਆ ਹੋਇਆ ਇਲੈਕਟ੍ਰੋਮੈਗਨਟਿਜ਼ਮ ਦਰਸਾਉਂਸਦਾ ਹੈ।

mSUGRA

mSUGRA ਦਾ ਅਰਥ ਹੈ ਮਿਨੀਮਲ (ਅਤਿ-ਸੂਖਮ) ਸੁੱਪਰ ਗਰੈਵਿਟੀ। ਇੱਕ ਸੁੱਪਰ ਹਿਗਜ਼ ਮਕੈਨਿਜ਼ਮ ਰਾਹੀਂ ਸੁੱਪਰਸਮਿੱਟਰੀ (SUSY) ਟੁੱਟ ਜਾਣ ਵਾਲੇ N=1 ਸੁੱਪਰਗਰੈਵਿਟੀ ਢਾਂਚੇ (ਫਰੇਮਵਰਕ) ਅੰਦਰ ਕਣਾਂ ਦੀਆਂ ਪ੍ਰਤਿਕ੍ਰਿਆਵਾਂ ਦੇ ਇੱਕ ਵਾਸਤਵਿਕ ਮਾਡਲ ਦੀ ਰਚਨਾ 1982 ਵਿੱਚ ਅਲੀ ਚਾਮਸੇਡਿੱਨੇ, ਰਿਚਰਚ ਅਰਨੋਵਿੱਟ, ਅਤੇ ਪ੍ਰਾਣ ਨਾਥ ਦੁਆਰਾ ਕੀਤੀ ਗਈ ਸੀ। ਅਤਿਸੂਖਮ ਸੁਪਰਗਰੈਵਿਟੀ-ਗਰੈਂਡ-ਯੂਨੀਫੀਕਰੇਸ਼ਨ ਥਿਊਰੀਆਂ (mSUGRA GUT) ਦੇ ਨਾਮ ਨਾਲ ਜਾਣੇ ਜਾਂਦੇ ਇਕੱਠੇ ਮਾਡਲਾਂ ਦੀਆਂ ਇਹਨਾਂ ਸ਼੍ਰੇਣੀਆਂ ਵਿੱਚ, ਇੱਨ ਗੁਪਤ ਸੈਕਟਰ ਦੀ ਮੌਜੁਦਗੀ ਰਾਹੀਂ SUSY ਦੇ ਟੁੱਟ ਜਾਣ ਦੀ ਵਿਚੋਲਗਿਰੀ ਗਰੈਵਿਟੀ ਰਾਹੀਂ ਹੁੰਦੀ ਹੈ। mSUGRA ਕੁਦਰਤੀ ਤੌਰ ਤੇ ਕੋਮਲ SUSY ਬਰੇਕਿੰਗ ਸ਼ਬਦਾਂ ਨੂੰ ਰਚਦੀ ਹੈ ਜੋ ਕਿਸੇ ਸੁੱਪਰ ਹਿਗਜ਼ ਪ੍ਰਭਾਵ ਦਾ ਨਤੀਜਾ ਹੈ। ਰੀਨੌਰਮਲਾਈਜ਼ੇਸ਼ਨ ਗਰੁੱਪ ਇਕੁਏਸ਼ਨਾਂ (RGEs) ਰਾਹੀਂ ਇਲੈਕਟ੍ਰੋਵੀਕ ਸਮਿੱਟਰੀ ਦਾ ਰੇਡੀਏਟਿਵ ਤੌਰ ਤੇ ਟੁੱਟ ਜਾਣਾ ਇੱਕ ਤੁਰੰਤ ਨਤੀਜਾ ਹੈ। mSUGRA ਆਪਣੀ ਅਨੁਮਾਨ ਲਗਾਉਣ ਦੀ ਸ਼ਕਤੀ ਕਾਰਣ ਕਣ ਭੌਤਿਕ ਵਿਗਿਆਨ ਦੇ ਸਭ ਤੋਂ ਜਿਆਦਾ ਵਿਸ਼ਾਲ ਜਾਂਚ ਪੜਤਾਲ ਦੇ ਮਾਡਲਾਂ ਵਿੱਚੋਂ ਇੱਕ ਹੈ- ਜਿਸ ਵਿੱਚ ਵਿਸ਼ਾਲ ਏਕੀਕਰਨ (ਗ੍ਰੈਂਡ ਯੂਨੀਫੀਕੇਸ਼ਨ) ਦੇ ਪੈਮਾਨੇ ਤੋਂ ਘੱਟ-ਊਰਜਾ ਵਾਲੀ ਘਟਨਾ ਨੂੰ ਨਿਰਧਾਰਿਤ ਕਰਨ ਲਈ ਸਿਰਫ ਚਾਰ ਇਨਪੁੱਟ ਪੈਰਾਮੀਟਰਾਂ ਅਤੇ ਇੱਕ ਚਿੰਨ੍ਹ ਦੀ ਜਰੂਰਤ ਪੈਂਦੀ ਹੈ।

11-ਡਾਇਮੈਨਸ਼ਨਾਂ: maximal SUGRA

ਇਹਨਾਂ ਸੁੱਪਰਗਰੈਵਿਟੀਆਂ ਵਿੱਚੋਂ ਇੱਕ, 11-ਅਯਾਮੀ ਥਿਊਰੀ, ਨੇ ਥਿਊਰੀ ਔਫ ਐਵਰੀਥਿੰਗ ਲਈ ਪਹਿਲਾ ਸੰਭਾਵਿਤ ਉਮੀਦਵਾਰ ਦੇ ਰੂਪ ਵਿੱਚ ਵਿਚਾਰਯੋਗ ਉਤੇਜ਼ਨਾ ਪੈਦਾ ਕੀਤੀ ਹੈ। ਇਹ ਉਤੇਜਨਾ ਚਾਰ ਥੰਮਾਂ ਉੱਤੇ ਬਣਾਈ ਗਈ ਸੀ।, ਜਿਹਨਾਂ ਵਿੱਚੋਂ ਦੋ ਥੰਮ ਹੁਣ ਬੁਰੀ ਤਰਾਂ ਬਦਨਾਮ ਰਹੇ ਹਨ।

ਵਸਾਰਨਰ ਨਾਹਮ ਨੇ ਦਿਖਾਇਆ ਕਿ ਕਿਸੇ ਸਿੰਗਲ ਗਰੈਵੀਟੋਨ ਨਾਲ ਸਥਿਰਤਾ ਦੇ ਰੂਪ ਵਿੱਚ 11 ਅਯਾਮ, ਅਯਾਮਾਂ ਦੀ ਸਭ ਤੋਂ ਵੱਡੀ ਗਿਣਤੀ ਸੀ, ਅਤੇ ਹੋਰ ਜਿਆਦਾ ਅਯਾਮਾਂ ਵਾਲੀ ਕੋਈ ਥਿਊਰੀ ਵਿੱਚ 2 ਤੋਂ ਜਿਆਦਾ ਸਪਿੱਨਾਂ ਵਾਲੇ ਕਣ ਵੀ ਹੋ ਸਕਦੇ ਹਨ। ਇਹਨਾਂ ਸਮੱਸਿਆਵਾਂ ਨੂੰ 12 ਅਯਾਮਾਂ ਵਿੱਚ ਖਤਮ ਕੀਤਾ ਜਾਂਦਾ ਹੈ ਜੇਕਰ ਇਹਨਾਂ ਵਿੱਚੋਂ ਦੋ ਅਯਾਮ ਟਾਈਮ-ਲਾਈਕ ਹੋਣ, ਜਿਵੇਂ ਇਟਜ਼ਾਕ ਬਾਰਜ਼ ਦੁਆਰਾ ਅਕਸਰ ਜੋਰ ਦਿੱਤਾ ਗਿਆ ਜਾਂਦਾ ਰਿਹਾ ਹੈ।

Remove ads

ਸਮਿੱਸਿਅਵਾਂ

Loading related searches...

Wikiwand - on

Seamless Wikipedia browsing. On steroids.

Remove ads