ਸੁਰਜੀਤ ਸਿੰਘ ਸੇੇਠੀ
From Wikipedia, the free encyclopedia
Remove ads
ਸੁਰਜੀਤ ਸਿੰਘ ਸੇੇਠੀ (1928 - 21 ਮਾਰਚ 1995) ਇੱਕ ਪੰਜਾਬੀ ਨਾਵਲਕਾਰ, ਨਿੱਕੀ ਕਹਾਣੀ ਲੇਖਕ, ਗੀਤਕਾਰ ਅਤੇ ਫਿਲਮਸਾਜ਼ ਸੀ।
ਜੀਵਨੀ
ਸੁਰਜੀਤ ਸਿੰਘ ਸੇਠੀ ਦਾ ਜਨਮ 1 ਅਕਤੂਬਰ 1928 ਨੂੰ ਗੁਜਰਖਾਨ, ਜਿਲ੍ਹਾ ਰਾਵਲਪਿੰਡੀ ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ)[1] ਵਿੱਚ ਜ਼ੋਧ ਸਿੰਘ ਅਤੇ ਮਾਤਾ ਮਾਇਆਵਤੀ ਦੇ ਘਰ ਹੋਇਆ। ਸੁਰਜੀਤ ਸਿੰਘ ਸੇਠੀ ਦੀ ਪਤਨੀ ਦਾ ਨਾਮ ਮਨਹੋਰ ਸੇਠੀ ਸੀ ਅਤੇ ਉਨ੍ਹਾਂ ਦੀ ਇਕ ਧੀ ਤੇ ਪੁੱਤਰ ਹਨ। ਧੀ ਦਾ ਨਾਮ ਲੀਫ਼ਜ਼ਾ ਤੇ ਪਵਨਜੀਤ ਸਿੰਘ ਉਰਫ ਸ਼ੈਲੀ ਪੁੱਤਰ ਹੈ। ਸੁਰਜੀਤ ਸਿੰਘ ਸੇਠੀ ਨੇ ਅੰਗਰੇਜ਼ੀ ਤੇ ਪੰਜਾਬੀ ਦੀ ਐਮ.ਏ. ਅਤੇ ਪੀਐਚ.ਡੀ ਕੀਤੀ।
ਵਿੱਦਿਆ ਅਤੇ ਕਿੱਤਾ
ਸੁਰਜੀਤ ਸਿੰਘ ਸੇਠੀ ਨੇ ਐੱਮ.ਏ (ਅੰਗਰੇਜੀ ਅਤੇ ਪੰਜਾਬੀ ) ਵਿੱਚ ਕੀਤੀ। ਉਨ੍ਹਾਂ ਨੇ ਪੀ .ਐੱਚ. ਡੀ ਦੀ ਵਿਦਿਆ ਪ੍ਰਾਪਤ ਕੀਤੀ ਸੀ। ਉਹ ਪੰਜਾਬੀ ਯੂਨੀਵਰਸਿਟੀ ਦੇ ਥਿਏਟਰ ਅਤੇ ਟੈਲੀਵਿਜ਼ਨ ਵਿਭਾਗ ਵਿੱਚੋਂ ਪ੍ਰੋਫੈਸਰ ਵਜੋਂ ਰਿਟਾਇਰ ਹੋਣ ਉਪਰੰਤ ਅੰਤਿਮ ਸਮੇਂ ਤੱਕ ਯੂਨੀਵਰਸਿਟੀ ਦੇ ਆਜੀਵਨ ਫੈਲੋ ਰਹੇ।
ਮੌਤ
ਸੁਰਜੀਤ ਸਿੰਘ ਸੇਠੀ ਦੀ ਮੌਤ 21 ਮਾਰਚ 1995 ਨੂੰ ਹੋਈ।
ਰਚਨਾਵਾਂ
ਨਾਟਕ
- ਪਰਦੇ ਪਿੱਛੇ (ਇਕਾਂਗੀ, 1946)
- ਕਾਫੀ ਹਾਊਸ 1958
- ਚੱਲਦੇ ਫਿਰਦੇ ਬੁੱਤ (ਇਕਾਂਗੀ)1958
- ਕੱਚਾ ਘੜਾ 1960
- ਕਦਰਯਾਰ 1960
- ਭਰਿਆ ਭਰਿਆ ਸੱਖਣਾ ਸੱਖਣਾ 1964
- ਮਰਦ ਮਰਦ ਨਹੀਂ ਤੀਵੀਂ ਤੀਵੀਂ ਨਹੀਂ 1969
- ਕਿੰਗ ਮਿਰਜ਼ਾ ਤੇ ਸਪੇਰਾ 1965
- ਗੁਰੂ ਬਿਨ ਘੋਰ ਅੰਧਕਾਰ 1969
- ਨੰਗੀ ਸੜਕ ਰਾਤ ਦਾ ਓਹਲਾ 1971
- ਮੇਰਾ ਮੁਰਸ਼ਦ ਮੋੜ ਲਿਆਓ 1973
- ਸ਼ਾਮਾ ਪੈ ਗਈਆ 1976
- ਦੇਵਤਿਆਂ ਦਾ ਥੀਏਟਰ (ਨਾਟ ਸੰਗ੍ਰਹਿ)1982
- ਪੈਬਲ ਬੀਚ ਤੇ ਲੌਂਗ ਗੁਆਚਾ (ਨਾਟ ਸੰਗ੍ਰਹਿ)1994
- ਇਹ ਜ਼ਿੰਦਗੀ ਹੈ ਦੋਸਤੋ[2]
ਨਾਵਲ
- ਰੇਤ ਦਾ ਪਹਾੜ (1954)
- ਇੱਕ ਸ਼ਹਿਰ ਦੀ ਗੱਲ (1955)
- ਕੰਧੀ ਉੱਤੇ ਰੁੱਖੜਾ (1957)
- ਜਨਤਾ ਜਾਗੀ
- ਇੱਕ ਖ਼ਾਲੀ ਪਿਆਲਾ
- ਕੱਲ੍ਹ ਵੀ ਸੂਰਜ ਨਹੀਂ ਚੜ੍ਹੇਗਾ
- ਡੁੱਬਦੇ ਸੂਰਜ ਨੂੰ ਸਲਾਮ
- ਆਬਰਾ ਕਦਾਬਰਾ
- ਬਦਨਾਮ ਸੜਕਾਂ
ਕਹਾਣੀ-ਸੰਗ੍ਰਹਿ
- ਐਵੇਂ ਜਰਾ
- ਮਹੀਵਾਲ
- ਕੌੜੇ ਘੁੱਟ
- ਅੰਗਰੇਜ਼ ਅੰਗਰੇਜ਼ ਸਨ
- ਸਲਾਮ
- ਡੂੰਘੇ ਪਾਣੀਆਂ ਦਾ ਹਾਣੀ
- ਮੇਰੀ ਕਹਾਣੀ ਦਾ ਸਫ਼ਰ
ਆਲੋਚਨਾ
- ਕਾਬਚਾਰਤਿਕ 1955
- ਨਾਟਕ ਕਲਾ 1974
- ਪੰਜਾਬੀ ਕਾਵਿਤਾ ਦਾ ਮੁੱਢ
- ਨਾਟਕ ਕਲਾ ਬਾਰੇ
- ਨਾਵਲ ਹੋਰ ਕਿਤਾਬਾਂ ਲੰਘ ਗਏ ਦਰਿਆ
- ਸਿਰਜਨਾਤਮਕ ਨਾਟਕ ਨਿਰਦੇਸ਼ਨ
- ਪੰਜਾਬੀ ਰੰਗਮੰਚ ਤੇ ਨਾਟਕ ਕਲਾ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads