ਸੁਰਭੀ ਚੰਦਨਾ
From Wikipedia, the free encyclopedia
Remove ads
ਸੁਰਭੀ ਚੰਦਨਾ (ਜਨਮ 11 ਸਤੰਬਰ, 1989) ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਇਸਨੇ ਜ਼ੀ ਟੀ. ਵੀ. ਉੱਪਰ ਆਉਣ ਵਾਲੇ ਪ੍ਰਸਿੱਧ ਰੋਜ਼ਾਨਾ ਨਾਟਕ ਕਬੂਲ ਹੈ ਵਿੱਚ ਬਤੌਰ ਹਯਾ ਸਮਾਂਤਰ ਮੁੱਖ ਭੂਮਿਕਾ ਅਦਾ ਕੀਤੀ।[1] ਵਰਤਮਾਨ ਵਿੱਚ, ਇਹ ਸਟਾਰ ਪਲੱਸ ਉੱਪਰ ਆਉਣ ਵਾਲੇ ਪ੍ਰਸਿੱਧ ਸ਼ੋਅ ਇਸ਼ਕਬਾਜ਼ ਵਿੱਚ ਬਤੌਰ ਅਨਿਕਾ (ਨਾਰੀ ਮੁੱਖ ਅਦਾਕਾਰ) ਮੁੱਖ ਭੂਮਿਕਾ ਅਦਾ ਕਰ ਰਹੀ ਹੈ।[2]
Remove ads
ਜੀਵਨ
ਮੁੱਢਲਾ ਜੀਵਨ ਅਤੇ ਪਰਿਵਾਰ
ਸੁਰਭੀ ਦਾ ਜਨਮ 11 ਸਤੰਬਰ, 1989 ਨੂੰ ਮੁੰਬਈ ਵਿੱਚ ਹੋਇਆ ਅਤੇ ਪਾਲਣ-ਪੋਸ਼ਣ ਵੀ ਮੁੰਬਈ ਵਿੱਚ ਹੀ ਹੋਇਆ। ਸੁਰਭੀ ਇੱਕ ਪੰਜਾਬੀ ਪਰਿਵਾਰ ਤੋਂ ਸਬੰਧ ਰੱਖਦੀ ਹੈ। ਇਸਦੀ ਇੱਕ ਭੈਣ ਵੀ ਹੈ। ਸੁਰਭੀ ਨੇ ਮਾਰਕੀਟਿੰਗ ਵਿੱਚ ਐਮਬੀਏ ਅਥਰਵ ਇੰਸਟੀਚਿਊਟ ਆਫ਼ ਮੈਨੇਜਮੈਂਟ ਸਟਡੀਜ਼ ਤੋਂ ਪੂਰੀ ਕੀਤੀ
ਟੈਲੀਵਿਜ਼ਨ ਕੈਰੀਅਰ
ਸੁਰਭੀ ਨੇ ਸ਼ੁਰੂਆਤੀ ਕੈਰੀਅਰ ਵਿੱਚ, ਇਸਨੇ ਕਈ ਐਡ ਅਤੇ ਟੀਵੀ ਕਮਰਸ਼ੀਅਲ ਕੀਤੇ। ਇਸਨੇ ਜ਼ੀ ਟੀ. ਵੀ. ਉੱਪਰ ਪ੍ਰਸਾਰਿਤ ਪ੍ਰਸਿੱਧ ਰੋਜ਼ਾਨਾ ਨਾਟਕ ਕਬੂਲ ਹੈ ਵਿੱਚ ਇੱਕ ਗੂੰਗੀ ਅਤੇ ਬਹਿਰੀ ਕੁੜੀ ਹਯਾ ਦੀ ਭੂਮਿਕਾ ਅਦਾ ਕੀਤੀ। ਇਸਨੇ 2014 ਵਿੱਚ ਵਿਦਿਆ ਬਾਲਨ ਦੀ ਫਿਲਮ ਬੌਬੀ ਜਾਸੂਸ ਵਿੱਚ ਆਮਨਾ ਖ਼ਾਨ /ਅਦਿਤੀ ਦੀ ਭੂਮਿਕਾ ਅਦਾ ਕੀਤੀ। ਸੁਰਭੀ ਨੇ ਸੋਨੀ ਇੰਟਰਟੇਨਮੈਂਟ ਟੈਲੀਵਿਜ਼ਨ (ਭਾਰਤ) ਉੱਪਰ ਪ੍ਰਸਾਰਿਤ ਐਪੀਸੋਡਿਕ ਨਾਟਕ ਆਹਟ ਵਿੱਚ ਵੀ ਕੰਮ ਕੀਤਾ ਅਤੇ ਸਬ ਟੀਵੀ ਦੇ ਪ੍ਰਸਿੱਧ ਪ੍ਰਦਰਸ਼ਨ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਕੰਮ ਕੀਤਾ ਅਤੇ ਇਸ ਤੋਂ ਬਿਨਾਂ ਸਟਾਰ ਪਲੱਸ ਦੇ ਪ੍ਰਦਰਸ਼ਨ ਏਕ ਨੰਨਦ ਕੀ ਖੁਸ਼ਿਓਂ ਕੀ ਚਾਬੀ... ਮੇਰੀ ਭਾਬੀ ਵਿੱਚ ਵੀ ਕੰਮ ਕੀਤਾ।
ਵਰਤਮਾਨ ਵਿੱਚ, ਸਟਾਰ ਪਲੱਸ ਪ੍ਰਦਰਸ਼ਨ ਇਸ਼ਕਬਾਜ਼ ਵਿੱਚ ਬਤੌਰ ਅਨਿਕਾ ਮੁੱਖ ਭੂਮਿਕਾ ਅਦਾ ਕਰ ਰਹੀ ਹੈ।
Remove ads
ਮੀਡੀਆ
ਸੁਰਭੀ ਚੰਦਨਾ ਬਿਜ ਏਸ਼ੀਆ ਦੁਆਰਾ 2017 ਟੀ.ਵੀ. ਸ਼ਖਸੀਅਤ ਸੂਚੀ ਵਿੱਚ 7ਵੇਂ ਸਥਾਨ 'ਤੇ ਸੀ।
2018 ਵਿੱਚ, ਚੰਦਨਾ ਪੂਰਬੀ ਅੱਖਾਂ ਦੀ ਸੈਕਸੀ ਏਸ਼ੀਅਨ ਔਰਤ ਸੂਚੀ ਵਿੱਚ 16ਵੇਂ ਅਤੇ ਬਿਜ ਏਸ਼ੀਆ ਦੀ ਟੀ.ਵੀ. ਸ਼ਖਸੀਅਤ ਸੂਚੀ ਵਿੱਚ 8ਵੇਂ ਸਥਾਨ 'ਤੇ ਸੀ।
2019 ਵਿੱਚ, ਪੂਰਬੀ ਚੰਦਨਾ ਈਸਟਨ ਆਈ ਦੀ ਸੈਕਸੀਐਸਟ ਏਸ਼ੀਅਨ ਔਰਤ ਸੂਚੀ ਵਿੱਚ 5ਵੇਂ ਅਤੇ ਬਿਜ ਏਸ਼ੀਆ ਦੀ ਟੀ.ਵੀ. ਸ਼ਖਸੀਅਤ ਸੂਚੀ ਵਿੱਚ ਪਹਿਲੇ ਸਥਾਨ ‘ਤੇ ਸੀ।
2020 ਵਿਚ, ਚੰਦਨਾ ਬਿਜ ਏਸ਼ੀਆ ਦੀ ਟੀ ਵੀ ਸ਼ਖਸੀਅਤ ਸੂਚੀ ਵਿਚ ਪਹਿਲੇ ਨੰਬਰ 'ਤੇ ਸੀ [2] ਅਤੇ ਈਸਟਨ ਆਈ ਦੁਆਰਾ ਵਿਸ਼ਵ ਵਿਚ ਚੋਟੀ ਦੇ 50 ਏਸ਼ੀਅਨ ਮਸ਼ਹੂਰ ਵਿਅਕਤੀਆਂ ਦੀ ਸੂਚੀ ਵਿਚ 9 ਵੇਂ ਸਥਾਨ' ਤੇ ਹੈ.
Remove ads
ਫ਼ਿਲਮੋਗ੍ਰਾਫੀ
ਟੈਲੀਵਿਜ਼ਨ
Remove ads
ਅਵਾਰਡ ਅਤੇ ਨਾਮਜ਼ਦਗੀ
ਇਹ ਵੀ ਦੇਖੋ
▪ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਦੀ ਸੂਚੀ
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads