ਸੁਰਿੰਦਰ ਛਿੰਦਾ
ਪੰਜਾਬੀ ਗਾਇਕ From Wikipedia, the free encyclopedia
Remove ads
ਸੁਰਿੰਦਰ ਪਾਲ ਧਾਮੀ, ਜਿਸਨੂੰ ਸੁਰਿੰਦਰ ਛਿੰਦਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਪੰਜਾਬੀ ਸੰਗੀਤ ਦਾ ਇੱਕ ਭਾਰਤੀ ਗਾਇਕ ਸੀ।[1][2] ਉਸਦੇ ਬਹੁਤ ਸਾਰੇ ਹਿੱਟ ਗੀਤ ਸਨ ਜਿਨ੍ਹਾਂ ਵਿੱਚ "ਜੱਟ ਜਿਉਣਾ ਮੋੜ", "ਪੁੱਤ ਜੱਟਾਂ ਦੇ", "ਟਰੱਕ ਬਿੱਲਿਆ", "ਬਲਬੀਰੋ ਭਾਬੀ" ਅਤੇ "ਕੇਹਰ ਸਿੰਘ ਦੀ ਮੌਤ" ਸ਼ਾਮਲ ਹਨ।[3] ਉਹ ਪੰਜਾਬੀ ਫਿਲਮਾਂ ਜਿਵੇਂ ਪੁੱਤ ਜੱਟਾਂ ਦੇ ਅਤੇ ਉੱਚਾ ਦਰ ਬਾਬੇ ਨਾਨਕ ਦਾ ਵਿੱਚ ਵੀ ਨਜ਼ਰ ਆ ਚੁੱਕਾ ਹੈ।
Remove ads
ਜੀਵਨ
ਸੁਰਿੰਦਰ ਛਿੰਦਾ ਦਾ ਜਨਮ ਸੁਰਿੰਦਰ ਪਾਲ ਧੰਮੀ ਦਾ ਜਨਮ 20 ਮਈ 1953 ਨੂੰ ਇੱਕ ਰਾਮਗੜ੍ਹੀਆ ਸਿੱਖ ਪਰਿਵਾਰ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਛੋਟੀ ਇਆਲੀ ਵਿੱਚ ਹੋਇਆ ਸੀ। ਉਹ ਪੰਜਾਬੀ ਗਾਇਕ ਕੁਲਦੀਪ ਮਾਣਕ ਦਾ ਸਹਿਯੋਗੀ ਹੈ ਅਤੇ ਮਰਹੂਮ ਅਮਰ ਸਿੰਘ ਚਮਕੀਲਾ, ਗਿੱਲ ਹਰਦੀਪ, ਮਨਿੰਦਰ ਛਿੰਦਾ, ਸ਼ਿਵ ਸਿਮਰਨ ਪਾਲ ਛਿੰਦਾ ਦੇ ਬੇਟੇ ਨੂੰ ਵੀ ਸੰਗੀਤ ਦੀ ਸਿੱਖਿਆ ਦਿੱਤੀ ਹੈ। ਉਹ ਕੁਲਦੀਪ ਮਾਣਕ ਅਤੇ ਕਈ ਹੋਰਾਂ ਨਾਲ ਆਪਣੀ ਕਲੀ ਗਾਇਕੀ ਲਈ ਮਸ਼ਹੂਰ ਹੈ। ਉਸ ਦਾ "ਜਿਓਣਾ ਮੌੜ" ਪੰਜਾਬੀ ਸੰਗੀਤ ਵਿੱਚ ਇੱਕ ਦੰਤਕਥਾ ਮੰਨਿਆ ਜਾਂਦਾ ਹੈ। ਉਸਦਾ ਗੀਤ "ਬਦਲਾ ਲੈ ਲਈਂ ਸੋਹਣਿਆ" ਪੰਜਾਬੀ ਸੰਗੀਤ ਦੇ ਸਭ ਤੋਂ ਹਿੱਟ ਗੀਤਾਂ ਵਿੱਚੋਂ ਇੱਕ ਹੈ।
Remove ads
ਸਨਮਾਨ
ਉਸਨੂੰ 2013 ਦੇ ਬ੍ਰਿਟ ਏਸ਼ੀਆ ਟੀਵੀ ਮਿਊਜ਼ਿਕ ਅਵਾਰਡਸ ਵਿੱਚ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ।[4]
ਸ਼ਿੰਦਾ ਨੂੰ ਪੰਜਾਬ ਸਰਕਾਰ ਵੱਲੋਂ 'ਸ਼੍ਰੋਮਣੀ ਗਾਇਕ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਸੀ, ਜਦਕਿ ਕਲਾ ਪ੍ਰੀਸ਼ਦ ਨੇ ਉਨ੍ਹਾਂ ਨੂੰ ਪੰਜਾਬ ਗੌਰਵ ਰਤਨ ਦਾ ਖਿਤਾਬ ਦਿੱਤਾ ਸੀ।[5]
ਨਿੱਜੀ ਜੀਵਨ
ਛਿੰਦਾ ਦਾ ਵਿਆਹ ਦੇਵ ਥਰੀਕੇਵਾਲਾ ਦੀ ਪਤਨੀ ਦੀ ਚਚੇਰੀ ਭੈਣ ਨਾਲ ਹੋਇਆ।
ਸੰਗੀਤ ਸਫ਼ਰ
ਸੰਗੀਤ ਸਮਰਾਟ ਚਰਨਜੀਤ ਆਹੂਜਾ ਨੇ ਪਹਿਲਾਂ ਸੁਰਿੰਦਰ ਛਿੰਦੇ ਦਾ ਰਿਕਾਰਡ ‘ਨੈਣਾਂ ਦੇ ਵਣਜਾਰੇ’ ਐਚਐਮਵੀ ਲਈ ਰਿਕਾਰਡ ਕੀਤਾ। ਸੁਰਿੰਦਰ ਛਿੰਦਾ ਨੇ ਆਪਣੀ ਗਾਇਕੀ ਦੇ ਫ਼ਨ ਦਾ ਵੱਖਰਾ ਮੁਜ਼ਾਹਰਾ ਕੀਤਾ ਅਤੇ ਇੱਕ ਵੱਡਾ ਸਰੋਤਾ ਵਰਗ ਆਪਣੇ ਨਾਲ ਜੋੜਿਆ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਛਿੰਦੇ ਦਾ ਕੋਈ ਵੀ ਰਿਕਾਰਡ ਆਉਂਦਾ ਸੀ ਤਾਂ ਉਸ ਸਮੇਂ ਦੇ ਹੋਰ ਚਰਚਿਤ ਗਾਇਕਾਂ ਨੂੰ ਆਪਣਾ ਫ਼ਿਕਰ ਪੈ ਜਾਂਦਾ ਸੀ। ਉਸ ਦੀ ਗਾਇਕੀ ਦੀ ਵਿਸ਼ੇਸ਼ਤਾ ਰਹੀ ਹੈ ਕਿ ਭਾਵੇਂ ਉਸ ਨੇ ਲੋਕ-ਗਾਥਾਵਾਂ ਗਾਈਆਂ ਜਾਂ ਦੋਗਾਣੇ ਗਾਏ ਪਰ ਉਨ੍ਹਾਂ ’ਚ ਕਲਾਸੀਕਲ ਟੱਚ ਨੂੰ ਕਾਇਮ ਰੱਖਿਆ। ਸੁਰਿੰਦਰ ਛਿੰਦੇ ਦੇ ਕਈ ਗੀਤ ਐਨੇ ਮਕਬੂਲ ਹੋਏ ਕਿ ਉਨ੍ਹਾਂ ਨੇ ਸਫ਼ਲਤਾ ਦੇ ਨਵੇਂ ਮਾਪਦੰਡ ਕਾਇਮ ਕੀਤੇ ਅਤੇ ਬੱਚੇ-ਬੱਚੇ ਦੀ ਜ਼ੁਬਾਨ ’ਤੇ ਚੜ੍ਹੇ। ਇਨ੍ਹਾਂ ਗੀਤਾਂ ਵਿੱਚੋਂ ‘ਦੋ ਊਠਾਂ ਵਾਲੇ ਨੀਂ’, ‘ਜੰਞ ਚੜ੍ਹੀ ਅਮਲੀ ਦੀ’, ‘ਬੱਦਲਾਂ ਨੂੰ ਪੁੱਛ ਗੋਰੀਏ’, ‘ਜਿਊਣਾ ਮੋੜ’, ‘ਉੱਚਾ ਬੁਰਜ ਲਾਹੌਰ ਦਾ’, ‘ਜੱਟ ਮਿਰਜ਼ਾ ਖਰਲਾਂ ਦਾ’, ‘ਸੁੱਚਾ ਸੂਰਮਾ’, ‘ਤਾਰਾ ਰੋਂਦੀ ਤੇ ਕਰਲਾਉਂਦੀ’, ‘ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ’, ‘ਮਾਲਵੇ ਦੇ ਜੱਟ’, ‘ਮੈਂ ਕਿਹੜੀ ਖੁਦਾਈ ਮੰਗ ਲਈ’, ‘ਦਿੱਲੀ ਸ਼ਹਿਰ ਦੀਆਂ ਕੁੜੀਆਂ’ ਆਦਿ ਜ਼ਿਕਰਯੋਗ ਹਨ। ਛਿੰਦਾ ਨੇ ਅਨੇਕਾਂ ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰੀ ਅਤੇ ਸੰਗੀਤ ਵੀ ਦਿੱਤਾ ਅਤੇ ਇੱਕ ਹਿੰਦੀ ਫ਼ਿਲਮ ਵਿੱਚ ਵੀ ਗੀਤ ਗਾਉਣ ਦਾ ਮਾਣ ਮਿਲਿਆ। ਸੁਰਿੰਦਰ ਛਿੰਦਾ ਨੇ ਆਪਣੀ ਗਾਇਕੀ ਵਿੱਚ ਨਵੇਂ ਤਜਰਬੇ ਵੀ ਕੀਤੇ ਜੋ ਸਫ਼ਲ ਰਹੇ, ਜਿਵੇਂ ‘ਜਿਊਣਾ ਮੋੜ’ ਰਿਕਾਰਡ ਵਿੱਚ ਉਸ ਨੇ ਕੁਮੈਂਟਰੀ ਕਰਦਿਆਂ, ਜਿਊਣਾ ਅਤੇ ਇਸ ਗਾਥਾ ਦੇ ਹੋਰਨਾਂ ਪਾਤਰਾਂ ਨੂੰ ਗੀਤ ਦੇ ਨਾਲ ਆਪਣੀ ਆਵਾਜ਼ ਵਿੱਚ ਬਾਖ਼ੂਬੀ ਪੇਸ਼ ਕੀਤਾ। ਇਸ ਤੋਂ ਇਲਾਵਾ ‘ਉੱਚਾ ਬੁਰਜ ਲਾਹੌਰ ਦਾ’, ‘ਤੀਆਂ ਲੌਂਗੋਵਾਲ ਦੀਆਂ’, ‘ਮੈਂ ਡਿੱਗੀ ਤਿਲਕ ਕੇ’, ‘ਜੱਟ ਮਿਰਜ਼ਾ ਖਰਲਾਂ ਦਾ’, ‘ਰੱਖ ਲੈ ਕਲੰਡਰ ਯਾਰਾ’, ‘ਜੰਞ ਚੜੀ ਅਮਲੀ ਦੀ’, ‘ਤਲਾਕ ਅਮਲੀ ਦਾ’, ‘ਘੁੱਢ ਚੱਕ ਮਾਰਦੇ ਸਲੂਟ ’, ‘ਗੱਲਾਂ ਸੋਹਣੇ ਯਾਰ ਦੀਆਂ’, ‘ਮੈਂ ਨਾ ਅੰਗਰੇਜ਼ੀ ਜਾਣਦੀ’, ‘ਦਿਲ ਪੇਂਡੂ ਜੱਟ ਲੈ ਗਿਆ’, ‘ਤੋਹਫ਼ੇ’ ਆਦਿ ਰਿਕਾਰਡਾਂ ਤੇ ਕੈਸਿਟਾਂ ਨੇ ਸਮੇਂ-ਸਮੇਂ ਜੋ ਪ੍ਰਸਿੱਧੀ ਹਾਸਲ ਕੀਤੀ, ਉਹ ਕਿਸੇ ਕੋਲੋਂ ਛੁਪੀ ਨਹੀਂ। ਉਸ ਨੇ ਚਰਚਿਤ ਗਾਇਕਾਵਾਂ ਅਨੁਰਾਧਾ ਪੌਡੋਂਵਾਲ, ਅਲਕਾ ਯਾਗਨਿਕ, ਕਵਿਤਾ ਕ੍ਰਿਸ਼ਨਾਮੂਰਤੀ, ਸਵਿਤਾ ਸਾਥੀ, ਨਰਿੰਦਰ ਬੀਬਾ, ਗੁਲਸ਼ਨ ਕੋਮਲ, ਸੁਖਵੰਤ ਸੁੱਖੀ, ਸੁਰਿੰਦਰ ਸੋਨੀਆ, ਰੁਪਿੰਦਰ ਰੰਜਨਾ, ਕੁਲਦੀਪ ਕੌਰ, ਪਰਮਿੰਦਰ ਸੰਧੂ ਅਤੇ ਸੁਦੇਸ਼ ਕੁਮਾਰੀ ਆਦਿ ਨਾਲ ਵੀ ਦੋਗਾਣੇ ਗਾਏ। ਉਸ ਦੇ ਅਨੇਕਾਂ ਸ਼ਗਿਰਦਾਂ ਨੇ ਵੀ ਗਾਇਕੀ ਵਿੱਚ ਨਾਮਣਾ ਖੱਟਿਆ, ਜਿਨ੍ਹਾਂ ਵਿੱਚੋਂ ਮਰਹੂਮ ਅਮਰ ਸਿੰਘ ਚਮਕੀਲਾ, ਕੁਲਦੀਪ ਪਾਰਸ, ਸੋਹਨ ਸਿਕੰਦਰ ਆਦਿ ਸ਼ਾਮਲ ਸਨ।
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads