ਸੁਰੇਸ਼ ਦਲਾਲ
From Wikipedia, the free encyclopedia
Remove ads
ਸੁਰੇਸ਼ ਪਰਸ਼ੋਤਮਦਾਸ ਦਲਾਲ, (11 ਅਕਤੂਬਰ 1932 - 10 ਅਗਸਤ 2012) ਇੱਕ ਗੁਜਰਾਤੀ ਕਵੀ, ਨਿਬੰਧਕਾਰ, ਸਾਹਿਤਕਾਰ ਅਤੇ ਸੰਪਾਦਕ ਸੀ।
ਜ਼ਿੰਦਗੀ
ਸੁਰੇਸ਼ ਦਲਾਲ ਦਾ ਜਨਮ 11 ਅਕਤੂਬਰ 1932 ਨੂੰ ਥਾਣੇ ਵਿੱਚ ਪੁਰਸ਼ੋਤਮਦਾਸ ਅਤੇ ਭਾਨੂਮਤੀ ਦੇ ਘਰ ਹੋਇਆ ਸੀ। ਉਸਨੇ 1953 ਵਿੱਚ ਸੇਂਟ ਜ਼ੇਵੀਅਰਜ਼ ਕਾਲਜ ਤੋਂ ਗੁਜਰਾਤੀ ਵਿੱਚ ਬੀ.ਏ. 1955 ਵਿੱਚ ਐਮਏ ਅਤੇ 1969 ਵਿੱਚ ਪੀਐਚ.ਡੀ. ਮੁੰਬਈ ਯੂਨੀਵਰਸਿਟੀ ਤੋਂ ਕੀਤੀ। ਉਸਨੇ 1956 ਤੋਂ 1964 ਤੱਕ ਕੇ ਸੀ ਆਰਟਸ ਕਾਲਜ, ਮੁੰਬਈ ਵਿਖੇ ਪੜ੍ਹਾਇਆ। ਉਸਨੇ 1958 ਤੋਂ 1960 ਤੱਕ ਕਿਰਤੀ ਕਾਲਜ ਵਿੱਚ ਅਤੇ 1960 ਤੋਂ 1964 ਤੱਕ ਐਚਆਰ ਕਾਲਜ ਆਫ਼ ਕਾਮਰਸ ਅਤੇ ਇਕਨਾਮਿਕਸ ਵਿੱਚ ਗੁਜਰਾਤੀ ਦੇ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਈਆਂ। ਉਹ 1964 ਵਿੱਚ ਕੇ ਜੇ ਸੋਮਈਆ ਕਾਲਜ ਵਿੱਚ ਨਿਯੁਕਤ ਹੋਇਆ ਅਤੇ ਗੁਜਰਾਤੀ ਵਿਭਾਗ ਦਾ ਮੁਖੀ ਰਿਹਾ। ਬਾਅਦ ਵਿੱਚ ਉਸਨੇ ਐਸ ਐਨ ਡੀ ਟੀ ਮਹਿਲਾ ਯੂਨੀਵਰਸਿਟੀ ਵਿੱਚ ਗੁਜਰਾਤੀ ਵਿਭਾਗ ਦੇ ਮੁਖੀ ਵਜੋਂ ਸੇਵਾ ਕੀਤੀ; ਅਤੇ ਫਿਰ ਮਹਾਰਾਜਾ ਸਿਆਜੀਰਾਓ ਯੂਨੀਵਰਸਿਟੀ ਬੜੌਦਾ ਵਿਖੇ ਉਪ ਕੁਲਪਤੀ; ਅਤੇ ਯੂਜੀਸੀ ਲਈ ਇੱਕ "ਰਾਸ਼ਟਰੀ ਲੈਕਚਰਾਰ" ਰਿਹਾ। ਉਹ 1983 ਤੋਂ 1987 ਤੱਕ ਗੁਜਰਾਤੀ ਸਾਹਿਤ ਅਕੈਡਮੀ ਦੇ ਸਲਾਹਕਾਰ ਬੋਰਡ ਦੇ ਮੈਂਬਰ ਵੀ ਰਿਹਾ ਹੈ। ਉਹ ਗੁਜਰਾਤੀ ਕਾਵਿ ਰਸਾਲੇ ਕਵਿਤਾ ਅਤੇ ਸਾਹਿਤਕ ਤਿਮਾਹੀ ਵਿਵੇਚਨਾ ਦਾ ਸੰਪਾਦਕ ਵੀ ਹੈ।[1][2][3][4][5]
ਦਿਲ ਦਾ ਦੌਰਾ ਪੈਣ ਨਾਲ 10 ਅਗਸਤ 2012 ਨੂੰ ਮੁੰਬਈ ਵਿਖੇ ਉਸ ਦੀ ਮੌਤ ਹੋ ਗਈ।[2]
Remove ads
ਰਚਨਾਵਾਂ
ਕਵਿਤਾ
ਉਸ ਦੇ ਕਾਵਿ ਸੰਗ੍ਰਹਿਾਂ ਵਿੱਚ ਸੋਨੇਟ, ਲੰਬੀਆਂ ਅਤੇ ਵਾਰਤਕ ਕਵਿਤਾਵਾਂ ਵੀ ਸ਼ਾਮਲ ਹਨ। ਉਸ ਦੇ ਕਵਿਤਾ ਸੰਗ੍ਰਹਿਆਂ ਵਿੱਚ, ਇਕਾਂਤ (એકાન્ત, 1966), ਤਾਰਿਖਨੂੰ ਘਰ (તારીખનું ઘર, 1971), ਅਸਤਿਤਵ (અસ્તિત્વ, 1973), ਨਾਮ ਲਖੀ ਦਓ (નામ લખી દઉં, 1975), ਹਸਤਾਕਸ਼ਰ (હસ્તાક્ષર,1977), ਸਿੰਫਨੀ (સિમ્ફની, 1977), ਵਿਸੰਗਤੀ (વિસંગતિ, 1980), ਏਕ ਅਨਾਮੀ ਨਦੀ (એક અનામી નદી, 1982) ਘਟਨਾ (ઘટના, 1984)[4] ਸ਼ਾਮਲ ਹਨ। ਭੂਰਾ ਅਕਾਸ਼ਨੀ ਆਸ਼ਾ (ભૂરા આકાશની આશા, 1982) ਉਸਦਾ ਪ੍ਰਸਿੱਧ ਨਿਬੰਧ ਸੰਗ੍ਰਹਿ ਹੈ।
Remove ads
ਇਨਾਮ
ਉਸ ਨੂੰ ਆਪਣੀ ਕਾਵਿ ਰਚਨਾ ਅਖੰਡ ਜ਼ਾਲਰ ਵਾਗੇ ਲਈ 2005 ਵਿੱਚ ਗੁਜਰਾਤੀ ਲੇਖਕਾਂ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ।[2][3] ਉਸ ਨੂੰ 5 ਵਾਰ ਗੁਜਰਾਤ ਸਰਕਾਰ ਦੇ ਪੁਰਸਕਾਰ ਸਮੇਤ ਕਈ ਹੋਰ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ।[5] ਕਵਿਤਾ ਅਨੁਵਾਦ ਕੇਂਦਰ ਦੁਆਰਾ ਉਸਦੀ ਗਦ ਕਵਿਤਾ[6] ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਗਿਆ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads